ਪੰਜਾਬ ਵਿਜੀਲੈਂਸ ਬਿਓਰੋ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧੀਰੇਕੋਟ ਦੇ ਸਾਬਕਾ ਸਰਪੰਚ ਅਤੇ 2 ਸੇਵਾ ਮੁਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
Trending Photos
ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਓਰੋ ਦੁਆਰਾ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧੀਰੇਕੋਟ ਦੇ ਸਾਬਕਾ ਸਰਪੰਚ ਅਤੇ 2 ਸੇਵਾ ਮੁਕਤ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਆਰੋਪੀਆਂ ’ਤੇ ਪੰਚਾਇਤੀ ਫ਼ੰਡਾਂ, ਵਿਕਾਸ ਗ੍ਰਾਟਾਂ ਅਤੇ ਸ਼ਾਮਲਾਟ ਜ਼ਮੀਨ ਤੋਂ ਹੋਣ ਵਾਲੀ ਆਮਦਨ ’ਚ 8,09,744 ਲੱਖ ਰੁਪਏ ਦਾ ਘਪਲਾ ਕਰਨ ਦੇ ਦੋਸ਼ ਹਨ।
ਮੌਜੂਦਾ ਪੰਚਾਇਤ ਸਕੱਤਰ ਵਲੋਂ ਰਿਪੋਰਟ ਪੇਸ਼ ਕਰਨ ’ਤੇ ਹੋਇਆ ਖੁਲਾਸਾ
ਮਿਲੀ ਜਾਣਕਾਰੀ ਅਨੁਸਾਰ ਪੰਚਾਇਤ ਧੀਰੇਕੋਟ ਦੇ ਵਿਕਾਸ ਕਾਰਜਾਂ ਲਈ ਸਰਕਾਰ ਵਲੋਂ ਦਿੱਤੀ ਗਈ ਗ੍ਰਾਂਟ, ਸ਼ਾਮਲਾਟ ਜ਼ਮੀਨ ਦਾ ਠੇਕਾ ਤੇ ਪਿਛਲਾ ਬਕਾਇਆ ਮਿਲਾਕੇ ਕੁੱਲ 58.68 ਲੱਖ ਰੁਪਏ ਆਏ ਸਨ। ਮੌਜੂਦਾ ਪੰਚਾਇਤ ਸਕੱਤਰ ਬਲਵਿੰਦਰ ਸਿੰਘ ਵਲੋਂ ਦਿੱਤੀ ਗਈ ਰਿਪੋਰਟ ਮੁਤਾਬਕ 38.05 ਲੱਖ ਰੁਪਏ ਦਾ ਖ਼ਰਚਾ ਦਿਖਾਇਆ ਗਿਆ, ਇਸ ਤੋਂ ਇਲਾਵਾ 18.62 ਲੱਖ ਰੁਪਏ ਬੈਂਕ ਖਾਤੇ ’ਚ ਪਏ ਹਨ। ਜਦਕਿ ਤਕਨੀਕੀ ਵਿਭਾਗ ਦੀ ਰਿਪੋਰਟ ਮੁਤਾਬਕ ਪੰਚਾਇਤ ਦੁਆਰਾ ਸਿਰਫ਼ 29.95 ਲੱਖ ਰੁਪਏ ਦਾ ਹੀ ਕੰਮ ਹੋਇਆ ਦਿਖਾਇਆ ਗਿਆ ਹੈ।
ਤਿੰਨਾਂ ਨੇ ਮਿਲੀਭੁਗਤ ਨਾਲ ਕੀਤਾ 8.09 ਲੱਖ ਦਾ ਘਪਲਾ
ਵਿਜੀਲੈਂਸ ਦੀ ਟੀਮ ਮੁਤਾਬਕ ਤਿੰਨਾਂ ਨੇ ਮਿਲਕੇ ਤਕਰੀਬਨ 8.09 ਲੱਖ ਰੁਪਏ ਦਾ ਘਪਲਾ ਕੀਤਾ। ਜਾਂਚ ਤੋਂ ਬਾਅਦ ਸਾਬਕਾ ਸਰਪੰਚ ਜਸਵੀਰ ਸਿੰਘ, ਪੰਚਾਇਤ ਸਕੱਤਰ ਕਰਨਜੀਤ ਸਿੰਘ ਅਤੇ ਜੇਈ ਹਰਭਜਨ ਸਿੰਘ ਨੂੰ ਵਿਕਾਸ ਕੰਮਾਂ ਲਈ ਪ੍ਰਾਪਤ ਹੋਈ ਰਾਸ਼ੀ ਮੁਤਾਬਕ ਮੁਕੰਮਲ ਖ਼ਰਚ ਨਾ ਕਰਨ ਕਰਕੇ ਬਾਕੀ ਰਕਮ ਮਿਲੀਭੁਗਤ ਨਾਲ ਗ਼ਬਨ ਕੀਤਾ ਜਾਣ ਦਾ ਦੋਸ਼ੀ ਪਾਇਆ ਗਿਆ ਹੈ। ਵਿਜੀਲੈਂਸ ਦੁਆਰਾ ਤਿੰਨਾਂ ਨੂੰ ਕੋਰਟ ’ਚ ਪੇਸ਼ ਕਰਨ ਉਪਰੰਤ ਰਿਮਾਂਡ ਹਾਸਲ ਕੀਤਾ ਜਾਵੇਗਾ।