Jagraon News: ਗੁਰਦੁਆਰਾ ਨਾਨਕਸਰ ਖ਼ਿਲਾਫ਼ ਗਲਤ ਪ੍ਰਚਾਰ ਕਰਨ ਵਾਲਿਆਂ ਨੂੰ ਹਰਗਿਜ਼ ਨਹੀਂ ਬਖਸ਼ਿਆ ਜਾਵੇਗਾ। ਉਹਨਾਂ ਨੇ ਕਿਹਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਤੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨੇ ਵੱਡੇ ਇਕੱਠ ਵਿੱਚ ਪੁਲਿਸ ਨੂੰ ਸਖ਼ਤ ਕਾਰਵਾਈ ਲਈ ਮੰਗ ਪੱਤਰ ਵੀ ਦਿੱਤਾ ਗਿਆ ਹੈ।
Trending Photos
Jagraon News/ਰਜਨੀਸ਼ ਬਾਂਸਲ: ਜਗਰਾਓ ਨੇੜੇ ਗੁਰਦੁਆਰਾ ਨਾਨਕਸਰ ਦੀ ਨਾਨਕਸਰ ਸੰਪਰਦਾਇ ਖ਼ਿਲਾਫ਼ ਕੂੜ ਪ੍ਰਚਾਰ ਕਰਨ ਵਾਲੀਆਂ ਵਿਰੋਧੀ ਤਾਕਤਾਂ ਖ਼ਿਲਾਫ਼ ਇਕੱਠੇ ਹੋਏ। ਸੰਤਾਂ ਮਹਾਂਪੁਰਸ਼ਾਂ ਦੇ ਨਾਲ ਬੁੱਢਾ ਦਲ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਕਿਹਾ ਕਿਸੇ ਵੀ ਕੂੜ ਪ੍ਰਚਾਰ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਸਾਰੇ ਸੰਤ ਸਮਾਜ ਨੇ ਜਗਰਾਓਂ ਪੁਲਿਸ ਨੂੰ ਇਸ ਸਬੰਧੀ ਪੰਜ ਦਿਨਾਂ ਅੰਦਰ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਮੰਗ ਪੱਤਰ ਵੀ ਪੁਲਿਸ ਨੂੰ ਸਾਰੀ ਸੰਗਤ ਦੇ ਸਾਹਮਣੇ ਦਿੱਤਾ।
ਇਸ ਮੌਕੇ ਜਿੱਥੇ ਇਕੱਠੀ ਹੋਈ ਸਿੱਖ ਸੰਗਤ ਨੇ ਹੱਥ ਚੱਕ ਕੇ ਸੰਤਾ ਮਹਾਂਪੁਰਸ਼ਾਂ ਦੇ ਹੱਕ ਵਿੱਚ ਜੈਕਾਰੇ ਲਗਾਏ ਤੇ ਨਿਹੰਗ ਸਿੰਘਾਂ ਦਾ ਬਾਣਾ ਪਾਂ ਕੇ ਬੁੱਢਾ ਦਲ ਦਾ ਨਾਮ ਲੈਂ ਕੇ ਨਾਨਕਸਰ ਸੰਪਰਦਾਇ ਨੂੰ ਬਦਨਾਮ ਕਰਨ ਵਾਲਿਆ ਖ਼ਿਲਾਫ਼ ਇਕੱਠੇ ਹੋਏ ਸੰਤ ਸਮਾਜ ਦੇ ਨਾਲ ਖੜੇ ਹੋ ਕੇ ਲੜਾਈ ਲੜਨ ਦੀ ਵੀ ਗੱਲ ਕੀਤੀ।ਇਸ ਮੌਕੇ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਵਿੱਚੋ ਸੰਤ ਬਾਬਾ ਲੱਖਾ ਸਿੰਘ ਜੀ,ਸੰਤ ਬਾਬਾ ਘਾਲਾ ਸਿੰਘ ਜੀ, ਸੰਤ ਬਾਬਾ ਗੁਰਜੀਤ ਸਿੰਘ ਜੀ,ਸੰਤ ਬਾਬਾ ਗੁਰਚਰਨ ਸਿੰਘ ਜੀ, ਸੰਤ ਬਾਬਾ ਬਲਜੀਤ ਸਿੰਘ ਜੀ,ਬੁੱਢਾ ਦਲ ਵਲੋਂ 96 ਕਰੋੜੀ ਸੰਤ ਬਾਬਾ ਬਲਬੀਰ ਸਿੰਘ ਜੀ, ਬਾਬਾ ਗੁਰਦੇਵ ਸਿੰਘ ਜੀ ਚੰਡੀਗੜ ਵਾਲੇ,ਸੰਤ ਬਾਬਾ ਜੋਗਾ ਸਿੰਘ ਕਰਨਾਲ ਵਾਲੇ,ਸੰਤ ਬਾਬਾ ਕੁਲਵੰਤ ਸਿੰਘ ਜੀ ਭਾਈਕੇ ਸਮਾਧ,ਨਿਹੰਗ ਸਿੰਘ ਬਾਬਾ ਧਰਮ ਸਿੰਘ,ਸਵਾਮੀ ਰੇਸ਼ਮ ਦਾਸ, ਭਾਈ ਸਾਹਿਬ ਗੁਰਇਕਬਾਲ ਸਿੰਘ,ਬੀਬੀ ਕੌਲਾਂ ਜੀ,ਬਾਬਾ ਰਵਿੰਦਰ ਸਿੰਘ ਜੋਨੀ ਸਮੇਤ ਹੋਰ ਵੀ ਸੰਤ ਸਮਾਜ ਸਮੇਤ ਸਿੱਖ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ।
ਇਹ ਵੀ ਪੜ੍ਹੋ: Weather Update: ਪੰਜਾਬ-ਚੰਡੀਗੜ੍ਹ 'ਚ ਅੱਜ ਮੀਂਹ ਦੀ ਸੰਭਾਵਨਾ! ਤਾਪਮਾਨ 'ਚ ਆਈ ਗਿਰਾਵਟ, ਜਾਣੋ ਆਪਣੇ ਸ਼ਹਿਰ ਦਾ ਹਾਲ
ਇਸ ਮੌਕੇ ਬੁੱਢਾ ਦਲ ਨਿਹੰਗ ਸਿੰਘ 96 ਕਰੋੜੀ ਦੇ ਮੁਖੀ ਸੰਤ ਬਾਬਾ ਬਲਬੀਰ ਸਿੰਘ ਨੇ ਤੇ ਸੰਤ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲਿਆਂ ਨੇ ਬੋਲਦੇ ਹੋਏ ਕਿਹਾਕਿ ਸਾਰੀਆਂ ਸੰਪਰਦਾਵਾਂ ਨੂੰ ਇਕੱਠੇ ਹੋ ਕੇ ਕੂਡ ਪ੍ਰਚਾਰ ਕਰਨ ਵਾਲਿਆਂ ਨੂੰ ਪ੍ਰਚਾਰ ਰਾਹੀ ਹੀ ਸਖ਼ਤ ਜਵਾਬ ਦੇਣ ਦੀ ਲੋੜ ਹੈ ਤੇ ਸੰਗਤਾਂ ਦੇਖਣਗੀਆਂ ਕਿ ਜਲਦੀ ਹੀ ਇਹ ਕੂੜ ਪ੍ਰਚਾਰ ਕਰਨ ਵਾਲੇ ਮਾਫੀਆਂ ਮੰਗਦੇ ਨਜ਼ਰ ਆਉਣਗੇ । ਉਨਾਂ ਇਹ ਵੀ ਕਿਹਾਕਿ ਗੁਰੂ ਘਰ ਤੇ ਸੰਤ ਸਿਪਾਹੀਆਂ ਤੇ ਉਂਗਲ ਚੁੱਕਣ ਵਾਲਿਆਂ ਖ਼ਿਲਾਫ਼ ਸਾਰੇ ਸੰਤ ਸਮਾਜ ਇਕਜੁੱਟ ਹੋ ਕੇ ਇਹ ਲੜਾਈ ਲੜਨਗੇ।
ਇਹ ਵੀ ਪੜ੍ਹੋ: Kisan Protest Live Updates: ਪੰਜਾਬ ਦੇ ਕਿਸਾਨ ਅੱਜ ਤੋਂ ਦਿੱਲੀ ਵੱਲ ਸ਼ੁਰੂ ਕਰਨਗੇ ਪੈਦਲ ਮਾਰਚ, ਜਾਣੋ ਪੰਜਾਬ ਦੇ ਵੱਡੇ ਅਪਡੇਟਸ