Ajnala News: ਲੁਟੇਰੇ ਕਾਊਂਟਰ ਤੇ ਅਲਮਾਰੀ 'ਚ ਪਏ ਸੋਨੇ ਦੇ ਗਹਿਣੇ ਜਿਸ ਵਿੱਚ ਕਰੀਬ 13 ਤੋਲੇ ਸੋਨਾ ਅਤੇ 6 ਕਿਲੋ ਚਾਂਦੀ ਸਮੇਤ 50 ਹਜ਼ਾਰ ਦੀ ਨਗਦੀ ਲੁੱਟ ਕੇ ਫ਼ਰਾਰ ਹੋ ਗਏ।
Trending Photos
Ajnala News(ਭਰਤ ਸ਼ਰਮਾ): ਅਜਨਾਲਾ ਸ਼ਹਿਰ ਅੰਦਰ ਦਿਨ ਦਿਹਾੜੇ ਦੋ ਨਕਾਬ ਪੋਸ਼ ਲੁਟੇਰਿਆਂ ਵੱਲੋਂ ਗੰਨ ਪੁਆਇੰਟ ਉੱਤੇ ਜਿਊਲਰਜ਼ ਦੀ ਦੁਕਾਨ 'ਤੇ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਹਾਮਣੇ ਆਇਆ ਹੈ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ, ਦੋ ਨਕਾਬਪੋਸ਼ ਲੁਟੇਰੇ ਦੁਕਾਨ ਅੰਦਰ ਦਾਖਲ ਹੋਏ ਜਿੱਥੇ ਉਹਨਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਦੁਕਾਨਦਾਰ ਕੋਲੋਂ 6 ਕਿਲੋ ਚਾਂਦੀ, 12 ਤੋਲੇ ਸੋਨੇ ਦੇ ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ। ਘਟਨਾ ਸਬੰਧੀ ਪਤਾ ਲੱਗਦੇ ਹੀ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਗਏ। ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ।
ਪੀੜਿਤ ਦੁਕਾਨਦਾਰ ਨੇ ਦੱਸਿਆ ਕਿ ਦੋ ਨਕਾਬ ਪੁੱਛ ਲੁਟੇਰੇ ਉਹਨਾਂ ਦੀ ਦੁਕਾਨ ਉੱਪਰ ਆਏ ਹਨ। ਜਿਨ੍ਹਾਂ ਵੱਲੋਂ ਪਿਸਤੌਲ ਦੀ ਨੋਕ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਲੁਟੇਰੇ ਛੇ ਕਿਲੋ ਚਾਂਦੀ ਅਤੇ 12 ਤੋਲੇ ਸਮੇਤ ਕੈਸ਼ ਲੈ ਕੇ ਫਰਾਰ ਹੋ ਗਏ ਹਨ। ਉਹਨਾਂ ਨੇ ਦੱਸਿਆ ਕਿ ਦੁਕਾਨ ਉੱਪਰ ਇੱਕ ਗ੍ਰਾਹਕ ਵੀ ਬੈਠਿਆ ਸੀ, ਜਿਨ੍ਹਾਂ ਦਾ ਉਸ ਵਿੱਚੋਂ ਛੇ ਤੋਲੇ ਸੋਨਾ ਸੀ, ਉਹਨਾਂ ਪੁਲਿਸ ਪ੍ਰਸ਼ਾਸ਼ਨ ਕੋਲੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਇਹਨਾਂ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇ।
ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇੱਕ ਗੱਡੀ ਉੱਪਰ ਤਿੰਨ ਲੋਕ ਆਏ ਸੀ ਜਿਨ੍ਹਾਂ ਵਿੱਚੋਂ ਦੋ ਲੋਕ ਮੂੰਹ ਬੰਨ ਕੇ ਦੁਕਾਨ ਅੰਦਰ ਦਾਖਲ ਹੋਏ ਅਤੇ 12 ਤੋਲੇ ਸੋਨਾ 50 ਹਜਾਰ ਰੁਪਏ ਕੈਸ਼ ਅਤੇ ਚਾਂਦੀ ਲੈ ਕੇ ਫਰਾਰ ਹੋ ਗਏ ਹਨ। ਪੁਲਿਸ ਵੱਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਤੱਕ ਪਹੁੰਚਿਆ ਜਾ ਸਕੇ।