Giani Raghbir Singh: ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਪੀਲ ਕੀਤੀ ਹੈ।
Trending Photos
Giani Raghbir Singh (ਭਰਤ ਸ਼ਰਮਾ): ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਪੀਲ ਕੀਤੀ ਕਿ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਅਤੇ ਪੰਜ ਪਿਆਰਿਆਂ 'ਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਮੌਕੇ 8 ਪੋਹ ਅਤੇ 13 ਪੋਹ ਨੂੰ ਸਵੇਰੇ 10 ਵਜੇ 10 ਮਿੰਟ ਲਈ ਮੂਲ ਮੰਤਰ ਤੇ ਗੁਰਮੰਤਰ ਦੇ ਜਾਪ ਕਰਨ ਅਤੇ ਇਕ ਪੋਹ ਤੋਂ 14 ਪੋਹ ਦੇ ਸ਼ਹੀਦੀ ਪੰਦਰਵਾੜੇ ਦੌਰਾਨ ਗੁਰੂ ਕੇ ਲੰਗਰਾਂ ਵਿਚ ਮਿੱਠੇ ਪਦਾਰਥ ਨਾ ਬਣਾਏ ਜਾਣ।
13 ਪੋਹ ਵਾਲੇ ਦਿਨ ਦਿਨ ਦੇ 10 ਵਜੇ 10 ਮਿੰਟ ਤੱਕ ਜਿੱਥੇ ਕਿਤੇ ਵੀ ਆਪਣੇ ਕੰਮਕਾਜ ਵਿੱਚ ਬੈਠਾ, ਕੋਈ ਪਲੇਨ ਵਿੱਚ ਬੈਠਾ ਅਤੇ ਕੋਈ ਗੁਰਦੁਆਰੇ ਵਿੱਚ ਬੈਠਾ 10 ਮਿੰਟ ਮੂਲ ਮੰਤਰ ਅਤੇ ਗੁਰ ਮੰਤਰ ਦਾ ਜਾਪ ਜ਼ਰੂਰ ਕੀਤਾ ਜਾਵੇ।
ਉਨ੍ਹਾਂ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਅੱਠ ਪੋਹ ਵਾਲੇ ਦਿਨ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਸਾਹਿਬ ਬਾਬਾ ਜੁਝਾਰ ਸਿੰਘ ਸਾਹਿਬ ਤਿੰਨ ਪਿਆਰੇ ਅਤੇ ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਇੱਕ ਪੋਹ ਤੋਂ ਲੈ ਕੇ ਤੇ 14 ਪੋਹ ਤੱਕ ਲੰਗਰਾਂ ਵਿੱਚ ਕਿਸੇ ਤਰ੍ਹਾਂ ਦੇ ਵੀ ਕੋਈ ਮਿੱਠੇ ਤੇ ਵਿਸ਼ੇਸ਼ ਪਦਾਰਥ ਬਿਲਕੁਲ ਨਾ ਬਣਾਏ ਜਾਣ।
ਸਾਦਗੀ ਦੇ ਨਾਲ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆ ਇਹ ਪੰਦਰਵਾੜੇ ਨੂੰ ਮਨਾਉਣਾ ਚਾਹੀਦਾ। ਨੌਜਵਾਨ ਬੱਚਿਆਂ ਨੂੰ ਵੀਰਾਂ ਨੂੰ ਬੇਨਤੀ ਹੈ ਕਿ ਬਹੁਤ ਸ਼ਰਧਾ ਅਤੇ ਸਤਿਕਾਰ ਸਹਿਤ ਗੁਰਦੁਆਰਾ ਚਮਕੌਰ ਸਾਹਿਬ ਵਿਖੇ ਜਾ ਕੇ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਜੀ ਵਿਖੇ ਜਾ ਕੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਤਿਕਾਰ ਭੇਟ ਕਰਨਾ ਚਾਹੀਦੀ। ਕਿਸੇ ਪ੍ਰਕਾਰ ਦੀ ਕੋਈ ਹੁਲੜਬਾਜ਼ੀ ਨਹੀਂ ਕਰਨੀ ਕੋਈ ਰੌਲਾ ਪਾਉਂਦਿਆਂ ਹੋਇਆ ਸਪੀਕਰ ਲਾ ਕੇ ਟਰੈਕਟਰਾਂ ਦੇ ਉੱਪਰ ਸਪੀਕਰ ਲਾ ਕੇ ਜੋ ਆਪਾਂ ਸ਼ੋਰ ਗੁਲ ਕਰਦੇ ਹੋਏ ਇਨ੍ਹਾਂ ਸਥਾਨਾਂ ਉਤੇ ਜਾਂਦੇ ਹਾਂ ਅਜਿਹਾ ਬਿਲਕੁਲ ਨਹੀਂ ਕਰਨਾ ਚਾਹੀਦਾ। ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਸਹਿਤ ਜੋ ਸਤਿਕਾਰ ਹੈ ਉਹ ਭੇਟ ਕਰਨਾ ਚਾਹੀਦਾ।
ਇਹ ਵੀ ਪੜ੍ਹੋ : Farmers Protest: ਖਨੌਰੀ ਬਾਰਡਰ 'ਤੇ ਜਗਜੀਤ ਡੱਲੇਵਾਲ ਨੂੰ ਮਿਲਣ ਪਹੁੰਚੇ DGP ਗੌਰਵ ਯਾਦਵ, ਕੇਂਦਰੀ ਅਧਿਕਾਰੀ ਵੀ ਮੌਜੂਦ