Ferozepur News: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸ ਦਿਨ ਨੌਜਵਾਨ ਕਾਫੀ ਪਤੰਗ ਉਡਾਂਦੇ ਹਨ।
Trending Photos
Ferozepur News: ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਸ ਦਿਨ ਨੌਜਵਾਨ ਕਾਫੀ ਪਤੰਗ ਉਡਾਂਦੇ ਹਨ। ਦੇਸ਼ ਵਿਦੇਸ਼ ਤੋਂ ਲੋਕ ਰੰਗ-ਬਿਰੰਗੇ ਪਤੰਗ ਉਡਾਉਣ ਲਈ ਫਿਰੋਜ਼ਪੁਰ ਪੁੱਜਦੇ ਹਨ।
ਬਸੰਤ ਪੰਚਮੀ ਉਤੇ ਫਿਰੋਜ਼ਪੁਰ ਦਾ ਹਰ ਵਾਸੀ ਅਤੇ ਦੇਸ਼-ਵਿਦੇਸ਼ ਤੋਂ ਆਏ ਲੋਕ ਘਰ ਦੀਆਂ ਛੱਤਾਂ ਉਪਰ ਸਾਰਾ ਦਿਨ ਢੋਲ ਵਜਾ ਅਤੇ ਸਪੀਕਰ ਲਗਾ ਕੇ ਰੰਗ-ਬਿਰੰਗੇ ਪਤੰਗ ਉਡਾਉਂਦੇ ਹਨ ਪਰ ਇਸ ਬਸੰਤ ਪੰਚਮੀ ਦਾ ਸਵਾਦ ਚੀਨ ਤੋਂ ਆਉਣ ਵਾਲੀ ਖ਼ਤਰਨਾਕ ਚਾਈਨਾ ਡੋਰ ਨੇ ਫਿੱਕਾ ਕਰ ਦਿੱਤਾ ਹੈ।
ਕੁਝ ਲੋਕ ਆਪਣੀ ਪਤੰਗ ਉਡਾਉਣ ਲਈ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਡੋਰ ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਕਾਫੀ ਮਜ਼ਬੂਤ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੀ ਪਤੰਗ ਨਹੀਂ ਕੱਟਦੀ। ਇਹ ਚਾਈਨਾ ਡੋਰ ਆਮ ਜੀਵ-ਜੰਤੂਆਂ ਲਈ ਕਾਫੀ ਖਤਰਨਾਕ ਸਾਬਤ ਹੋ ਰਹੀ ਹੈ। ਇਸ ਤੋਂ ਇਲਾਵਾ ਦੋਪਹੀਆ ਵਾਹਨਾਂ 'ਤੇ ਸਫਰ ਕਰਨ ਵਾਲੇ ਆਮ ਲੋਕਾਂ ਦੇ ਸਰੀਰਾਂ 'ਤੇ ਤਲਵਾਰ ਵਾਂਗ ਹਮਲਾ ਕਰਦੀ ਹੈ।
ਇਸ ਕਾਰਨ ਅਸੀਂ ਆਮ ਹੀ ਚਾਈਨਾ ਡੋਰ ਕਾਰਨ ਲੋਕਾਂ ਦੇ ਜ਼ਖ਼ਮੀ ਹੋਣ ਦੀਆਂ ਖਬਰਾਂ ਸੁਣਦੇ ਹਾਂ। ਇਸ ਜਾਨਲੇਵਾ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ ਅਤੇ ਇਸ ਚਾਈਨਾ ਡੋਰ ਦੀ ਵਰਤੋਂ ਕਰਨ ਵਾਲੇ ਦੁਕਾਨਦਾਰਾਂ ਖਿਲਾਫ ਵੀ ਅਪਰਾਧਿਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਚਾਈਨਾ ਡੋਰ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਇਸ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਇਹ ਚਾਈਨਾ ਡੋਰ ਆਮ ਪਸ਼ੂ-ਪੰਛੀਆਂ ਲਈ ਬਹੁਤ ਹੀ ਘਾਤਕ ਸਿੱਧ ਹੋ ਰਹੀ ਹੈ ਅਤੇ ਇਸ ਕਾਰਨ ਕਈ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ ਹੈ।
ਇਸ ਲਈ ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚਾਈਨਾ ਡੋਰ ਨੂੰ ਨਾ ਤਾਂ ਖਰੀਦਣ ਅਤੇ ਨਾ ਹੀ ਵਰਤਣ ਅਤੇ ਚਾਈਨਾ ਡੋਰ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਅਪਰਾਧਿਕ ਕੇਸ ਵੀ ਦਰਜ ਕੀਤੇ ਜਾਣ।