Hoshiarpur News: ਮਹਿਲਾ ਦੀ ਵੇਲਣੇ 'ਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਹੋਈ ਮੌਤ
Advertisement
Article Detail0/zeephh/zeephh2552278

Hoshiarpur News: ਮਹਿਲਾ ਦੀ ਵੇਲਣੇ 'ਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਹੋਈ ਮੌਤ

Hoshiarpur News: ਮਹਿਲਾ ਦੀ ਵੇਲਣੇ 'ਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਮੌਤ ਹੋ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

 

Hoshiarpur News: ਮਹਿਲਾ ਦੀ ਵੇਲਣੇ 'ਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਹੋਈ ਮੌਤ

Hoshiarpur News/ਰਮਨ ਖੋਸਲਾ: ਪੰਜਾਬ ਦੇ ਹੁਸ਼ਿਆਰਪੁਰ ਤੋਂ ਬੇੱਹਦ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਕ ਪ੍ਰਵਾਸੀ ਮਹਿਲਾ ਦੀ ਗੰਨੇ ਦਾ ਰਸ ਕੱਢਣ ਵਾਲੇ ਵੇਲਣੇ ਵਿੱਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਮਹਿਲਾ ਦੀ ਪਹਿਛਾਣ ਯਮਨੋਤਰੀ ਪਤਨੀ ਲਕਸ਼ਮੀ ਸ਼ੰਕਰ ਵਜੋਂ ਹੋਈ ਹੈ। ਇਹ ਮਹਿਲਾ ਉਤਰਪ੍ਰਦੇਸ਼ ਦੀ ਰਹਿਣ ਵਾਲੀ ਸੀ

ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਮਾਮਲਾ ਹੁਸ਼ਿਆਰਪੁਰ ਚੰਡੀਗੜ੍ਹ ਮਾਰਗ ਉੱਤੇ ਸਥਿਤ ਨੰਗਲ ਸ਼ਹੀਦਾ ਵਿਖੇ ਮੌਜੂਦ ਬੰਦ ਪਏ ਟੋਲ ਪਲਾਜ਼ਾ ਨਜ਼ਦੀਕ ਵਾਪਰਿਆ ਹੈ ਜਿੱਥੇ ਟੋਲ ਪਲਾਜ਼ਾ ਨਜ਼ਦੀਕ ਗੰਨੇ ਦੇ ਰਸ ਦਾ ਵੇਲਣਾ ਚਲਾਉਣ ਵਾਲੀ ਇਕ ਮਹਿਲਾ ਦੀ ਵੇਲਣੇ ਵਿੱਚ ਚੁੰਨੀ ਆ ਜਾਣ ਕਾਰਨ ਗਲਾ ਘੁੱਟਣ ਕਾਰਨ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ:  Canada News: ਇੱਕ ਸਾਲ ਪਹਿਲਾਂ ਵਰਕ ਪਰਮਿਟ 'ਤੇ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਦਸੇ ਦੌਰਾਨ ਹੋਈ ਮੌਤ
 

ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਬੰਦ ਪਏ ਟੋਲ ਨਜ਼ਦੀਕ ਇਕ ਮਹਿਲਾ ਦੀ ਮੌਤ ਹੋ ਗਈ ਹੈ ਤੇ ਜਦੋਂ ਉਹ ਮੌਕੇ ਉੱਤੇ ਪਹੁੰਚੇ ਤਾਂ ਦੇਖਿਆ ਕਿ ਰਸ ਦੇ ਵੇਲਣੇ ਵਿੱਚ ਮਹਿਲਾ ਦੀ ਚੁੰਨੀ ਆ ਜਾਣ ਕਾਰਨ ਉਸਦਾ ਗਲਾ ਘੁੱਟ ਹੋ ਗਿਆ ਤੇ ਗਲਾ ਘੁੱਟਣ ਕਾਰਨ ਉਸਦੀ ਮੌਕੇ ਉੱਤੇ ਹੀ ਮੌਤ ਹੋ ਗਈ। 

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਮਹਿਲਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦਾ ਪਤੀ ਆਪਣੇ ਪਿੰਡ ਯੂਪੀ ਗਿਆ ਹੋਇਆ ਹੈ ਤੇ ਪੁਲਿਸ ਵਲੋਂ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਹ ਵੀ ਪੜ੍ਹੋ: Rajasthan Child Video: ਰਾਜਸਥਾਨ ਦੇ ਦੌਸਾ 'ਚ ਬੋਰਵੈੱਲ 'ਚ ਡਿੱਗਿਆ ਮਾਸੂਮ, ਬੱਚੇ ਨੂੰ ਬਚਾਉਣ ਲਈ ਬਣਾਈ ਗਈ ਸੁਰੰਗ

Trending news