Ludhiana Mayor: ਗੁਰੂ ਨਾਨਕ ਭਵਨ ਵਿੱਚ ਪਹਿਲਾਂ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਤੇ ਉਸ ਮਗਰੋਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ।
Trending Photos
Ludhiana Mayor: ਲੁਧਿਆਣਾ ਨੂੰ ਅੱਜ ਸੋਮਵਾਰ ਨੂੰ ਨਵਾਂ ਮੇਅਰ ਮਿਲਣ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਸ਼ਹਿਰ ਨੂੰ ਇੱਕ ਮਹਿਲਾ ਮੇਅਰ ਮਿਲੇਗੀ। ਮੇਅਰ ਦੀ ਸੀਟ ਮਹਿਲਾ ਕੌਂਸਲਰ ਲਈ ਰਾਖਵੀਂ ਹੈ। ਆਮ ਆਦਮੀ ਪਾਰਟੀ ਨੇ ਲੁਧਿਆਣਾ ਕਾਰਪੋਰੇਸ਼ਨ ਦੇ ਮੇਅਰ ਦੇ ਅਹੁਦੇ ਲਈ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਦੇ ਲਈ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਲਈ ਪ੍ਰਿੰਸ ਜੌਹਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਮੇਅਰ ਦੀ ਚੋਣ ਦੀਆਂ ਤਿਆਰੀਆਂ ਨੂੰ ਲੈ ਕੇ ਸ਼ਹਿਰ ਵਿੱਚ ਬਹੁਤ ਸਰਗਰਮੀ ਹੈ। ਗੁਰੂ ਨਾਨਕ ਭਵਨ ਵਿੱਚ ਪਹਿਲਾਂ ਕੌਂਸਲਰਾਂ ਦਾ ਸਹੁੰ ਚੁੱਕ ਸਮਾਗਮ ਹੋਵੇਗਾ ਤੇ ਉਸ ਮਗਰੋਂ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਕੀਤੀ ਜਾਵੇਗੀ। ਨਗਰ ਨਿਗਮ ਦੇ ਅਧਿਕਾਰੀ 95 ਕੌਂਸਲਰਾਂ ਦੇ ਸਹੁੰ ਚੁੱਕ ਸਮਾਗਮ ਅਤੇ ਮੇਅਰ ਚੋਣ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇਣ ਵਿੱਚ ਰੁੱਝੇ ਹੋਏ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਵਿੱਚ 95 ਵਾਰਡਾਂ ਲਈ 21 ਦਸੰਬਰ ਨੂੰ ਚੋਣ ਹੋਈ ਸੀ, ਜਿਸ ਵਿੱਚ ਸਭ ਤੋਂ ਵੱਧ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਆਈਆਂ ਸਨ, ਪਰ ਉਹ ਮੇਅਰ ਦੇ ਬਹੁਮਤ ਲਈ ਪੂਰੀਆਂ ਨਹੀਂ ਸਨ। ਹੁਣ ਆਮ ਆਦਮੀ ਪਾਰਟੀ ਨੇ ਜੋੜ ਤੋੜ ਕਰ ਮੇਅਰ ਦੇ ਲਈ ਬਹੁਮਤ ਇਕੱਠਾ ਕਰ ਲਿਆ ਹੈ। ਇਸ ਵੇਲੇ ‘ਆਪ’ ਕੋਲ 41 ਖੁਦ ਦੇ ਕੌਂਸਲਰ, ਦੋ ਆਜ਼ਾਦ, 4 ਕਾਂਗਰਸ ਛੱਡ ਕੇ ਆਏ ਕੌਂਸਲਰ ਹਨ।