Chaar Sahibzada: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦਾ ਪ੍ਰਕਾਸ਼ ਪੁਰਬ ਕੱਲ੍ਹ ਸ੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮਨਾਇਆ ਗਿਆ।
ਇਸ ਮੌਕੇ ਮਾਹਿਲਪੁਰ ਦੀਆਂ ਸੰਗਤਾਂ ਵੱਲੋਂ ਰਾਤ ਸਮੇਂ ਆਤਿਸ਼ਬਾਜੀ ਵੀ ਚਲਾਈ ਗਈ। ਹਰ ਸਾਲ ਗੁਰਪੁਰਬ ਮੌਕੇ ਮਾਹਿਲਪੁਰ ਦੀਆਂ ਸੰਗਤਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਨੂੰ ਰੰਗ-ਬਿਰੰਗੇ ਫੁੱਲਾਂ ਨਾਲ ਸਜਾਉਂਦੀਆਂ ਹਨ।
ਰਾਤ ਨੂੰ ਆਤਿਸ਼ਬਾਜ਼ੀ ਵੀ ਦਿਖਾਈ ਜਾਂਦੀ ਹੈ। ਇਸ ਮੌਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰਾਤ ਨੂੰ ਧਾਰਮਿਕ ਸਮਾਗਮ ਵੀ ਕਰਵਾਇਆ ਗਿਆ।
ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਇਸ ਸਮਾਗਮ ਲਈ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੁੱਜੀਆਂ ਅਤੇ ਰਾਤ ਸਮੇਂ ਆਤਿਸ਼ਬਾਜ਼ੀ ਦਾ ਆਨੰਦ ਵੀ ਮਾਣਿਆ। ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤ ਇੰਨੀ ਵੱਡੀ ਤਾਦਾਦ ਵਿੱਚ ਪਹੁੰਚੀ ਜਿਸ ਤਰੀਕੇ ਹੋਲਾ ਮਹੱਲਾ ਦੇ ਦੌਰਾਨ ਸੰਗਤਾਂ ਪਹੁੰਚ ਦੀਆਂ ਹਨ।
ਗੁਰੂ ਸਾਹਿਬ, ਚਾਰ ਸਾਹਿਬਜ਼ਾਦੇ, ਮਾਤਾ ਗੁਜਰੀ ਕੌਰ, ਗੁਰੂ ਦੀ ਮਹਿਲ, ਮਾਤਾ ਜੀਤੋ ਜੀ, ਉਨ੍ਹਾਂ ਦੀ ਧਰਮ ਪਤਨੀ, ਪੰਜ ਪਿਆਰਿਆਂ ਅਤੇ ਕੁਝ ਸੌ ਸਿੱਖਾਂ ਨੇ ਅਨੰਦਪੁਰ ਸਾਹਿਬ ਤੋਂ 20 ਦਸੰਬਰ 1704 ਦੀ ਠੰਢੀ ਰਾਤ ਨੂੰ ਰੋਪੜ (ਅਜੋਕੇ ਪੰਜਾਬ) ਵੱਲ ਰਵਾਨਾ ਹੋਏ।
ਅਨੰਦਪੁਰ ਸਾਹਿਬ ਤੋਂ ਲਗਭਗ 25 ਕਿਲੋਮੀਟਰ ਦੂਰ ਸਰਸਾ ਨਦੀ ਦੇ ਇੱਕ ਸਥਾਨ 'ਤੇ ਗੁਰੂ ਜੀ ਦੇ ਦਲ 'ਤੇ ਹਮਲਾ ਕਰ ਦਿੱਤਾ ਗਿਆ ਸੀ। ਗੁਰੂ ਜੀ ਦਾ ਪਰਿਵਾਰ ਵਿਛੜ ਕੇ ਟੁੱਟ ਗਿਆ। ਇਸ ਅਸਥਾਨ ਨੂੰ ਹੁਣ "ਪਰਿਵਾਰ ਵਿਛੋੜਾ" ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦੀ ਯਾਦ ਵਿੱਚ "ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ" ਵਜੋਂ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ।
(ਬਿਮਲ ਸ਼ਰਮਾ ਦੀ ਰਿਪੋਰਟ)
ट्रेन्डिंग फोटोज़