Jagraon News: ਪੈਟਰੋਲ ਪਾ ਕੇ ਨੌਜਵਾਨ ਨੂੰ ਸਾੜਨ ਦਾ ਮਾਮਲਾ, ਪਰਿਵਾਰ ਨੇ ਇਨਸਾਫ ਲਈ ਲਗਾਇਆ ਧਰਨਾ
Advertisement
Article Detail0/zeephh/zeephh2293217

Jagraon News: ਪੈਟਰੋਲ ਪਾ ਕੇ ਨੌਜਵਾਨ ਨੂੰ ਸਾੜਨ ਦਾ ਮਾਮਲਾ, ਪਰਿਵਾਰ ਨੇ ਇਨਸਾਫ ਲਈ ਲਗਾਇਆ ਧਰਨਾ

Jagraon News: ਜਗਰਾਓ ਦੇ ਸੱਤ ਨੰਬਰ ਚੂੰਗੀ ਇਲਾਕੇ ਵਿਚ ਕੁਝ ਨੌਜਵਾਨਾਂ ਨੇ ਮਿਲਕੇ ਇਕ ਨੌਜਵਾਨ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ। ਅੱਗ ਲੱਗਣ ਕਰਕੇ ਨੌਜਵਾਨ 80% ਤੱਕ ਸੜਿਆ ਗਿਆ ਸੀ।

Jagraon News: ਪੈਟਰੋਲ ਪਾ ਕੇ ਨੌਜਵਾਨ ਨੂੰ ਸਾੜਨ ਦਾ ਮਾਮਲਾ, ਪਰਿਵਾਰ ਨੇ ਇਨਸਾਫ ਲਈ ਲਗਾਇਆ ਧਰਨਾ

Jagrona News (ਰਜਨੀਸ਼ ਬਾਂਸਲ): ਬੀਤੀ ਚਾਰ ਜੂਨ ਨੂੰ ਜਗਰਾਓ ਦੇ ਰਾਣੀ ਵਾਲੇ ਖੂਹ ਤੇ ਰਹਿਣ ਵਾਲੇ ਮਨਪ੍ਰੀਤ ਸਿੰਘ ਰਾਹੁਲ ਨਾਮ ਦੇ ਨੌਜ਼ਵਾਨ ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ ਤੇ ਇਹ ਪੂਰੀ ਘਟਨਾ CCTV ਵਿੱਚ ਵੀ ਰਿਕਾਰਡ ਹੋ ਗਈ ਸੀ। ਅੱਗ ਲੱਗਣ ਨਾਲ 80% ਤੱਕ ਝੁਲਸੇ ਨੌਜਵਾਨ ਦੀ ਅੱਜ ਮੌਤ ਹੋ ਗਈ। ਜਿਸ ਦੇ ਚਲਦੇ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਜਗਰਾਓ ਦੇ ਰਾਏਕੋਟ ਬੱਸ ਅੱਡੇ ਚੌਂਕ ਵਿੱਚ ਰੱਖ ਕੇ ਪੁਲਿਸ ਦੇ ਖਿਲਾਫ ਧਰਨਾ ਲਗਾ ਦਿੱਤਾ। ਅਤੇ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਜਗਰਾਓ ਪੁਲਿਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਜਿੱਥੇ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ਦੀ ਗੱਲ ਕੀਤੀ ਉਥੇ ਹੀ ਪੁਲਿਸ ਤੇ ਪੈਸੇ ਖਾਣ ਦੇ ਇਲਜ਼ਾਮ ਵੀ ਲਗਾਏ।

ਦਰਅਸਲ ਜਿਸ ਨੌਜਵਾਨ ਦੀ ਲਾਸ਼ ਨੂੰ ਰਾਏਕੋਟ ਬੱਸ ਅੱਡੇ ਚੌਂਕ ਵਿੱਚ ਰੱਖ ਕੇ ਪੁਲਿਸ ਤੋ ਇਨਸਾਫ ਦੀ ਮੰਗ ਕੀਤੀ ਗਈ। ਇਸ ਨੌਜਵਾਨ ਨੂੰ ਇਸਦੇ ਹੀ ਕੁਝ ਸਾਥੀਆਂ ਨੇ ਬੀਤੀ ਚਾਰ ਜੂਨ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਕਿਉਂਕਿ ਇਹ ਨੌਜਵਾਨ ਆਪਣੇ ਮੁਹੱਲੇ ਵਿਚ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਦਾ ਸੀ ਅਤੇ ਆਪ ਪਹਿਲਾਂ ਨਸ਼ਾ ਕਰਦਾ ਸੀ। ਪਰ ਬਾਅਦ ਵਿਚ ਛੱਡ ਗਿਆ ਸੀ। ਇਸੇ ਗੱਲ ਨੂੰ ਲੈ ਕੇ ਇਸ ਮਨਪ੍ਰੀਤ ਸਿੰਘ ਉਰਫ ਰਾਹੁਲ ਨਾਮ ਦੇ ਨੌਜਵਾਨ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਗਈ ਸੀ ਤੇ ਇਹ ਨੌਜਵਾਨ 80% ਤੱਕ ਝੁਲਸ ਗਿਆ ਸੀ। ਜਿਸ ਨੂੰ ਇਲਾਜ ਲਈ ਫਰੀਦਕੋਟ ਮੈਡੀਕਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਜਿੱਥੇ ਅੱਜ ਉਸਦੀ ਮੌਤ ਹੋ ਗਈ ਤੇ ਗੁੱਸੇ ਵਿਚ ਆਏ ਪਰਿਵਾਰਿਕ ਮੈਂਬਰਾਂ ਨੇ ਪੁਲਿਸ 'ਤੇ ਕਾਰਵਾਈ ਨਾ ਕਰਨ ਤੇ ਪੈਸੇ ਖਾ ਕੇ ਦੋਸ਼ੀਆਂ ਨੂੰ ਭਜਾਉਣ ਦੇ ਇਲਜਾਮ ਲਾਉਂਦੇ ਇਹ ਧਰਨਾ ਲਗਾ ਦਿੱਤਾ।

ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦਾ ਚਾਰ ਮਹੀਨੇ ਦਾ ਬੱਚਾ ਹੈ। ਪਰਿਵਾਰ ਨੇ  ਖੁੱਲ੍ਹ ਕੇ ਕਿਹਾ ਕਿ ਪੁਲਿਸ ਨੇ ਕਈ ਦਿਨ ਬੀਤ ਜਾਣ ਦੇ ਬਾਅਦ ਵੀ ਮੇਨ ਦੋਸ਼ੀਆਂ ਨੂੰ ਅਜੇ ਤਕ ਕਾਬੂ ਨਹੀਂ ਕੀਤਾ ਹੈ ਅਤੇ ਜਦੋਂ ਤੱਕ ਉਨਾਂ ਨੂੰ ਇਨਸਾਫ ਨਹੀਂ ਮਿਲਦਾ। ਉਨ੍ਹਾਂ ਵੱਲੋਂ ਇਹ ਧਰਨਾ ਜਾਰੀ ਰਹੇਗਾ।

ਇਸ ਮੌਕੇ ਤੇ ਪਹੁੰਚੇ ਜਗਰਾਓ ਦੇ SHO ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਮਾਮਲੇ ਵਿਚ ਪੁਲਿਸ ਨੇ CCTV ਦੇ ਅਧਾਰ 'ਤੇ ਅੱਠ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਚਾਰ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਹੈ ਅਤੇ ਬਾਕੀ ਫਰਾਰ ਚਾਰ ਨੂੰ ਵੀ ਜਲਦੀ ਕਾਬੂ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।

Trending news