ਮਾਨ ਸਰਕਾਰ ਨੇ ਅਚਨਚੇਤ ਬਦਲਿਆ ਫ਼ੈਸਲਾ: 'ਆਮ ਆਦਮੀ ਕਲੀਨਿਕਾਂ' ਦੀ ਗਿਣਤੀ ’ਚ ਕੀਤਾ ਵਾਧਾ
Advertisement
Article Detail0/zeephh/zeephh1279240

ਮਾਨ ਸਰਕਾਰ ਨੇ ਅਚਨਚੇਤ ਬਦਲਿਆ ਫ਼ੈਸਲਾ: 'ਆਮ ਆਦਮੀ ਕਲੀਨਿਕਾਂ' ਦੀ ਗਿਣਤੀ ’ਚ ਕੀਤਾ ਵਾਧਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਇਕ ਹੋਰ ਫੈਸਲਾ ਬਦਲ ਦਿੱਤਾ ਹੈ, ਪਰ ਇਹ ਬਦਲਾਅ ਸਕਰਾਤਮਕ ਰੂਪ ਚ ਹੈ। ਹੁਣ ਸਰਕਾਰ ਵਲੋਂ ਸੂਬੇ ਭਰ ’ਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 

ਮਾਨ ਸਰਕਾਰ ਨੇ ਅਚਨਚੇਤ ਬਦਲਿਆ ਫ਼ੈਸਲਾ: 'ਆਮ ਆਦਮੀ ਕਲੀਨਿਕਾਂ' ਦੀ ਗਿਣਤੀ ’ਚ ਕੀਤਾ ਵਾਧਾ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਆਪਣਾ ਇਕ ਹੋਰ ਫੈਸਲਾ ਬਦਲ ਦਿੱਤਾ ਹੈ, ਪਰ ਇਹ ਬਦਲਾਅ ਸਕਰਾਤਮਕ ਰੂਪ ਚ ਹੈ। ਹੁਣ ਸਰਕਾਰ ਵਲੋਂ ਸੂਬੇ ਭਰ ’ਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। 

75 ਦੀ ਥਾਂ 100 ਆਮ ਆਦਮੀ ਕਲੀਨਿਕ ਖੋਲ੍ਹੇ ਜਾਣਗੇ
ਆਮ ਆਦਮੀ ਕਲੀਨਿਕ ਯਾਨੀ ਮੁਹੱਲਾ ਕਲੀਨਿਕ ਹੁਣ 15 ਅਗਸਤ ਆਜ਼ਾਦੀ ਦਿਵਸ ‘ਤੇ ਮੁਕੰਮਲ ਤਰੀਕੇ ਨਾਲ ਖੋਲ੍ਹੇ ਜਾਣਗੇ ਪਰ ਹੁਣ 75 ਦੀ ਬਜਾਏ 100 ਕਲੀਨਿਕ ਖੁੱਲ੍ਹਣਗੇ। ਇਹ ਜਾਣਕਾਰੀ ਸਿਹਤ ਵਿਭਾਗ ਦੇ ਪਰਿਵਾਰ ਭਲਾਈ ਸਿਹਤ ਅਤੇ ਤੰਦਰੁਸਤੀ ਕੇਂਦਰੀ ਪ੍ਰੋਗਰਾਮ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਭੇਜੀ ਗਈ ਹੈ। ਇਸ ਦੇ ਲਈ ਸਿਹਤ ਵਿਭਾਗ ਵੱਲੋਂ ਵੀਰਵਾਰ ਨੂੰ ਸਥਾਨਕ ਸਰਕਾਰਾਂ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਮੁੱਖ ਸਕੱਤਰ ਅਤੇ ਪ੍ਰਮੁੱਖ ਸਕੱਤਰ ਨੂੰ ਪੱਤਰ ਜਾਰੀ ਕੀਤਾ ਗਿਆ ਹੈ।

 

ਮੁੱਖ ਮੰਤਰੀ ਮਾਨ ਵਲੋਂ ਦਿੱਤਾ ਜਾ ਰਿਹਾ ਵਿਸ਼ੇਸ਼ ਧਿਆਨ
ਪਿਛਲੇ ਹਫ਼ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਮੋਹਾਲੀ ’ਚ ਮੁਹੱਲਾ ਕਲੀਨਿਕ ਦਾ ਅਚਨਚੇਤ ਨਿਰੀਖਣ ਕੀਤਾ ਸੀ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਸੀ ਕਿ ਦਿੱਲੀ ਦੀ ਤਰਜ਼ 'ਤੇ ਪੰਜਾਬ 'ਚ ਵੀ ਮੁਹੱਲਾ ਕਲੀਨਿਕ ਸ਼ੁਰੂ ਹੋਣਗੇ। ਉਨ੍ਹਾਂ ਕਿਹਾ ਸੀ ਕਿ ਲੋਕਾਂ ਦੀ ਸਿਹਤ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ ਆਮ ਆਦਮੀ ਕਲੀਨਿਕ ’ਚ ਰੋਜ਼ਾਨਾ 100 ਤੋਂ ਵੱਧ ਟੈਸਟ ਕੀਤੇ ਜਾਣਗੇ। ਇਨ੍ਹਾਂ ਕਲੀਨਿਕਾਂ ਲਈ 2100 ਤੋਂ ਵੱਧ ਡਾਕਟਰਾਂ ਨੇ ਅਪਲਾਈ ਕੀਤਾ ਹੈ।  
ਉਨ੍ਹਾਂ ਕਿਹਾ ਕਿ ਨਵੇਂ ਫ਼ੈਸਲੇ ਅਨੁਸਾਰ 75 ਦੀ ਥਾਂ 100 ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ ਤੇ ਇਸਦਾ ਪਹਿਲਾ ਪੜਾਅ  15 ਅਗਸਤ ਨੂੰ ਹੋਵੇਗਾ। 

 

15 ਅਗਸਤ ਵਾਲੇ ਦਿਨ ਮੁਕੰਮਲ ਤੌਰ ’ਤੇ ਚਾਲੂ ਹੋਣਗੇ 'ਮੁਹੱਲਾ ਕਲੀਨਿਕ'
ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਿਵਲ ਸਰਜਨਾਂ ਨੂੰ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਥਾਵਾਂ ’ਤੇ ਆਮ ਆਦਮੀ ਕਲੀਨਿਕ (Aam Aadmi Clinic) ਖੋਲ੍ਹੇ ਜਾਣੇ ਹਨ, ਉਥੇ ਸਫ਼ਾਈ ਅਤੇ ਹੋਰ ਪ੍ਰਬੰਧ ਮੁਕੰਮਲ ਕੀਤੇ ਜਾਣ। 15 ਅਗਸਤ ਨੂੰ ਸਾਰੇ ਕੇਂਦਰ ਮੁਕੰਮਲ ਤਰੀਕੇ ਨਾਲ ਚਾਲੂ ਕੀਤੇ ਜਾਣਗੇ। ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ 65 ਮੁਹੱਲਾ ਕਲੀਨਿਕ ਸੇਵਾ ਕੇਂਦਰਾਂ ਵਿਚ ਅਤੇ 35 ਮੁਹੱਲਾ ਕਲੀਨਿਕ ਪਿੰਡਾਂ ਵਿਚ ਬਣਨ ਜਾ ਰਹੇ ਹਨ। ਪੰਜਾਬ ‘ਚ ਸਭ ਤੋਂ ਜ਼ਿਆਦਾ 15 ਮੁਹੱਲਾ ਕਲੀਨਿਕ ਮੋਹਾਲੀ (Mohali) ਵਿਚ ਖੁੱਲ੍ਹਣ ਜਾ ਰਹੇ ਹਨ।

 

Trending news