Jalandhar News: ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਧੀ ਨੇ ਕੀਤਾ ਅੰਤਿਮ ਸੰਸਕਾਰ
Advertisement

Jalandhar News: ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਧੀ ਨੇ ਕੀਤਾ ਅੰਤਿਮ ਸੰਸਕਾਰ

 ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਭਾਰਤ ਦੇ ਵੀਰ ਦੀ ਮੌਤ ਹੋ ਗਈ। ਅੱਜ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। 

Jalandhar News: ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਧੀ ਨੇ ਕੀਤਾ ਅੰਤਿਮ ਸੰਸਕਾਰ

Jalandhar News: ਜਲੰਧਰ ਦੇ ਮਿਲਟਰੀ ਹਸਪਤਾਲ ਵਿੱਚ 8 ਸਾਲ ਤੱਕ ਕੋਮਾ ਵਿੱਚ ਰਹਿਣ ਤੋਂ ਬਾਅਦ ਭਾਰਤ ਦੇ ਵੀਰ ਦੀ ਮੌਤ ਹੋ ਗਈ। ਅੱਜ ਭਾਰਤੀ ਫੌਜ ਦੇ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਰਾਮ ਬਾਗ ਸ਼ਮਸ਼ਾਨਘਾਟ ਵਿਖੇ ਫੌਜੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਪਰਿਵਾਰ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

ਧੀ ਗੁਰਨੀਤ ਕੌਰ ਨੇ ਆਪਣੇ ਪਿਤਾ ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ। ਇਸ ਮੌਕੇ ਛੋਟੀ ਬੇਟੀ ਅਸ਼ਨੀਤ ਕੌਰ ਵੀ ਮੌਜੂਦ ਸਨ, ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੌਕੇ ਉਤੇ ਮੌਜੂਦ ਕਈ ਫੌਜੀ ਅਧਿਕਾਰੀਆਂ ਦੀਆਂ ਵੀ ਅੱਖਾਂ ਨਮ ਸਨ।

ਇਸ ਦੌਰਾਨ ਭਾਰਤੀ ਫੌਜ ਦੇ ਕਈ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਸਵੈ. ਲੈਫਟੀਨੈਂਟ ਕਰਨਲ ਕਰਨਬੀਰ ਸਿੰਘ ਨੱਤ ਦੀ ਬਹਾਦਰੀ ਦੀ ਕਹਾਣੀ ਹਮੇਸ਼ਾ ਅਮਰ ਰਹੇਗੀ। ਆਪਣੇ ਦੋਸਤ ਨੂੰ ਬਚਾਉਣ ਲਈ ਕਰਨਬੀਰ ਸਿੰਘ ਨੇ ਦੁਸ਼ਮਣਾਂ ਦੀ ਗੋਲੀ ਆਪਣੇ ਸਰੀਰ ਉੱਤੇ ਖਾ ਲਈ। ਉਨ੍ਹਾਂ ਨੇ ਐਤਵਾਰ ਨੂੰ ਜਲੰਧਰ ਛਾਉਣੀ ਦੇ ਮਿਲਟਰੀ ਹਸਪਤਾਲ 'ਚ ਆਖਰੀ ਸਾਹ ਲਿਆ। 8 ਸਾਲ ਕੋਮਾ ਵਿੱਚ ਰਹਿਣ ਵਾਲੇ ਦੇਸ਼ ਦੇ ਇਸ ਬਹਾਦਰ ਪੁੱਤਰ ਦਾ ਹਰ ਦਿਨ ਇੱਕ ਵੱਡੇ ਸੰਘਰਸ਼ ਵਜੋਂ ਜਾਣਿਆ ਜਾਵੇਗਾ। ਫੌਜੀ ਹਸਪਤਾਲ ਵਿੱਚ ਡਾਕਟਰ ਉਸਦੀ ਦੇਖਭਾਲ ਕਰ ਰਹੇ ਸਨ। 

ਇਹ ਵੀ ਪੜ੍ਹੋ: Veer Bal Diwas 2023: ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵੀਰ ਬਾਲ ਦਿਵਸ ਸਮਾਗਮ 'ਚ ਪੀਐੱਮ ਮੋਦੀ ਨੇ ਕੀਤੀ ਸ਼ਿਰਕਤ

ਘਾਟੀ 'ਚ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੌਰਾਨ ਉਨ੍ਹਾਂ ਦੇ ਜਬਾੜੇ 'ਤੇ ਗੋਲੀ ਲੱਗੀ ਸੀ। ਡਾਕਟਰਾਂ ਮੁਤਾਬਿਕ ਕਲਾਸ਼ਨੀਕੋਵ ਰਾਈਫਲ ਦੀ ਗੋਲੀ ਲੱਗਣ ਨਾਲ ਉਨ੍ਹਾਂ ਦੀ ਜੀਭ ਪੂਰੀ ਤਰ੍ਹਾਂ ਖਰਾਬ ਹੋ ਗਈ ਸੀ, ਉਨ੍ਹਾਂ ਦਾ ਅੱਧਾ ਚਿਹਰਾ ਗਾਇਬ ਸੀ। ਇਸ ਤੋਂ ਬਾਅਦ ਜੇਕਰ ਉਹ ਮੰਜੇ 'ਤੇ ਲੇਟਦੇ ਸਨ ਤਾਂ ਉਨ੍ਹਾਂ ਦੀ ਜੀਭ ਪਿੱਛੇ ਲਟਕ ਜਾਂਦੀ।

ਉਨ੍ਹਾਂ ਦੀਆਂ ਸਰੀਰਕ ਚੁਣੌਤੀਆਂ ਦੇ ਵਿਚਕਾਰ, ਮਿਲਟਰੀ ਹਸਪਤਾਲ ਕੋਮਾ ਦੌਰਾਨ ਉਨ੍ਹਾਂ ਦਾ ਇਲਾਜ ਕਰ ਰਿਹਾ ਸੀ। ਉਹ 160 ਟੈਰੀਟੋਰੀਅਲ ਆਰਮੀ (JAK ਰਾਈਫਲਜ਼) ਦਾ ਸੈਕਿੰਡ-ਇਨ-ਕਮਾਂਡ (2IC) ਸੀ। ਉਹ ਪਹਿਲਾਂ ਬ੍ਰਿਗੇਡ ਆਫ਼ ਗਾਰਡਜ਼ ਦੀ 19ਵੀਂ ਬਟਾਲੀਅਨ ਵਿੱਚ ਤਾਇਨਾਤ ਸਨ। ਕਰਨਬੀਰ ਸਿੰਘ ਨੱਤ ਨੂੰ ਉਨ੍ਹਾਂ ਦੀ ਬਹਾਦਰੀ ਲਈ ਸੈਨਾ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ।

ਇਹ ਵੀ ਪੜ੍ਹੋ: Fatehgarh Sahib News: ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਜੋੜਮੇਲ ਆਰੰਭ

Trending news