Mohali Firing Update: ਦੇਰ ਰਾਤ ਮੋਹਾਲੀ 'ਚ ਦੋ ਨੌਜਵਾਨਾਂ 'ਤੇ ਗੋਲੀਬਾਰੀ ਹੋਈ। ਇਨ੍ਹਾਂ ਨੌਜਵਾਨਾਂ ਵਿੱਚੋਂ ਕਿਸੇ ਨੂੰ ਵੀ ਗੋਲੀ ਨਹੀਂ ਲੱਗੀ ਹੈ।
Trending Photos
Mohali Firing Update: ਮੁਹਾਲੀ ਵਿੱਚ ਗੋਲੀਆਂ ਚੱਲਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ, ਅੱਜ ਤਾਜਾ ਮਾਮਲਾ ਮੁਹਾਲੀ ਦੇ ਹੋਮਲੈਂਡ ਸੁਸਾਇਟੀ ਤੋਂ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਤਾਬੜਤੋੜ ਗੋਲੀਆਂ ਚੱਲੀਆ ਹਨ। ਦੱਸ ਦਈਏ ਕਿ ਦੇਰ ਰਾਤ ਮੋਹਾਲੀ ਦਾ ਵੀ.ਵੀ.ਆਈ.ਪੀ ਇਲਾਕਾ ਮੰਨੀ ਜਾਂਦੀ ਹੋਮਲੈਂਡ ਸੁਸਾਇਟੀ ਦੇ ਬਾਹਰ ਦੋ ਨੌਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਵਿੱਚ ਪੰਜ ਰਾਉਂਡ ਗੋਲੀਆਂ ਚਲਾਈਆਂ ਗਈਆਂ। ਇਹ ਫਾਇਰਿੰਗ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ 'ਤੇ ਕੀਤੀ ਗਈ। ਉਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 'ਤੇ ਖੜ੍ਹੇ ਸਨ।
ਮੁੱਢਲੀ ਜਾਂਚ ਵਿੱਚ ਹੋਈ ਪਛਾਣ
ਤਿੰਨ ਤੋਂ ਚਾਰ ਗੱਡੀਆਂ ਵਿੱਚ ਆਏ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਨ ਵਾਲੇ ਵੀ ਇਸੇ ਸੁਸਾਇਟੀ ਦੇ ਵਸਨੀਕ ਦੱਸੇ ਜਾਂਦੇ ਹਨ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਚਾਰ ਵਿਅਕਤੀਆਂ ਦੀ ਪਛਾਣ ਹੋ ਗਈ ਹੈ। ਇਸ ਵਿੱਚ ਜਸਪ੍ਰੀਤ ਸੇਠੀ, ਚਰਨ ਸੋਹੀ, ਪਰਮਵੀਰ ਧਾਰੀਵਾਲ ਅਤੇ ਪੀਤਾ ਦੇ ਨਾਂ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ: Chandigarh-Ajmer Vande Bharat Train: 7 ਘੰਟਿਆਂ 'ਚ ਜੈਪੁਰ ਦਾ ਸਫ਼ਰ! ਚਲੇਗੀ ਚੰਡੀਗੜ੍ਹ ਅਜਮੇਰ ਵੰਦੇ ਭਾਰਤ ਟ੍ਰੇਨ
ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਇਸ ਗੋਲੀਬਾਰੀ ਵਿੱਚ ਨਾ ਤਾਂ ਸੁਖਵਿੰਦਰ ਅਤੇ ਨਾ ਹੀ ਗੁਰਵਿੰਦਰ ਨੂੰ ਗੋਲੀ ਲੱਗੀ ਹੈ। ਇਹ ਸਾਰੀਆਂ ਗੋਲੀਆਂ ਕੰਧ ਨਾਲ ਲੱਗੀਆਂ। ਪੁਲਿਸ ਨੇ ਇਸ ਤੋਂ ਤਿੰਨ ਖੋਲ ਬਰਾਮਦ ਕੀਤੇ ਹਨ। ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ 7 ਫੇਸ ਸਥਿਤ ਐਸਓਸੀ ਦਫ਼ਤਰ ਵਿੱਚ ਬਿਠਾ ਦਿੱਤਾ ਸੀ ਤਾਂ ਜੋ ਉਨ੍ਹਾਂ ਨਾਲ ਮੁੜ ਕੋਈ ਘਟਨਾ ਨਾ ਵਾਪਰ ਸਕੇ। ਫਾਇਰਿੰਗ ਕਰਨ ਵਾਲੇ ਮੌਕੇ ਤੋਂ ਫਰਾਰ ਹਨ। ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਲੱਗੀ ਹੋਈ ਹੈ।
ਹੋਮਲੈਂਡ ਸੁਸਾਇਟੀ ਵਿੱਚ ਰਹਿੰਦੇ ਹਨ ਪੰਜਾਬੀ ਗਾਇਕ
ਹੋਮਲੈਂਡ ਸੁਸਾਇਟੀ ਵਿੱਚ ਕਈ ਮਸ਼ਹੂਰ ਪੰਜਾਬੀ ਗਾਇਕ ਵੀ ਰਹਿੰਦੇ ਹਨ। ਬਾਅਦ ਵਿੱਚ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਆਪਣੇ ਪੁੱਤਰ ਦੀ ਮੌਤ ਵਿੱਚ ਇਸ ਸੁਸਾਇਟੀ ਦਾ ਨਾਂ ਲਿਆ ਸੀ। ਇੱਥੇ 24 ਘੰਟੇ ਪੁਲਿਸ ਸੁਰੱਖਿਆ ਹੁੰਦੀ ਹੈ। ਇਸ ਤੋਂ ਬਾਅਦ ਵੀ ਅਜਿਹੀ ਘਟਨਾ ਦਾ ਵਾਪਰਨਾ ਹੈਰਾਨੀਜਨਕ ਹੈ। ਪੁਲਿਸ ਨੇ ਮੌਕੇ ਤੋਂ ਸੀਸੀਟੀਵੀ ਆਪਣੇ ਕਬਜ਼ੇ ਵਿੱਚ ਲੈ ਲਏ ਹਨ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਮੁਹਾਲੀ ਦੇ CP67 ਮਾਲ ਦੇ ਬਾਹਰ ਗੋਲੀਂਆਂ ਚੱਲੀਆਂ ਸਨ ਜਸਿ ਵਿੱਚ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਸੀ ।