ਟੀ-20 ਵਿਸ਼ਵ ਕੱਪ ਜਿੱਤ ਕੇ ਟੀਮ ਇੰਡੀਆ ਨੇ ਸ਼ਨੀਵਾਰ ਨੂੰ ਇਤਿਹਾਸ ਰਚ ਦਿੱਤਾ। ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਚੌਥੀ ਵਾਰ ਵਿਸ਼ਵ ਕੱਪ ਖਿਤਾਬ ਜਿੱਤਿਆ। ਵਿਰਾਟ ਕੋਹਲੀ ਤੋਂ ਬਾਅਦ ਹੁਣ ਰੋਹਿਤ ਸ਼ਰਮਾ ਨੇ ਵੀ ਟੀ-20 ਮੈਚ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ।
ਸੋਸ਼ਲ ਮੀਡਿਆ 'ਤੇ ਰੋਹਿਤ ਸ਼ਰਮਾ ਦੀਆਂ ਭਾਵੁਕ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ 'ਚ ਰੋਹਿਤ ਨੇ ਭਾਵੁਕ ਹੋ ਕੇ ਆਪਣੀ ਪਤਨੀ ਨੂੰ ਜੱਫੀ ਪਾਈ ਹੈ 'ਤੇ ਆਪਣੀ ਕੁੜੀ ਨੂੰ ਕੰਧੇ ਉੱਤੇ ਚੁੱਕਿਆ ਹੈ।
ਮੈਚ ਤੋਂ ਬਾਅਦ ਕਾਨਫਰੰਸ ਦੌਰਾਨ ਰੋਹਿਤ ਨੇ ਕਿਹਾ ਕਿ ਇਹ ਓਹਨਾ ਦਾ ਆਖਰੀ ਮੈਚ ਸੀ। ਉਹ ਟਰਾਫੀ ਜਿੱਤਣ ਲਈ ਇੰਨਾ ਬੇਤਾਬ ਸੀ ਜਿਸਨੂੰ ਸ਼ਬਦਾਂ 'ਚ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ।
ਰੋਹਿਤ ਦੇ ਸੰਨਿਆਸ ਦੀ ਘੋਸ਼ਣਾ ਤੋਂ ਬਾਅਦ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ, "ਰੋਹਿਤ ਸ਼ਰਮਾ ਉਹ ਵਿਅਕਤੀ ਹੋਵੇਗਾ ਜਿਸਨੂੰ ਮੈਂ ਸਭ ਤੋਂ ਜ਼ਿਆਦਾ ਯਾਦ ਕਰਾਂਗਾ, ਉਸਨੇ ਮੇਰੇ ਲਈ ਬਹੁਤ ਸਤਿਕਾਰ ਦਿਖਾਇਆ ਹੈ"।
ਰੋਹਿਤ 2007 ਵਿੱਚ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਉਨ੍ਹਾਂ ਨੇ ਭਾਰਤ ਲਈ 2007 'ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਰੋਹਿਤ ਦੇ ਟੀ-20 ਰਿਕਾਰਡ ਦੀ ਗੱਲ ਕਰੀਏ ਤਾਂ ਰੋਹਿਤ ਸ਼ਰਮਾ ਨੇ ਭਾਰਤ ਲਈ 159 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 32.05 ਦੀ ਔਸਤ 'ਤੇ 140.89 ਦੀ ਸਟ੍ਰਾਈਕ ਰੇਟ ਨਾਲ 4231 ਦੌੜਾਂ ਬਣਾਈਆਂ ਜਿਸ ਵਿਚ 5 ਸੈਂਕੜੇ ਅਤੇ 32 ਅਰਧ ਸੈਂਕੜੇ ਸ਼ਾਮਿਲ ਹਨ।
ਰੋਹਿਤ ਸ਼ਰਮਾ ਦੀ ਅਗਵਾਈ 'ਚ ਟੀਮ ਇੰਡੀਆ ਨੇ 2022 ਦਾ ਟੀ-20 ਵਿਸ਼ਵ ਕੱਪ ਖੇਡਿਆ ਪਰ ਟੀਮ ਨੂੰ ਸੈਮੀਫਾਈਨਲ 'ਚ ਇੰਗਲੈਂਡ ਖ਼ਿਲਾਫ਼ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਕ ਸਾਲ ਬਾਅਦ ਰੋਹਿਤ ਦੀ ਅਗਵਾਈ 'ਚ ਹੀ 2023 ਦੇ ODI ਵਿਸ਼ਵ ਕੱਪ ਦੇ ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰ ਗਈ ਸੀ।
ਬੀਤੇ ਦਿਨੀ ਟੀਮ ਇੰਡੀਆ ਨੇ 17 ਸਾਲ ਬਾਅਦ ਦੂਜੀ ਵਾਰ ਟੀ-20 ਵਿਸ਼ਵ ਕੱਪ ਖਿਤਾਬ ਆਪਣੇ ਨਾਂ ਕੀਤਾ। ਰੋਹਿਤ ਸ਼ਰਮਾ ਦੀ ਅਗਵਾਈ 'ਚ ਭਾਰਤ ਨੇ ਪਹਿਲਾਂ ਵਿਸ਼ਵ ਕੱਪ ਜਿਤਿਆ।
ट्रेन्डिंग फोटोज़