ਆਸਟ੍ਰੇਲੀਆ 'ਚ ਹਿੰਦੂ ਮੰਦਿਰ ਦੇ ਪ੍ਰਬੰਧਕਾਂ ਨੂੰ ਮਿਲੀਆਂ ਧਮਕੀਆਂ, ਖਾਲਿਸਤਾਨੀ ਨਾਅਰੇ ਲਾਉਣ ਲਈ ਕਿਹਾ
Advertisement

ਆਸਟ੍ਰੇਲੀਆ 'ਚ ਹਿੰਦੂ ਮੰਦਿਰ ਦੇ ਪ੍ਰਬੰਧਕਾਂ ਨੂੰ ਮਿਲੀਆਂ ਧਮਕੀਆਂ, ਖਾਲਿਸਤਾਨੀ ਨਾਅਰੇ ਲਾਉਣ ਲਈ ਕਿਹਾ

ਮਿਲੀ ਜਾਣਕਾਰੀ ਦੇ ਮੁਤਾਬਿਕ ਗਾਇਤਰੀ ਮੰਦਿਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਫੋਨ ਆਏ ਸਨ। 

ਆਸਟ੍ਰੇਲੀਆ 'ਚ ਹਿੰਦੂ ਮੰਦਿਰ ਦੇ ਪ੍ਰਬੰਧਕਾਂ ਨੂੰ ਮਿਲੀਆਂ ਧਮਕੀਆਂ, ਖਾਲਿਸਤਾਨੀ ਨਾਅਰੇ ਲਾਉਣ ਲਈ ਕਿਹਾ

Hindu temple receives threats from Khalistan in Australia ahead of Mahashivratri 2023: ਆਸਟ੍ਰੇਲੀਆ ਦੇ ਇੱਕ ਮਸ਼ਹੂਰ ਹਿੰਦੂ ਮੰਦਿਰ ਦੇ ਪ੍ਰਬੰਧਕਾਂ ਨੂੰ ਧਮਕੀ ਭਰੇ ਫੋਨ ਆਏ ਹਨ, ਜਿਸ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਕਿ ਜੇਕਰ ਉਹ 18 ਫਰਵਰੀ ਨੂੰ ਮਹਾਸ਼ਿਵਰਾਤਰੀ ਦਾ ਤਿਓਹਾਰ ਸ਼ਾਂਤੀਪੂਰਵਕ ਤਰੀਕੇ ਨਾਲ ਮਨਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖਾਲਿਸਤਾਨ ਪੱਖੀ ਨਾਅਰੇ ਲਗਾਉਣੇ ਪੈਣਗੇ। 

ਸ਼ੁੱਕਰਵਾਰ ਨੂੰ ਮੀਡੀਆ 'ਚ ਆਈ ਇੱਕ ਖਬਰ 'ਚ ਜਾਣਕਾਰੀ ਦਿੱਤੀ ਗਈ ਕਿ ਬ੍ਰਿਸਬੇਨ ਦੇ ਗਾਇਤਰੀ ਮੰਦਿਰ ਦੇ ਪ੍ਰਬੰਧਕਾਂ ਨੂੰ ਫੋਨ ਰਾਹੀਂ ਇਹ ਧਮਕੀਆਂ ਮਿਲੀਆਂ ਹਨ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ 'ਖਾਲਿਸਤਾਨੀ ਸਮਰਥਕਾਂ' ਵੱਲੋਂ ਕਥਿਤ ਤੌਰ 'ਤੇ ਭਾਰਤ ਵਿਰੋਧੀ ਗਰੈਫਿਟੀ ਬਣਾ ਕੇ ਤਿੰਨ ਹਿੰਦੂ ਮੰਦਿਰਾਂ ਦੀ ਭੰਨਤੋੜ ਵੀ ਕੀਤੀ ਗਈ ਸੀ। 

ਮਿਲੀ ਜਾਣਕਾਰੀ ਦੇ ਮੁਤਾਬਿਕ ਗਾਇਤਰੀ ਮੰਦਿਰ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਨੂੰ ਸ਼ੁੱਕਰਵਾਰ ਨੂੰ ਵੱਖ-ਵੱਖ ਫੋਨ ਆਏ ਸਨ। ਫੋਨ ਕਰਨ ਵਾਲੇ ਵੱਲੋਂ ਹਿੰਦੂ ਭਾਈਚਾਰੇ ਨੂੰ 'ਖਾਲਿਸਤਾਨੀਆਂ' ਦਾ ਸਮਰਥਨ ਕਰਨ ਲਈ ਕਿਹਾ ਗਿਆ। 

ਇਹ ਵੀ ਪੜ੍ਹੋ: ਗ੍ਰਹਿ ਮੰਤਰਾਲੇ ਵੱਲੋਂ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਐਲਾਨਿਆਂ ਗਿਆ ਅੱਤਵਾਦੀ!

ਰਿਪੋਰਟ ਦੇ ਮੁਤਾਬਿਕ ਮੰਦਿਰ ਦੇ ਪ੍ਰਧਾਨ ਨੂੰ ਚੇਤਾਵਨੀ ਸੰਦੇਸ਼ ਮਿਲਿਆ ਕਿ, “ਮੇਰੇ ਕੋਲ ਖਾਲਿਸਤਾਨ ਵੱਲੋਂ ਇੱਕ ਸੰਦੇਸ਼ ਹੈ… ਜੇਕਰ ਤੁਸੀਂ ਮਹਾਸ਼ਿਵਰਾਤਰੀ ਮਨਾਉਣ ਦੀ ਯੋਜਨਾ ਬਣਾ ਰਹੇ ਹੋ ਤਾਂ ਪੁਜਾਰੀ ਨੂੰ ਖਾਲਿਸਤਾਨ ਦਾ ਸਮਰਥਨ ਕਰਨ ਲਈ ਕਹੋ ਅਤੇ ਪ੍ਰੋਗਰਾਮ ਦੌਰਾਨ ਪੰਜ ਵਾਰ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਗਾਓ।"

ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਅਧਿਕਾਰੀਆਂ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਭਾਰਤ ਵਿੱਚ ਮਹਾਸ਼ਿਵਰਾਤਰੀ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ ਗਿਆ।  

ਇਹ ਵੀ ਪੜ੍ਹੋ:  PSEB class 12 board exam date sheet 2023: ਬੋਰਡ ਵੱਲੋਂ 12ਵੀਂ ਜਮਾਤ ਦੇ ਇਮਤਿਹਾਨ ਦੀਆਂ ਤਰੀਕਾਂ 'ਚ ਬਦਲਾਅ, ਦੇਖੋ ਨਵਾਂ ਸ਼ਡਿਊਲ

(For more news apart from Hindu temple receiving threats from Khalistan in Australia ahead of Mahashivratri 2023, stay tuned to Zee PHH)

Trending news