ਬੀਤੇ ਦਿਨੀ ਹੋਏ ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਗਈ ਤੇ ਲਾਰੈਂਸ,ਜੱਗੂ ਅਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ। ਜਿਸ ਦਾ ਜਵਾਬ ਗੋਲਡੀ ਬਰਾੜ ਵੱਲੋਂ ਫੇਸਬੁਕ 'ਤੇ ਪੋਸਟ ਪਾ ਕੇ ਦਿੱਤਾ ਗਿਆ।
Trending Photos
ਚੰਡੀਗੜ੍ਹ- ਗੈਂਗਸਟਰਾਂ ਦੇ ਦੋ ਗਰੁੱਪਾਂ ਵਿਚਾਲੇ ਤਕਰਾਰ ਵਧਦਾ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦਾ ਮਾਹੌਲ ਵਿਗੜਨ ਦਾ ਖਤਰਾ ਹੈ। ਇਸ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਤੇ ਪੁਲਿਸ ਲਗਾਤਾਰ ਅਲਰਟ ਤੇ ਹਨ। ਪਰ ਇਸ ਦੇ ਬਾਵਜੂਦ ਪੰਜਾਬ ਗੈਂਗਸਟਰਾਂ ਵੱਲੋਂ ਇੱਕ ਤੋਂ ਬਾਅਦ ਇੱਕ ਸੋਸ਼ਲ ਮੀਡੀਆ ਤੇ ਇਕ ਦੂਸਰੇ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਦੱਸਦੇਈਏ ਕਿ ਬੀਤੇ ਦਿਨੀ ਰਾਜਸਥਾਨ ਦੇ ਨਾਗੌਰ 'ਚ ਪੇਸੀ ਤੇ ਆਏ ਗੈਗਸਟਰ ਸੰਦੀਪ ਬਿਸ਼ਨੋਈ ਦਾ ਕਤਲ ਕਰ ਦਿੱਤਾ ਗਿਆ ਸੀ। ਕੋਰਟ ਦੇ ਬਾਹਰ ਹੀ ਸੰਦੀਪ ਬਿਸ਼ਨੋਈ ਨੂੰ ਬਾਈਕ ਸਵਾਰਾਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਜਿਸ ਦੀ ਕਿ ਮੌਕੇ 'ਤੇ ਹੀ ਮੌਤ ਹੋ ਗਈ। ਹਮਲੇ ਵਿੱਚ ਗੈਂਗਸਟਰ ਦੇ ਤਿੰਨ ਦੋਸਤ ਅਤੇ ਇੱਕ ਵਕੀਲ ਵੀ ਜ਼ਖ਼ਮੀ ਹੋਇਆ ਸੀ।
ਬੰਬੀਹਾ ਗਰੁੱਪ ਦੀ ਧਮਕੀ
ਗੈਂਗਸਟਰ ਸੰਦੀਪ ਬਿਸ਼ਨੋਈ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਵੱਲੋਂ ਫੇਸਬੁੱਕ ਅਕਾਊਂਟ 'ਤੇ ਪੋਸਟ ਪਾ ਕੇ ਲਈ ਗਈ। ਬੰਬੀਹਾ ਗਰੁੱਪ ਨੇ ਕਿਹਾ ਕਿ ਇਹ ਕੰਮ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਇਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਦੇ ਆਰੌਪੀ ਲਾਰੈਂਸ, ਜੱਗੂ ਅਤੇ ਗੋਲਡੀ ਬਰਾੜ ਦਾ ਵੀ ਇਹੀ ਹਾਲ ਹੋਵੇਗਾ।
ਗੋਲਡੀ ਬਰਾੜ ਦਾ ਬੰਬੀਹਾ ਨੂੰ ਜਵਾਬ
ਸੰਦੀਪ ਬਿਸ਼ਨੋਈ ਦੇ ਕਤਲ ਤੋਂ ਬਾਅਦ ਬੰਬੀਹਾ ਗਰੁੱਪ ਵੱਲੋਂ ਜ਼ਿੰਮੇਵਾਰੀ ਲਈ ਗਈ ਤੇ ਲਾਰੈਂਸ,ਜੱਗੂ ਅਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਗਈ। ਜਿਸ ਤੋਂ ਬਾਅਦ ਹੁਣ ਗੋਲਡੀ ਬਰਾੜ ਨੇ ਫੇਸਬੁਕ ਅਕਾਊਂਟ 'ਤੇ ਪੋਸਟ ਪਾ ਕੇ ਬੰਬੀਹਾ ਗਰੁੱਪ ਨੂੰ ਜਵਾਬ ਦਿੱਤਾ ਹੈ। ਗੋਲਡੀ ਬਰਾੜ ਨੇ ਕਿਹਾ ਕਿ ਸੰਦੀਪ ਬਿਸ਼ਨੋਈ ਦਾ ਕਤਲ ਆਪਸੀ ਦੁਸਮਣੀ ਕਾਰਨ ਹੋਇਆ ਹੈ। ਗੋਲਡੀ ਨੇ ਕਿਹਾ ਬਦਲਾ ਲੈਣ ਲਈ ਜ਼ੋਰ ਹੋਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਫੇਸਬੁਕ ਪੋਸਟਾਂ ਨਾਲ ਬਦਲੇ ਪੂਰੇ ਨਹੀਂ ਹੁੰਦੇ।
WATHC LIVE TV