Punjab Crime News: ਪੰਜਾਬ ਪੁਲਿਸ ਨੇ ਅੰਤਰਰਾਜੀ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ।
Trending Photos
Punjab Crime News: ਪੰਜਾਬ ਪੁਲਿਸ ਦੀ ਗ਼ੈਰ ਸਮਾਜਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਭਾਰੀ ਮਾਤਰਾ ਵਿੱਚ ਹਥਿਆਰਾਂ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਖਵਿੰਦਰ ਸਿੰਘ ਛੀਨਾਂ, IPS, ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਪਟਿਆਲਾ ਰੇਂਜ ਪਟਿਆਲਾ ਵੱਲੋਂ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸੁਰੇਂਦਰ ਲਾਂਬਾ IPS, SSP ਸੰਗਰੂਰ ਦੀ ਯੋਗ ਅਗਵਾਈ ਹੇਠ ਪਲਵਿੰਦਰ ਸਿੰਘ ਚੀਮਾ, ਕਪਤਾਨ ਪੁਲਿਸ (ਇਨਵੈਸਟੀਗੇਸ਼ਨ) ਸੰਗਰੂਰ ਅਤੇ ਪ੍ਰਿਥਵੀ ਸਿੰਘ ਚਹਿਲ, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਦਿੜਬਾ ਦੇ ਦਿਸ਼ਾ -ਨਿਰਦੇਸ਼ਾਂ ਅਨੁਸਾਰ ਥਾਣੇਦਾਰ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਛਾਜਲੀ ਸਮੇਤ ਪੁਲਿਸ ਪਾਰਟੀ ਇਤਲਾਹ ਮਿਲਣ ਉਤੇ ਮਹਿਲਾ ਚੌਕ ਵਿੱਚ ਪੁੱਜੇ।
02 ਸ਼ੱਕੀ ਵਿਅਕਤੀ ਪੁਲਿਸ ਨੂੰ ਵੇਖ ਕੇ ਖਿਸਕਣ ਲੱਗੇ, ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਰਾਊਂਡਅਪ ਕਰਕੇ ਤਲਾਸ਼ੀ ਲੈਣ ਤੇ ਉਨ੍ਹਾਂ ਦੇ ਬੈਗ ਵਿੱਚੋਂ 21 ਪਿਸਟਲ ਬਰਾਮਦ ਕੀਤੇ ਗਏ। ਜਿਨ੍ਹਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ ਰੌਕ ਉਰਫ ਰੋਹਿਤ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 48 ਬੀ., ਗਲੀ ਨੰਬਰ 2, ਨੇੜੇ ਆਨੰਦਪੁਰੀ ਕਾਲੀ ਸੜਕ ਲੁਧਿਆਣਾ ਅਤੇ ਕਰਨ ਸ਼ਰਮਾ ਪੁੱਤਰ ਸ਼ਿਵ ਕੁਮਾਰ ਸ਼ਰਮਾ ਵਾਸੀ ਮਕਾਨ ਨੰਬਰ 251, ਗਲੀ ਨੰਬਰ 03, ਨਵੀ ਕੁੰਦਨਪੁਰੀ ਸਿਵਲ ਲਾਇਨ ਲੁਧਿਆਣਾ ਦੇ ਰੂਪ ਵਿੱਚ ਕੀਤੀ ਗਈ। ਜਿਨ੍ਹਾਂ ਖਿਲਾਫ ਮੁਕੱਦਮਾ ਥਾਣਾ ਛਾਜਲੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ 'ਚ ਲਿਆਂਦੀ ਗਈ।
ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਦੋਸ਼ੀ ਲੁਧਿਆਣਾ ਤੋਂ ਮੱਧ ਪ੍ਰਦੇਸ਼ ਵਿੱਚ ਨਾਜਾਇਜ਼ ਅਸਲਾ ਲੈਣ ਲਈ ਗਏ ਸਨ, ਜਿੱਥੋਂ ਉਹ ਵਾਪਸ ਆਉਂਦੇ ਹੋਏ ਬੱਸ ਬਦਲੀ ਕਰਨ ਲਈ ਮਹਿਲਾ ਚੌਂਕ ਤੋਂ ਉਤਰੇ ਸਨ, ਜਿੱਥੋਂ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ। ਅੱਗੇ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਸਲਾ ਉਕਤ ਮੁਲਜ਼ਮਾਂ ਕੋਲੋਂ ਰਾਜੀਵ ਕੌਸਲ ਉਰਫ ਗੁੱਗੂ ਉਰਫ ਗੁਗਲੂ ਪੁੱਤਰ ਸੁਰਿੰਦਰ ਕੌਂਸਲ ਵਾਸੀ ਪਿੰਡ ਦੇਹਲਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਨੇ ਮੰਗਵਾਇਆ ਸੀ।
ਉਸ ਨੇ ਹੀ ਮੱਧ ਪ੍ਰਦੇਸ਼ ਦੇ ਗੈਰਕਾਨੂੰਨੀ ਹਥਿਆਰ ਬਣਾਉਣ ਵਾਲੇ ਬੰਦੇ ਨਾਲ ਰਾਬਤਾ ਕਰਵਾਇਆ ਸੀ। ਇਨ੍ਹਾਂ ਦੀ ਪੁੱਛਗਿੱਛ ਤੇ ਇਨ੍ਹਾਂ ਦੇ ਆਉਣ ਜਾਣ ਅਤੇ ਹੋਰ ਖ਼ਰਚਿਆਂ ਦੇ ਸਬੰਧ ਵਿੱਚ ਰਾਜੀਵ ਕੌਂਸਲ ਦੇ ਇਸ਼ਾਰੇ ਉਤੇ ਪੈਸੇ ਟਰਾਂਸਫਰ ਕਰਨ ਵਾਲ ਹੇਮੰਤ ਮਨਤਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 02, ਗਲੀ ਨੰਬਰ 06, ਮਕਾਨ ਨੰਬਰ 1636 ਨਿਊ ਬਸੰਤ ਵਿਹਾਰ ਕਾਕੂਆਲ ਰੋਡ ਲੁਧਿਆਣਾ, ਥਾਣਾ ਬਸਤੀ ਜੋਧੇਵਾਲ ਦੀ ਪਛਾਣ ਕਰਕੇ ਉਸ ਨੂੰ 5 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ।
ਦੇਸੀ ਰਾਜੀਵ ਕੌਂਸਲ ਉਰਫ ਗੰਗੂ ਨੂੰ 10 ਸਤੰਬਰ ਨੂੰ ਜ਼ਿਲ੍ਹਾ ਜੇਲ੍ਹ ਫਿਰੋਜ਼ਪੁਰ ਤੋਂ ਪ੍ਰੋਡਕਸ਼ਨ ਵਾਰੰਟ ਉਤੇ ਲਿਆ ਕੇ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਰਾਜੀਵ ਕੌਂਸਲ ਦੀ ਅੱਗੇ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜੀਵ ਕੋਸ਼ਲ ਦਾ ਰਾਬਤਾ ਰਵੀ ਬਲਾਚੌਰੀਆਂ ਅਤੇ ਲਾਰੇਂਸ ਬਿਸ਼ਨੋਈ ਦੇ ਗੈਂਗਾਂ ਦੇ ਕੁੱਝ ਅਪਰਾਧੀਆਂ ਨਾਲ ਹੈ ਅਤੇ ਇਸ ਨੇ ਰਵੀ ਬਲਾਚੌਰੀਆ ਦੇ ਕਹਿਣ ਤੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ, ਜਿਨ੍ਹਾਂ ਨੂੰ ਅੱਗੇ ਮੋਹਾਲੀ, ਖਰੜ ਅਤੇ ਨਵਾਂ ਸ਼ਹਿਰ ਦੇ ਵੱਖ-ਵੱਖ ਅਪਰਾਧੀਆਂ ਨੂੰ ਸਪਲਾਈ ਕੀਤਾ ਜਾਣਾ ਸੀ।
ਇਹ ਹਥਿਆਰ ਇਨ੍ਹਾਂ ਅਪਰਾਧੀਆਂ ਵੱਲੋਂ ਨਜਾਇਜ ਵਸੂਲੀ ਅਤੇ ਆਪਸੀ ਗੈਂਗਵਾਰ ਵਿੱਚ ਵਰਤੇ ਜਾਣ ਬਾਰੇ ਵੀ ਰਾਜੀਵ ਕੌਸ਼ਲ ਨੇ ਦੱਸਿਆ ਹੈ। ਦੋਸੀ ਰਾਜੀਵ ਕੌਸ਼ਲ ਪਾਸੋਂ ਇਸ ਕੰਮ ਲਈ ਵਰਤਿਆ ਗਿਆ ਮੋਬਾਇਲ ਫੋਨ ਵੀ ਫਿਰੋਜਪੁਰ ਜੇਲ ਵਿੱਚੋਂ ਬ੍ਰਾਮਦ ਕੀਤਾ ਗਿਆ ਹੈ। ਅੱਗੇ ਪੁੱਛ-ਗਿੱਛ ਤੋਂ ਹੋਰ ਖ਼ੁਲਾਸੇ ਹੋਣ ਦੀ ਸੰਭਵਾਨਾ ਹੈ।
ਇਸ ਮੁਕੱਦਮਾ ਦੇ ਸਬੰਧ ਵਿੱਚ ਜ਼ਿਲ੍ਹਾ ਪੁਲਿਸ ਸੰਗਰੂਰ ਦੀ ਟੀਮ ਵੱਲੋਂ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਬੁਰਹਾਨਪੁਰ ਤੋਂ ਹਥਿਆਰ ਬਣਾਉਣ ਵਾਲੇ ਵਿਅਕਤੀ ਤੋਂ ਫੜੇ ਗਏ ਦੋਸ਼ੀਆਂ ਤੱਕ ਪਹੁੰਚਾਉਣ ਵਾਲੇ ਕੋਰੀਅਰ ਜਿਸ ਦੀ ਪਛਾਣ ਗੁੱਡੂ ਬਰੇਲਾ ਪੁੱਤਰ ਪਾਰ ਸਿੰਘ ਬਰੋਲਾ ਵਾਸੀ ਖੁਮਾਲਾ, ਥਾਣਾ ਨਿੰਬੋਲਾ, ਤਹਿਸੀਲ ਤੇ ਜ਼ਿਲ੍ਹਾ ਬੁਰਹਾਨਪੁਰ, ਮੱਧ ਪ੍ਰਦੇਸ਼ ਵਜੋਂ ਕੀਤੀ ਗਈ, ਨੂੰ ਵੀ ਮਿਤੀ 10.09.2023 ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਕੋਲੋਂ ਪੁੱਛਗਿੱਛ ਕਰਕੇ ਹਥਿਆਰ ਬਣਾਉਣ ਵਾਲੇ ਦੋਸ਼ੀ ਦੀ ਗ੍ਰਿਫ਼ਤਾਰੀ ਦੇ ਯਤਨ ਕੀਤੇ ਜਾ ਰਹੇ ਹਨ। ਇਸ ਕੇਸ ਨੂੰ ਟ੍ਰੇਸ ਕਰਨ ਲਈ ਇੰਸਪੈਕਟਰ ਅਮਰੀਕ ਸਿੰਘ, ਇੰਚਾਰਜ ਸੀਆਈਏ ਸੰਗਰੂਰ, ਥਾਣੇਦਾਰ ਪ੍ਰਤੀਕ ਜਿੰਦਲ ਮੁੱਖ ਅਫਸਰ ਥਾਣਾ ਛਾਜਲੀ, ਥਾਣੇਦਾਰ ਸੰਦੀਪ ਸਿੰਘ, ਮੁੱਖ ਅਫਸਰ ਥਾਣਾ ਦਿੜ੍ਹਬਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਹ ਵੀ ਪੜ੍ਹੋ : Fazilka News: ਜਦੋਂ ਵਿਧਾਇਕ ਨਾਲ ਘੁੰਮ ਰਿਹਾ ਸੀ ਮੁਲਜ਼ਮ ਤਾਂ ਵਿਧਾਇਕ ਨੇ ਮੌਕੇ ’ਤੇ ਕੀਤਾ ਪੁਲਿਸ ਦੇ ਹਵਾਲੇ