ਜੇਕਰ ਤੁਸੀਂ ਵੀ ਸਿਹਤਮੰਦ ਸਰੀਰ ਚਾਹੁੰਦੇ ਹੋ ਤਾਂ ਇਨ੍ਹਾਂ ਸੁਝਾਆਂ ਦਾ ਕਰੋ ਪਾਲਣ
Advertisement
Article Detail0/zeephh/zeephh1294177

ਜੇਕਰ ਤੁਸੀਂ ਵੀ ਸਿਹਤਮੰਦ ਸਰੀਰ ਚਾਹੁੰਦੇ ਹੋ ਤਾਂ ਇਨ੍ਹਾਂ ਸੁਝਾਆਂ ਦਾ ਕਰੋ ਪਾਲਣ

ਚੰਡੀਗੜ੍ਹ- ਤੰਦਰੁਸਤ ਰਹਿਣ ਲਈ ਤੁਹਾਨੂੰ ਨਿਯਮਤ ਕਸਰਤ, ਸਹੀ ਖੁਰਾਕ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪਰ ਅਸੀਂ ਸਾਰੇ ਆਪਣੀ ਰੁਝੇਵਿਆਂ ਭਰੀ ਲਾਈਫ ਵਿੱਚ ਇੰਨੇ ਰੁਝੇ ਹੋਏ ਹਾਂ ਕਿ ਇਨ੍ਹਾਂ ਸਭ ਚੀਜ਼ਾਂ ਲਈ ਜ਼ਿਆਦਾ ਸਮਾਂ ਨਹੀਂ ਕੱਢ ਪਾਉਂਦੇ। ਫਿਰ ਵੀ ਜੇਕਰ ਤੁਸੀਂ ਥੋੜ੍ਹੇ ਸਮੇਂ ਵਿਚ ਵੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾ

ਜੇਕਰ ਤੁਸੀਂ ਵੀ ਸਿਹਤਮੰਦ ਸਰੀਰ ਚਾਹੁੰਦੇ ਹੋ ਤਾਂ ਇਨ੍ਹਾਂ ਸੁਝਾਆਂ ਦਾ ਕਰੋ ਪਾਲਣ

ਚੰਡੀਗੜ੍ਹ- ਤੰਦਰੁਸਤ ਰਹਿਣ ਲਈ ਤੁਹਾਨੂੰ ਨਿਯਮਤ ਕਸਰਤ, ਸਹੀ ਖੁਰਾਕ ਅਤੇ ਸਫਾਈ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਪਰ ਅਸੀਂ ਸਾਰੇ ਆਪਣੀ ਰੁਝੇਵਿਆਂ ਭਰੀ ਲਾਈਫ ਵਿੱਚ ਇੰਨੇ ਰੁਝੇ ਹੋਏ ਹਾਂ ਕਿ ਇਨ੍ਹਾਂ ਸਭ ਚੀਜ਼ਾਂ ਲਈ ਜ਼ਿਆਦਾ ਸਮਾਂ ਨਹੀਂ ਕੱਢ ਪਾਉਂਦੇ। ਫਿਰ ਵੀ ਜੇਕਰ ਤੁਸੀਂ ਥੋੜ੍ਹੇ ਸਮੇਂ ਵਿਚ ਵੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਛੋਟੇ ਜਿਹੇ ਨੁਸਖੇ ਅਤੇ ਸੁਝਾਅ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਸਿਹਤਮੰਦ ਰੱਖਣ ਵਿਚ ਸਹਾਇਤਾ ਕਰਨਗੇ।

ਸੈਰ ਅਤੇ ਕਸਰਤ ਜ਼ਰੂਰੀ

ਲੰਮੇ ਸਮੇਂ ਤੱਕ ਤੰਦਰੁਸਤ ਰਹਿਣ ਲਈ ਸੈਰ ਕਰਨਾ ਸਭ ਤੋਂ ਚੰਗੀ ਕਸਰਤ ਹੈ। ਸੈਰ ਇੱਕ ਅਜਿਹਾ ਵਰਕਆਊਟ ਹੈ,ਜਿਸ ‘ਚ ਤੁਹਾਡਾ ਪੂਰਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ। ਤੰਦਰੁਸਤ ਰਹਿਣ ਲਈ ਵਿਅਕਤੀ ਨੂੰ ਰੋਜ਼ਾਨਾਂ ਘੱਟੋਂ-ਘੱਟ ਅੱਧਾ ਘੰਟਾ ਜ਼ਰੂਰ ਤੁਰਨਾ ਚਾਹੀਦਾ ਹੈ। ਆਪਣੇ ਆਪ ਨੂੰ ਫਿੱਟ ਰੱਖਣ ਲਈ ਰੋਜ਼ਾਨਾਂ ਕਸਰਤ ਕਰਨੀ ਚਾਹੀਦੀ ਹੈ। ਮਾਸਪੇਸ਼ੀਆਂ, ਹੱਡੀਆਂ, ਦਿਲ ਆਦਿ ਨੂੰ ਸਿਹਤਮੰਦ ਰੱਖਣ ਲਈ ਰੋਜ਼ਾਨਾਂ ਕਸਰਤ ਜ਼ਰੂਰੀ ਹੈ।

ਸਿਹਤਮੰਦ ਖੁਰਾਕ ਲਓ

ਸਿਹਤਮੰਦ ਰਹਿਣ ਲਈ ਭੋਜਨ ਲੈਣਾ ਵੀ ਜ਼ਰੂਰੀ ਹੈ।  ਸੰਤੁਲਿਤ ਖੁਰਾਕ ਲੈਣ ਨਾਲ ਸਰੀਰ ਨੂੰ ਹਰ ਤਰ੍ਹਾਂ ਦੇ ਪੋਸ਼ਿਕ ਤੱਤ ਮਿਲਦੇ ਹਨ।  ਸਰੀਰ ਨੂੰ ਤੰਦਰੁਸਤ ਰੱਖਣ ਲਈ ਜ਼ਰੂਰੀ ਹੈ ਆਪਣੇ ਖਾਣ-ਪੀਣ ਦਾ ਖਿਆਲ ਰੱਖਿਆ ਜਾਵੇ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਸੁਝਾਅ

ਇੱਕ ਗਲਾਸ ਪਾਣੀ ਵਿੱਚ ਨਿੰਬੂ ਪਾ ਕੇ ਸਵੇਰੇ ਖਾਲੀ ਪੇਟ ਪੀਣਾ ਚਾਹੀਦਾ ਹੈ, ਇਹ ਸਰੀਰ ਦੇ ਨਾਲ ਅੱਖਾਂ ਦੀ ਰੋਸ਼ਨੀ ਨੂੰ ਸਹੀ ਰੱਖਦਾ ਹੈ।

ਜੇਕਰ ਚਮੜੀ ਧੁੱਪ ਨਾਲ ਸੜ ਜਾਂਦੀ ਹੈ, ਤਾਂ ਚਮੜੀ ਨੂੰ ਸੁਧਾਰਨ ਲਈ ਨਹਾਉਣ ਤੋਂ ਪਹਿਲਾਂ ਨਾਰੀਅਲ ਪਾਣੀ, ਕੱਚਾ ਦੁੱਧ, ਖੀਰੇ, ਨਿੰਬੂ ਦਾ ਰਸ ਅਤੇ ਚੰਦਨ ਦਾ ਪਾਉਡਰ ਸਰੀਰ 'ਤੇ ਲਗਾਉਣਾ ਚਾਹੀਦਾ ਹੈ।

ਰੋਜ਼ਾਨਾ ਇਕ ਤੋਂ ਦੋ ਚਮਚ ਸ਼ਹਿਦ ਨੂੰ ਪਾਣੀ ਵਿਚ ਮਿਲਾ ਕੇ ਪੀਣਾ ਚਾਹੀਦਾ ਹੈ. ਇਹ ਬਲੱਡ ਪ੍ਰੈਸ਼ਰ ਨੂੰ ਕਾਬੂ ਵਿਚ ਰੱਖਦਾ ਹੈ।

ਜੈਤੂਨ ਦਾ ਤੇਲ ਆਪਣੇ ਨਹੁੰਆਂ 'ਤੇ ਰੋਜ਼ ਲਗਾਓ ਅਤੇ ਇਸ ਨੂੰ ਹਲਕਾ ਮਸਾਜ ਕਰੋ। ਇਸ ਨਾਲ ਹੱਥ ਸਾਫ ਅਤੇ ਸੁੰਦਰ ਦਿਖਾਈ ਦੇਵੇਗਾ।

ਪੱਕੇ ਹੋਏ ਕੇਲੇ ਨੂੰ ਚਿਹਰੇ 'ਤੇ ਲਗਾਓ ਅਤੇ ਅੱਧੇ ਘੰਟੇ ਬਾਅਦ ਠੰਡੇ ਪਾਣੀ ਨਾਲ ਧੋ ਲਓ।

ਜੇਕਰ ਚਿਹਰੇ 'ਤੇ ਚੇਚਕ ਜਾਂ ਮੁਹਾਸੇ ਦੇ ਦਾਗ ਹਨ, ਤਾਂ ਇਸ ਨੂੰ ਹਟਾਉਣ ਲਈ ਬਦਾਮ ਦੇ 2 ਟੁਕੜੇ, 2 ਚਮਚ ਦੁੱਧ ਅਤੇ ਸੰਤਰੇ ਦੇ ਛਿਲਕੇ ਦਾ ਪੇਸਟ ਰਗੜੋ।

Trending news