PSEB 10th Result 2024 Live: ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਲਦ ਹੀ ਐਲਾਨਿਆ ਜਾਵੇਗਾ, ਲਗਾਤਾਰ ਅੱਪਡੇਟ ਲਈ ਕਲਿੱਕ ਕਰੋ
Advertisement

PSEB 10th Result 2024 Live: ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਲਦ ਹੀ ਐਲਾਨਿਆ ਜਾਵੇਗਾ, ਲਗਾਤਾਰ ਅੱਪਡੇਟ ਲਈ ਕਲਿੱਕ ਕਰੋ

Punjab Board Class 10th Result 2024 Live: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 10ਵੀਂ ਜਮਾਤ ਦਾ ਨਤੀਜਾ ਤਿਆਰ ਲਿਆ ਹੈ ਅਤੇ ਅੱਜ (18 ਅਪ੍ਰੈਲ ਦਿਨ ਵੀਰਵਾਰ) ਜਾਰੀ ਕਰ ਦਿੱਤਾ ਜਾਵੇਗਾ। ਨਤੀਜਾ ਦੇਖਣ ਲਈ PSEB ਦੀ Official Website https://www.pseb.ac.in/ 'ਤੇ ਕਲਿੱਕ ਕਰੋ।

PSEB 10th Result 2024 Live: ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਲਦ ਹੀ ਐਲਾਨਿਆ ਜਾਵੇਗਾ, ਲਗਾਤਾਰ ਅੱਪਡੇਟ ਲਈ ਕਲਿੱਕ ਕਰੋ
LIVE Blog

Punjab Board Class 10th Result Live: ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਦੀ 10ਵੀਂ ਜਮਾਤ ਦਾ ਨਤੀਜਾ ਅੱਜ ਜਾਰੀ ਕਰ ਦਿੱਤਾ ਜਾਵੇਗਾ। ਸਿੱਖਿਆ ਬੋਰਡ ਵੱਲੋਂ ਇਸ ਸਬੰਧੀ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਕਾਬਿਲੇਗੌਰ ਹੈ ਕਿ ਸੂਬੇ ਵਿੱਚ 13 ਫਰਵਰੀ ਤੋਂ 5 ਮਾਰਚ ਤੱਕ ਪ੍ਰੀਖਿਆ ਲਈ ਗਈ ਸੀ। ਪੰਜਾਬ ਬੋਰਡ ਵੱਲੋਂ ਉਪਲਬੱਧ ਕਰਵਾਏ ਗਏ ਅੰਕੜਿਆਂ ਅਨੁਸਾਰ 2,97, 048 ਤੋਂ ਜ਼ਿਆਦਾ ਵਿਦਿਆਰਥੀ ਪੀਐਸਈਬੀ ਜਮਾਤ 10ਵੀਂ ਪ੍ਰੀਖਿਆ 2024 ਲਈ ਉਪਲੱਬਧ ਹੋਏ ਸਨ।

ਪ੍ਰੀਖਿਆ 3,808 ਤੋਂ ਜ਼ਿਆਦਾ ਪ੍ਰੀਖਿਆ ਕੇਂਦਰਾਂ ਉਤੇ ਲਈ ਗਈ ਸੀ। ਜਾਣਕਾਰੀ ਮੁਤਾਬਕ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਨਤੀਜਿਆਂ ਦਾ ਐਲਾਨ ਕੀਤਾ ਜਾਵੇਗਾ। ਨਤੀਜੇ ਐਲਾਨਣ ਦੇ ਨਾਲ-ਨਾਲ ਬੋਰਡ ਅਧਿਕਾਰੀ ਅਧਿਕਾਰਤ ਕਾਨਫਰੰਸ ਵਿੱਚ ਟਾਪਰਾਂ ਦੇ ਨਾਮ, ਸਮੁੱਚੀ ਪਾਸ ਪ੍ਰਤੀਸ਼ਤਤਾ, ਕੰਪਾਰਟਮੈਂਟ ਪ੍ਰੀਖਿਆ ਤੇ ਪੜਤਾਲ ਦੇ ਵੇਰਵੇ ਸਾਂਝੇ ਕਰਨਗੇ।

ਕਿਵੇਂ ਚੈਕ ਹੋਵੇਗਾ ਨਤੀਜਾ

ਪੰਜਾਬ ਬੋਰਡ 10ਵੀਂ ਜਮਾਤ ਦਾ ਨਤੀਜਾ ਜਾਰੀ ਹੋਣ ਤੋਂ ਬਾਅਦ ਪੀਐਸਈਬੀ ਦੀ ਅਧਿਕਾਰ ਵੈਬਸਾਈਟ ਪੀਐਸਈਬੀ.ਇੰਨ ਉਤੇ ਅਪਲੋਡ ਕਰ ਦਿੱਤਾ ਜਾਵੇਗਾ। ਵਿਦਿਆਰਥੀ ਰੋਲ ਨੰਬਰ, ਐਪਲੀਕੇਸ਼ਨ ਨੰਬਰ, ਰਜਿਸਟ੍ਰੇਸ਼ਨ ਨੰਬਰ ਦੀ ਮਦਦ ਨਾਲ ਸਾਈਟ ਉਤੇ ਲਾਗ ਇੰਨ ਕਰਕੇ ਆਪਣਾ ਸਕੋਰ ਕਾਰਡ ਚੈਕ ਕਰ ਸਕਦੇ ਹਨ।

ਪਿਛਲੇ ਸਾਲ ਦਾ ਨਤੀਜਾ

ਪਿਛਲੇ ਸਾਲ ਪੰਜਾਬ ਬੋਰਡ ਵੱਲੋਂ 10ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਗਿਆ ਸੀ ਅਤੇ ਪ੍ਰੀਖਿਆ 21 ਮਾਰਚ ਤੋਂ 18 ਅਪ੍ਰੈਲ ਤੱਕ ਲਈ ਗਈ ਸੀ। ਪ੍ਰੀਖਿਆ ਵਿੱਚ ਕੁੱਲ 281327 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਕੁੱਲ 97.54 ਫੀਸਦੀ ਪਾਸ ਹੋਏ।

ਜਦੋਂ ਕਿ ਲੜਕੀਆਂ ਦਾ ਨਤੀਜਾ ਲੜਕਿਆਂ ਨਾਲੋਂ ਵੱਧ ਰਿਹਾ। ਕੁੱਲ 98.46 ਫੀਸਦੀ ਲੜਕੀਆਂ ਪਾਸ ਹੋਈਆਂ ਅਤੇ ਲੜਕਿਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 96.73 ਫੀਸਦੀ ਦਰਜ ਕੀਤੀ ਗਈ। ਪੰਜਾਬ ਬੋਰਡ ਨੇ 1 ਅਪ੍ਰੈਲ ਨੂੰ 5ਵੀਂ ਦਾ ਨਤੀਜਾ ਐਲਾਨ ਦਿੱਤਾ ਸੀ। 10ਵੀਂ ਦੇ ਨਤੀਜੇ ਜਾਰੀ ਕਰਨ ਤੋਂ ਬਾਅਦ ਬੋਰਡ ਇੰਟਰਮੀਡੀਏਟ ਦੇ ਨਤੀਜੇ ਘੋਸ਼ਿਤ ਕਰ ਸਕਦਾ ਹੈ।

PSEB 10th Result Live:

18 April 2024
07:58 AM

ਪਿਛਲੇ ਸਾਲ 97.56 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਸਨ

ਪੰਜਾਬ ਬੋਰਡ ਵੱਲੋਂ ਪਿਛਲੇ ਸਾਲ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚ 97.56 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

07:58 AM

ਪਿਛਲੇ ਸਾਲ 97.56 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਸਨ

ਪੰਜਾਬ ਬੋਰਡ ਵੱਲੋਂ ਪਿਛਲੇ ਸਾਲ ਐਲਾਨੇ ਗਏ ਦਸਵੀਂ ਦੇ ਨਤੀਜਿਆਂ ਵਿੱਚ 97.56 ਫੀਸਦੀ ਵਿਦਿਆਰਥੀ ਪਾਸ ਹੋਏ ਸਨ।

19:51 PM

ਪਾਸ ਹੋਣ ਲਈ 33 ਫ਼ੀਸਦੀ ਅੰਕ ਚਾਹੀਦੇ

ਪੰਜਾਬ ਬੋਰਡ ਵੱਲੋਂ ਦਸਵੀਂ ਦੇ ਨਤੀਜੇ ਵਿੱਚ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਪਾਸ ਘੋਸ਼ਿਤ ਕੀਤਾ ਜਾਵੇਗਾ, ਜਿਨ੍ਹਾਂ ਨੂੰ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 33 ਫ਼ੀਸਦੀ ਅੰਕ ਪ੍ਰਾਪਤ ਹੋਣਗੇ।

19:44 PM

ਬੋਰਡ ਦੀ ਵੈਬਸਾਈਟ ਉਤੇ ਜਾਰੀ ਹੋਵੇਗਾ ਨਤੀਜਾ

ਪੰਜਾਬ ਬੋਰਡ 10ਵੀਂ ਦੇ ਨਤੀਜੇ 2024 ਦਾ ਐਲਾਨ PSEB ਦੀ ਅਧਿਕਾਰਤ ਵੈੱਬਸਾਈਟ 'ਤੇ ਕੀਤਾ ਜਾਵੇਗਾ।

Trending news