Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2342580

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ। 

ਫਰੀਦਕੋਟ: ਬਰਗਾੜੀ ਬੇਅਦਬੀ ਮਾਮਲੇ ਨਾਲ ਸਬੰਧਤ ਕੋਟਕਪੂਰਾ ਗੋਲੀਬਾਰੀ ਮਾਮਲੇ ਦੀ ਸੁਣਵਾਈ ਫਰੀਦਕੋਟ ਜ਼ਿਲ੍ਹਾ ਅਦਾਲਤ ਕਰੇਗੀ। ਪਹਿਲਾਂ ਹੀ ਆਈਟੀ ਨੇ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ ਹੈ। ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। 'ਆਪ' ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦੁਪਹਿਰ 12:30 ਵਜੇ ਮੀਡੀਆ ਨੂੰ ਸੰਬੋਧਨ ਕਰਨਗੇ। ਸਾਹਨੀ ਸੰਸਦ ਮੈਂਬਰ ਵਜੋਂ ਆਪਣੇ ਦੋ ਸਾਲ ਪੂਰੇ ਹੋਣ ਅਤੇ ਪੰਜਾਬ ਨਾਲ ਸਬੰਧਤ ਹੋਰ ਮੁੱਦਿਆਂ ਬਾਰੇ ਗੱਲ ਕਰਨਗੇ।

 

Punjab Breaking News Live Updates-

 

19 July 2024
17:16 PM

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੀਆਂ ਮੀਟਿੰਗ ਕੀਤੀ ਰੱਦ

ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ 'ਤੇ ਪੰਚਾਇਤ ਅਤੇ ਲੋਕਲ ਬਾਡੀ ਵਿਭਾਗ ਨਾਲ ਦੀ ਮੀਟਿੰਗ ਹੋਣੀ ਸੀ। ਮੀਟਿੰਗ ਲਈ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਪੰਜਾਬ ਦੇ ਵੱਖ-ਵੱਖ ਅਧਿਕਾਰੀ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਪੁੱਜੇ ਗਏ ਸਨ। ਪਰ ਬਾਅਦ ਵਿੱਚ ਮੁੱਖ ਮੰਤਰੀ ਪੰਜਾਬ ਵੱਲੋੋਂ ਆਪਣੀਆਂ ਅੱਜ ਦੀਆਂ ਸਾਰੀਆਂ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ।

 

17:14 PM

ਫਿਰੋਜ਼ਪੁਰ 'ਚ ਸੜਕ ਹਾਦਸਾ 2 ਲੋਕਾਂ ਦੀ ਮੌਤ, ਇੱਕ ਗੰਭੀਰ ਜ਼ਖਮੀ

ਫਿਰੋਜ਼ਪੁਰ ਦੇ ਸਾਰਾਗੜ੍ਹੀ ਰੋਡ 'ਤੇ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਦੋ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋਇਆ ਹੈ। ਜਖਮੀ ਇਲਾਜ ਲਈ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

17:11 PM

ਕੋਟਕਪੂਰਾ ਗੋਲੀਕਾਂਡ ਮਾਮਲਾ

ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਫ਼ਰੀਦਕੋਟ ਅਦਾਲਤ ਵਿਚ ਸੁਣਵਾਈ ਹੋਈ। ਮਾਮਲੇ ਵਿੱਚ ਨਾਮਜਦ ਸਾਰੇ ਆਰੋਪੀ ਵੀਡੀਓ ਕਾਨਫਰੰਸ ਰਾਹੀਂ ਅਦਾਲਤ ਵਿਚ ਪੇਸ਼ ਹੋਏ। ਮਾਣਯੋਗ ਅਦਾਲਤ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 29 ਜੁਲਾਈ 2024 ਨੂੰ ਕੀਤੀ ਜਾਵੇਗੀ।

12:46 PM

ਅੰਮ੍ਰਿਤਸਰ ਇਮਪਰੂਵਮੈਂਟਸ ਵਿਭਾਗ ਵੱਲੋਂ ਨਜਾਇਜ਼ ਕਬਜ਼ਿਆਂ 'ਤੇ ਚਲਾਇਆ ਪੰਜਾ

ਇੰਪਰੂਵਮੈਂਟ ਟਰਸਟ ਦੇ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਵੀ ਮਦਦ ਲਈ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਰਟ ਦੇ ਵਿੱਚ ਕਿਸੇ ਨੇ ਕੇਸ ਦਾਇਰ ਕਰਕੇ ਕਿਹਾ ਸੀ ਕਿ ਲੋਕਾਂ ਵੱਲੋਂ ਨਿਊ ਅੰਮ੍ਰਿਤਸਰ ਦੇ ਵਿੱਚ ਘਰਾਂ ਦੇ ਬਾਹਰ ਸਰਕਾਰੀ ਜਗ੍ਹਾ ਤੇ ਨਜਾਇ ਕਬਜ਼ੇ ਕੀਤੇ ਜਾ ਰਹੇ ਹਨ। ਸੁਪਰੀਡੈਂਟ ਰਾਕੇਸ਼ ਗਰਗ ਨੇ ਕਿਹਾ ਕਿ ਕੋਰਟ ਦੇ ਆਦੇਸ਼ਾਂ ਤੇ ਚਲਦੇ ਅਸੀਂ ਪਿਛਲੇ ਕਾਫੀ ਸਮੇਂ ਤੋਂ ਇਸ ਜਗ੍ਹਾ ਦੀ ਮੁਨਿਆਦੀ ਵੀ ਕਰਵਾਈ ਹੈ ਤੇ ਬਾਰ-ਬਾਰ ਅਪੀਲ ਵੀ ਕੀਤੀ ਕਿ ਜਿਹੜੀ ਸਰਕਾਰੀ ਜਗ੍ਹਾ ਹੈ ਉਸ ਨੂੰ ਖਾਲੀ ਕੀਤਾ ਜਾਵੇ ਪਰ ਲੋਕਾਂ ਵੱਲੋਂ ਆਪਣੇ ਘਰ ਦੇ ਬਾਹਰ ਬਾਗ ਬਣਾਏ ਗਏ ਹਨ ਅਤੇ ਸਰਕਾਰੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਗਏ ਹਨ।

12:44 PM

ਜ਼ੀ ਮੀਡੀਆ ਦੀ ਖਬਰ 'ਤੇ ਲੱਗੀ ਮੋਹਰ  

ਪਿਛਲੇ ਦਿਨੀ ਧੂਰੀ 'ਚ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ 'ਤੇ ਲੱਗੇ ਧਰਨੇ ਦੀ ਜ਼ੀ ਪੰਜਾਬ ਹਰਿਆਣਾ ਨੇ ਖ਼ਬਰ ਪ੍ਰਕਾਸ਼ਿਤ ਕੀਤੀ ਸੀ। ਖ਼ਬਰ ਦਾ ਅਸਰ ਹੁੰਦਿਆਂ ਹੀ ਵਾਟਰ ਸਪਲਾਈ ਅਤੇ ਸੀਵਰੇਜ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ ਅਤੇ ਧੂਰੀ ਵਿੱਚ ਸੀਵਰੇਜ ਸਫਾਈ ਦਾ ਕੰਮ ਸ਼ੁਰੂ ਹੋਇਆ। ਕਰਮਚਾਈਆ ਨੇ ਜ਼ੀ ਮੀਡੀਆ ਦਾ ਧੰਨਵਾਦ ਕੀਤਾ।

12:26 PM

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬੰਟੀ ਰੋਮਾਣਾ ਨੇ ਪੰਜਾਬ ਸਰਕਾਰ ਨੂੰ ਨਸ਼ਿਆਂ ਦੇ ਮੁੱਦੇ ਤੇ ਲਿਆ ਨਿਸ਼ਾਨੇ ਤੇ।
STF ਵੱਲੋਂ ਹੈਰੋਇਨ ਨਾਲ ਗ੍ਰਿਫਤਾਰ ਕੀਤੇ ਪੁਲਿਸ ਮੁਲਾਜ਼ਮ ਦੀ ਗ੍ਰਿਫਤਾਰੀ ਤੇ ਚੁੱਕੇ ਸਵਾਲ।

ਅੱਜ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਪੰਜਾਬ ਚ ਲਾਗਾਤਰ ਵੱਧ ਰਹੇ ਨਸ਼ੇ ਨੂੰ ਲੈਕੇ ਜਿਥੇ ਪੰਜਾਬ ਸਰਕਾਰ ਨੂੰ ਘੇਰਿਆ ਉਥੇ ਪੰਜਾਬ ਦੇ ਮੁੱਖ ਮੰਤਰੀ ਦੀ ਮੰਸ਼ਾ ਤੇ ਵੀ ਸਵਾਲ ਚੁਕਦੇ ਕਿਹਾ ਕਿ ਲਾਗਾਤਰ ਪੰਜਾਬ ਚ ਨਸ਼ੇ ਨਾਲ ਮੌਤਾਂ ਦੀ ਗਿਣਤੀ ਵਧ ਰਹੀ ਹੈ ਪਰ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨਸ਼ੇ ਨੂੰ ਠੱਲ ਪਾਉਣ ਲਈ ਹਰ ਪਾਸਿਓ ਫੇਲ ਹੋਈ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਚ ਸਰਕਾਰ ਬਣਨ ਤੋਂ ਪਹਿਲਾਂ ਵੱਡਾ ਦਾਅਵਾ ਕੀਤਾ ਸੀ ਕਿ ਮਹਿਜ ਚਾਰ ਮਹੀਨਿਆਂ ਚ ਨਸ਼ਾ ਖਤਮ ਕੀਤਾ ਜਾ ਸਕਦਾ ਸਿਰਫ ਪੁਲਿਸ ਦੇ ਹੱਥ ਖੁਲ੍ਹੇ ਛੱਡ ਦਿਓ ਨਾਲ ਹੀ ਭਗਵੰਤ ਮਾਨ ਵੱਲੋਂ ਵੱਖ ਵੱਖ ਸਮੇ ਦਾਅਵੇ ਕੀਤੇ ਗਏ ਸਨ ਕੇ ਪੰਜਾਬ ਚ ਨਸ਼ਾ ਖਤਮ ਕਰਨ ਲਈ ਰੋਡ ਮੈਪ ਤਿਆਰ ਕੀਤਾ ਜਾ ਚੁਕਾ ਹੈ ਪਰ ਹਲੇ ਤੱਕ ਇਸ ਨੂੰ ਲੈਕੇ ਕੋਈ ਵੀ ਨਤੀਜੇ ਸਾਹਮਣੇ ਨਹੀਂ ਆਏ ਉਲਟਾ ਨਸ਼ਾ ਹੋਰ ਪੈਰ ਫੈਲਾ ਚੁਕਾ ਹੈ।ਉਧਰ ਕਲੁ STF ਵੱਲੋਂ ਮੋਹਾਲੀ ਚ ਫਰੀਦਕੋਟ ਵਿਖੇ ਤੈਨਾਤ ਇੱਕ ਹਵਾਲਦਾਰ ਤੋਂ ਬ੍ਰਾਮਦ ਅੱਧਾ ਕਿਲੋ ਹੈਰੋਇਨ ਨੂੰ ਲੈਕੇ ਵੀ ਫਰੀਦਕੋਟ ਪੁਲਿਸ ਤੇ ਸਵਾਲ ਚੁੱਕੇ।

12:18 PM

ਪੰਜਾਬ ਦੇ ਅੱਤਵਾਦੀ ਲੰਡਾ ਦਾ ਇੱਕ ਸਾਥੀ ਮੱਧ ਪ੍ਰਦੇਸ਼ ਤੋਂ ਗ੍ਰਿਫਤਾਰ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਨੇ ਅੱਤਵਾਦੀ ਲਖਬੀਰ ਸਿੰਘ ਲੰਡਾ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ਼ ਰਾਣਾ ਭਾਈ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਉਹ ਗਰੋਹ ਦੇ ਮੈਂਬਰਾਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ। NIA ਮਾਮਲੇ ਦੀ ਜਾਂਚ ਕਰ ਰਹੀ ਹੈ।

11:59 AM

7 ਜੁਲਾਈ ਦਾ ਗੁੰਮ ਹੋਇਆ ਬੱਚਾ ਅੰਮ੍ਰਿਤਸਰ ਤੋਂ ਮਿਲਿਆ
 
ਬੀਤੇ 7 ਜੁਲਾਈ ਦਿਨ ਐਤਵਾਰ ਤੋਂ ਲਾਪਤਾ ਚੱਲੇ ਆ ਰਹੇ ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਅਲੀਪੁਰ ਸੰਦਲ ਦੇ 12 ਸਾਲ ਦਾ ਬੱਚਾ ਜਸਕੀਰਤ ਸਿੰਘ ਅਮਲੋਹ ਪੁਲਸ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੋਂ ਮਿਲਿਆ। ਪੁਲਸ ਅਨੁਸਾਰ ਇਹ ਬੱਚਾ ਘਰ ਬਿਨਾ ਦੱਸੇ ਅੰਮ੍ਰਿਤਸਰ ਮੱਥਾ ਟੇਕਣ ਲਈ ਚਲੇ ਗਿਆ ਸੀ। 

11:29 AM

ਪੰਚਾਇਤ ਵਿਭਾਗ ਤੋਂ ਬਾਅਦ ਲੋਕਲ ਬਾਡੀ ਡਿਪਾਰਟਮੈਂਟ ਦੀ ਵੀ ਬੁਲਾਈ ਗਈ ਮੀਟਿੰਗ 12:45 ਦੁਪਹਿਰ ਹੋਵੇਗੀ ਮੀਟਿੰਗ ਦੋਨੋਂ ਮੀਟਿੰਗੋਂ ਵਿੱਚ ਡਿਪਾਰਟਮੈਂਟ ਦੇ ਅਧਿਕਾਰੀ ਸਟੇਟ ਇਲੈਕਸ਼ਨ ਕਮਿਸ਼ਨ ਅਤੇ ਐਡਵੋਕੇਟ ਜਨਰਲ ਨੂੰ ਬੁਲਾਇਆ ਗਿਆ

11:29 AM

ਪੰਚਾਇਤ ਵਿਭਾਗ ਤੋਂ ਬਾਅਦ ਲੋਕਲ ਬਾਡੀ ਡਿਪਾਰਟਮੈਂਟ ਦੀ ਵੀ ਬੁਲਾਈ ਗਈ ਮੀਟਿੰਗ 12:45 ਦੁਪਹਿਰ ਹੋਵੇਗੀ ਮੀਟਿੰਗ

 

10:49 AM

ਜਗਦੀਸ਼ ਭੋਲਾ ਕੇਸ ਵਿੱਚ ਅਗਲੀ ਤਰੀਕ 26 ਜੁਲਾਈ ਮੁਕਰਰ ਕੀਤੀ ਗਈ

ਮੋਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅੱਜ ਭੋਲਾ ਬਹੂ ਕਰੋੜੀ ਡਰੱਗ ਮਾਮਲੇ ਵਿੱਚ ਫੈਸਲਾ ਆ ਸਕਦਾ ਸੀl ਨਵੰਬਰ 2013 ਵਿੱਚ ਜਗਦੀਸ਼ ਸਿੰਘ ਭੋਲਾ ਜੋ ਕਿ ਉਸ ਸਮੇਂ ਡੀਐਸਪੀ ਨੂੰ ਬਹੂ ਕਰੋੜੀ ਡਰੱਗ ਮਾਮਲੇ ਵਿੱਚ ਗਿਰਫਤਾਰ ਕੀਤਾ ਗਿਆ ਸੀ ਅਤੇ ਇਸ ਦੇ ਤਾਰ ਜਦੋਂ ਮਣੀ ਲਾਂਡਰਿੰਗ ਨਾਲ ਵੀ ਜੁੜੇ ਤਾਂ ਕੇਸ ਈਡੀ ਵੱਲੋਂ ਆਪਣੇ ਹੱਥ ਵਿੱਚ ਲੈ ਲਿਆ ਗਿਆ ਸੀ ਜਗਦੀਸ਼ ਭੋਲਾ ਹੁਣ ਤੱਕ ਤਿੰਨ ਕੇਸਾਂ ਵਿੱਚ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ 24 ਸਾਲ ਦੀ ਸਜ਼ਾ ਭੁਗਤ ਰਿਹਾ ਹੈl

 

10:27 AM

ਅੰਮ੍ਰਿਤਸਰ ਚ ਪੁਲਿਸ ਦੀ ਵੱਡੀ ਕਾਰਵਾਈ ਨੌਜਵਾਨ ਇੱਮੀਗ੍ਰੇਸ਼ਨ ਦੇ ਕੰਮ ਦੀ ਆੜ ਚ ਕਰਦਾਂ ਸੀ ਗ਼ੈਰ ਕਨੂੰਨੀ ਹਵਾਲੇ ਦਾ ਕੰਮ ਪੁਲਿਸ ਨੇ ਕੀਤਾ ਕਾਬੂ ਪੁਲਿਸ ਨੇ 200 ਗ੍ਰਾਮ ਅਫੀਮ ਨਾਲ 64 ਲੱਖ 74 ਹਜ਼ਾਰਾਂ ਫੜੀ ਡਰੱਗ ਮਨੀ ਦੋਸ਼ੀ ਨੂੰ ਕੀਤਾ ਜਾਵੇਗਾ ਅੱਜ ਮਾਨਯੋਗ ਅਦਾਲਤ ਚ ਪੇਸ਼ ਪੁਲਿਸ ਨੇ ਦਫ਼ਤਰ ਅਤੇ ਘਰ ਚ ਕੀਤੀ ਚੈਕਕਿੰਗ ਮਿਲੀ ਵੱਡੀ ਕਾਮਯਾਬੀ

10:08 AM

NHAI ਪ੍ਰੋਜੈਕਟ ਮਾਮਲੇ ਤੇ ਦੇਰ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਬੋਲਣਾ ਸਰਕਾਰ ਦਾ ਕੁੰਬ ਕਰਨ ਨੀਂਦ ਵਿੱਚ ਸੁੱਤੇ ਹੋਣ ਦਾ ਸਬੂਤ: ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ

ਇੰਨੀ ਦਿਨੀਂ ਪੰਜਾਬ ਦੇ ਵਿੱਚ ਐਨ ਐਚ ਏ ਆਈ ਪ੍ਰੋਜੈਕਟ ਚ ਆਈ ਖੜੋਤ ਨੂੰ ਲੈ ਕੇ ਸਰਕਾਰ ਕਾਫੀ ਚਿੰਤਤ ਦਿਖਾਈ ਦੇ ਰਹੀ ਹੈ। ਜਿਸ ਦੇ ਸਬੰਧ ਦੇ ਵਿੱਚ ਅੱਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਹ ਕਿ NHI ਪ੍ਰੋਜੈਕਟ ਅਤੇ ਪੰਜਾਬ ਦੇ ਲਿੰਕ ਰੋਡ ਦੀ ਹਾਲਤ ਕਾਫੀ ਤਰਸਯੋਗ ਹੈ ਕਾਫੀ ਸਮੇਂ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਦਾ ਇਸ ਦੇ ਸੰਬੰਧ ਵਿੱਚ ਬਿਆਨ ਆਇਆ ਹ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਪੰਜਾਬ ਸਰਕਾਰ ਕੁੰਭਕਰਨੀ ਨੀਂਦ ਵਿੱਚ ਸੁੱਤੀ ਪਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਹੁਣ ਚੁਟਕਲਿਆਂ ਤੋਂ ਬਾਹਰ ਨਿਕਲ ਕੇ ਪੰਜਾਬ ਦੇ ਅਸਲ ਹਾਲਾਤਾਂ ਉੱਤੇ ਧਿਆਨ ਦੇਣਾ ਚਾਹੀਦਾ

09:45 AM

ਲੁਧਿਆਣਾ ਜਵਾਹਰ ਕੈਪ ਇਲਾਕੇ ਵਿਚ ਚਿੱਟਾ ਵੇਚਣ ਵਾਲਿਆਂ ਨੇ ਵਕੀਲ ਦੇ ਨਾਲ ਕੀਤੀ ਕੁੱਟਮਾਰ

ਪਿਛਲੇ ਕਈ ਸਾਲਾਂ ਤੋਂ ਵਿਕ ਰਿਹਾ ਜਵਾਹਰ ਕੈਂਪ ਵਿੱਚ ਚਿੱਟਾ, ਹੁਣ ਤੱਕ ਓਵਰਡੋਜ਼ ਦੇ ਨਾਲ ਕਈ ਨੌਜਵਾਨਾਂ ਦੀ ਹੋਈ ਮੌਤ ਪੁਲਸ ਦੇ ਸਾਹਮਣੇ ਹੀ ਹੋਇਆ ਹੰਗਾਮਾ ਜਿਸਦੀ ਵੀਡਿਓ ਆਈ ਸਾਹਮਣੇ ਜਿਸ ਨੌਜਵਾਨ ਉੱਪਰ ਚਿੱਟਾ ਵੇਚਣ ਦਾ ਆਰੋਪ ਲੱਗਾ ਉਸਦੀ ਭੈਣ ਨੇ ਕਿਹਾ ਉਸਦਾ ਭਰਾ ਨਸੇ ਕਰਦਾ ਹੈ। ਪਰ ਉਹ ਵੇਚਦਾ ਨਹੀਂ ਜਿਨਾਂ ਨੇ ਉਸ ਨੂੰ ਫੜਿਆ ਹੈ ਉਲਟਾ ਨੌਜਵਾਨ ਦੀ ਭੈਣ ਨੇ ਉਹਨਾਂ ਉਪਰ ਕੁੱਟਮਾਰ ਅਤੇ ਚਿੱਟਾ ਵੇਚਣ ਦੇ ਲਗਾਏ ਆਰੋਪ ਪਰ ਮਹੱਲੇ ਵਾਲਿਆ ਨੇ ਨੌਜਵਾਨ ਨੂੰ ਦਸਿਆ ਕਸੂਰਵਾਰ ਕਿਹਾ ਕਿ ਉਹਨਾਂ ਦੇ ਮੁੱਹਲੇ ਵਿੱਚ ਵਿਕ ਰਿਹਾ ਨਸਾ, ਨਸਾ ਵੇਚਣ ਵਾਲਿਆਂ ਨੂੰ ਮਹੱਲੇ ਵਿਚ ਰਹਿਣ ਨਹੀਂ ਦੇਣਾ।

09:31 AM

ਅੱਜ ਦੁਪਹਿਰ 12:30 ਵਜੇ ਮੁੱਖ ਮੰਤਰੀ ਪੰਜਾਬ ਦੀ ਅਹਿਮ ਮੀਟਿੰਗ
ਪੰਜਾਬ ਦੇ ਪੰਚਾਇਤ ਡਿਪਾਰਟਮੈਂਟ, ਇਲੈਕਸ਼ਨ ਕਮਿਸ਼ਨ ਡਿਪਾਰਟਮੈਂਟ, ਐਡਵੋਕੇਟ ਜਨਰਲ, ਚੀਫ ਸੈਕਟਰੀ ਅਤੇ ਹੋਰ ਅਧਿਕਾਰੀ ਹੋਣਗੇ ਸ਼ਾਮਿਲਪੰਚਾਇਤ ਚੋਣਾਂ ਅਤੇ ਬਾਕੀ ਮੁੱਦਿਆ ਨੂੰ ਲੈ ਕੇ ਹੋ ਸਕਦੀ ਹੈ ਇਹ ਅਹਿਮ ਮੀਟਿੰਗ

ਮੁੱਖ ਮੰਤਰੀ ਰਿਹਾਇਸ਼ ਤੇ ਹੀ ਰੱਖੀ ਗਈ ਹੈ ਮੀਟਿੰਗ

09:31 AM

ਦੇਰ ਸ਼ਾਮ ਫਰੀਦਕੋਟ ਸਾਦਿਕ ਰੋਡ ਤੇ ਕੁੱਜ ਬਦਮਾਸ਼ਾਂ ਵੱਲੋਂ ਕਰਿਆਣਾ ਵਪਾਰੀ ਤੋਂ ਲੁੱਟੇ 40 ਹਜ਼ਾਰ ਰੁਪਏ ਅਤੇ ਗਲੇ ਦੀ ਸੋਨੇ ਦੀ ਚੇਨੀ।ਸਾਦਿਕ ਕਸਬੇ ਚ ਮਾਲ ਸਪਲਾਈ ਕਰ ਸਕੂਟੀ ਤੇ  ਵਾਪਿਸ ਪਰਤ ਰਿਹਾ ਸੀ ਦੁਕਾਨਦਾਰ।ਪੁਲਿਸ ਜਾਂਚ ਚ ਜੁਟੀ ,ਨੇੜੇ ਦੇ ਸੀਸੀਟੀਵੀ  ਕੈਮਰੇ ਕੀਤੇ ਜਾ ਰਹੇ ਹਨ ਚੇਕ।

09:11 AM

ਬਠਿੰਡਾ ਦੇ ਏਮਜ਼ ਹਸਪਤਾਲ ਦੇ ਰੇਡੀਏਸ਼ਨ ਓਨਕੋਲੋਜੀ ਵਿਭਾਗ ਵਿੱਚ ਅਤਿ ਆਧੁਨਿਕ ਇਲਾਜ ਸਹੂਲਤ ’ਚ ਨਵਾਂ ਵਾਧਾ

ਏਮਜ਼ ਬਠਿੰਡਾ ਨੇ ਹਾਲ ਹੀ ਵਿੱਚ ਰੇਡੀਏਸ਼ਨ ਔਨਕੋਲੋਜੀ ਵਿਭਾਗ ਵਿੱਚ ਨੀਦਰਲੈਂਡ ਤੋਂ ਨਿਊਕਲੈਟਰੋਨ ਦੁਆਰਾ ਹਾਈ ਐਂਡ ਨਵੀਨਤਮ ਰਿਮੋਟ ਆਫਟਰਲੋਡਿੰਗ ਬ੍ਰੈਕੀਥੈਰੇਪੀ ਮਸ਼ੀਨ ਫਲੈਕਸਿਟਰੋਨ ਐਚਡੀਆਰ ਪੇਸ਼ ਕੀਤੀ ਹੈ। ਇਹ ਆਪਣੀ ਕਿਸਮ ਦਾ ਇੱਕ ਹੋਣ ਦਾ ਵਾਅਦਾ ਕਰਦਾ ਹੈ। ਬ੍ਰੈਕੀਥੈਰੇਪੀ, ਜਾਂ ਅੰਦਰੂਨੀ ਰੇਡੀਏਸ਼ਨ ਥੈਰੇਪੀ, ਕੈਂਸਰ ਲਈ ਰੇਡੀਏਸ਼ਨ ਇਲਾਜ ਦਾ ਇੱਕ ਰੂਪ ਹੈ ਜਿਸ ਵਿੱਚ ਇੱਕ ਰੇਡੀਏਸ਼ਨ ਸਰੋਤ ਟਿਊਮਰ ਦੇ ਅੰਦਰ ਜਾਂ ਬਹੁਤ ਨੇੜੇ ਰੱਖਿਆ ਜਾਂਦਾ ਹੈ। 

ਬ੍ਰੈਕੀਥੈਰੇਪੀ ਦੀ ਵਰਤੋਂ ਸਰਵਾਈਕਲ ਕੈਂਸਰ, ਪ੍ਰੋਸਟੇਟ ਕੈਂਸਰ, ਛਾਤੀ ਦੇ ਕੈਂਸਰ, ਚਮੜੀ ਦੇ ਕੈਂਸਰ, ਐਂਡੋਮੈਟਰੀਅਲ ਕੈਂਸਰ, ਗਰੱਭਾਸ਼ਯ ਕੈਂਸਰ, ਸਿਰ ਅਤੇ ਗਰਦਨ ਦੇ ਕੈਂਸਰ ਅਤੇ ਸਾਰਕੋਮਾ ਦੇ ਇਲਾਜ ਲਈ ਕੀਤੀ ਜਾਂਦੀ ਹੈ। ਬ੍ਰੈਕੀਥੈਰੇਪੀ ਦੀ ਸਿਫ਼ਾਰਸ਼ ਇਕੱਲੇ ਜਾਂ ਹੋਰ ਕੈਂਸਰ ਇਲਾਜਾਂ ਜਿਵੇਂ ਕਿ ਬਾਹਰੀ ਬੀਮ ਰੇਡੀਓਥੈਰੇਪੀ, ਕੀਮੋਥੈਰੇਪੀ, ਜਾਂ ਹੋਰ ਪ੍ਰਣਾਲੀਗਤ ਇਲਾਜਾਂ ਦੇ ਨਾਲ ਕੀਤੀ ਜਾ ਸਕਦੀ ਹੈ। ਬ੍ਰੈਕੀਥੈਰੇਪੀ ਆਲੇ ਦੁਆਲੇ ਦੇ ਸਿਹਤਮੰਦ ਟਿਸ਼ੂਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਵਿੱਚ ਵੀ ਮਦਦ ਕਰਦੀ ਹੈ। ਨਵੀਂ ਅਤੇ ਆਧੁਨਿਕ ਤੇ ਤਕਨੀਕ ਸਬੰਧੀ ਜੀ ਮੀਡੀਆ ਨਾਲ ਕੈਂਸਰ ਵਿਭਾਗ ਦੇ ਪ੍ਰੋਫੈਸਰਾਂ ਅਤੇ ਮੁਖੀ ਨਾਲ ਖਾਸ  ਗੱਲਬਾਤ ਕੀਤੀ ਹੈ। 

09:06 AM

ਪਟਿਆਲਾ ਦੇ ਓਮੈਕਸ ਮਾਲ ਵਿਖੇ ਅੱਜ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਲ ਪੂਰੇ ਪਰਿਵਾਰ ਸਮੇਤ ਫਿਲਮ ਦੇਖਣ ਪਹੁੰਚੇ। ਦੱਸ ਦੀਏ ਕਿ ਕੈਂਸਰ ਦੀ ਚਪੇਟ ਵਿੱਚ ਆਉਣ ਤੋਂ ਬਾਅਦ ਨਵਜੋਤ ਕੌਰ ਸਿੱਧੂ ਦੀ ਇਹ ਪਹਿਲੀ ਪਬਲਿਕ ਅਪੀਅਰੈਂਸ ਸੀ। 
ਜਿੱਥੇ ਨਵਜੋਤ ਸਿੰਘ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕੀਤਾ ਉੱਥੇ ਹੀ ਮੈਡਮ ਨਵਜੋਤ ਕੌਰ ਸਿੱਧੂ ਨੇ ਆਪਣੀ ਹਾਲਤ ਦੇ ਵਿੱਚ ਸੁਧਾਰ ਬਾਰੇ ਦੱਸਿਆ। ਉਹਨਾਂ ਕਿਹਾ ਕਿ ਅੱਜ ਕਿੰਨੇ ਦਿਨਾਂ ਬਾਅਦ ਉਹ ਆਪਣੇ ਪਰਿਵਾਰ ਸਮੇਤ ਫਿਲਮ ਦੇਖਣ ਪਹੁੰਚੇ ਹਨ ਅਤੇ ਜਦੋਂ ਪਰਿਵਾਰ ਦੇ ਨਾਲ ਇਸ ਤਰ੍ਹਾਂ ਸਮਾਂ ਬਤੀਤ ਹੁੰਦਾ ਹੈ ਤਾਂ ਆਤਮ ਵਿਸ਼ਵਾਸ ਵਾਧਾ ਹੈ ਨਵਜੋਤ ਸਿੰਘ ਸਿੱਧੂ ਦੇ ਅੱਗੇ ਪੋਲੀਟੀਕਲ ਕੈਰੀਅਰ ਦੇ ਉੱਪਰ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।

08:33 AM

ਪਟਿਆਲਾ ਟਚ ਇੱਕ ਨੌਕਰਾਣੀ ਦਾ ਸਨਸਨੀ ਖੇਜ ਖੁਲਾਸਾ ਆਇਆ ਸਾਹਮਣੇ! SST ਨਗਰ ਚ ਰਹਿਣ ਵਾਲੇ ਪਿਉ ਅਤੇ ਪੁੱਤਰ ਨੂੰ ਨੌਕਰਾਣੀ ਵਲੋਂ ਖਾਣੇ ਚ ਬੇਹੋਸ਼ੀ ਦੀ ਦਵਾਈ ਮਲਾ ਕੇ ਕੀਤਾ ਬੇਹੋਸ਼, ਰਿਸ਼ਤੇਦਾਰ ਆਉਣ 'ਤੇ ਭੱਜੀ ਨੌਕਰਾਣੀ

ਐਸਐਸਟੀ ਨਗਰ ਇਲਾਕੇ ਵਿੱਚ ਰਹਿਣ ਵਾਲੇ ਇੱਕ ਵਪਾਰੀ ਅਤੇ ਉਸ ਦੇ ਪੁੱਤਰ ਨੂੰ ਬੇਹੋਸ਼ ਕਰਕੇ ਲੁੱਟਣ ਦੀ ਸਾਜ਼ਿਸ਼ ਰਚਣ ਵਾਲੀ ਨੌਕਰਾਣੀ ਦੀ ਯੋਜਨਾ ਉਸ ਸਮੇਂ ਨਾਕਾਮ ਹੋ ਗਈ ਜਦੋਂ ਉਸ ਦੀ ਸਿਹਤ ਵਿਗੜਨ ’ਤੇ ਉਸ ਨੇ ਆਪਣੇ ਰਿਸ਼ਤੇਦਾਰ ਨੂੰ ਫੋਨ ਕੀਤਾ। ਰਿਸ਼ਤੇਦਾਰ ਦੇ ਪਹੁੰਚਦੇ ਹੀ ਨੌਕਰਾਣੀ ਆਪਣਾ ਬੈਗ ਲੈ ਕੇ ਆਪਣੇ ਸਾਥੀਆਂ ਸਮੇਤ ਭੱਜ ਗਈ। ਪਰਿਵਾਰ ਕੋਲ ਇਸ ਨੌਕਰਾਣੀ ਦਾ ਆਈਡੀ ਪਰੂਫ਼ ਸੀ, ਜਿਸ ਦੇ ਆਧਾਰ ''ਤੇ ਲਾਹੌਰੀ ਗੇਟ ਪੁਲਿਸ ਨੇ ਐਫ.ਆਈ.ਆਰ. 15 ਜੁਲਾਈ ਦੀ ਰਾਤ ਨੂੰ ਖਾਣਾ ਖਾਣ ਤੋਂ ਬਾਅਦ ਪਿਓ-ਪੁੱਤਰ ਬੇਹੋਸ਼ ਹੋ ਗਏ ਅਤੇ 16 ਜੁਲਾਈ ਦੀ ਦੁਪਹਿਰ ਨੂੰ ਹੋਸ਼ ਆ ਗਏ। ਜਿਵੇਂ ਹੀ ਉਸ ਨੂੰ ਹੋਸ਼ ਆਇਆ ਤਾਂ ਭੁਪਿੰਦਰ ਸਿੰਘ ਪੁੱਤਰ ਸ਼ੁਭਕਰਨ ਸਿੰਘ ਨੇ ਆਪਣੇ ਬਿਆਨ ਦਰਜ ਕਰਵਾਏ, ਜਿਸ ਤੋਂ ਬਾਅਦ ਨੌਕਰਾਣੀ ਅਰਪਿਤਾ ਪਿੰਡ ਰੋਲਪਾ ਨੇਪਾਲ ਅਤੇ ਇੱਕ ਅਣਪਛਾਤੇ ਸਾਥੀ ਖਿਲਾਫ ਐੱਫ.ਆਈ.ਆਰ. ਦਰਜ ਕਰਕੇ ਅਗਲੀ ਕਾਰਵਾਈ ਸ਼ੂਰੁ ਕਰ ਦਿਤੀ

08:30 AM
ਫਿਰੋਜ਼ਪੁਰ ਦੀ ਜ਼ੀਰਾ ਪੁਲੀਸ ਨੇ ਏ ਸੀ ਚੋਰੀ ਕਰਨ ਵਾਲੇ ਗਿਰੋਹ ਦੇ 2 ਚੋਰ ਕੀਤੇ ਗਿਰਫ਼ਤਾਰ,  ਇਹਨਾਂ ਕੋਲੋ ਚੋਰੀ ਕੀਤੇ 8ਏ ਸੀ ਬਰਾਮਦ ਅਤੇ ਇਕ ਮੋਟਰਸਾਈਕਲ ਬਰਾਮਦ। ਐੱਸ ਪੀ ਡੀ ਰਣਧੀਰ ਕੁਮਾਰ ਨੇ ਜਾਣਕਾਰੀ ਦੇਂਦਿਆਂ ਦਸਿਆ ਕਿ ਜ਼ੀਰਾ ਵਿਚ ਇਕ ਚੋਰ ਗਿਰੋਹ ਜੌ ਕੀ ਰਾਤ ਦੇ ਸਮੇਂ ਘਰਾਂ ਦੇ ਬਾਹਰ ਲੱਗੇ ਏ ਸੀ ਚੋਰੀ ਕਰ ਅੱਗੇ ਵਿਚ ਦੇਂਦੇ ਸੀ ਇਸ ਗਿਰੋਹ 2 ਲੋਗ ਗਿਰਫ਼ਤਾਰ ਕੀਤੇ ਹਨ ਇਹਨਾਂ ਕੋਲੋ 8ਚੋਰੀ ਦੇ ਏ ਸੀ ਬਰਾਮਦ ਅਤੇ ਇਕ ਮੋਟਰਸਾਈਕਲ ਬਰਾਮਦ ਹੋਏ ਹਨ ਅੱਗੇ ਇਹਨਾਂ ਤੋ ਪੁਛ ਪੜਤਾਲ ਜਾਰੀ ਹੈ
08:28 AM

ਵਿੱਤੀ ਸਾਲ 2024-25 ਦਾ ਕੇਂਦਰੀ ਬਜਟ 23 ਜੁਲਾਈ ਮੰਗਲਵਾਰ ਨੂੰ ਪੇਸ਼ ਕੀਤਾ ਜਾਵੇਗਾ

07:20 AM

ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀਰਵਾਰ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਕੇ ਅਗਲੀ ਪੀੜ੍ਹੀ ਦੇ ਬੀਜੀ-3 ਕਪਾਹ ਦੇ ਬੀਜਾਂ ਦੀ ਖੋਜ ਵਿੱਚ ਤੇਜ਼ੀ ਲਿਆਉਣ ਅਤੇ ਜਲਦੀ ਪ੍ਰਵਾਨਗੀ ਦੇਣ ਲਈ ਨਿੱਜੀ ਦਖਲ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਗੱਲ ਨਰਮੇ ਦੀ ਫ਼ਸਲ 'ਤੇ ਕੀੜਿਆਂ ਦੇ ਹਮਲੇ ਖਾਸ ਕਰਕੇ ਗੁਲਾਬੀ ਕੀੜੇ ਅਤੇ ਚਿੱਟੀ ਮੱਖੀ ਦੇ ਹਮਲੇ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਹੀ।

07:08 AM

Fazilka Murder Case: ਖੇਤ 'ਚ ਪਾਣੀ ਦੀ ਵਾਰੀ ਨੂੰ ਕੈ ਪਿਓ-ਪੁੱਤ ਦਾ ਗੋਲੀਆਂ ਮਾਰ ਕੇ ਕਤਲ

 

ਇਹ ਮਾਮਲਾ ਫਾਜ਼ਿਲਕਾ ਦੇ ਪਿੰਡ ਪੱਕਾ ਦਾ ਜਿੱਥੇ ਪਾਣੀ ਦੀ ਵਾਰੀ ਨੂੰ ਪਿਉ-ਪੁੱਤ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

07:07 AM

ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਮਾਮਲੇ 'ਚ ED ਨੇ ਸਕਤਰ ਸਿੰਘ ਸਮੇਤ ਹੋਰਾਂ ਖਿਲਾਫ ਮੁਕੱਦਮਾ ਦਰਜ ਕੀਤਾ ਹੈ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਨੇ ਮਾਣਯੋਗ ਵਿਸ਼ੇਸ਼ ਅਦਾਲਤ (ਪੀਐਮਐਲਏ), ਜਲੰਧਰ ਦੇ ਸਾਹਮਣੇ ਸਕਤਰ ਸਿੰਘ, ਉਸਦੇ ਭਰਾ ਵਿਰੁੱਧ ਇੱਕ ਇਸਤਗਾਸਾ ਸ਼ਿਕਾਇਤ (ਪੀਸੀ) ਦਾਇਰ ਕੀਤੀ ਹੈ। ਮੱਖਣ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਨਸ਼ਾ ਤਸਕਰੀ ਦੇ ਕੇਸ ਵਿੱਚ।

06:45 AM

ਬਠਿੰਡਾ ਪੁਲਿਸ ਨੇ ਲੋਕਾਂ ਤੋਂ ਫਿਰੌਤੀ ਮੰਗਣ ਵਾਲੇ ਇੱਕ ਵਿਅਕਤੀ ਨੂੰ ਫੜਿਆ ਹੈ, ਜਿਸ ਨੇ ਪਹਿਲਾਂ ਵੀ ਕਈ ਲੋਕਾਂ ਤੋਂ ਫਿਰੌਤੀ ਮੰਗੀ ਸੀ, ਹੁਣ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਸਨੇ  30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ।

ਬਠਿੰਡਾ ਪੁਲਿਸ ਦੀ ਗ੍ਰਿਫਤ 'ਚ ਆਏ ਇਸ ਦੋਸ਼ੀ ਦਾ ਨਾਂ ਵਿਨੈ ਕੁਮਾਰ ਹੈ, ਜਿਸ ਨੂੰ ਪੁਲਿਸ ਨੇ ਇਕ ਵਪਾਰੀ ਨੂੰ ਧਮਕੀਆਂ ਦੇਣ ਅਤੇ ਪੈਸੇ ਮੰਗਣ ਦੇ ਨਾਲ-ਨਾਲ ਉਸ ਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਇਤਫਾਕ ਨਾਲ, ਜੋ ਕਿ ਪੇਸ਼ੇ ਤੋਂ ਡੈਂਟ ਪੇਂਟਿੰਗ ਦਾ ਕੰਮ ਕਰਦਾ ਹੈ, ਇਸ ਵਿਅਕਤੀ ਨੇ ਮੰਨਿਆ ਹੈ ਕਿ ਉਹ ਪਹਿਲਾਂ ਹੀ ਚਾਰ ਲੋਕਾਂ ਤੋਂ ਫਿਰੌਤੀ ਮੰਗ ਚੁੱਕਾ ਹੈ।

06:35 AM

#ਚੰਡੀਗੜ੍ਹ (ਫਾਲੋਅਅਪ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਰਕਾਰੀ ਯੂਨੀਵਰਸਿਟੀਆਂ ਦੇ ਚਾਂਸਲਰ ਨੂੰ ਰਾਜ ਦੇ ਗਵਰਨਰ ਦੇ ਹਵਾਲੇ ਕੀਤੀ ਗਈ ਟਿੱਪਣੀ ਦੀ ਬਜਾਏ "ਚੁਣਿਆ ਹੋਇਆ ਮੁੱਖ ਮੰਤਰੀ" ਹੋਣਾ ਚਾਹੀਦਾ ਹੈ। ਬਨਵਾਰੀਲਾਲ ਪੁਰੋਹਿਤ, ਮਾਨ ਨੇ ਕਿਹਾ ਕਿ ਜੇਕਰ ਰਾਜਪਾਲ ਕਿਸੇ ਬਿੱਲ ਨੂੰ ਮਨਜ਼ੂਰੀ ਨਹੀਂ ਦੇਣਾ ਚਾਹੁੰਦੇ ਹਨ, ਤਾਂ ਉਹ ਇਸ ਨੂੰ ਰਾਸ਼ਟਰਪਤੀ ਕੋਲ ਭੇਜ ਦਿੰਦੇ ਹਨ ਜੋ ਕੁਝ ਮਹੀਨਿਆਂ ਬਾਅਦ ਉਸ ਬਿੱਲ ਨੂੰ ਵਾਪਸ ਕਰ ਦਿੰਦਾ ਹੈ। ਉਨ੍ਹਾਂ ਦਾ ਇਹ ਬਿਆਨ ਰਾਸ਼ਟਰਪਤੀ ਵੱਲੋਂ ਪੰਜਾਬ ਬਿੱਲ ਨੂੰ ਵਾਪਸ ਕਰਨ ਤੋਂ ਬਾਅਦ ਆਇਆ ਹੈ। ਰਾਜ ਦੇ ਗਵਰਨਰ ਮੁੱਖ ਮੰਤਰੀ ਦੀ ਸਹਿਮਤੀ ਤੋਂ ਬਿਨਾਂ ਸਰਕਾਰੀ ਯੂਨੀਵਰਸਿਟੀਆਂ ਦੇ ਚਾਂਸਲਰ ਵਜੋਂ ਕੰਮ ਕਰਦੇ ਹਨ। ਮਾਨ ਨੇ ਕਿਹਾ ਕਿ ਉਹ ਪੰਜਾਬ ਯੂਨੀਵਰਸਿਟੀਜ਼ ਲਾਅਜ਼ (ਸੋਧ) ਬਿੱਲ, 2023 ਦੇ ਮੁੱਦੇ 'ਤੇ ਮੀਟਿੰਗ ਕਰਨਗੇ, ਜਿਸ ਨੂੰ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਵਾਪਸ ਕਰ ਦਿੱਤਾ ਗਿਆ ਹੈ।

06:35 AM

#ਊਨਾ: ਹਿਮਾਚਲ ਪ੍ਰਦੇਸ਼ ਭਾਜਪਾ ਵਰਕਿੰਗ ਕਮੇਟੀ ਦੀ ਦੋ ਦਿਨਾਂ ਲੰਬੀ ਮੀਟਿੰਗ ਦਾ ਦੂਜਾ ਅਤੇ ਆਖਰੀ ਦਿਨ, ਸਵੇਰੇ 10 ਵਜੇ ਸ਼ੁਰੂ ਹੋਵੇਗੀ ਮੀਟਿੰਗ। ਮੀਟਿੰਗ ਵਿੱਚ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਸਮੇਤ ਸੂਬਾ ਵਰਕਿੰਗ ਕਮੇਟੀ ਦੇ ਮੈਂਬਰ ਮੌਜੂਦ ਹੋਣਗੇ।

Trending news