ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਕਪਿਲ ਸ਼ਰਮਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ
Advertisement
Article Detail0/zeephh/zeephh1601709

ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਕਪਿਲ ਸ਼ਰਮਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

Kapil Sharma Golden Temple Visit:  'ਜ਼ੂਵਿਗਾਟੋ' ਦਾ ਹਿੱਸਾ ਬਣਦੇ ਹੋਏ ਕਪਿਲ ਸ਼ਰਮਾ ਨੇ ਕਿਹਾ ਕਿ ਨੰਦਿਤਾ ਮੈਡਮ ਨੇ ਮੈਨੂੰ ਫਿਲਮ ਲਈ ਅਪ੍ਰੋਚ ਕੀਤਾ ਸੀ। ਇਸ ਲਈ ਮੈਨੂੰ ਪਤਾ ਸੀ ਕਿ ਉਹਨਾਂ ਦੇ ਮਨ 'ਚ ਜ਼ਰੂਰ ਕੋਈ ਸ਼ਾਨਦਾਰ ਵਿਚਾਰ ਹੈ।

ਫ਼ਿਲਮ ‘ਜ਼ੂਵਿਗਾਟੋ’ ਦੀ ਸਟਾਰ ਕਾਸਟ ਨਾਲ ਕਪਿਲ ਸ਼ਰਮਾ ਪਹੁੰਚੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ

Kapil Sharma at Golden Temple: ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ (Kapil Sharma) ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਜ਼ੂਵਿਗਾਟੋ’ (film Zwigato) ਦੀ ਪ੍ਰਮੋਸ਼ਨ 'ਚ ਜੁਟੇ ਹੋਏ ਹਨ। ਇਸ ਵਿਚਕਾਰ ਹੁਣ ਕਪਿਲ ਸ਼ਰਮਾ (Kapil Sharma)ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (Sachkhand Sri Harmandir Sahib) 'ਚ ਮੱਥਾ ਟੇਕਣ ਦੇ ਲਈ ਪਹੁੰਚੇ। 

ਇਸ ਦੇ ਨਾਲ ਹੀ ਕਪਿਲ ਸ਼ਰਮਾ (Kapil Sharma New Movie) ਦੇ ਨਾਲ ਫ਼ਿਲਮ ਦੀ ਸਟਾਰ ਕਾਸਟ ਨੇ ਵੀ ਸ੍ਰੀ ਹਰਿਮੰਦਰ ਸਾਹਿਬ ‘ਚ ਮੱਥਾ ਟੇਕਿਆ ਅਤੇ ਫ਼ਿਲਮ ਦੀ ਕਾਮਯਾਬੀ ਦੇ ਲਈ ਅਰਦਾਸ ਕੀਤੀ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। 

 
 
 
 

 
 
 
 
 
 
 
 
 
 
 

A post shared by Kapil Sharma (@kapilsharma)

ਇਹ ਵੀ ਪੜ੍ਹੋ: 67 ਸਾਲ ਦੀ ਉਮਰ 'ਚ ਮਸ਼ਹੂਰ ਐਕਟਰ-ਡਾਇਰੈਕਟਰ ਸਤੀਸ਼ ਕੌਸ਼ਿਕ ਦਾ ਹੋਇਆ ਦਿਹਾਂਤ, ਅਨੁਪਮ ਖੇਰ ਨੇ ਦਿੱਤੀ ਜਾਣਕਾਰੀ

ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ (Kapil Sharma) ਕਪਿਲ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਨਵੀਂ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਚੰਡੀਗੜ੍ਹ ਵਿਚ ਪਹੁੰਚੇ ਸਨ ਪਰ ਜਦੋਂ ਵੀ ਅੰਮ੍ਰਿਤਸਰ ਆਉਣ ਦਾ ਮੌਕਾ ਮਿਲਦਾ ਹੈ, ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਜ਼ਰੂਰ ਹੁੰਦੇ ਹਨ। ਇਹ ਫਿਲਮ 17 ਮਾਰਚ ਨੂੰ ਸਿਨੇਮਾਘਰਾਂ 'ਚ (Kapil Sharma New Movie) ਰਿਲੀਜ਼ ਹੋਣ ਵਾਲੀ ਹੈ। 

ਇਹ ਵੀ ਪੜ੍ਹੋ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਅੰਮ੍ਰਿਤਸਰ ਦੌਰੇ ਦੇ ਮੱਦੇਨਜ਼ਰ ਏਅਰਪੋਰਟ ਤੋਂ ਸ੍ਰੀ ਦਰਬਾਰ ਸਾਹਿਬ ਦਾ ਰਸਤਾ ਕੀਤਾ ਬੰਦ!

Trending news