Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2270970

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Haryana Himachal News 31 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।
 

Punjab Haryana Himachal Breaking Updates

 

31 May 2024
12:58 PM

ਲੁਧਿਆਣ ਪੁਲਿਸ ਨੇ ਦੋ ਨਸ਼ਾ ਤਸਕਰ ਕੀਤੇ ਕਾਬੂ

ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਬਾਹਰੋਂ ਦੋ ਨੌਜਵਾਨ ਜੇਲ੍ਹ ਅੰਦਰ ਕੁਝ ਸਮਾਨ ਸੁੱਟਦੇ ਹੋਏ ਫੜੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਫੜੇ ਗਏ ਦੋਵੇਂ ਵਿਅਕਤੀ ਤਸਕਰ ਹਨ। ਪੁਲਿਸ ਨੂੰ ਉਸ ਥਾਂ ਤੋਂ ਤੰਬਾਕੂ ਨਾਲ ਭਰੀ ਇੱਕ ਸ਼ੀਸ਼ੇ ਦੀ ਬੋਤਲ ਮਿਲੀ ਹੈ ਜਿੱਥੇ ਇਨ੍ਹਾਂ ਤਸਕਰਾਂ ਨੇ ਇਹ ਸਾਮਾਨ ਜੇਲ੍ਹ ਵਿੱਚ ਸੁੱਟਿਆ ਸੀ। ਥਾਣਾ ਡਿਵੀਜ਼ਨ ਨੰਬਰ 7 ਦੀ ਪੁਲਿਸ ਦੋਵੇਂ ਮੁਲਜ਼ਮਾਂ ਆਪਣੇ ਨਾਲ ਲੈ ਗਈ ਹੈ ਅਤੇ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।

11:53 AM

ਬਹਿਬਲ ਕਲਾਂ ਗੋਲੀਕਾਂਡ ਕੇਸ ਪੰਜਾਬ ਵਿੱਚੋਂ ਤਬਦੀਲ, ਹਾਈ ਕੋਰਟ ਨੇ ਸੁਣਾਇਆ ਫੈਸਲਾ,

ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆਂ ਬਹਿਬਲ ਕਲਾਂ ਗੋਲੀ ਕਾਂਡ ਦਾ ਟਰਾਇਲ ਕੇਸ ਫਰੀਦਕੋਟ ਤੋਂ ਚੰਡੀਗੜ੍ਹ ਟਰਾਂਸਫਰ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਰਿਟਾਇਰਡ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਸਕਿਉਰਟੀ ਦਾ ਹਵਾਲਾ ਦਿੰਦਿਆਂ ਬਹਿਬਲ ਕਲਾ ਗੋਲੀ ਕਾਂਡ ਦਾ ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਦੀ ਮੰਗ ਕੀਤੀ ਸੀ, ਜਿਸ ਤੇ ਹਾਈ ਕੋਰਟ ਦੇ ਮਾਨਯੋਗ ਜਸਟਿਸ ਸੰਦੀਪ ਮੋਦਗਿੱਲ ਨੇ ਇਹ ਅਹਿਮ ਫੈਸਲਾ ਸੁਣਾਉਂਦਿਆਂ, ਇਸ ਕੇਸ ਨੂੰ ਪੰਜਾਬ ਤੋਂ ਬਾਹਰ ਚੰਡੀਗੜ੍ਹ ਤਬਦੀਲ ਕਰਨ ਦੇ ਹੁਕਮ ਸੁਣਾਏ ਹਨ।

11:53 AM

ਪੰਜਾਬ ਹਰਿਆਣਾ ਹਾਈਕੋਰਟ ਦਾ ਫੈਸਲਾ​----ਬਰਜਿੰਦਰ ਸਿੰਘ ਹਮਦਰਦ ਦੀ ਗ੍ਰਿਫਤਾਰੀ 'ਤੇ ਰੋਕ
ਵਿਜੀਲੈਂਸ ਜਾਂਚ ਵਿੱਚ ਸ਼ਾਮਲ ਹੋਣ ਦੇ ਨਿਰਦੇਸ਼ ਦਿੱਤੇ

11:32 AM

ਦਿੱਲੀ ਵਿੱਚ ਪਾਣੀ ਦੇ ਸੰਕਟ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇੱਕ ਅਰਜ਼ੀ ਦਾਇਰ ਕੀਤੀ ਹੈ। 'ਆਪ' ਸਰਕਾਰ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਉਹ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਯੂਪੀ ਸਰਕਾਰਾਂ ਨੂੰ ਇਕ ਮਹੀਨੇ ਲਈ ਦਿੱਲੀ ਨੂੰ ਵਾਧੂ ਪਾਣੀ ਮੁਹੱਈਆ ਕਰਵਾਉਣ ਲਈ ਨਿਰਦੇਸ਼ ਦੇਣ।

11:27 AM

ਫਰੀਦਕੋਟ ਪ੍ਰਬੰਧ ਮੁੱਕਮਲ
ਲੋਕਸਭਾ 2024 ਦੀਆਂ ਚੋਣਾਂ ਨੂੰ ਲੈਕੇ ਪ੍ਰਬੰਧ ਮੁੱਕਮਲ, ਡਿਊਟੀ ਅਧਿਕਰਿਆ ਨੂੰ ਜਾਰੀ ਕੀਤੀਆਂ ਜਾ ਰਹੀਆਂ EVM ਮਸ਼ੀਨਾਂ,ਅੱਜ ਆਪਣੇ ਆਪਣੇ ਪੋਲਿੰਗ ਬੂਥ ਨੂੰ ਹੋਣਗੇ ਪੋਲਿੰਗ ਏਜੰਟ ਰਵਾਨਾ। ਫਰੀਦਕੋਟ ਲੋਕਸਭਾ ਹਲਕੇ ਤੋ ਕਰੀਬ 16 ਲੱਖ ਮੱਤਦਾਤਾ ਕਰਨਗੇ ਕਲ ਆਪਣੇ ਵੋਟ ਦਾ ਇਸਤੇਮਾਲ।

11:23 AM

ਗੋਰਵ ਯਾਦਵ ਡੀ.ਜੀ.ਪੀ. ਨੂੰ ਇਕ ਕੇਸ ’ਚ ਨਿਜੀ ਪੇਸ਼ ਹੋਣ ਦੇ ਪੰਜਾਬ ਅਤੇ ਹਰਿਆਣਾ ਹਾਇਕੋਰਟ ਨੇ ਹੁਕਮ ਜਾਰੀ ਕੀਤੇ
ਗੋਰਵ ਯਾਦਵ ਡੀ.ਜੀ.ਪੀ. ਪੰਜਾਬ ਨੂੰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਇਕੋਰਟ ਦੇ ਡਬਲ ਬੈਂਚ ਨੇ ਇਕ ਕੇਸ ’ਚ ਨਿਜੀ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ। ਇਹ ਵਰਨਣਯੋਗ ਹੈ ਕਿ ਕੇਸ ਸੀ.ਏ.ਸੀ.ਪੀ. 8-2024 ਕੇਸ਼ ਟਾਇਟਲ ਹਰਦੀਪ ਸਿੰਘ ਵਰਸਸ ਗੌਰਵ ਯਾਦਵ ਡੀ.ਜੀ.ਪੀ ਅਤੇ ਹੋਰ ਕੇਸ ਦੀ ਸੁਣਵਾਈ ਕਰਦੀਆਂ ਮਿਤੀ 15-07-2024 ਨੂੰ ਮਾਨਯੋਗ ਹਾਈਕੋਰਟ ਦੇ ਡਬਲ ਬੈਂਚ ਜਸਟਿਸ ਅੱਗੇ ਪੇਸ਼ ਹੋਣ ਲਈ ਹੁਕਮ ਜਾਰੀ ਕੀਤੇ ਹਨ ਇਸ ਕੇਸ ਵਿਚ ਦੂਸਰੇ ਪਾਸੇ ਹਰਦੀਪ ਸਿੰਘ ਦੇ ਐਡਵੋਕੈਟ ਚੇਤਨ ਸਹਿਗਲ ਨੇ ਆਪਣੀਆਂ ਦਲੀਲਾਂ ਰੱਖਦੇ ਹੋਏ ਇਹ ਕਿਹਾ ਕਿ ਖਰੜ ਪੁਲਿਸ ਨੇ ਇਕ ਮੁਕਦਮਾਂ ਐਫ.ਆਈ.ਆਰ. ਨੰਬਰ 40 ਮਿਤੀ 15.02.2024 ਅਧੀਨ ਧਾਰਾ 451, 447, 427, 452, 511, 506 ਅਤੇ ਹੋਰ ਆਦਿ ਵਿਚ ਹਰਦੀਪ ਸਿੰਘ ਅਤੇ ਸੁਰਜੀਤ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰਕੇ ਉਸੇ ਦਿਨ ਗ੍ਰਿਫਤਾਰ ਕਰ ਲਿਆ ਜਦਕਿ ਉਕਤ ਮਾਮਲੇ ਵਿੱਚ ਹਰਦੀਪ ਸਿੰਘ ਦੇ ਐਡਵੋਕੈਟ ਚੇਤਨ ਸਹਿਗਲ ਨੇ ਮਾਨਯੋਗ ਹਾਈ ਕੋਰਟ ਅੱਗੇ ਇਹ ਤਰਕ ਰੱਖਿਆ ਕਿ ਹਰਦੀਪ ਸਿੰਘ ਦੀ ਜੋ ਗ੍ਰਿਫਤਾਰੀ ਕੀਤੀ ਗਈ ਹੈ 

11:04 AM

ਮੁਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ 2ਕਰੋੜ 14 ਲੱਖ ਮੁੱਖ ਵੋਟਰ ਹਨ। 5 ਲੱਖ 38000 ਨਵੇਂ ਵੋਟਰ ਹਨ। ਨਵੇਂ ਵੋਟਰਾਂ ਦੀ ਗਿਣਤੀ ਵਧੀ ਹੈ।

11:03 AM

-ਇਸ ਤੋਂ ਬਾਅਦ ਕਿਹਾ ਕਿ  ਇਸ ਵਾਰ ਸਾਡਾ ਟੀਚਾ 70 ਫੀਸਦੀ ਤੋਂ ਵੱਧ ਹੈ। ਵੈਬ ਕਾਸਟਿੰਗ ਹੋਵੇਗੀ।
-ਗਰਮੀ ਨੂੰ ਵੇਖਦਿਆਂ ਪਾਣੀ , ਬਿਜਲੀ, ਫਰਨੀਚਰ ਦਾ ਪ੍ਰਬੰਧ ਕੀਤਾ ਗਿਆ ਹੈ।
-1ਲੱਖ 20 ਹਜ਼ਾਰ ਪੋਲਿੰਗ ਸਟਾਫ਼ 
-70000 ਸਕਿਊਰਿਟੀ ਸਟਾਫ

11:01 AM

ਪੰਜਾਬ ਦੇ ਮੁਖ ਚੋਣ ਅਧਿਕਾਰੀ ਵਲੋਂ ਪ੍ਰੈੱਸ ਕਾਨਫਰੰਸ ਸ਼ੁਰੂ ਕਰ ਦਿੱਤੀ ਗਈ ਹੈ। 

10:45 AM

ਬਿਕਰਮ ਸਿੰਘ ਮਜੀਠੀਆ ਦਾ ਟਵੀਟ 
ਪਟਿਆਲਾ 'ਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਰੋਡ ਸ਼ੋਅ ਦੌਰਾਨ ਅਨਾਰਦਾਣਾ ਚੌਂਕ ਵਿਚ ਸਿੱਖੀ ਸਰੂਪ ਸ਼ਖਸੀਅਤ ਦੀ ਦਸਤਾਰ ਦੀ ਬੇਪੱਤੀ ਕਰਨ ਦੀ ਸਖ਼ਤ ਤੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਾ ਹਾਂ।

10:41 AM

ਸ੍ਰੀ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜੀਰਾ ਨੇ ਦਿੱਤਾ ਵੱਡਾ ਬਿਆਨ, ਕਿਹਾ ਅੰਮ੍ਰਿਤਪਾਲ ਦੇ ਭਰਾ ਦਾ ਹੋਣਾ ਚਾਹੀਦਾ ਡੋਪ ਟੈਸਟ!

ਸ੍ਰੀ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਬੀਰ ਜ਼ੀਰਾ ਨੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਇਸ ਦੌਰਾਨ ਸੁਲਤਾਨਪੁਰ ਲੋਧੀ ਦੇ ਆਜ਼ਾਦ ਵਿਧਾਇਕ ਰਾਣਾ ਇੰਦਰ ਪ੍ਰਤਾਪ ਵੀ ਉਨ੍ਹਾਂ ਦੇ ਨਾਲ ਸਨ। ਇਸ ਦੌਰਾਨ ਕੁਲਬੀਰ ਜ਼ੀਰਾ ਨੇ ਕਿਹਾ ਕਿ ਇਸ ਲੋਕ ਸਭਾ ਹਲਕੇ 'ਚ ਮੁਕਾਬਲੇ 'ਚ ਕਾਂਗਰਸ ਸਭ ਤੋਂ ਅੱਗੇ ਹੈ ਅਤੇ ਜੇਕਰ ਇਸ ਹਲਕੇ 'ਚ ਪੰਥਕ ਉਮੀਦਵਾਰ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ 'ਆਪ' ਉਮੀਦਵਾਰ ਲਾਲਜੀਤ ਭੁੱਲਰ ਦੀ ਗੱਲ ਕਰੀਏ ਤਾਂ ਉਹ ਖੁਦ ਨਸ਼ੇੜੀ ਹਨ ਅਤੇ ਖੁਦ ਪੱਗ ਵੀ ਨਹੀਂ ਬੰਨ੍ਹ ਸਕਦੇ ਅਤੇ 18000 ਰੁਪਏ ਮਹੀਨਾ ਦੇ ਕੇ ਪੱਗ ਬੰਨ੍ਹਦਾ ਹੈ। ਉਸ ਦੇ ਡੋਪ ਟੈਸਟ ਦੀ ਰਿਪੋਰਟ ਇਹ ਸਾਬਤ ਕਰੇਗੀ ਕਿ ਉਹ ਨਸ਼ੇੜੀ ਹੈ ਜਾਂ ਨਹੀਂ, ਅਕਾਲੀ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਵੀ ਆਪਣੇ ਆਪ ਨੂੰ ਸਿੱਖ ਦੱਸਦੇ ਹਨ ਅਤੇ ਉਨ੍ਹਾਂ ਦਾ ਕੰਮ ਢਿੱਲਾ ਹੈ। ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਬਾਰੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦੇ ਭਰਾ ਦਾ ਡੋਪ ਟੈਸਟ ਕਰਵਾਓ, ਸਭ ਕੁਝ ਸਪੱਸ਼ਟ ਹੋ ਜਾਵੇਗਾ।

10:26 AM

ਪਾਕਿ ਤੋਂ ਆਇਆ ਭਾਰਤੀ ਕੈਦੀ ਪੁਲਿਸ ਹਿਰਾਸਤ 'ਚੋਂ ਫਰਾਰ

ਭਾਰਤ ਪਾਕਿਸਤਾਨ ਦੇਸ਼ਾਂ ਦਰਮਿਆਨ ਹੋਏ ਸਮਝੌਤਿਆਂ ਤਹਿਤ ਬੀਤੇ ਕੱਲ ਪਾਕਿਸਤਾਨ ਵੱਲੋਂ ਛੱਡੇ ਗਏ ਚਾਰ ਭਾਰਤੀ ਕੈਦੀਆਂ ਦੇ ਘਰ ਜਾਣ ਤੋਂ ਪਹਿਲਾਂ ਹੀ ਇੱਕ ਭਾਰਤੀ ਕੈਦੀ ਪੁਲਿਸ ਹਿਰਾਸਤ ਵਿੱਚੋਂ ਅੰਮ੍ਰਿਤਸਰ ਪੁੱਜਣ 'ਤੇ ਫਰਾਰ ਹੋਰ ਜਾਣ ਬਾਰੇ ਸੂਚਨਾ ਪ੍ਰਾਪਤ ਹੋਈ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲਦਾਰ ਅਟਾਰੀ ਨੂੰ ਪਾਕਿਸਤਾਨ ਤੋਂ ਪੁੱਜੇ ਭਾਰਤੀ ਕੈਦੀਆਂ ਨੂੰ ਬੀਐਸਐਫ ਨੇ ਸੌਂਪ ਕੇ ਉਹਨਾਂ ਦੇ ਵੱਖ-ਵੱਖ ਘਰਾਂ ਵਿਖੇ ਪਹੁੰਚਾਉਣ ਲਈ ਸਰਕਾਰੀ ਤੌਰ 'ਤੇ ਪਹਿਲਾਂ ਦੀ ਤਰ੍ਹਾਂ ਜਿੰਮੇਵਾਰੀ ਸੀ। ਅਟਾਰੀ ਤੋਂ ਅੰਮ੍ਰਿਤਸਰ ਜਾਂਦਿਆਂ ਹਿਰਾਸਤ ਵਿੱਚੋਂ ਫਰਾਰ ਹੋਏ ਭਾਰਤੀ ਕੈਦੀ ਦੀ ਪਹਿਚਾਣ ਸੂਰਜਪਾਲ ਪੁੱਤਰ ਓਮਾ ਸ਼ੰਕਰ ਵਾਸੀ ਉੱਤਰ ਪ੍ਰਦੇਸ਼ ਜੋ ਕਿ ਲਾਹੌਰ ਪਾਕਿਸਤਾਨ ਦੀ ਕੋਟ ਲੱਖਪਤ ਜੇਲ ਅੰਦਰ ਸਜਾ ਕੱਟ ਕੇ ਆਪਣੇ ਵਤਨ ਭਾਰਤ ਪੁੱਜਾ ਸੀ। 

ਕੱਲ੍ਹ ਸ਼ਾਮ ਤੋਂ ਫਰਾਰ ਹੋਏ ਕੈਦੀ ਦੀ ਗ੍ਰਿਫਤਾਰੀ ਲਈ ਪੁਲਿਸ ਨੇ ਟੀਮਾਂ ਬਣਾ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ ਮਗਰ ਅਜੇ ਤੱਕ ਪੁਲਿਸ ਦੇ ਹੱਥ ਕੁਝ ਵੀ ਪ੍ਰਾਪਤ ਨਹੀਂ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲਦਾਰ ਅਟਾਰੀ ਨੇ ਦੱਸਿਆ ਕਿ ਉਹਨਾਂ ਨੂੰ ਬੀਐਸਐਫ ਵੱਲੋਂ ਚਾਰ ਭਾਰਤੀ ਕੈਦੀ ਜੋ ਕਿ ਪਾਕਿਸਤਾਨ ਤੋਂ ਰਿਹਾਅ ਹੋ ਕੇ ਵਤਨ ਭਾਰਤ ਪੁੱਜੇ ਸਨ ਨੂੰ ਰੈਡ ਕ੍ਰਾਸ ਭਵਨ ਅੰਮ੍ਰਿਤਸਰ ਲੈ ਕੇ ਜਾਣ ਲਈ ਸੌਂਪਿਆ ਗਿਆ ਸੀ ਮਗਰ ਰੈਡ ਕ੍ਰਾਸ ਭਵਨ ਵਿਖੇ ਪੁੱਜਣ ਵਿਖੇ ਪੁੱਜਣ ਤੋਂ ਕੁਝ ਸਮਾਂ ਬਾਅਦ ਹੀ ਉਥੋਂ ਇਹ ਭਾਰਤੀ ਕੈਦੀ ਫਰਾਰ ਹੋ ਗਿਆ ਜੋ ਅਜੇ ਤੱਕ ਨਹੀਂ ਮਿਲਿਆ।

09:50 AM

ਆੜਤੀ ਦੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ
ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਵਿੱਚ ਪੈਦੇ ਪਿੰਡ ਸ਼ਾਹਪੁਰ ਜਾਜਨ ਦੇ ਨੌਜਵਾਨ ਕਿਸਾਨ ਪਵਨ ਦੀਪ ਨੇ ਆੜਤੀ ਦੇ ਕਰਜ਼ੇ ਤੋਂ ਤੰਗ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ। ਮ੍ਰਿਤਕ ਕਿਸਾਨ ਨੇ ਮਾਰਨ ਤੋਂ ਪਹਿਲਾ ਇੱਕ ਵੀਡਿਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਈਰਲ ਕੀਤੀ।  ਡੇਰਾ ਬਾਬਾ ਨਾਨਕ ਪੁਲਿਸ ਨੇ ਮਾਮਲਾ ਦਰਜ ਕੀਤਾ। ਮ੍ਰਿਤਕ ਪਵਨਦੀਪ ਸਿੰਘ ਦੇ ਦੋ ਛੋਟੇ ਬੇਟੇ ਇੱਕ ਸੱਤ ਸਾਲ ਅਤੇ ਇੱਕ ਦੋ ਸਾਲ ਹਨ।

 

09:48 AM

 ਭਿਆਨਕ ਗਰਮੀ ਨੇ ਲਈ ਇੱਕ ਹੋਰ ਜਾਨ! ਬਰਨਾਲਾ PRTC ਮਕੈਨਿਕ ਦੀ ਹੋਈ ਮੌਤ
 ਪੀ.ਆਰ.ਟੀ.ਸੀ. ਦੇ ਮਕੈਨਿਕ ਸੰਜੀਵ ਕੁਮਾਰ ਦੀ ਬੀਤੇ ਕੱਲ੍ਹ ਤਪਦੀ ਗਰਮੀ ਕਾਰਨ ਡਿਊਟੀ ਦੌਰਾਨ ਮੌਤ ਹੋ ਗਈ ਸੀ। ਇਸ ਕਰਕੇ  ਪੀ.ਆਰ.ਟੀ.ਸੀ. ਕਰਮਚਾਰੀ ਡਿਪੂ ਨੂੰ ਬੰਦ ਕਰਕੇ ਪਰਿਵਾਰ ਨੂੰ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇਗੀ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇਗੀ, ਜਿਸ ਕਾਰਨ ਅੱਜ ਮੁਲਾਜ਼ਮਾਂ ਨੇ ਡਿਪੂ ਖੋਲ੍ਹ ਦਿੱਤਾ ਹੈ।

09:16 AM

ਲੋਕ ਸਭਾ ਚੋਣਾਂ ਦੀਆਂ ਵੋਟਾਂ ਨੂੰ ਲੈ ਕੇ ਨਾਭਾ ਹਲਕੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ

ਐਸਡੀਐਮ ਨਾਭਾ ਤਰਸੇਮ ਚੰਦ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਕਿ ਨਾਭਾ ਹਲਕੇ ਵਿੱਚ 1 ਲੱਖ 87,000 ਵੋਟਰ 226 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਚਾਰ ਪੋਲਿੰਗ ਸਟੇਸ਼ਨ ਅਤੀ ਸੰਵੇਦਨਸ਼ੀਲ।ਹਰ ਪੋਲਿੰਗ ਸਟੇਸ਼ਨ ਦੇ ਬਾਹਰ ਠੰਡੇ ਪਾਣੀ ਦੀ ਛਬੀਲ ਲਗਾਈ ਜਾਵੇਗੀ ਅਤੇ ਨਾਭਾ ਦੇ ਵਿੱਚ ਇੱਕ ਪਿੰਕ ਬੂਥ ਬਣਾਇਆ ਗਿਆ ਹੈ। ਇਸ ਵਾਰ ਬੀ ਐਲ ਓ ਨੂੰ ਚੋਣ ਕਮਿਸ਼ਨ ਵੱਲੋਂ 5000 ਰੁਪਏ ਦਾ ਇਨਾਮ ਵੀ ਦਿੱਤਾ ਜਾਵੇਗਾ ਜਿਸ ਵੀਐਲ ਵੱਲੋਂ ਵੋਟ ਪ੍ਰਸੈਂਟ ਵਧਾਇਆ ਜਾਵੇਗਾ।

09:00 AM

ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 

ਇਕ ਜੂਨ ਨੂੰ ਵੋਟਾਂ ਆ ਰਹੀਆਂ ਨੇ ਇਸ ਦਿਨ ਕਿਸਾਨਾਂ ਨੂੰ ਅਪੀਲ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਦੇਖਣ ਕਿ ਕਿਸ ਤਰੀਕੇ ਦੇ ਨਾਲ ਹਾਲੇ ਤੱਕ ਐਮਐਸਪੀ ਨਹੀਂ ਮਿਲੀ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਬਾਰਡਰਾਂ 'ਤੇ ਰੋਕਿਆ ਗਿਆ। ਉਹਨਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਉਹਨਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਸਿੱਟੇ ਗਏ।

08:57 AM

ਗੁਰਦਾਸਪੁਰ ਦੇ ਪਿੰਡ ਲੱਖੋਵਾਲ ਵਿੱਚ 18 ਸਾਲਾ ਨੌਜਵਾਨ ਧੋਨੀ ਮਸੀਹ ਦੀ ਖੇਤਾਂ ਵਿੱਚ ਮਿਲੀ ਲਾਸ਼
ਪਰਿਵਾਰਕ ਮੈਂਬਰਾਂ ਨੇ ਹੱਤਿਆ ਦਾ ਸ਼ੱਕ ਜਤਾਇਆ ਹੈ ਅਤੇ ਕਿਹਾ ਕੱਲ 11 ਵਜੇ ਤੋਂ ਉਹਨਾਂ ਦਾ ਲੜਕਾ ਲਾਪਤਾ ਸੀ। ਸਦਰ ਪੁਲਿਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਸ਼ੁਰੂ ਜਾਂਚ ਕੀਤੀ ਹੈ।

08:51 AM

ਵਿਦੇਸ਼ 'ਚ ਬੈਠੇ ਅੱਤਵਾਦੀ ਲਖਬੀਰ ਸਿੰਘ ਲੰਡਾ ਨੇ ਤਰਨਤਾਰਨ ਦੇ ਪਿੰਡ ਤੁੜ ਦੇ ਇਕ ਵਪਾਰੀ ਤੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਨਾ ਦੇਣ 'ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ ਇਸ ਤੋਂ ਪਹਿਲਾਂ ਵੀ ਲਖਬੀਰ ਸਿੰਘ ਅਤੇ ਵਿਦੇਸ਼ ਬੈਠੇ ਕਈ ਗੈਂਗਸਟਰ ਕਾਰੋਬਾਰੀਆਂ ਤੋਂ ਕਰੋੜਾਂ ਦੀ ਫਿਰੌਤੀ ਲੈ ਚੁੱਕੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ 'ਤੇ ਗੋਲੀਆਂ ਚਲਾ ਚੁੱਕੇ ਹਨ।

07:58 AM

ਜ਼ਿਲ੍ਹੇ ਦੇ ਠੇਕਿਆਂ ਉੱਤੇ ਸਟਿੰਗ ਆਪ੍ਰੇਸ਼ਨ
ਜ਼ਿਲ੍ਹਾ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨੂੰ ਠੇਕਿਆਂ ਉੱਤੇ ਸ਼ਰਾਬ ਦੀ ਬੋਤਲ ਉੱਤੇ ਲਿਖੇ ਰੇਟ ਨਾਲੋਂ ਵੱਧ ਰੇਟ ਉੱਤੇ ਵੇਚਣ ਦੀਆਂ ਸ਼ਿਕਾਇਤਾਂ ਮਿਲਣ ਦੇ ਸੰਬੰਧ ਵਿੱਚ ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਮੀਡੀਆ ਟੀਮ ਨੂੰ ਲੈ ਕੇ ਜ਼ਿਲ੍ਹੇ ਦੇ ਠੇਕਿਆਂ ਉੱਤੇ ਸਟਿੰਗ ਆਪ੍ਰੇਸ਼ਨ ਕੀਤਾ। ਜਿੱਥੇ ਉਹਨਾਂ ਨੇ ਬਲੈਂਡਰ ਪ੍ਰਾਇਡ ਦੀ ਬੋਤਲ ਜਿਸ ਉੱਤੇ ਮੀਨੀਮਮ ਸੇਲ ਪ੍ਰਾਈਜ਼ 531/-ਰੁਪਏ ਲਿਖੀ ਹੋਈ ਸੀ ਪਰੰਤੂ ਇਸਨੂੰ 900/-ਵਿੱਚ ਵੇਚੀ ਜਾ ਰਹੀ ਹੈ। 

ਡੀਸੀ ਨਵਾਂਸ਼ਹਿਰ ਨੇ ਦੱਸਿਆ ਕਿ ਇਸਦੀ ਸ਼ਿਕਾਇਤ ਆਬਕਾਰੀ ਵਿਭਾਗ ਨੂੰ ਦੇ ਦਿੱਤੀ ਗਈ ਹੈ ਅਤੇ ਆਬਕਾਰੀ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੋਈ ਵੀ ਸ਼ਰਾਬ ਦਾ ਵਪਾਰੀ ਬੋਤਲ ਉੱਤੇ ਲਿਖੀ ਮੀਨੀਮੰਮ ਸੇਲ ਪ੍ਰਾਈਜ਼ ਤੋਂ ਵੱਧ ਵੇਚ ਸਕਦਾ ਹੈ ਲੇਕਿਨ ਕੋਈ ਵੀ ਸ਼ਰਾਬ ਵਪਾਰੀ ਕਿਸੇ ਨੂੰ ਵੀ ਦੋ ਬੋਤਲਾਂ ਤੋਂ ਵੱਧ ਨਹੀਂ ਵੇਚ ਸਕਦਾ ਅਗਰ ਦੋ ਤੋਂ ਵੱਧ ਬੋਤਲਾਂ ਵੇਚਦਾ ਹੈ ਤਾਂ ਉਸਨੂੰ ਪਰਮਿਟ ਲੈਣਾ ਹੋਵੇਗਾ ਅਗਰ ਉਹ ਠੇਕੇਦਾਰ ਬਿਨਾਂ ਪਰਮਿਟ ਕਿਸੇ ਨੂੰ ਸ਼ਰਾਬ ਦੀ ਪੇਟੀ ਵੇਚਦਾ ਹੈ ਤਾਂ ਉਸ ਠੇਕੇਦਾਰ ਉੱਤੇ ਆਬਕਾਰੀ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਸਕਦੀ ਹੈ।

07:29 AM

ਗੁਰੂਗ੍ਰਾਮ— ਮਾਨੇਸਰ ਟੈਕਸਟਾਈਲ ਕੰਪਨੀ 'ਚ ਲੱਗੀ ਅੱਗ 'ਤੇ ਕਰੀਬ 10 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ, ਜਿਸ ਕਾਰਨ ਕੰਪਨੀ ਦੇ ਸਾਰੇ ਕਰਮਚਾਰੀਆਂ ਨੂੰ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। 40 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਵਿੱਚ ਅੱਗ 'ਤੇ ਕਾਬੂ ਪਾਇਆ

06:51 AM

Punjab weather Update: ਭਾਰਤ ਦੇ ਮੌਸਮ ਵਿਭਾਗ (IMD) ਨੇ 3 ਜੂਨ ਤੱਕ ਪੰਜਾਬ ਵਿੱਚ ਹੀਟਵੇਵ ਦੇ ਹਾਲਾਤਾਂ ਲਈ ਇੱਕ ਯੈਲੋ ਅਲਰਟ ਜਾਰੀ ਕੀਤਾ ਹੈ।

06:49 AM

ਦਿੱਲੀ: ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ, ਰਾਊਜ਼ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ ਅੱਜ ਤੱਕ ਵਧਾ ਦਿੱਤੀ। ਸਿਸੋਦੀਆ ਸੀਬੀਆਈ ਦੁਆਰਾ ਗ੍ਰਿਫਤਾਰੀ ਤੋਂ ਬਾਅਦ 26 ਫਰਵਰੀ, 2023 ਤੋਂ ਹਿਰਾਸਤ ਵਿੱਚ ਹਨ। ਇਸ ਤੋਂ ਬਾਅਦ ਈਡੀ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ

 

06:45 AM

 

ਚੰਡੀਗੜ੍ਹ: ਪੰਜਾਬ ਦੇ ਸੀਈਓ ਸਿਬਿਨ ਸੀ ਅੱਜ ਸਵੇਰੇ 11 ਵਜੇ ਆਪਣੇ ਸੈਕਟਰ 17 ਦਫਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨਗੇ।

06:44 AM

ਬਰਜਿੰਦਰ ਸਿੰਘ ਹਮਦਰਦ ਦੇ ਕੇਸ ਦੀ ਸੁਣਵਾਈ ਖਤਮ, ਅਦਾਲਤ ਅੱਜ ਇਸ ਮਾਮਲੇ 'ਤੇ ਆਪਣਾ ਫੈਸਲਾ ਸੁਣਾ ਸਕਦੀ ਹੈ
 ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਸਰਕਾਰ ਦਾ ਕਹਿਣਾ ਹੈ ਕਿ ਟੈਂਡਰ ਗਲਤ ਤਰੀਕੇ ਨਾਲ ਦਿੱਤੇ ਗਏ ਸਨ ਅਤੇ ਬਹੁਤ ਸਾਰਾ ਕੰਮ ਅਜੇ ਵੀ ਅਧੂਰਾ ਹੈ ਅਤੇ ਇਸ ਦੇ ਨਾਲ ਹੀ ਬਹੁਤ ਕੁਝ ਅਜਿਹਾ ਹੈ ਜੋ ਅਜੇ ਤੱਕ ਨਹੀਂ ਬਣਾਇਆ ਗਿਆ, ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਟੈਂਡਰ ਵੀ ਨਹੀਂ ਹੋਏ ਅਤੇ ਲੋਕਾਂ ਨੂੰ ਫਾਇਦਾ ਹੋਇਆ, ਹਮਦਰਦ ਦੇ ਵਕੀਲ ਦਾ ਕਹਿਣਾ ਹੈ ਕਿ ਸਭ ਕੁਝ ਸਹੀ ਤਰੀਕੇ ਨਾਲ ਕੀਤਾ ਗਿਆ ਹੈ ਅਤੇ ਪੂਰੀ ਪ੍ਰਕਿਰਿਆ ਨਾਲ ਕੀਤਾ ਗਿਆ ਹੈ, ਹਰ ਬਿੱਲ ਐੱਸ.ਡੀ.ਓ. ਇੰਜੀਨੀਅਰਿੰਗ ਅਤੇ ਪੂਰੀ ਪ੍ਰਕਿਰਿਆ ਅਧੀਨ ਪਾਸ ਕੀਤਾ ਗਿਆ ਹੈ।

06:42 AM

--ਕੰਨਿਆਕੁਮਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੰਨਿਆਕੁਮਾਰੀ ਜਾਣਗੇ, ਵਿਵੇਕਾਨੰਦ ਰਾਕ ਮੈਮੋਰੀਅਲ 'ਤੇ ਧਿਆਨ ਕਰਨਗੇ

-ਗੁਜਰਾਤ: ਅਮਿਤ ਸ਼ਾਹ ਅੱਜ ਆਂਧਰਾ ਪ੍ਰਦੇਸ਼ ਅਤੇ ਗੁਜਰਾਤ ਦਾ ਦੌਰਾ ਕਰਨਗੇ।ਤਿਰੂਪਤੀ ਵਿਖੇ ਦਰਸ਼ਨ - ਸਵੇਰੇ 8:30 ਵਜੇ, ਸੋਮਨਾਥ ਮੰਦਰ, ਗੁਜਰਾਤ ਵਿੱਚ ਦਰਸ਼ਨ - ਸ਼ਾਮ 4 ਵਜੇ

 

Trending news