Advertisement
Photo Details/zeephh/zeephh2559104
photoDetails0hindi

Winter Drinks: ਸਰਦੀਆਂ ਦੀ ਕੁਝ ਹਰਬਲ ਡਰਿੰਕਸ ਜਿਸ ਨਾਲ ਸਿਹਤ ਰਹੇਗੀ ਤੰਦਰੁਸਤ

Healthy Winter Drinks: ਲੋਕਾਂ ਨੂੰ ਸਰਦੀ ਤੋਂ ਬਚਾਉਣ ਲਈ ਅੱਜ ਕੁਝ ਹਰਬਲ ਡਰਿੰਕਸ ਲੈ ਕੇ ਆਏ ਹਾਂ ਜਿਸ ਨਾਲ ਜੁਕਾਮ, ਬੁਖਾਰ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਜਲਦ ਦੂਰ ਹੋ ਜਾਵੇਗੀ। ਸਰਦੀਆਂ ‘ਚ ਸਿਹਤਮੰਦ ਰਹਿਣ ਲਈ ਸਵੇਰ ਦੇ ਕੁਝ ਖਾਸ ਡਰਿੰਕਸ ਬਹੁਤ ਫਾਇਦੇਮੰਦ ਹੋ ਸਕਦੇ ਹਨ।

 

1/8

ਸਰਦੀਆਂ ਵਿੱਚ ਅਕਸਰ ਲੋਕਾਂ ਨੂੰ ਜੁਕਾਮ, ਬੁਖਾਰ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਆਮ ਹੋ ਜਾਂਦੀ ਹੈ ਜਿਸ ਤੋਂ ਛੁਟਕਾਰਾ ਪਾਉਣ ਲਈ ਅਸੀਂ ਕਈ ਤਰ੍ਹਾਂ ਦੀਆਂ  ਦਵਾਈਆਂ ਵੀ ਖਾਂਦੇ ਹਾਂ। ਦਵਾਈਆਂ ਦੇ ਵਾਰ-ਵਾਰ ਇਸਤੇਮਾਲ ਨਾਲ ਸਰੀਰ ਤੇ ਕਈ ਸਾਈਡ ਇਫੈਕਟ ਵੀ ਹੋ ਸਕਦੇ ਹਨ। ਇਸ ਲਈ ਘਰ ਦੀਆਂ ਬਣੀਆਂ ਹੋਈਆਂ ਚੀਜਾਂ ਹੀ ਸਿਹਤ ਲਈ ਲਾਭਕਾਰੀ ਹਨ।

 

2/8

ਇਸ ਲਈ ਲੋਕਾਂ ਨੂੰ ਘਰ ਵਿੱਚ ਮੌਜੂਦ ਹਰਬਲ ਤਰੀਕੇ ਹੀ ਆਪਣੀ ਰੋਜਾਨਾ ਜ਼ਿੰਦਗੀ ਵਿੱਚ ਅਪਨਾਉਣੇ ਚਾਹੀਦੇ ਹਨ। ਕੁਝ ਅਜਿਹਾ ਮਸਾਲੇ ਹਨ ਜਿਨ੍ਹਾਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਕਾਫ਼ੀ ਅਰਾਮ ਮਿਲਦਾ ਹੈ ਅਤੇ ਇਸਦਾ ਕੋਈ ਸਾਈਡ ਇਫੈਕਟ ਵੀ ਨਹੀ ਹੁੰਦਾ ਹੈ। ਸਰਦੀਆਂ ‘ਚ ਸਰੀਰ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾ ਇਹ ਡਰਿੰਕਸ ਆਪਣੀ ਡਾਈਟ ਵਿੱਚ ਸ਼ਾਮਿਲ ਕਰੋ...

 

ਚਿਟੇ ਅਤੇ ਕਾਲੇ ਤਿਲਾਂ ਦਾ ਕਾੜਾ

3/8
ਚਿਟੇ ਅਤੇ ਕਾਲੇ ਤਿਲਾਂ ਦਾ ਕਾੜਾ

ਚਿਟੇ ਅਤੇ ਕਾਲੇ ਤਿਲਾਂ ਦਾ ਇੱਕ ਚਮਚ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਕਾਫ਼ੀ ਫਾਇਦਾ ਮਿਲਦਾ ਹੈ ਅਤੇ ਇਸ ਨਾਲ ਸਾਡੀ ਸਿਹਤ ਚੰਗੀ ਰਹਿੰਦੀ ਹੈ। ਸਕੀਨ ਗਲੋ ਕਰਦੀ ਹੈ ਅਤੇ ਮਾਹਵਾਰੀ ਸਮੇਂ ਵੀ ਇਹ ਕਾੜਾ ਪੀਣ ਨਾਲ ਅਰਾਮ ਮਿਲਦਾ ਹੈ। ਤਿਲ ਹਾਈ ਬਲੱਡ ਪ੍ਰੈਸ਼ਰ ਨੂੰ ਘਟਾਉਣ ਵਿੱਚ ਵੀ ਮਦਦ ਕਰਦੇ ਹਨ ਇਨ੍ਹਾਂ 'ਚ ਪੋਲੀਸੈਕਰਾਈਡ ਫੈਟੀ ਐਸਿਡ, ਫਾਈਬਰ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ ਤੇ ਓਮੇਗਾ-6 ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ।

ਲੌਂਗ ਦਾ ਕਾੜਾ

4/8
ਲੌਂਗ ਦਾ ਕਾੜਾ

ਲੌਂਗ ਦਾ ਕਾੜਾ ਬਦਹਜਮੀ ਅਤੇ ਗੈਸ ਦੀ ਸਮੱਸਿਆ ਵਿੱਚ ਰਾਹਤ ਪਹੁੰਚਾਉਂਦਾ ਹੈ। 2-3 ਲੋਗਾਂ ਨੂੰ ਉਬਾਲ ਕੇ ਪੀਣ ਨਾਲ ਅਰਾਮ ਮਿਲਦਾ ਹੈ, ਇਸ ਦੀ ਗਰਮੀ ਸਰਦੀ ਦੋਵਾਂ ਰੁੱਤਾਂ ਵਿੱਚ ਵਰਤੋਂ ਕੀਤੀ ਜਾ ਸਕਦੀ ਹੈ।

 

ਸਾਬਤ ਧਨੀਏ ਦਾ ਕਾੜ੍ਹਾ

5/8
ਸਾਬਤ ਧਨੀਏ ਦਾ ਕਾੜ੍ਹਾ

ਜਿਨ੍ਹਾਂ ਲੋਕਾਂ ਨੂੰ ਸਿਰ ਦਰਦ 2 ਤੋਂ 3 ਦਿਨ ਤੱਕ ਰਹਿੰਦਾ ਹੋਵੇ, ਉਹ ਸਾਬਤ ਧਨੀਏ ਦੇ ਕਾੜ੍ਹੇ ਦੀ ਵਰਤੋਂ ਕਰਨ। ਰਾਤ ਨੂੰ ਇੱਕ ਗਿਲਾਸ ਪਾਣੀ ਵਿੱਚ ਇੱਕ ਚਮਚ ਸਾਬਤ ਧਨੀਆ ਧੋ ਕੇ, ਸਵੇਰੇ ਇਸ ਪਾਣੀ ਨੂੰ ਪੀਣਾ ਲਾਭਕਾਰੀ ਹੁੰਦਾ ਹੈ। ਇਸ ਨੂੰ ਹਰ ਮੌਸਮ ਵਿੱਚ ਪੀ ਸਕਦੇ ਹਨ।

ਅਦਰਕ ਦਾ ਕਾੜ੍ਹਾ

6/8
ਅਦਰਕ ਦਾ ਕਾੜ੍ਹਾ

ਅਕਸਰ ਬਦਹਜ਼ਮੀ ਹੋਣ 'ਤੇ, ਜ਼ਿਆਦਾ ਸਵਾਦੀ ਖਾਣ 'ਤੇ, ਜੀ ਮਚਲਣ 'ਤੇ ਅਦਰਕ ਦੇ ਕਾੜੇ ਦੀ ਵਰਤੋਂ ਕਰਨ ਨਾਲ ਰਾਹਤ ਮਿਲੇਗੀ। ਇਸ ਦੀ ਵਰਤੋਂ ਨਾਲਮੂੰਹ ਦਾ ਸਵਾਦ ਵੀ ਠੀਕ ਹੋਵੇਗਾ। 

 

ਇਲਾਇਚੀ ਦਾ ਕਾੜਾ

7/8
ਇਲਾਇਚੀ ਦਾ ਕਾੜਾ

ਦੰਦ ਦਰਦ ਹੋਣ ਅਤੇ ਬਦਹਜ਼ਮੀ ਹੋਣ 'ਤੇ ਇਲਾਇਚੀ ਬਹੁਤ ਕੰਮ ਆਉਂਦੀ ਹੈ। 2-3 ਛੋਟੀਆਂ ਇਲਾਇਚੀਆਂ ਨੂੰ 1 ਗਿਲਾਸ ਪਾਣੀ ਵਿੱਚ 3 ਮਿੰਟ ਤੱਕ ਉਬਾਲੋ। ਕੋਸਾ ਹੋਣ ਤੇ ਛਾਣ ਕੇ ਪੀ ਲਵੋ। ਮੋਟੀ ਇਲਾਇਚੀ ਦਾ ਪਾਣੀ ਇਸੇ ਤਰ੍ਹਾਂ ਤਿਆਰ ਕਰਕੇ ਹਿਚਕੀਆਂ ਆਉਣ ਉੱਤੇ ਪੀਓ। ਦੰਦ ਦਰਦ ਹੋਣ ਵੇਲੇ ਇਲਾਇਚੀ ਦੇ ਪਾਣੀ ਦੀ ਕੁਰਲੀ ਕਰਨ ਨਾਲ ਵੀ ਆਰਾਮ ਮਿਲਦਾ ਹੈ।

 

ਜੀਰੇ ਦਾ ਕਾੜਾ

8/8
ਜੀਰੇ ਦਾ ਕਾੜਾ

ਜੀਰਾ ਸਰੀਰ ਵਿੱਚੋਂ ਜਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ ਅੱਧਾ ਛੋਟਾ ਚਮਚ ਜੀਰਾ ਕੜਾਹੀ ਵਿੱਚ ਸੁੱਕਾ ਭੁੰਨ ਕੇ ਰੰਗ ਬਦਲਣ ਤੇ ਉਸ ਵਿੱਚ 1 ਕੱਪ ਪਾਣੀ ਪਾਓ ਅਤੇ 3 ਮਿੰਟ ਤੱਕ ਮੱਠੀ ਅੱਗ ਉੱਤੇ ਉਬਾਲ ਕੇ ਠੰਢਾ ਕਰ ਕੇ ਛਾਣ ਕੇ ਪੀਓ। (Disclaimer- ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਰਿਪੋਰਟਾਂ 'ਤੇ ਅਧਾਰਤ ਹੈ, ਜੀ ਮੀਡੀਆ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ ਅਤੇ ਕਿਸੇ ਵੀ ਸੁਝਾਅ ਉੱਤੇ ਅਮਲ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਬੰਧਿਤ ਮਾਹਿਰ ਨਾਲ ਸਲਾਹ ਕਰੋ।)