Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2266680

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Haryana Himachal News 28 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ 'ਚ ਰੋਡ ਸ਼ੋਅ ਕਰਨਗੇ। ਅਰਵਿੰਦ ਕੇਜਰੀਵਾਲ ਅੱਜ ਪਠਾਨਕੋਟ ਅਤੇ ਜ਼ੀਰਕਪੁਰ 'ਚ ਰੋਡ ਸ਼ੋਅ ਕਰਨਗੇ, ਉਹ ਗੁਰਦਾਸਪੁਰ ਤੋਂ 'ਆਪ' ਉਮੀਦਵਾਰ ਅਮਨਸ਼ੇਰ ਸਿੰਘ (ਸ਼ੈਰੀ ਕਲਸੀ) ਦੇ ਹੱਕ 'ਚ ਪਠਾਨਕੋਟ 'ਚ ਰੋਡ ਸ਼ੋਅ ਕਰਨਗੇ, ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਜ਼ੀਰਕਪੁਰ 'ਚ ਪਟਿਆਲਾ ਤੋਂ 'ਆਪ' ਉਮੀਦਵਾਰ ਡਾ.ਬਲਬੀਰ ਸਿੰਘ ਦੇ ਹੱਕ 'ਚ ਰੋਡ ਸ਼ੋਅ।

28 May 2024
12:51 PM

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੀ ਨਿਊਜ਼ ਚੈਨਲ ਬੰਦ ਕਰਮਉਣ ਤੇ ਪੰਜਾਬ ਸਰਕਾਰ ਦੀ ਕੀਤੀ ਨਿਖੇਧੀ

ਇਸ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਨਾਸ਼ਾਹੀ ਰਵਆ ਅਪਣਾ ਕੇ ਬੈਠੀ ਹੈ ਅਤੇ ਚੈਨਲਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਜਿਹੜੇ ਸੱਚਾਈ ਦੀ ਆਵਾਜ਼ ਚੁੱਕਦੇ ਹਨ ।

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਚਰਨ ਸਿੰਘ ਚੱਬਾ ਨੇ ਕਿਹਾ ਕਿ ਜਮੀਨੀ ਹਾਲਾਤ ਬਹੁਤ ਪੰਜਾਬ ਦੇ ਮਾੜੇ ਹਨ ਲੋਕਾਂ ਕੋਲ ਪੀਣ ਲਈ ਪਾਣੀ ਨਹੀਂ ਹੈ ਅਤੇ 32 ਪਿੰਡਾਂ ਦੇ ਵਿੱਚ ਬਿਲਕੁਲ ਨਹੀਂ ਆ ਰਹੀ ਤੇ ਜੇਕਰ ਕੋਈ ਸਰਕਾਰ ਦੀ ਖਿਲਾਫ ਇਹ ਖਬਰ ਚਲਾਉਂਦਾ ਹੈ ਲੋਕਾਂ ਦੇ ਮੁੱਦੇ ਚੁੱਕਦਾ ਹੈ ਤਾਂ ਜੀ ਨਿਊਜ਼ ਵਾਂਗ ਚੈਨਲ ਬੰਦ ਕਰ ਦਿੱਤੇ ਜਾਂਦੇ 

ਚੱਬਾ ਨੇ ਕਿਹਾ ਕਿ ਅਸੀਂ ਪੁਰਜ਼ੋਰ ਸ਼ਬਦਾਂ ਦੇ ਵਿੱਚ ਇਸ ਦੀ ਨਿਖੇਦੀ ਕਰਦੇ ਹਾਂ ਅਤੇ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੀ ਨਿਊਜ ਚੈਨਲ ਦੁਬਾਰਾ ਤੋਂ ਚਲਵਾਇਆ ਜਾਵੇ ਨਹੀਂ ਤਾਂ ਵੱਡਾ ਪ੍ਰੋਟੈਸਟ ਕੀਤਾ ਜਾਵੇਗਾ।

ਚੱਬਾ ਨੇ ਕਿਹਾ ਕਿ ਜੀ ਨਿਊਜ਼ ਲੋਕਾਂ ਦੀ ਆਵਾਜ਼ ਚੁੱਕਦਾ ਹੈ ਅਤੇ ਕਿਸਾਨਾਂ ਦੇ ਮਸਲੇ ਵੀ ਚੁੱਕਦਾ ਹੈ ਜੇਕਰ ਸਰਕਾਰ ਨੇ ਇਹ ਚੈਨਲ ਨਾ ਚਲਾਇਆ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਸਰਕਾਰ ਦਾ ਵਿਰੋਧ ਕਰਾਂਗੇ। 

ਲੋਕ ਵੀ ਜ਼ੀ ਮੀਡੀਆ ਦੇ ਹੱਕ ਵਿੱਚ ਨਿਤਰ ਤੇ ਦਿਖਾਈ ਦਿੱਤੇ ਅਤੇ ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਦਿਖਾਈ ਦਿੱਤੇ ਕਿ ਨਸ਼ੇ ਨਾਲ ਪੰਜਾਬ ਦੀ ਜਵਾਨੀ ਮਰ ਰਹੀ ਹੈ ਲੋਕ ਮਰ ਰਹੇ ਹਨ ਬੱਚੇ ਮਰ ਰਹੇ ਹਨ ਇੱਥੋਂ ਤੱਕ ਕਿ ਔਰਤਾਂ ਵੀ ਨਸ਼ੇ ਤੇ ਲੱਗ ਗਈਆਂ ਹਨ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਜਿਹੜਾ ਕੋਈ ਚੈਨਲ ਇਹਨਾਂ ਦੀ ਸੱਚਾਈ ਦਿਖਾਉਂਦਾ ਹੈ ਉਹਨਾਂ ਤੇ ਪਰਚੇ ਦਰਜ ਕੀਤੇ ਜਾਂਦੇ ਹਨ ਉਹਨਾਂ ਦੇ ਚੈਨਲ ਬੰਦ ਕਰ ਦਿੱਤੇ ਜਾਂਦੇ ਹਨ।

11:14 AM

ਡੇਰਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆਂ ਹਾਈਕੋਰਟ ਨੇ ਅੱਜ ਉਸ ਨੂੰ ਰਣਜੀਤ ਸਿੰਘ ਕਤਲ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ।

11:12 AM

ਸੁਪਰੀਮ ਕੋਰਟ ਦੀ ਛੁੱਟੀ ਵਾਲੇ ਬੈਂਚ ਨੇ ਅਰਵਿੰਦ ਕੇਜਰੀਵਾਲ ਦੀ ਪਟੀਸ਼ਨ 'ਤੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ 

ਬੈਂਚ ਨੇ ਕਿਹਾ ਕਿ ਸੁਣਵਾਈ ਲਈ ਸਿਰਫ਼ ਚੀਫ਼ ਜਸਟਿਸ ਹੀ ਫ਼ੈਸਲਾ ਲੈਣਗੇ, ਕੇਜਰੀਵਾਲ ਦੀ ਤਰਫ਼ੋਂ ਅਭਿਸ਼ੇਕ ਮਨੂ ਸਿੰਘਵੀ ਨੇ ਅਦਾਲਤ ਨੂੰ 2 ਜੂਨ ਨੂੰ ਸੁਣਵਾਈ ਕਰਨ ਦੀ ਬੇਨਤੀ ਕੀਤੀ ਸੀ। ਆਪਣੀ ਖਰਾਬ ਸਿਹਤ ਅਤੇ ਮੈਡੀਕਲ ਟੈਸਟ ਕਰਵਾਉਣ ਦੀ ਲੋੜ ਦਾ ਹਵਾਲਾ ਦਿੰਦੇ ਹੋਏ ਉਸ ਨੇ ਅੰਤਰਿਮ ਜ਼ਮਾਨਤ ਦੀ ਮਿਆਦ 7 ਦਿਨ ਵਧਾਉਣ ਦੀ ਮੰਗ ਕੀਤੀ ਸੀ।

10:33 AM

ਪਟਿਆਲਾ ਦੇ ਲੋਕਾਂ ਨੇ ਆਪ ਸਰਕਾਰ ਨੂੰ ਘੇਰਿਆ ਅਤੇ ਕਿਹਾ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਕੀਤੇ
1000 ਮਹਿਲਾਵਾਂ ਨੂੰ ਨਹੀਂ ਮਿਲਿਆ
ਸੜਕਾਂ ਟੁੱਟੀਆਂ ਹੋਈਆਂ ਹਨ।
ਸੀਵਰੇਜ ਦਾ ਬੁਰਾ ਹਾਲ
ਨਸ਼ਾ ਆਮ ਵਿੱਕ ਰਿਹਾ ਹੈ
ਲਾ ਐਂਡ ਆਰਡਰ ਫੇਲ

 

09:07 AM

ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ 'ਚ ਬੰਦ ਹਵਾਲਾਤੀ ਨੂੰ 18 ਗ੍ਰਾਮ ਨਸ਼ੀਲਾ ਪਦਾਰਥ ਪਹੁੰਚਾਉਣ ਆਏ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਾਕਾਤ ਦੌਰਾਨ ਉਹ ਸਾਮਾਨ ਦੇਣ ਦੇ ਬਹਾਨੇ ਕਰੀਮ ਵਾਲੀ ਟਿਊਬ 'ਚ ਛੁਪਾ ਕੇ ਨਸ਼ੀਲਾ ਪਦਾਰਥ ਲਿਆਇਆ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ। ਜੇਲ੍ਵ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਦੋਵਾਂ ਭਰਾਵਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

08:51 AM

Batala IT Raid- ਸ਼ਰਾਬ ਕਾਰੋਬਾਰੀ ਰਾਜਿੰਦਰ ਕੁਮਾਰ ਪੱਪੂ ਅਤੇ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਸਮੇਤ ਅਲਗ ਅਲਗ ਜਗ੍ਹਾ 'ਤੇ ਪਿਛਲੇ ਕਰੀਬ 3 ਦਿਨਾਂ ਤੋਂ ਚੱਲ ਰਹੀ ਇਨਕਮ ਟੈਕਸ ਦੀ ਰੇਡ ਬੀਤੀ ਦੇਰ ਰਾਤ ਖਤਮ ਹੋਈ। ਅਧਿਕਾਰੀ ਗਏ ਵਾਪਿਸ,ਕੈਮਰੇ ਸਾਹਮਣੇ ਕੋਈ ਵੀ ਅਧਿਕਾਰੀ ਬੋਲਣ ਨੂੰ ਤਿਆਰ ਨਹੀਂ ਸੀ। ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਚੋਣਾਂ ਦੌਰਾਨ ਸਿਰਫ ਸਮਾਂ ਖ਼ਰਾਬ ਕਰਨ ਦੇ ਲਈ ਇਹ ਰੇਡ ਕੀਤੀ ਗਈ ਸੀ।  ਅਧਿਕਾਰੀਆਂ ਨੂੰ ਘਰ ਅੰਦਰੋਂ ਕੁਝ ਨਹੀਂ ਮਿਲਿਆ। ਉਹਨਾਂ ਵੱਲੋਂ ਹਰ ਇੱਕ ਸਵਾਲ ਦਾ ਜਵਾਬ ਦਿੱਤਾ ਗਿਆ।

08:10 AM

ਪੰਜਾਬ/ਚੰਡੀਗੜ੍ਹ (ਮੌਸਮ ਅੱਪਡੇਟ): ਭਾਰਤ ਦੇ ਮੌਸਮ ਵਿਭਾਗ (IMD) ਨੇ 28 ਮਈ ਨੂੰ ਰਾਜਸਥਾਨ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼ ਅਤੇ ਪੱਛਮੀ ਮੱਧ ਪ੍ਰਦੇਸ਼ ਲਈ ਗੰਭੀਰ ਗਰਮੀ ਦੇ ਹਾਲਾਤਾਂ ਲਈ ਰੈੱਡ ਅਲਰਟ ਜਾਰੀ ਕੀਤਾ ਹੈ।

07:30 AM

ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ

ਇਸ ਹਾਦਸੇ ਦੌਰਾਨ ਕਰੀਬ ਅੱਧੀ ਦਰਜਨ ਗੱਡੀਆਂ ਟਕਰਾਈਆਂ।  ਇਸ ਹਾਦਸੇ ਵਿੱਚ ਕਰੀਬ ਇੱਕ ਦਰਜਨ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ  ਭੇਜਿਆ ਗਿਆ ਹੈ। ਹਾਦਸੇ ਦੇ ਸ਼ਿਕਾਰ ਹੋਏ ਵਹਾਨਾ ਵਿੱਚ ਟਰਾਲੇ ਅਤੇ ਕਾਰਾਂ ਸ਼ਾਮਿਲ ਹਨ। ਇਸ ਦੌਰਾਨ ਮੌਕੇ 'ਤੇ ਪੁਲਿਸ ਪਹੁੰਚੀ। 

07:30 AM

ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ 'ਤੇ ਸ੍ਰੀ ਗੁਰੂ ਹਰਗੋਬਿੰਦ ਥਰਮਲ ਪਲਾਂਟ ਦਾ ਰੇਲਵੇ ਫਾਟਕ ਲੱਗਿਆ ਹੋਣ ਕਾਰਨ ਵਾਪਰਿਆ ਵੱਡਾ ਹਾਦਸਾ

ਇਸ ਹਾਦਸੇ ਦੌਰਾਨ ਕਰੀਬ ਅੱਧੀ ਦਰਜਨ ਗੱਡੀਆਂ ਟਕਰਾਈਆਂ।  ਇਸ ਹਾਦਸੇ ਵਿੱਚ ਕਰੀਬ ਇੱਕ ਦਰਜਨ ਲੋਕ ਗੰਭੀਰ ਜ਼ਖਮੀ ਹੋਏ ਹਨ ਜਿਨਾਂ ਨੂੰ ਇਲਾਜ ਲਈ ਹਸਪਤਾਲ  ਭੇਜਿਆ ਗਿਆ ਹੈ। ਹਾਦਸੇ ਦੇ ਸ਼ਿਕਾਰ ਹੋਏ ਵਹਾਨਾ ਵਿੱਚ ਟਰਾਲੇ ਅਤੇ ਕਾਰਾਂ ਸ਼ਾਮਿਲ ਹਨ। ਇਸ ਦੌਰਾਨ ਮੌਕੇ 'ਤੇ ਪੁਲਿਸ ਪਹੁੰਚੀ। 

07:02 AM

ਅੱਜ ਸਵੇਰੇ 5.35 ਵਜੇ ਦਿੱਲੀ ਤੋਂ ਬਨਾਰਸ ਜਾ ਰਹੀ ਫਲਾਈਟ ਵਿੱਚ ਬੰਬ ਹੋਣ ਦੀ ਖ਼ਬਰ ਹੈ।

07:00 AM

ਰੋਪੜ ਵਿੱਚ ਚੱਲ ਰਹੀ ਧੜਾ- ਧੜ ਨਜਾਇਜ ਮਾਈਨਿੰਗ ਉੱਤੇ ਦੇਰ ਰਾਤ 2 ਵਜੇ ਕੀਤੀ ਲਾਈਵ ਰੇਡ

06:22 AM

ਚਰਨਜੀਤ ਸਿੰਘ ਚੰਨੀ ਤੇ ਮਲਿਕਾਅਰਜੁਨ ਖੜਗੇ ਦੀ ਅੱਜ ਕੋਟਕਪੂਰਾ ਵਿਖੇ ਵਿਸ਼ਾਲ ਰੈਲੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਅੱਜ ਬਾਅਦ ਦੁਪਹਿਰ 3 ਵਜੇ ਦਾਣਾ ਮੰਡੀ ਕੋਟਕਪੂਰਾ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ। ਫਰੀਦਕੋਟ ਤੋਂ ਕਾਂਗਰਸ ਦੀ ਉਮੀਦਵਾਰ ਅਮਰਜੀਤ ਕੌਰ ਸਾਹੋਕੇ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਨਗੇ।

 

06:21 AM

ਮਲਿਕਾਰਜੁਨ ਖੜਗੇ 
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅੱਜ ਦੁਪਹਿਰ 1 ਵਜੇ ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫਰੰਸ ਕਰਨਗੇ।

 

06:21 AM

ਸ੍ਰੀ ਅਨੰਦਪੁਰ ਸਾਹਿਬ: ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਸ਼ਾਮ 5.30 ਵਜੇ ਦੁਸ਼ਹਿਰਾ ਗਰਾਊਂਡ, ਕੁਰਾਲੀ ਵਿਖੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਲੋਕ ਸਭਾ ਦੇ ਭਾਜਪਾ ਉਮੀਦਵਾਰ ਡਾ. ਸੁਭਾਸ਼ ਸ਼ਰਮਾ ਲਈ ਚੋਣ ਪ੍ਰਚਾਰ ਕਰਨਗੇ।

 

06:17 AM

ਧੂਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਧੂਰੀ ਵਿੱਚ ਵੀ ਜਨ ਸਭਾ ਨੂੰ ਸੰਬੋਧਨ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਅੱਜ ਪਾਤੜਾਂ ਵਿੱਚ ਚੋਣ ਰੈਲੀ ਕਰਨਗੇ। 

06:16 AM

Latest News From Punjab Live: CM ਭਗਵੰਤ ਮਾਨ ਅੱਜ ਨਾਭਾ 'ਚ ਰੋਡ ਸ਼ੋਅ ਕਰਨਗੇ, ਉਹ ਪਟਿਆਲਾ ਤੋਂ 'ਆਪ' ਉਮੀਦਵਾਰ ਡਾ.ਬਲਬੀਰ ਸਿੰਘ ਦੇ ਹੱਕ 'ਚ ਰੋਡ ਸ਼ੋਅ ਕਰਨਗੇ।

06:15 AM

ਨਰਿੰਦਰ ਮੋਦੀ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ

#ਝਾਰਖੰਡ/ਪੱਛਮੀ ਬੰਗਾਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਝਾਰਖੰਡ ਅਤੇ ਪੱਛਮੀ ਬੰਗਾਲ ਵਿੱਚ ਹੋਣਗੇ।
 ਧੂਮਕਾ - ਦੁਪਹਿਰ 12.15 ਵਜੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ
 ਬਾਰਾਸਾਤ ਵਿੱਚ ਦੁਪਹਿਰ 2.30 ਵਜੇ ਇੱਕ ਜਨ ਸਭਾ ਨੂੰ ਸੰਬੋਧਨ ਕਰਨਗੇ
 ਸ਼ਾਮ 4 ਵਜੇ ਜਾਦਵਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਿਤ ਕਰਨਗੇ
ਸ਼ਾਮ 6 ਵਜੇ ਸੁਭਾਸ਼ ਚੰਦਰ ਬੋਸ ਦੀ ਮੂਰਤੀ 'ਤੇ ਮਾਲਾਵਾਂ ਚੜ੍ਹਾਉਣਗੇ, ਫਿਰ ਕੋਲਕਾਤਾ ਉੱਤਰੀ 'ਚ ਰੋਡ ਸ਼ੋਅ ਹੋਵੇਗਾ।
 ਸ਼ਾਮ 7 ਵਜੇ ਸਵਾਮੀ ਵਿਵੇਕਾਨੰਦ ਦੀ ਮੂਰਤੀ 'ਤੇ ਫੁੱਲ ਮਾਲਾਵਾਂ ਚੜ੍ਹਾਉਣਗੇ

Trending news