ਪ੍ਰੋਟੀਨ ਲਈ ਡਾਇਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਫਿਰ ਜਾਣ ਸਕਦੇ ਹੋ ਇਸਦੇ ਫਾਇਦੇ
Advertisement
Article Detail0/zeephh/zeephh1493220

ਪ੍ਰੋਟੀਨ ਲਈ ਡਾਇਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਫਿਰ ਜਾਣ ਸਕਦੇ ਹੋ ਇਸਦੇ ਫਾਇਦੇ

Protein Fruits: ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਨੂੰ ਸਹੀ ਕਰਨ ਲਈ ਅਕਸਰ ਮਾਸਾਹਾਰੀ ਚੀਜ਼ਾਂ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਸ਼ਾਕਾਹਾਰੀ ਲੋਕਾਂ ਲਈ ਅਜਿਹਾ ਕਰਨਾ ਸੰਭਵ ਨਹੀਂ ਹੁੰਦਾ, ਇਸ ਲਈ ਅੱਜ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਜਾਣੂ ਕਰਵਾਉਂਦੇ ਹਨ ਜਿਨ੍ਹਾਂ ਨਾਲ ਤੁਸੀ ਇੱਕਦਮ ਤੰਦਰੁਸਤ ਹੋ ਜਾਓਗੇ। 

ਪ੍ਰੋਟੀਨ ਲਈ ਡਾਇਟ 'ਚ ਸ਼ਾਮਿਲ ਕਰੋ ਇਹ ਚੀਜ਼ਾਂ, ਫਿਰ ਜਾਣ ਸਕਦੇ ਹੋ ਇਸਦੇ ਫਾਇਦੇ

Fruits benefits: ਅਕਸਰ ਸੁਣਿਆ ਹੋਵੇਗਾ ਕਿ ਪ੍ਰੋਏਟਿਨ ਸਾਡੇ ਸਰੀਰ ਲਈ ਬੇਹੱਦ ਲਾਭਦਾਇਕ ਹਨ। ਇਹ ਪ੍ਰੋਟੀਨ ਸਰੀਰ ਦਾ ਵਿਕਾਸ ਕਰਨ ਵਿਚ ਬੇਹੱਦ ਲਾਭਦਾਇਕ ਹਨ।  ਪ੍ਰੋਟੀਨ ਮਾਸਪੇਸ਼ੀਆਂ ਲਈ ਬੇਹੱਦ ਜ਼ਰੂਰੀ ਅਤੇ ਸਭ ਅਹਿਮ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਮੀਟ, ਆਂਡੇ ਅਤੇ ਮੱਛੀ ਪ੍ਰੋਟੀਨ ਦੇ ਭਰਪੂਰ ਸਰੋਤ ਹਨ, ਜੇਕਰ ਇਨ੍ਹਾਂ ਨੂੰ ਸੀਮਤ ਮਾਤਰਾ ਵਿਚ ਖਾਧਾ ਜਾਵੇ ਤਾਂ ਇਸ ਪੋਸ਼ਣ ਦੀ ਜ਼ਰੂਰਤ ਪੂਰੀ ਹੋ ਜਾਵੇਗੀ ਅਤੇ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। 

ਕੁਝ ਲੋਕ ਅਕਸਰ ਸ਼ਾਕਾਹਾਰੀ ਹਨ ਭਾਵ ਚਿਕਨ ਨਹੀਂ ਖਾਂਦੇ ਹਨ। ਸ਼ਾਕਾਹਾਰੀ ਲਈ ਅੱਜ ਅਜਿਹੀਆ ਚੀਜ਼ਾਂ ਲੈ ਕੇ ਆਏ ਹਾਂ ਜਿਸ ਨਾਲ ਸਰੀਰ ਵਿਚ ਬਿਨਾਂ ਮੀਟ, ਆਂਡਾ ਖਾਂਦੇ ਵੀ ਉਨ੍ਹਾਂ ਦੇ ਸਰੀਰ ਵਿਚ ਪ੍ਰੋਟੀਨ ਦੀ ਮਾਤਰਾ ਪੂਰੀ ਹੋ ਜਾਵੇਗੀ। ਲੋਕ ਕੁਝ ਫਲ ਖਾ ਕੇ ਵੀ ਪ੍ਰੋਟੀਨ ਪ੍ਰਾਪਤ ਕਰ ਸਕਦੇ ਹਨ। ਇਸ ਦੇ ਲਈ ਮਾਸਾਹਾਰੀ ਚੀਜ਼ਾਂ 'ਤੇ ਨਿਰਭਰ ਨਾ ਰਹੋ। ਹੁਣ ਅੱਜ ਤੋਂ ਹੀ ਸ਼ੁਰੂ ਕਰੁ ਇਹ ਫਲ ਖਾਣੇ ਜਿਸ ਨਾਲ ਤੁਹਾਡੇ ਸਰੀਰ ਨੂੰ ਪ੍ਰੋਟੀਨ ਮਿਲੇਗਾ।

ਇਹ ਫਲ ਖਾਣੇ ਹਨ ਜ਼ਰੂਰੀ 

ਸੰਤਰਾ
ਸੰਤਰਾ ਅਤੇ ਇਸ ਦਾ ਜੂਸ ਕਿਸ ਨੂੰ ਪਸੰਦ ਨਹੀਂ ਹੁੰਦਾ, ਇਸ ਨੂੰ ਵਿਟਾਮਿਨ ਸੀ ਪ੍ਰਾਪਤ ਕਰਨ ਲਈ ਖਾਧਾ ਜਾਂਦਾ ਹੈ, ਜਿਸ ਨਾਲ ਇਮਿਊਨਿਟੀ ਵਧਦੀ ਹੈ। ਇਸ ਵਿਚ ਪ੍ਰੋਟੀਨ ਵੀ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇਸ ਲਈ ਸੰਤਰੇ ਦਾ ਨਿਯਮਤ ਸੇਵਨ ਕਰੋ।

ਅਮਰੂਦ
ਅਮਰੂਦ ਨੂੰ ਆਮ ਤੌਰ 'ਤੇ ਪਾਚਨ ਕਿਰਿਆ ਲਈ ਮਹੱਤਵਪੂਰਨ ਫਲ ਮੰਨਿਆ ਜਾਂਦਾ ਹੈ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਇਸ ਨੂੰ ਪ੍ਰੋਟੀਨ ਹਾਸਲ ਕਰਨ ਲਈ ਵੀ ਖਾਧਾ ਜਾ ਸਕਦਾ ਹੈ। ਕੱਟੇ ਹੋਏ ਅਮਰੂਦ ਦੇ ਇੱਕ ਕਟੋਰੇ ਵਿੱਚ ਲਗਭਗ 4.2 ਗ੍ਰਾਮ ਪ੍ਰੋਟੀਨ ਪਾਇਆ ਜਾਂਦਾ ਹੈ। ਅਮਰੂਦ ਦਾ ਸਿੱਧਾ ਸੇਵਨ ਕਰਨਾ ਬਿਹਤਰ ਹੁੰਦਾ ਹੈ। 

ਇਹ ਵੀ ਪੜ੍ਹੋ:  Nikita Dutta Photos: ਮਿੰਨੀ ਵ੍ਹਾਈਟ ਡਰੈੱਸ 'ਚ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਇਹ ਫੇਮਸ ਅਦਾਕਾਰਾ, ਵੇਖੋ ਬੋਲਡ ਤਸਵੀਰਾਂ

ਕੀਵੀ
ਕੀਵੀ ਦਾ ਸਵਾਦ ਸਾਨੂੰ ਸਾਰਿਆਂ ਨੂੰ ਆਕਰਸ਼ਿਤ ਕਰਦਾ ਹੈ, ਨਾਲ ਹੀ ਇਹ ਸਿਹਤ ਲਈ ਵੀ ਓਨਾ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇੱਕ ਕੀਵੀ ਖਾਣ ਨਾਲ ਲਗਭਗ 2.1 ਗ੍ਰਾਮ ਪ੍ਰੋਟੀਨ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਕਈ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ।

ਦਾਲਾਂ
ਦਾਲ ਨੂੰ ਆਪਣੀ ਰੁਟੀਨ ਵਿੱਚ ਸ਼ਾਮਿਲ ਕਰੋ ਅਤੇ ਇਸ ਨਾਲ ਬੀਮਾਰੀ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਵਿੱਚ ਫਾਈਬਰ, ਮੈਗਨੀਸ਼ੀਅਮ, ਜ਼ਿੰਕ ਵੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ।

Trending news