Ludhiana News: ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਕੋਲ ਸੀਵਰੇਜ ਦਾ ਪਾਣੀ ਬਿਨ੍ਹਾਂ ਟਰੀਟ ਕੀਤੇ ਸਿੱਧੇ ਦਰਿਆ ਵਿੱਚ ਪਾਏ ਜਾਣ ਤੋਂ ਰੋਕਣ ਲਈ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਸੇ ਥਾਂ ਉੱਤੇ ਖੂਹ ਪੱਟਿਆ ਜਾ ਰਿਹਾ ਹੈ।
Trending Photos
Ludhiana News: ਲੁਧਿਆਣਾ ਸ਼ਹਿਰ ਵਿੱਚ ਲੰਘਣ ਵਾਲੇ ਬੁੱਢੇ ਦਰਿਆ ਦੀ ਪਾਣੀ ਨੂੰ ਗੰਧਲਾ ਕਰਨ ਦਾ ਮਾਮਲਾ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਬੁੱਢੇ ਦਰਿਆ ਨੂੰ ਸਾਫ ਕਰਨ ਅਤੇ ਦਰਿਆ ਵਿੱਚ ਸਿੱਧੇ ਤੌਰ 'ਤੇ ਸੀਵਰੇਜ ਵਾਲਾ ਕੈਮੀਕਲ ਵਾਲਾ ਪਾਣੀ ਪਾਏ ਜਾਣ ਤੋਂ ਰੋਕਣ ਲਈ ਜਿੱਥੇ ਕਾਲੇ ਪਾਣੀ ਮੋਰਚੇ ਦੀ ਟੀਮ ਵੱਲੋਂ ਆਵਾਜ਼ ਬੁਲੰਦ ਕੀਤੀ ਗਈ ਹੈ। ਉੱਥੇ ਹੀ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਬੇੜਾ ਚੁੱਕ ਚੁੱਕਿਆ ਹੋਇਆ ਹੈ। ਉਨ੍ਹਾਂ ਵੱਲੋਂ ਲਗਾਤਾਰ ਹੁਣ ਬੁੱਢੇ ਦਰਿਆ ਦੀ ਸਫਾਈ ਨੂੰ ਲੈ ਕੇ ਬੁੱਢੇ ਦਰਿਆ ਦੇ ਕਿਨਾਰੇ ਡੇਰਾ ਲਗਾਇਆ ਹੋਇਆ ਹੈ। ਅਤੇ ਇਸ ਨੂੰ ਲੈ ਕੇ ਲਗਾਤਾਰ ਨਗਰ ਨਿਗਮ ਦੇ ਅਧਿਕਾਰੀਆਂ ਸਥਾਨਕ ਐਮਐਲਏ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਾਲ ਵੀ ਮੀਟਿੰਗਾਂ ਕਰ ਚੁੱਕੇ ਹਨ ਤਾਂ ਜੋ ਬੁੱਢੇ ਦਰਿਆ ਨੂੰ ਸਾਫ ਸੁਥਰਾ ਬਣਾਇਆ ਜਾ ਸਕੇ।
ਇਸ ਲੜੀ ਤਹਿਤ ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਕੋਲ ਸੀਵਰੇਜ ਦਾ ਪਾਣੀ ਬਿਨ੍ਹਾਂ ਟਰੀਟ ਕੀਤੇ ਸਿੱਧੇ ਦਰਿਆ ਵਿੱਚ ਪਾਏ ਜਾਣ ਤੋਂ ਰੋਕਣ ਲਈ ਰਾਜ ਸਭਾ ਮੈਂਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਉਸੇ ਥਾਂ ਉੱਤੇ ਖੂਹ ਪੱਟਿਆ ਜਾ ਰਿਹਾ ਹੈ। ਜਿਸ ਵਿੱਚ ਮੋਟਰਾਂ ਲਗਾਈਆਂ ਜਾਣਗੀਆਂ ਅਤੇ ਉਨ੍ਹਾਂ ਰਾਹੀਂ ਪਾਣੀ ਪੰਪਿੰਗ ਸਟੇਸ਼ਨ ਤੱਕ ਪਹੁੰਚਾਕੇ ਨਗਰ ਨਿਗਮ ਦੇ 22 ਐਮਐਲਏ ਸੀਈਟੀਪੀ ਪਲਾਂਟ ਤੱਕ ਪਹੁੰਚਾਇਆ ਜਾਵੇਗਾ। ਸੰਤ ਬਾਬਾ ਬਲਬੀਰ ਸਿੰਘ ਸੀਜੇਵਾਲ ਨੇ ਦੱਸਿਆ ਕਿ ਕੁਝ ਥਾਵਾਂ ਉੱਤੇ ਦਿੱਕਤ ਜ਼ਰੂਰ ਆ ਰਹੀ ਹੈ ਪਰ ਕਈ ਥਾਵਾਂ ਕੋਈ ਦਿੱਕਤ ਨਹੀਂ ਹੈ ਉਨ੍ਹਾਂ ਥਾਵਾਂ 'ਤੇ ਪਾਣੀ ਸਿੱਧਾ ਬੁੱਢੇ ਦਰਿਆ ਵਿੱਚ ਰੋਕਣ ਲਈ ਸੰਗਤਾਂ ਦੇ ਸਹਿਯੋਗ ਨਾਲ ਉਪਰਾਲਾ ਕੀਤਾ ਗਿਆ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਇਸ ਤਰ੍ਹਾਂ ਹੋ ਰਿਹਾ ਪਰ ਹੁਣ ਉਨ੍ਹਾਂ ਵੱਲੋਂ ਇਸ ਮਾਮਲੇ ਦੇ ਵਿੱਚ ਪਰਮਾਤਮਾ ਦਾ ਓਟ ਆਸਰਾ ਲੈ ਕੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੁੱਢੇ ਦਰਿਆ ਨੂੰ ਸਾਫ ਕਰਨ ਲਈ ਕੰਮ ਸ਼ੁਰੂ ਕੀਤਾ ਗਿਆ ਹੈ ਜੋ ਜਲਦ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਬੁੱਢੇ ਦਰਿਆ ਵਿੱਚ ਕਿਸੇ ਵੀ ਤਰ੍ਹਾਂ ਦਾ ਕੈਮੀਕਲ ਰੰਗ ਵਾਲਾ ਅਤੇ ਸੀਵਰੇਜ ਵਾਲਾ ਪਾਣੀ ਸੁੱਟਿਆ ਜਾ ਰਿਹਾ ਹੈ ਉਹ ਗਲਤ ਹੈ
ਇਸ ਮੌਕੇ ਉੱਤੇ ਪਹੁੰਚੇ ਕੁਝ ਨਾਲ ਪਿੰਡਾਂ ਦੇ ਸਰਪੰਚ ਨੇ ਜਾਣਕਾਰੀ ਦਿੱਤੀ ਬਾਬਾ ਜੀ ਵੱਲੋਂ ਦਰਿਆ ਸਾਫ ਕੰਮ ਨੂੰ ਲੈ ਕੇ ਜੋ ਵੀ ਕੰਮ ਕੀਤਾ ਜਾ ਰਿਹਾ ਹੈ, ਉਹ ਚੰਗਾ ਉਪਰਾਲਾ ਹੈ। ਪਰ ਕੁਝ ਲੋਕਾਂ ਵੱਲੋਂ ਬਿਨ੍ਹਾਂ ਕਿਸੇ ਚੀਜ਼ ਦੀ ਜਾਂਚ ਕੀਤੀ ਜੋ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕੀਤੀਆਂ ਜਾ ਰਹੀਆਂ ਹਨ। ਜਿਸ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਬਾਬਾ ਜੀ ਡੇਅਰੀ ਦਾ ਮਲ ਮੂਤਰ ਬੁੱਢੇ ਦਰਿਆ ਵਿੱਚ ਪਾ ਰਹੇ ਹਨ। ਉਹ ਬਿਲਕੁਲ ਗਲਤ ਹੈ। ਜਦੋਂਕਿ ਬਾਬਾ ਜੀ ਬੁੱਢੇ ਦਰਿਆ ਨੂੰ ਸਾਫ ਕਰਨ ਦਾ ਕੰਮ ਕਰ ਰਹੇ ਹਨ। ਪਿੰਡਾਂ ਤੋਂ ਆਏ ਲੋਕਾਂ ਨੇ ਕਿਹਾ ਕਿ ਉਹ ਬੁੱਢੇ ਦਰਿਆ ਨੂੰ ਸਾਫ ਕਰਨ ਵਿੱਚ ਬਾਬਾ ਜੀ ਦਾ ਪੂਰਾ ਸਹਿਯੋਗ ਕਰਨਗੇ।