Karva Chauth Celebration- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ, ਲੁਧਿਆਣਾ ਦੇ ਬਜ਼ਾਰਾਂ ਵਿਚ ਲੱਗੀਆਂ ਰੌਣਕਾਂ
Advertisement

Karva Chauth Celebration- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ, ਲੁਧਿਆਣਾ ਦੇ ਬਜ਼ਾਰਾਂ ਵਿਚ ਲੱਗੀਆਂ ਰੌਣਕਾਂ

ਦੇਸ਼ ਭਰ ਦੇ ਵਿਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਸੁਹਾਗਣਾ ਨੇ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਿਆ ਹੋਇਆ ਹੈ ਅਤੇ ਤਿਆਰ ਹੋ ਕੇ ਔਰਤਾਂ ਕਿਸੇ ਸੱਜ ਵਿਆਹੀ ਤੋਂ ਘੱਟ ਨਹੀਂ ਲੱਗ ਰਹੀਆਂ।

Karva Chauth Celebration- ਸੁਹਾਗਣਾ ਦਾ ਤਿਉਹਾਰ ਕਰਵਾ ਚੌਥ, ਲੁਧਿਆਣਾ ਦੇ ਬਜ਼ਾਰਾਂ ਵਿਚ ਲੱਗੀਆਂ ਰੌਣਕਾਂ

ਭਰਤ ਸ਼ਰਮਾ/ਲੁਧਿਆਣਾ: ਅੱਜ ਵਿਸ਼ਵ ਭਰ ਦੇ ਵਿਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਭਾਰਤੀ ਸੁਹਾਗਣਾਂ ਖਾਸ ਤੌਰ 'ਤੇ ਹਿੰਦੂ ਧਰਮ ਨਾਲ ਸਬੰਧਿਤ ਮਹਿਲਾਵਾਂ ਵੱਲੋਂ ਆਪਣੀ ਪਤੀ ਦੀ ਲੰਮੀ ਉਮਰ ਲਈ ਵਰਤ ਰੱਖ ਕੇ ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾਂਦਾ ਹੈ।

 

ਫਿਰ ਚੰਦਰਮਾ ਨੂੰ ਪਾਣੀ ਅਰਪਿਤ ਕਰਕੇ ਪਤੀ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਜਾਂਦੀ ਹੈ, ਇਸ ਨੂੰ ਲੈ ਕੇ ਲੁਧਿਆਣਾ ਦੇ ਬਾਜ਼ਾਰਾਂ ਦੇ ਵਿਚ ਬੀਤੀ ਰਾਤ ਤੋਂ ਹੀ ਰੌਣਕਾਂ ਲੱਗੀਆਂ ਹੋਈਆਂ ਹਨ। ਖਾਸ ਤੌਰ 'ਤੇ ਮਹਿਲਾਵਾਂ ਸ਼ਿੰਗਾਰ ਕਰਦੀਆਂ ਨੇ ਅਤੇ ਮਹਿੰਦੀ ਲਗਵਾਉਂਦੀਆਂ ਨੇ ਅਤੇ ਅੱਜ ਦੇ ਦਿਨ ਸ਼ਾਮ ਨੂੰ ਕਥਾ ਸੁਣੀਂ ਜਾਂਦੀ ਹੈ ਸਾਰੀਆਂ ਮਹਿਲਾਵਾਂ ਇਕੱਠੀਆਂ ਹੋ ਕੇ ਕਥਾ ਸੁਣਦੀਆਂ ਨੇ ਅਤੇ ਫਿਰ ਜਦੋਂ ਦੇਰ ਸ਼ਾਮ ਨੂੰ ਚੰਦਰਮਾ ਨਿਕਲਦਾ ਹੈ ਤਾਂ ਉਹ ਚੰਦਰਮਾ ਨੂੰ ਪਾਣੀ ਅਰਪਿਤ ਕਰਕੇ ਆਪਣਾ ਵਰਤ ਤੋੜਦੀਆ ਹਨ।

 

ਇਸ ਸਬੰਧੀ ਸੁਹਾਗਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਤੀ ਦੀ ਲੰਮੀ ਉਮਰ ਲਈ ਉਨ੍ਹਾਂ ਵੱਲੋਂ ਇਹ ਵਰਤ ਰੱਖੇ ਜਾਂਦੇ ਰਹੇ। ਹਰ ਸੁਹਾਗਣ ਆਪਣੇ ਪਤੀ ਦੀ ਲੰਮੀ ਉਮਰ ਲਈ ਅੱਜ ਭੁੱਖੀ ਪਿਆਸੀ ਰਹਿੰਦੀ ਹੈ ਅਤੇ ਫਿਰ ਰਸਮਾਂ ਰਿਵਾਜ ਪੂਰੀ ਕਰਦੀਆਂ ਹਨ।

 

ਓਥੇ ਹੀ ਪੰਡਿਤ ਨੇ ਕਿਹਾ ਕਿ ਕਵਾਰੀ ਕੁੜੀਆਂ ਇਹ ਵਰਤ ਨਹੀਂ ਰੱਖਦੀਆਂ ਅਤੇ ਨਾਂ ਹੀ ਉਹਨਾਂ ਨੂੰ ਰੱਖਣਾ ਚਾਹੀਦਾ ਹੈ। ਵਰਤ ਬਾਰੇ ਦੱਸਦਿਆਂ ਉਹਨਾਂ ਕਿਹਾ ਕਿ ਕਰਵਾ ਚੌਥ ਦੀ ਕਥਾ 4 ਵਜੇ ਹੁੰਦੀ ਹੈ, ਸਵੇਰੇ ਸੂਰਜ ਚੜਨ ਤੋਂ ਪਹਿਲਾਂ ਹੀ ਸੁਹਾਗਣਾ ਨੂੰ ਅੰਨ ਗ੍ਰਹਿਣ ਕਰਨਾ ਪੈਂਦਾ ਹੈ ਅਤੇ ਫਿਰ ਪੂਰਾ ਦਿਨ ਓਹ ਨਾ ਅੰਨ ਅਤੇ ਨੇ ਹੀ ਪਾਣੀ ਗ੍ਰਹਿਣ ਕਰ ਸਕਦੀਆਂ ਹਨ।

 

ਉਨ੍ਹਾਂ ਕਿਹਾ ਕਿ ਹਾਲਾਂਕਿ ਸਮਾਂ ਬਦਲਣ ਨਾਲ ਮਹਿਲਾਵਾਂ ਆਪਣੇ ਢੰਗ ਨਾਲ ਇਹ ਰਸਮਾਂ ਕਰਦੀਆਂ ਹਨ ਪਰ ਅਸਲ ਤਾਂ ਹੀ ਹੁੰਦਾ ਹੈ ਜੇਕਰ ਉਹ ਪੂਰੀਆਂ ਰਸਮਾਂ ਰਿਵਾਜਾਂ ਦੇ ਨਾਲ ਇਸ ਪ੍ਰਕਿਰਿਆ ਨੂੰ ਕਰਨ। ਉਨ੍ਹਾਂ ਦੱਸਿਆ ਕਿ ਇਸ ਵਿਚ ਕਥਾ ਸੁਣਨੀ ਵੀ ਬਹੁਤ ਜ਼ਰੂਰੀ ਹੈ ਜੋ ਮਹਿਲਾਵਾਂ ਨੂੰ ਸਿੱਖਿਆ ਦਿੰਦੀ ਹੈ, ਪੰਡਿਤ ਨੇ ਦੱਸਿਆ ਕਿ ਦੇਰ ਸ਼ਾਮ ਚੰਦਰਮਾ ਵੇਖ ਕੇ ਉਸ ਨੂੰ ਪਾਣੀ ਅਰਪਿਤ ਕਰਕੇ ਫਿਰ ਸੁਹਾਗਣ ਆਪਣਾ ਵਰਤ ਤੋੜਦੀਆਂ ਹਨ।

 

WATCH LIVE TV 

Trending news