Ludhiana News: ਏਐਨਟੀਐਫ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਇੱਕ ਦੋਸ਼ੀ ਨੂੰ 1 ਕਿਲੋ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
Trending Photos
Ludhiana News: ਏਐਨਟੀਐਫ ਲੁਧਿਆਣਾ ਰੇਂਜ ਨੂੰ ਵੱਡੀ ਸਫਲਤਾ ਮਿਲੀ ਜਦੋਂ ਗੁਰਪ੍ਰੀਤ ਸਿੰਘ ਉਰਫ ਟੀਟੂ ਨਾਮਕ ਇੱਕ ਦੋਸ਼ੀ ਨੂੰ ਜਨਤਾ ਨਗਰ ਖੇਤਰ ਤੋਂ 1 ਕਿਲੋ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾ ਰਿਹਾ ਸੀ।
ਤੁਹਾਨੂੰ ਦੱਸ ਦੇਈਏ ਕਿ 2022 ਵਿੱਚ ਐਨਸੀਬੀ ਨੇ ਅਕਸ਼ੈ ਛਾਬੜਾ ਅਤੇ ਸੰਦੀਪ ਸਿੰਘ ਨੂੰ 20 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਮਾਮਲੇ ਵਿੱਚ, ਸੰਦੀਪ ਸਿੰਘ ਲਗਭਗ ਦੋ ਸਾਲਾਂ ਤੋਂ ਲੁਧਿਆਣਾ ਜੇਲ੍ਹ ਵਿੱਚ ਹੈ ਅਤੇ ਏਐਨਟੀਐਫ ਦੁਆਰਾ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਗੁਰਪ੍ਰੀਤ ਸੰਦੀਪ ਸਿੰਘ ਦਾ ਭਰਾ ਹੈ ਜੋ ਜੇਲ੍ਹ ਵਿੱਚ ਹੈ।
ਜਾਣਕਾਰੀ ਮੁਤਾਬਕ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਲਗਭਗ 6 ਕਰੋੜ ਰੁਪਏ ਦੱਸੀ ਜਾ ਰਹੀ ਹੈ।
ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐਨਟੀਐਫ ਦੇ ਡੀਐਸਪੀ ਅਜੇ ਕੁਮਾਰ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਆਪਣੇ ਘਰ ਵਿੱਚ ਹੈਰੋਇਨ ਛੁਪਾਈ ਹੋਈ ਸੀ, ਜਿਸਨੂੰ ਦੋਸ਼ੀ ਗੁਰਪ੍ਰੀਤ ਉਰਫ ਟੀਟੂ ਹੌਲੀ-ਹੌਲੀ ਬਾਹਰ ਕੱਢ ਕੇ ਸਪਲਾਈ ਕਰ ਰਿਹਾ ਸੀ।
ਡੀਐਸਪੀ ਨੇ ਦੱਸਿਆ ਕਿ ਮਿਲੀ ਜਾਣਕਾਰੀ ਦੇ ਆਧਾਰ 'ਤੇ, ਦੋਸ਼ੀ ਨੂੰ 1 ਕਿਲੋ 20 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
1 ਕਿਲੋ 200 ਗ੍ਰਾਮ ਅਫੀਮ ਬਰਾਮਦ
ਲੁਧਿਆਣਾ 'ਚ ਜੀਆਰਪੀ ਪੁਲਿਸ ਨੇ ਰੇਲਵੇ ਰਾਹੀਂ ਵੱਡੀ ਪੱਧਰ 'ਤੇ ਅਫੀਮ ਦੀ ਤਸਕਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਪਿੰਡ ਚੰਨ ਪਾਟੀਆ ਵਾਸੀ ਮੁਰਾਰੀ ਸ਼ਾਹ ਵਜੋਂ ਹੋਈ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ ਕਰੀਬ 1.200 ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਜੀਆਰਪੀ ਲੁਧਿਆਣਾ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਲੁਧਿਆਣਾ ਜੀਆਰਪੀ ਦੇ ਐਸਐਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਅਫਸਰ ਏਐਸਆਈ ਪੁਰਸ਼ੋਤਮ ਕੁਮਾਰ ਆਪਣੀ ਟੀਮ ਸਮੇਤ ਲੁਧਿਆਣਾ ਦੇ ਧਨਜਰੀ ਕਲਾਂ ਸਟੇਸ਼ਨ 'ਤੇ ਚੈਕਿੰਗ ਲਈ ਮੌਜੂਦ ਸਨ। ਇਸ ਦੌਰਾਨ ਚੈਕਿੰਗ ਕੀਤੀ ਗਈ ਅਤੇ ਮੁਰਾਰੀ ਸ਼ਾਹ ਨੂੰ ਰੋਕਿਆ ਗਿਆ। ਚੈਕਿੰਗ ਦੌਰਾਨ ਮੁਲਜ਼ਮ ਕੋਲੋਂ ਅਫੀਮ ਬਰਾਮਦ ਹੋਈ, ਜਿਸ ’ਤੇ ਮੁਲਜ਼ਮ ਨੂੰ ਤੁਰੰਤ ਕਾਬੂ ਕਰ ਕੇ ਥਾਣੇ ਲਿਆਂਦਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।