Ludhiana News: ਪੁਲਿਸ ਨੇ ਦੋਸ਼ੀ ਦੇ ਘਰ ਤਲਾਸ਼ੀ ਦੌਰਾਨ ਬਰਾਮਦ ਚਾਰ ਕਿਲੋ 755 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਹੈ।
Trending Photos
Ludhiana News: ਲੁਧਿਆਣਾ ਪੁਲਿਸ ਨੇ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਚੋਂ 5 ਕਿਲੋ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਅਸ਼ੋਕ ਨਗਰ ਖਜੂਰ ਚੌਂਕ ਸਲੇਮ ਟਾਬਰੀ ਦੇ ਵਾਸੀ ਕੰਵਰਪਾਲ ਸਿੰਘ ਦੇ ਖਿਲਾਫ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਦੋਂਕਿ ਦੋਸ਼ੀ ਦੇ ਦੂਜੇ ਸਾਥੀ ਨੂੰ ਫੜਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ
ਡੀਸੀਪੀ ਸ਼ੁਭਮ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਚਿੱਟਾ ਪੀਣ ਦਾ ਆਦੀ ਸੀ। ਉਸ ਨੂੰ ਵਾਘਾ ਬਾਰਡਰ ਤੋਂ ਦੋ ਕਿਲੋਮੀਟਰ ਅੱਗੇ ਉਸ ਨੂੰ ਇਕ ਵਿਆਕਤੀ ਹੈਰੋਇਨ ਲਿਆ ਕੇ ਦਿੰਦਾ ਸੀ। ਉਸ ਤੋਂ ਬਾਅਦ ਉਹ ਹੈਰੋਇਨ ਵੱਖ ਵੱਖ ਥਾਵਾਂ ਤੇ ਸਪਲਾਈ ਕਰਦਾ ਸੀ। ਪੁਲਿਸ ਨੇ ਸਲੇਮ ਟਾਬਰੀ ਇਲਾਕੇ ਵਿੱਚ ਖਜੂਰ ਚੌਕ ਦੇ ਨਜ਼ਦੀਕ ਹੋਣ ਤੇ ਦੋਸ਼ੀ ਕਵਰਪਾਲ ਨੂੰ ਕਾਬੂ ਕੀਤਾ। ਜਿਸ ਦੌਰਾਨ ਉਸ ਕੋਲੋਂ 210 ਗ੍ਰਾਮ ਹੈਰੋਇਨ ਬਰਾਮਦ ਹੋਈ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਉਸਦੇ ਘਰ ਦੇ ਵਿੱਚ ਹੋਰ ਹੈਰੋਇਨ ਪਈ ਹੈ ।
ਪੁਲਿਸ ਨੇ ਦੋਸ਼ੀ ਦੇ ਘਰ ਤਲਾਸ਼ੀ ਦੌਰਾਨ ਬਰਾਮਦ ਚਾਰ ਕਿਲੋ 755 ਗ੍ਰਾਮ ਹੈਰੋਇਨ ਬਰਾਮਦ ਕੀਤੀ ਪੁਲਿਸ ਨੇ ਦੱਸਿਆ ਕਿ ਇਸ ਹੈਰੋਇਨ ਦੀ ਕੀਮਤ ਅੰਤਰ ਰਾਸ਼ਟਰੀ ਬਾਜ਼ਾਰ ਦੇ ਵਿੱਚ ਕਰੋੜਾਂ ਰੁਪਏ ਹੈ। ਉਹਨਾਂ ਨੇ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਡੂੰਘਿਆਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਕਿੱਥੇ ਕ ਇਸ ਵੱਲੋਂ ਹੈਰੋਇਨ ਸਪਲਾਈ ਕੀਤੀ ਜਾ ਰਹੀ ਸੀ ਅਤੇ ਇਸਦੇ ਹੋਰ ਕੌਣ ਕੌਣ ਸਾਥੀ ਹਨ। ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਕਰਕੇ ਜਲਦ ਖੁਲਾਸੇ ਕਰੇਗੀ।