Jalandhar News: ਜਲੰਧਰ ਤੋਂ ਲੁੱਟ- ਖੋਹ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸ ਵਿਚ ਯੂਥ ਕਾਂਗਰਸ ਜ਼ਿਲ੍ਹਾ ਪ੍ਰਧਾਨ ਦੀ ਪਤਨੀ ਦਾ ਮੋਬਾਇਲ ਫੋਨ ਲੁੱਟ ਕੇ ਦੋ ਲੁਟੇਰੇ ਫਰਾਰ ਹੋ ਗਏ।
Trending Photos
Jalandhar News: ਜਲੰਧਰ ਦੇ ਅਰਬਨ ਸਟੇਟ ਫੇਜ਼-1 ਵਿੱਚ, ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲੱਕੀ ਸੰਧੂ ਦੀ ਪਤਨੀ ਦਾ ਮੋਬਾਈਲ ਫੋਨ ਲੁੱਟ ਕੇ ਐਕਟਿਵਾ 'ਤੇ ਸਵਾਰ ਦੋ ਲੁਟੇਰੇ ਫਰਾਰ ਹੋ ਗਏ। ਲੁੱਟ ਦੀ ਸਾਰੀ ਵਾਰਦਾਤ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਏ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਐਕਟਿਵਾ 'ਤੇ ਸਵਾਰ ਦੋ ਨੌਜਵਾਨ ਗਲੀ ਵਿੱਚ ਆਏ। ਇੱਕ ਹੇਠਾਂ ਉਤਰ ਕੇ ਗਲੀ ਦੇ ਦੂਜੇ ਮੋੜ 'ਤੇ ਚਲਾ ਗਿਆ ਅਤੇ ਫਿਰ ਐਕਟਿਵਾ 'ਤੇ ਆਪਣੇ ਸਾਥੀ ਨਾਲ ਭੱਜ ਗਿਆ। ਇਸ ਦੌਰਾਨ, ਔਰਤ ਉਨ੍ਹਾਂ ਨੂੰ ਫੜਨ ਲਈ ਪਿੱਛੇ ਭੱਜੀ, ਪਰ ਲੁਟੇਰੇ ਪਹਿਲਾਂ ਹੀ ਭੱਜ ਚੁੱਕੇ ਸਨ। ਥਾਣਾ-7 ਦੀ ਪੁਲਿਸ ਨੇ ਬਿਆਨ ਦਰਜ ਕਰ ਲਏ ਹਨ। ਪੁਲਿਸ ਮੁਲਜ਼ਮਾਂ ਨੂੰ ਲੱਭਣ ਲਈ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਭਾਲ ਕਰ ਰਹੀ ਹੈ।
ਇਸ ਸਬੰਧੀ ਲੱਕੀ ਸੰਧੂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਕਰੀਬ 9 ਵਜੇ ਉਸ ਦੀ ਪਤਨੀ ਲਾਰੈਂਸ ਸੰਧੂ ਅਤੇ ਭੈਣ ਪੁਸ਼ਪਿੰਦਰ ਕੌਰ ਆਪਣੀ ਭਤੀਜੀ ਸਮੇਤ ਕਾਰ ਵਿੱਚ ਬਾਹਰੋਂ ਆਏ ਸਨ। ਜਿਵੇਂ ਹੀ ਉਹ ਕਾਰ ਤੋਂ ਉਤਰ ਕੇ ਘਰ ਅੰਦਰ ਜਾਣ ਲੱਗੇ ਤਾਂ ਐਕਟਿਵਾ ਸਵਾਰ ਦੋ ਨੌਜਵਾਨ ਆ ਗਏ। ਇਨ੍ਹਾਂ ਵਿੱਚੋਂ ਇੱਕ ਨੌਜਵਾਨ ਨੇ ਉਸ ਨੂੰ ਤੇਜ਼ਧਾਰ ਹਥਿਆਰਾਂ ਨਾਲ ਧਮਕਾਇਆ ਅਤੇ ਉਸ ਦੀ ਸਾਢੇ ਤਿੰਨ ਸਾਲਾ ਭਤੀਜੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ। ਬੱਚੇ ਨੂੰ ਬਚਾਉਣ ਲਈ ਪਤਨੀ ਨੇ ਉਸ ਨੂੰ ਕੱਸ ਕੇ ਫੜ ਲਿਆ। ਇਸ ਦੌਰਾਨ ਉਸ ਦਾ ਆਈਫੋਨ ਡਿੱਗ ਗਿਆ, ਲੁਟੇਰੇ ਉਸ ਨੂੰ ਚੁੱਕ ਕੇ ਭੱਜ ਗਏ।