Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2378324

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।  

 

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ਨਵੀਂ ਦਿੱਲੀ ਵਿੱਚ ਭਾਰਤੀ ਖੇਤੀ ਖੋਜ ਸੰਸਥਾਨ ਵਿੱਚ ਉੱਚ-ਉਪਜ ਵਾਲੀਆਂ, ਜਲਵਾਯੂ ਅਨੁਕੂਲ ਅਤੇ ਜੈਵਿਕ-ਲਚਕਦਾਰ ਫਸਲਾਂ ਦੀਆਂ 109 ਕਿਸਮਾਂ ਜਾਰੀ ਕਰਨਗੇ। ਇਸ ਮੌਕੇ ਪ੍ਰਧਾਨ ਮੰਤਰੀ ਕਿਸਾਨਾਂ ਅਤੇ ਵਿਗਿਆਨੀਆਂ ਨਾਲ ਵੀ ਗੱਲਬਾਤ ਕਰਨਗੇ। ਕਾਸ਼ਤ ਕੀਤੀਆਂ ਫ਼ਸਲਾਂ ਵਿੱਚੋਂ ਬਾਜਰੇ, ਚਾਰੇ ਦੀਆਂ ਫ਼ਸਲਾਂ, ਤੇਲ ਬੀਜਾਂ, ਦਾਲਾਂ, ਗੰਨਾ, ਕਪਾਹ, ਰੇਸ਼ਾ ਅਤੇ ਹੋਰ ਸੰਭਾਵੀ ਫ਼ਸਲਾਂ ਸਮੇਤ ਵੱਖ-ਵੱਖ ਅਨਾਜਾਂ ਦੇ ਬੀਜ ਜਾਰੀ ਕੀਤੇ ਜਾਣਗੇ। ਬਾਗਬਾਨੀ ਫਸਲਾਂ ਵਿੱਚ ਫਲਾਂ, ਸਬਜ਼ੀਆਂ, ਪੌਦਿਆਂ ਦੀਆਂ ਫਸਲਾਂ, ਕੰਦ ਫਸਲਾਂ, ਮਸਾਲੇ, ਫੁੱਲ ਅਤੇ ਚਿਕਿਤਸਕ ਫਸਲਾਂ ਦੀਆਂ ਵੱਖ ਵੱਖ ਕਿਸਮਾਂ ਜਾਰੀ ਕੀਤੀਆਂ ਜਾਣਗੀਆਂ।

ਉਨ੍ਹਾਂ ਨੇ ਭਾਰਤ ਨੂੰ ਕੁਪੋਸ਼ਣ ਮੁਕਤ ਬਣਾਉਣ ਲਈ ਕਈ ਸਰਕਾਰੀ ਪ੍ਰੋਗਰਾਮਾਂ ਜਿਵੇਂ ਮਿਡ-ਡੇ-ਮੀਲ, ਆਂਗਣਵਾੜੀ ਆਦਿ ਨਾਲ ਜੋੜ ਕੇ ਫਸਲਾਂ ਦੀਆਂ ਬਾਇਓ-ਫੋਰਟੀਫਾਈਡ ਕਿਸਮਾਂ ਨੂੰ ਉਤਸ਼ਾਹਿਤ ਕਰਨ 'ਤੇ ਵੀ ਜ਼ੋਰ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਖੇਤੀਬਾੜੀ ਦੇ ਖੇਤਰ ਵਿੱਚ ਚੁੱਕੇ ਗਏ ਇਹ ਕਦਮ ਕਿਸਾਨਾਂ ਨੂੰ ਚੰਗੀ ਆਮਦਨ ਯਕੀਨੀ ਬਣਾਉਣਗੇ ਅਤੇ ਉਨ੍ਹਾਂ ਨੂੰ ਨਵੇਂ ਉੱਦਮ ਦੇ ਮੌਕੇ ਪ੍ਰਦਾਨ ਕਰਨਗੇ। 109 ਵੱਧ ਝਾੜ ਦੇਣ ਵਾਲੀਆਂ ਕਿਸਮਾਂ ਨੂੰ ਜਾਰੀ ਕਰਨ ਦਾ ਇਹ ਕਦਮ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

Punjab Breaking News Live Updates:

11 August 2024
12:23 PM

ਨੰਗਲ ਫਲਾਈਓਵਰ ਵਿੱਚ ਭਰਿਆ ਪਾਣੀ , ਨਹਿਰ ਦਾ ਦ੍ਰਿਸ਼ ਕਰ ਰਿਹਾ ਪੇਸ਼ , ਕਾਰ ਤੇ ਬੱਸ ਪਾਣੀ ਵਿੱਚ ਅੱਧ ਤੱਕ ਡੁੱਬੀਆਂ 
ਉਦਘਾਟਨ ਦਾ ਕ੍ਰੈਡਿਟ ਲੈਣ ਦੇ ਚੱਕਰ ਵਿੱਚ ਕੀਤਾ ਗਿਆ ਸੀ ਫਲਾਈਓਵਰ ਸ਼ੁਰੂ 

ਨੰਗਲ ਫਲਾਈ ਓਵਰ ਜਿਹੜਾ ਕੀ ਹਮੇਸ਼ਾ ਸੁਰਖੀਆਂ ਦੇ ਵਿੱਚ ਰਿਹਾ ਕਿਉਂਕਿ ਨੰਗਲ ਫਲਾਈ ਓਵਰ ਨੂੰ ਬਣਾਉਣ ਦੇ ਵਿੱਚ ਤਹਿ ਸਮੇਂ ਤੋਂ ਵੀ ਦੁਗਣਾ ਸਮਾਂ ਲੱਗ ਗਿਆ ਮਗਰ ਜਦੋਂ ਇਸ ਨੂੰ ਸ਼ੁਰੂ ਕੀਤਾ ਗਿਆ ਤਾਂ ਵੀ ਜਲਦਬਾਜ਼ੀ ਦੇ ਵਿੱਚ ਹੀ ਇਸ ਦਾ ਉਦਘਾਟਨ ਕਰ ਦਿੱਤਾ ਗਿਆ ਫਲਾਈ ਓਵਰ ਸ਼ੁਰੂ ਹੋਣ ਨਾਲ ਜਿੱਥੇ ਹਾਈਵੇ ਤੇ ਸਫਰ ਕਰਨ ਵਾਲੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਤਾਂ ਮਿਲੀ ਮਗਰ ਇਹ ਫਲਾਈ ਓਵਰ ਦੁਰਘਟਨਾਵਾਂ ਦਾ ਕਾਰਨ ਵੀ ਬਣ ਰਿਹਾ ਹੈ ਤੇ ਦੂਸਰੇ ਪਾਸੇ ਅੱਜ ਸਵੇਰ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਨੰਗਲ ਫਲਾਈ ਓਵਰ ਪਾਣੀ ਨਾਲ ਭਰ ਦਿੱਤਾ ਅਗਰ ਹਿਮਾਚਲ ਦੇ ਉਨਾਂ ਵਾਲੇ ਪਾਸੇ ਤੋਂ ਨੰਗਲ ਵਾਲੇ ਪਾਸੇ ਨੂੰ ਆਈਏ ਤਾਂ ਜਿੱਥੋਂ ਇਹ ਫਲਾਈ ਓਵਰ ਦੀ ਸ਼ੁਰੂਆਤ ਹੁੰਦੀ ਹੈ ਕਾਫੀ ਭਾਰੀ ਮਾਤਰਾ ਦੇ ਵਿੱਚ ਫਲਾਈ ਓਵਰ ਪਾਣੀ ਨਾਲ ਭਰ ਗਿਆ ਅਤੇ ਜਿੱਥੇ ਕਾਰਾਂ ਅਤੇ ਹੋਰ ਗੱਡੀਆਂ ਤੋਂ ਇਲਾਵਾ ਬੱਸਾਂ ਡੁੱਬਦੀਆਂ ਹੋਈਆਂ ਨਜ਼ਰ ਆਈਆਂ । ਜਿਸ ਨਾਲ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਸਵੀਰਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਅਤੇ ਇਨੋਵਾ ਗੱਡੀ ਪਾਣੀ ਵਿੱਚ ਖੜੀ ਨਜ਼ਰ ਆ ਰਹੀ ਹੈ ।

12:22 PM

ਸਿਰਮੌਰ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ, ਜੰਮੂ-ਕਸ਼ਮੀਰ ਦੇ ਅਨੰਤਨਾਗ 'ਚ ਸ਼ਨੀਵਾਰ ਨੂੰ ਹੋਏ ਮੁਕਾਬਲੇ 'ਚ ਰਾਜਗੜ੍ਹ ਦੇ ਪਾਲੂ ਪਿੰਡ ਦਾ 26 ਸਾਲਾ ਸ਼ੇਰ ਨਾਇਕ ਪ੍ਰਵੀਨ ਸ਼ਰਮਾ ਸ਼ਹੀਦ, ਭਾਰਤੀ ਫੌਜ ਨੇ ਪਰਿਵਾਰ ਨੂੰ ਸ਼ਹੀਦ ਹੋਣ ਦੀ ਜਾਣਕਾਰੀ ਦਿੱਤੀ ਸ਼ਰਮਾ ਪਰਿਵਾਰ 'ਚ ਇਕਲੌਤਾ ਪੁੱਤਰ ਸੀ, ਸ਼ਹੀਦ ਪ੍ਰਵੀਨ ਸ਼ਰਮਾ ਦਾ ਵਿਆਹ ਦੋ ਮਹੀਨੇ ਬਾਅਦ ਹੋਣਾ ਸੀ, ਸ਼ਹੀਦੀ ਦੀ ਖ਼ਬਰ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ

12:21 PM

ਗੁਰਦਾਸਪੁਰ ਦੇ ਪਿੰਡ ਝਬਕਰਾਂ ਵਿੱਚ ਤੇਜ਼ ਬਾਰਿਸ਼ ਕਾਰਨ ਇੱਕ ਕੱਚੇ ਘਰ ਦੀ ਛੱਤ ਡਿੱਗੀ ਮਲਬੇ ਹੇਠ ਆਉਣ ਕਰਕੇ 70 ਸਾਲਾ ਬਜ਼ੁਰਗ ਗੰਭੀਰ ਰੂਪ ਵਿੱਚ ਹੋਇਆ ਜ਼ਖ਼ਮੀ ਬਾਕੀ ਮੈਂਬਰਾ ਨੇ ਭੱਜ ਕੇ ਬਚਾਈ ਜਾਨ ਕੱਚੇ ਕੋਠਿਆਂ ਦੀ ਗਰਾਂਟ ਅਪਲਾਈ ਕਰਨ ਦੇ ਬਾਵਜੂਦ ਵੀ ਨਹੀਂ ਬਣੀ ਪਰਿਵਾਰ ਦੀ ਪੱਕੀ ਛੱਤ ਜਿਸ ਕਰਕੇ ਵਾਪਰਿਆ ਹਾਦਸਾ ਬਜ਼ੁਰਗ ਦਾ ਸਿਵਲ ਹਸਪਤਾਲ ਵਿਖੇ ਚੱਲ ਰਿਹਾ ਇਲਾਜ

11:22 AM

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਿਡਾਰੀਆਂ ਨੂੰ  ਸਨਮਾਨਿਤ ਕੀਤਾ ਜਾ ਰਿਹਾ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਾਕੀ ਦੇ ਪਲੇਅਰ

09:50 AM

ਫਰੀਦਕੋਟ ਦੇ ਪਿੰਡ ਢਾਬ ਸ਼ੇਰ ਸਿੰਘ ਵਾਲਾ ਚ ਉਕਜ 60 ਸਾਲ ਦੇ ਬਜ਼ੁਰਗ ਦਾ ਹੋਇਆ ਕਤਲ,ਅਣਪਛਾਤੇ ਵਿਅਕਤੀਆਂ ਵੱਲੋਂ ਦਿੱਤਾ ਗਿਆ ਕਤਲ ਦੀ ਵਾਰਦਾਤ ਨੂੰ ਅੰਜ਼ਾਮ,ਸਿਰ ਤੇ ਕਿਸੇ ਚੀਜ਼ ਨਾਲ ਵਾਰ ਕਰ ਕੀਤਾ ਕ਼ਤਲ।ਮ੍ਰਿਤਕ ਦੀ ਪਹਿਚਾਣ ਪਿਆਰਾ ਸਿੰਘ ਪੁੱਤਰ ਗੁਰਦੀਪ ਸਿੰਘ ਵੱਜੋਂ ਹੋਈ।

09:09 AM

ਅੰਮ੍ਰਿਤਸਰ ਦੇ ਵੇਰਕਾ ਬਾਈਪਾਸ 'ਤੇ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਗਈ।

ਅੰਮ੍ਰਿਤਸਰ ਦੇ ਵੇਰਕਾ ਬਾਈਪਾਸ 'ਤੇ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ, ਜਿਸ ਦੀ ਪਰਵਰਿਸ਼ ਉਸ ਦੀ ਪਤਨੀ 'ਤੇ ਹੀ ਪਈ ਹੈ ਦਿਨ ਵੇਲੇ ਕੰਮ ਕਰਨ ਲਈ ਛੱਡ ਦਿੱਤਾ ਪਰ ਉਸ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਦੇਖਭਾਲ ਕੌਣ ਕਰੇਗਾ।

09:08 AM

ਪੰਜਾਬ ਪੁਲਿਸ ਨੇ ਰਾਤ ਸਮੇਂ ਨਾਕੇਬੰਦੀ ਕਰਕੇ ਚੌਕਸੀ ਵਧਾਈ
ਪੁਲਿਸ ਨੇ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇ ਲਾਏ। 15 ਅਗਸਤ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਐਸਪੀਐਚ ਜੁਗਰਾਜ ਸਿੰਘ ਨੇ ਜਾਣਕਾਰੀ ਦਿੱਤੀ ਹੈ।

09:06 AM

ਊਨਾ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਲੋਕਾਂ ਦੇ ਘਰਾਂ 'ਚ ਵੜਿਆ ਪਾਣੀ

09:06 AM

ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਕੁਲਦੀਪ ਸਿੰਘ ਧਾਲੀਵਾਲ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਖਿਡਾਰੀਆਂ ਦਾ ਕੀਤਾ ਸਵਾਗਤ

09:06 AM

ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੇ ਪਹੁੰਚੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਕੈਬਨਟ ਮੰਤਰੀ ਹਰਭਜਨ ਸਿੰਘ ਈਟੀਓ ਕੁਲਦੀਪ ਸਿੰਘ ਧਾਲੀਵਾਲ ਅਤੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਨੇ ਖਿਡਾਰੀਆਂ ਦਾ ਕੀਤਾ ਸਵਾਗਤ

08:19 AM

ਜੰਮੂ 'ਚ ਫਰਜ਼ੀ ਡੀਐੱਸਪੀ ਬਣ ਕੇ ਘੁੰਮਣ ਵਾਲਾ ਖੰਨਾ ਦਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗ੍ਰਿਫਤਾਰ, ਪੁਲਿਸ ਇਸ ਨੂੰ ਆਜ਼ਾਦੀ ਦਿਵਸ ਅਤੇ ਅਮਰਨਾਥ ਯਾਤਰਾ ਨਾਲ ਜੋੜ ਕੇ ਜਾਂਚ ਕਰ ਰਹੀ ਹੈ, ਦੋਰਾਹਾ 'ਚ ਵੀ FIR ਦਰਜ

07:23 AM

ਕੁਝ ਘੰਟਿਆਂ ਦੀ ਭਾਲ ਤੋਂ ਬਾਅਦ ਸੜਕ ਤੇ ਮਿਲੀਆਂ ਚਾਰ ਬੱਚੀਆਂ ਦੀ ਮਾਂ ਮਿਲੀ ਪੁਲਿਸ ਨੇ ਬੱਚਿਆਂ ਨੂੰ ਕੀਤਾ ਮਾਂ ਦੇ ਹਵਾਲੇ
ਬੀਤੀ ਰਾਤ ਬਟਾਲਾ ਦੇ ਮਹਾਜਨ ਹਸਪਤਾਲ ਦੇ ਸਾਹਮਣੇ ਚਾਰ ਨਬਾਲਕ ਬੱਚੀਆਂ ਮਿਲੀਆਂ ਨੇੜੇ ਦੇ ਲੋਕਾਂ ਨੇ ਜਦੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਇਹਨਾਂ ਚਾਰਾਂ ਬੱਚੀਆਂ ਨੂੰ ਲੈ ਕੇ ਪੁਲਿਸ ਥਾਣੇ ਪਹੁੰਚੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਇਹਨਾਂ ਬੱਚੀਆਂ ਦੇ ਮਾਪਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ ਕੁਝ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਇਹਨਾਂ ਬੱਚੀਆਂ ਦੇ ਮਾਂ ਮਿਲੀ ਜੋ ਕਿ ਦੁਬਾਰੇ ਵੇਚਣ ਦਾ ਕੰਮ ਕਰਦੀ ਹੈ ਉਸ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਸ ਦੀ ਕਿਹਾ ਦੁਪਹਿਰ 1 ਵਜੇ ਇਹ ਬੱਚੀਆਂ ਗਵਾਚ ਗਈਆਂ ਸਨ ਅਸੀਂ ਵੀ ਇਹਨਾਂ ਦੀ ਭਾਲ ਕਰ ਰਹੇ ਸਾਂ ਪਰ ਮਿਲ ਨਹੀਂ ਸੀ ਰਹੀਆਂ ਹੁਣ ਕੁਝ ਲੋਕ ਇਹਨਾਂ ਦੇ ਘਰ ਨੇੜੇ ਗਏ ਤਾਂ ਫਿਰ ਉਹ ਵੀ ਥਾਣੇ ਆ ਕੇ ਆਪਣੀਆਂ ਬੱਚੀਆਂ ਨੂੰ ਮਿਲੀਆਂ ਨੇ ਸਥਾਨਕ ਲੋਕਾਂ ਦਾ ਕਹਿਣਾ ਸੀ ਕਿ ਸ਼ਾਮ ਨੂੰ ਇਹ ਬੱਚੀਆਂ ਇਕੱਲੀਆਂ ਹੀ ਸੜਕ ਤੇ ਬੈਠੀਆਂ ਦੀਆਂ ਸੀ ਜਦੋਂ ਇਹਨਾਂ ਦੀ ਸਭ ਤੋਂ ਛੋਟੀ ਭੈਣ ਕਰੀਬ ਇੱਕ ਸਾਲ ਦੀ ਹੈ ਰੋ ਰਹੀ ਸੀ ਤੇ ਨੇੜੇ ਦੇ ਲੋਕਾਂ ਨੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦਿੱਤਾ ਤੇ ਉਹਨਾਂ ਕੋਲੋਂ ਜਦੋਂ ਪੁੱਛਗਿਛ ਕੀਤੀ ਤਾਂ ਕੁਝ ਵੀ ਪਤਾ ਨਹੀਂ ਸੀ ਲੱਗ ਰਿਹਾ ਜਿਸ ਮਗਰੋਂ ਉਹ ਇਹਨਾਂ ਨੂੰ ਥਾਣੇ ਲਾਏ ਤੇ ਹੁਣ ਜਦੋਂ ਕੁਝ ਘੰਟਿਆਂ ਦੀ ਭਾਲਦੇ ਬਾਹਰ ਇਹਨਾਂ ਦੀ ਮਾਂ ਮਿਲੀ ਹੈ ਤਾਂ ਇਹਨਾਂ ਬੱਚਿਆਂ ਨੂੰ ਪੁਲਿਸ ਦੇ ਸਾਹਮਣ ਇਹਨਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ ਪੁਲਿਸ ਨੇ ਵੀ ਕਿਹਾ ਕਿ ਕੁਝ ਲੋਕ ਇਹਨਾਂ ਬੱਚਿਆਂ ਨੂੰ ਲੈ ਕੇ ਆਏ ਸਨ ਪੁਲਿਸ ਅਤੇ ਸਥਾਨਕ ਲੋਕਾਂ ਨੇ ਇਹਨਾਂ ਦੇ ਮਾਪਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਸਭ ਤੋਂ ਵੱਡੀ ਲੜਕੀ ਥੋੜਾ ਜਿਹਾ ਅੰਦਾਜ਼ਾ ਹੋਇਆ ਕਿਉਂਕਿ ਛੋਟੀਆਂ ਨੇ ਬੋਲ ਨਹੀਂ ਸਕਦੀਆਂ ਵੱਡੀ ਬੇਟੀ ਕੁਝ ਬੋਲੀ ਤਾਂ ਉਸ ਤੋਂ ਅੰਦਾਜ਼ਾ ਕਰਕੇ ਇਹਨਾਂ ਦੇ ਘਰਦਿਆਂ ਤੱਕ ਪਹੁੰਚੇ ਆਂ ਤੇ ਇਹਨਾਂ ਬੱਚੀਆਂ ਨੂੰ ਇਹਨਾਂ ਦੀ ਮਾਂ ਦੇ ਹਵਾਲੇ ਕਰ ਦਿੱਤਾ ਗਿਆ

06:32 AM

ਸੇਬੀ 'ਤੇ ਹਿੰਡਨਬਰਗ ਰਿਸਰਚ: ਅਮਰੀਕੀ ਸ਼ਾਰਟ ਸੇਲਰ ਫਰਮ ਹਿੰਡਨਬਰਗ ਰਿਸਰਚ ਨੇ ਰਾਤ ਢਲਦੇ ਹੀ ਆਪਣਾ ਤਾਜ਼ਾ ਖੁਲਾਸਾ ਕੀਤਾ, ਪਰ ਇਸ ਵਾਰ ਇਸ ਨੇ ਭਾਰਤ ਦੇ ਸ਼ੇਅਰ ਬਾਜ਼ਾਰ ਰੈਗੂਲੇਟਰ ਯਾਨੀ ਸੇਬੀ ਦੀ ਚੇਅਰਪਰਸਨ 'ਤੇ ਸਿੱਧਾ ਹਮਲਾ ਕੀਤਾ ਹੈ। ਵ੍ਹਿਸਲਬਲੋਅਰ ਦਸਤਾਵੇਜ਼ਾਂ ਦਾ ਹਵਾਲਾ ਦਿੰਦੇ ਹੋਏ, ਹਿੰਡਨਬਰਗ ਨੇ ਸੇਬੀ ਦੀ ਚੇਅਰਪਰਸਨ ਮਾਧਬੀ ਪੁਰੀ ਬੁਚ 'ਤੇ ਗੌਤਮ ਅਡਾਨੀ ਦੀ ਉਸੇ ਪਰਛਾਵੇਂ ਆਫਸ਼ੋਰ ਇਕਾਈ ਵਿਚ ਹਿੱਸੇਦਾਰੀ ਰੱਖਣ ਦਾ ਦੋਸ਼ ਲਗਾਇਆ ਹੈ ਜਿਸਦੀ ਵਰਤੋਂ ਅਡਾਨੀ ਮਨੀ ਘੁਟਾਲੇ ਵਿਚ ਕੀਤੀ ਗਈ ਸੀ। ਹਾਲਾਂਕਿ, ਇੱਥੇ ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਏਬੀਪੀ ਨਿਊਜ਼ ਇਨ੍ਹਾਂ ਦਸਤਾਵੇਜ਼ਾਂ ਦੀ ਪੁਸ਼ਟੀ ਨਹੀਂ ਕਰਦਾ ਹੈ।

06:20 AM

ਮੋਹਾਲੀ ਦੇ ਪਿੰਡ ਸਿਆਲਵਾ ਵਿੱਚ ਕਰੋੜਾਂ ਰੁਪਏ ਦੇ ਬੈਂਕ ਘੁਟਾਲੇ ਮਾਮਲੇ ਵਿੱਚ ਜਮ੍ਹਾਂ ਰਾਸ਼ੀ ਨਾ ਮਿਲਣ ਕਾਰਨ ਪੀੜਤਾਂ ਵੱਲੋਂ ਸੜਕ ਜਾਮ ਕਰਨ ਦੀ ਦਿੱਤੀ ਚੇਤਾਵਨੀ।                        

ਜ਼ਿਲ੍ਹਾ ਮੋਹਾਲੀ ਦੇ ਪਿੰਡ ਸਿਆਲਵਾ ਵਿਖੇ ਪਿਛਲੇ ਦਿਨੀ ਹੋਏ ਇੱਕ ਬੈਂਕ ਦੇ ਵਿੱਚ ਕਰੋੜਾਂ ਰੁਪਏ ਦੇ ਘੁਟਾਲੇ ਤੋਂ ਬਾਅਦ ਜਮਾ ਰਾਸ਼ੀ ਨਾ ਮਿਲਣ ਕਾਰਨ ਪੀੜਤਾਂ ਵੱਲੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਡਾ ਇਕੱਠ ਕੀਤਾ ਗਿਆ। ਇਸ ਇਕੱਠ ਵੱਲੋਂ ਮੀਟਿੰਗ ਕਰਨ ਤੋਂ ਬਾਅਦ ਸੜਕ ਜਾਮ ਕੀਤੀ ਜਾਣੀ ਸੀ ਪਰ ਇਸ ਤੋਂ ਪਹਿਲਾਂ ਹੀ ਪ੍ਰਸ਼ਾਸਨ ਅਤੇ ਬੈਂਕ ਅਧਿਕਾਰੀਆਂ ਨੇ ਮਿਲ ਕੇ ਇਹਨਾਂ ਪੀੜਤ ਖਾਤਾ ਤਾਰੀਆਂ ਨੂੰ ਵਿਸ਼ਵਾਸ ਦਵਾਇਆ ਕੀ ਲਗਭਗ 20 ਦਿਨਾਂ ਦੇ ਵਿੱਚ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਜਾਣਗੇ ਉਹਨਾਂ ਦੱਸੇ ਕਿਹਾ ਕਿ ਸਰਕਾਰੀ ਬੈਂਕ ਦੇ ਕੁਝ ਕਾਗਜ਼ੀ ਕਾਰਵਾਈ ਕਰਨ ਦੇਰ ਹੋ ਰਹੀ ਹੈ। ਇਸ ਲਈ ਉਹਨਾਂ ਦੀ ਜਮਾ ਰਾਸ਼ੀ ਆਉਣ ਵਿੱਚ ਦੇਰ ਹੋ ਗਈ ਉਹਨਾਂ ਕਿਹਾ ਕਿ ਇਸ ਕੰਮ ਦੇ ਵਿੱਚ ਜਲਦੀ ਕੀਤੀ ਜਾਵੇਗੀ ਤੇ 20 ਦਿਨਾਂ ਦੇ ਵਿੱਚ ਉਹਨਾਂ ਦੇ ਪੈਸੇ ਖਾਤਿਆਂ ਵਿੱਚ ਪਾ ਦਿੱਤੇ ਜਾਣਗੇ ਜਿਨਾਂ ਖਾਤਿਆਂ ਦੀ ਰਕਮ ਜਿਆਦਾ ਹੈ ਉਹਨਾਂ ਦੀ ਵਾਪਸੀ ਕੁਝ ਕਿਸਤਾਂ ਵਿੱਚ ਕੀਤੀ ਜਾਏ ਵੀ ਜਿਸ ਨੂੰ ਲੈ ਕੇ ਖਾਤਾ ਧਾਰਕਾਂ ਨਾਲ ਵਿਸ਼ਵਾਸ ਦਿਖਾਉਂਦੇ ਕਿਹਾ ਕਿ ਉਹ 20 ਦਿਨ ਤੱਕ ਇੰਤਜ਼ਾਰ ਕਰਨਗੇ ਇਸ ਤੋਂ ਬਾਅਦ ਉਹ ਸਖਤ ਐਕਸ਼ਨ ਲੈਣਗੇ ਤੇ ਹੋ ਸਕਦਾ ਹੈ ਉਹ ਰੋਡ ਜਾਮ ਕਰਨ ਜਾਂ ਬੈਂਕ ਦੇ ਅੱਗੇ ਪੱਕਾ ਧਰਨਾ ਲਗਾਉਣ।

06:15 AM

#ਅੰਮ੍ਰਿਤਸਰ : ਪੈਰਿਸ ਓਲੰਪਿਕ 'ਚ ਤਮਗਾ ਜਿੱਤਣ ਤੋਂ ਬਾਅਦ ਹਾਕੀ ਭਾਰਤੀ ਟੀਮ ਅੱਜ ਅੰਮ੍ਰਿਤਸਰ ਪਰਤ ਰਹੀ ਹੈ, ਓਲੰਪਿਕ 'ਚ ਕਾਂਸੀ ਦਾ ਤਗਮਾ ਜਿੱਤਣ ਤੋਂ ਬਾਅਦ ਅੰਮ੍ਰਿਤਸਰ ਆ ਰਹੀ ਟੀਮ ਸਵੇਰੇ 7 ਵਜੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚੇਗੀ, ਉਸ ਤੋਂ ਬਾਅਦ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣਗੇ।

06:14 AM

#Amritsar: ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਆਏ ਅੰਮ੍ਰਿਤਸਰ, ਰਾਜਪਾਲ ਗੁਲਾਬ ਚੰਦ ਕਟਾਰੀਆ ਅੱਜ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਣਗੇ , ਸਵੇਰੇ 11 ਵਜੇ ਹਰਮਿੰਦਰ ਸਾਹਿਬ ਪਹੁੰਚਣਗੇ।

Trending news