Bikram Singh Majithia News: ਸਿੱਟ ਅੱਗੇ ਪੇਸ਼ ਹੋਏ ਮਜੀਠੀਆ, ਡਰੱਗ ਮਾਮਲੇ 'ਚ ਪੁੱਛਗਿੱਛ ਜਾਰੀ
Advertisement
Article Detail0/zeephh/zeephh2062246

Bikram Singh Majithia News: ਸਿੱਟ ਅੱਗੇ ਪੇਸ਼ ਹੋਏ ਮਜੀਠੀਆ, ਡਰੱਗ ਮਾਮਲੇ 'ਚ ਪੁੱਛਗਿੱਛ ਜਾਰੀ

ਡਰੱਗ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਸਵਾਲ ਜਵਾਬ ਕਰ ਰਹੀ ਹੈ। ਮਜੀਠੀਆ ਅੱਜ ਸਿੱਟ ਅੱਗੇ ਚੌਥੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਤੋਂ ਡਰੱਗ ਮਾਮਲੇ ਵਿੱਚ ਪੁੱਛਗਿਛ ਹੋ ਚੁੱਕੀ ਹੈ। ਅੱਜ ਪਹਿਲੀ ਵਾਰ ਨਵੀਂ ਸਿੱਟ ਮਜੀਠੀਆ ਤੋਂ ਪੁੱਛਗਿਛ ਕਰ ਰਹੀ ਹੈ। 

Bikram Singh Majithia News: ਸਿੱਟ ਅੱਗੇ ਪੇਸ਼ ਹੋਏ ਮਜੀਠੀਆ, ਡਰੱਗ ਮਾਮਲੇ 'ਚ ਪੁੱਛਗਿੱਛ ਜਾਰੀ

Bikram Singh Majithia News: ਡਰੱਗ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਸਿੱਟ ਸਵਾਲ ਜਵਾਬ ਕਰ ਰਹੀ ਹੈ। ਮਜੀਠੀਆ ਅੱਜ ਸਿੱਟ ਅੱਗੇ ਚੌਥੀ ਵਾਰ ਪੇਸ਼ ਹੋਏ ਹਨ। ਇਸ ਤੋਂ ਪਹਿਲਾਂ ਤਿੰਨ ਵਾਰ ਉਨ੍ਹਾਂ ਤੋਂ ਡਰੱਗ ਮਾਮਲੇ ਵਿੱਚ ਪੁੱਛਗਿਛ ਹੋ ਚੁੱਕੀ ਹੈ। ਅੱਜ ਪਹਿਲੀ ਵਾਰ ਨਵੀਂ ਸਿੱਟ ਮਜੀਠੀਆ ਤੋਂ ਪੁੱਛਗਿਛ ਕਰ ਰਹੀ ਹੈ।

ਸਿੱਟ ਅੱਗੇ ਪੇਸ਼ ਤੋਂ ਪਹਿਲਾ ਮੁੜ ਮਜੀਠੀਆ ਨੇ ਇਸ ਕੇਸ ਨੂੰ ਝੂਠਾ ਦੱਸਦੇ ਹੋਏ ਸਰਕਾਰ ਨੂੰ ਘੇਰਿਆ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਅਤੇ ਪੁਰਾਣੀਆਂ ਸਰਕਾਰ ਨੇ ਮੇੇਰੇ 'ਤੇ ਕਈ ਮਾਮਲੇ ਦਰਜ ਕਰਨ ਦੀ ਕੋਸ਼ਿਸ਼ ਕੀਤੀ ਪਰ ਹਾਈਕੋਰਟ ਨੇ ਇਸ ਕੇਸ ਚੋਂ ਬਰੀ ਕਰ ਦਿੱਤਾ। ਪਰ ਹੁਣ ਮੁੱਖ ਮੰਤਰੀ ਨੇ ਮੈਨੂੰ ਜੇਲ੍ਹ ਅੰਦਰ ਦੇਣ ਦੇ ਲਈ ਇੱਕ ਹੋਰ ਸਿੱਟ ਬਣਾ ਦਿੱਤੀ ਹੈ ਤਾਂ ਜੋ ਮੈਨੂੰ ਅੰਦਰ ਦੇ ਸਕੇ।

ਉਨ੍ਹਾਂ ਨੇ ਕਿਹਾ ਹੈ ਮੈਂ ਕਾਨੂੰਨ ਦਾ ਸਨਮਾਨ ਕਰਦਾ ਹਾਂ ਇਸ ਲਈ ਸਿੱਟ ਅੱਗੇ ਪੇਸ਼ ਹੋਣ ਦੇ ਲਈ ਪਹੁੰਚਿਆ ਹਾਂ, ਪਰ ਸਰਕਾਰ ਮੈਨੂੰ ਧੱਕੇ ਦੇ ਨਾਲ ਅੰਦਰ ਕਰਨਾ ਚਾਹੁੰਦੀ ਹੈ। ਪਰ ਮੈਂ ਕਿਸ ਤੋਂ ਡਰਨਾ ਵਾਲਾ ਨਹੀਂ, ਵਾਹਿਗੂਰ ਮੇਰੇ ਨਾਲ ਹਨ, ਪਹਿਲਾ ਵੀ ਝੂਠੇ ਕੇਸ ਵਿੱਚ ਹਾਈਕੋਰਟ ਨੇ 28 ਪੰਨਿਆ ਦਾ ਫੈਸਲਾ ਮੇਰੇ ਹੱਕ ਵਿੱਚ ਸੁਣਾਕੇ ਮੈਨੂੰ ਬਰੀ ਕੀਤਾ ਸੀ ਹੁਣ ਵੀ ਇਸ ਸਰਕਾਰ ਕੋਲ ਮੇਰੇ ਖਿਲਾਫ ਕੋਈ ਸਬੂਤ ਨਹੀਂ ਹੈ। ਜੋ ਮੈਨੂੰ ਜੇਲ੍ਹ ਵਿੱਚ ਡੱਕ ਸਕਣ।

ਇਹ ਵੀ ਪੜ੍ਹੋ: Patiala News: ਦੁਖਦਾਈ ਖਬਰ; ਪਟਿਆਲਾ 'ਚ ਭੇਦਭਰੇ ਹਾਲਾਤ 'ਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ

ਗੌਰਤਲਬ ਹੈ ਕਿ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਨੇ ਰਿਟਾਇਰ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਐਸਆਈਟੀ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਪੇਸ਼ ਹੋਣਗੇ। ਇਸ ਐਸਆਈਟੀ ਨੂੰ ਡੀਆਈਜੀ ਹਰਚਨ ਸਿੰਘ ਭੁੱਲਰ ਲੀਂਡ ਕਰ ਰਹੇ ਹਨ।

ਇਹ ਵੀ ਪੜ੍ਹੋ: Punjab Vigilance Bureau: ਵਿਜੀਲੈਂਸ ਜਾਂਚ ਤੋਂ ਪਹਿਲਾਂ ਪਾਵਰਕਾਮ ਦੀ ਫਾਈਲ ਗੁੰਮ, ਥਰਮਲ ਪਲਾਂਟ ਦੀ ਪਹਿਲੀ ਬੋਲੀ ਦਸਤਾਵੇਜ਼ ਗਾਇਬ

Trending news