Gajak Benefits: ਸਰਦੀਆਂ 'ਚ ਜ਼ਰੂਰ ਖਾਓ ਗਚਕ, ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ
Advertisement
Article Detail0/zeephh/zeephh1524137

Gajak Benefits: ਸਰਦੀਆਂ 'ਚ ਜ਼ਰੂਰ ਖਾਓ ਗਚਕ, ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Gajak Benefits: ਸਰਦੀਆਂ 'ਚ ਸਰਦੀ-ਖਾਂਸੀ ਵਰਗੀਆਂ ਸਮੱਸਿਆਵਾਂ ਤੋਂ ਦੂਰ ਰਹਿਣ ਲਈ ਗਚਕ ਖਾਣਾ ਬਹੁਤ ਅਹਿਮ ਹੈ। ਇਸ ਦੀ ਵਰਤੋਂ ਨਾਲ ਇਮਿਊਨਿਟੀ ਵਧਦੀ ਹੈ।

 

Gajak Benefits: ਸਰਦੀਆਂ 'ਚ ਜ਼ਰੂਰ ਖਾਓ ਗਚਕ, ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ

Gajak Benefits: ਲੋਕ ਅਕਸਰ ਖਾਣਾ ਖਾਣ ਤੋਂ ਬਾਅਦ ਮਿਠਾਈ ਖਾਣਾ ਪਸੰਦ ਕਰਦੇ ਹਨ। ਇਸ ਦੇ ਨਾਲ ਹੀ ਸਰਦੀਆਂ ਦੇ ਮੌਸਮ ਵਿੱਚ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਅਸੀਂ ਕਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਾਂ ਜੋ ਸਾਡੇ ਸਰੀਰ ਨੂੰ ਗਰਮੀ ਦਿੰਦੀਆਂ ਹਨ। ਲੋਹੜੀ ਦਾ ਤਿਉਹਾਰ ਆ ਰਿਹਾ ਹੈ ਅਤੇ ਲੋਕ ਅਕਸਰ ਘਰਾਂ ਵਿਚ ਗਚਕ ਮੂੰਗਫਲੀ ਲੈ ਕੇ ਆਉਂਦੇ ਹਨ। ਅਜਿਹੇ 'ਚ ਲੋਕ ਇਸ ਮੌਸਮ 'ਚ ਗਚਕ (Gajak Benefits) ਨੂੰ ਬਹੁਤ ਮਜ਼ੇ ਨਾਲ ਖਾਂਦੇ ਹਨ। ਇਹ ਮਿੱਠਾ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। 

ਜੇਕਰ ਹੁਣ ਤੱਕ ਤੁਸੀਂ ਸਿਰਫ ਸਵਾਦ ਲਈ ਗੁੜ ਅਤੇ ਤਿਲ ਮਿਲਾ ਕੇ ਤਿਆਰ ਕੀਤੇ ਗਚਕ (Gajak Benefits) ਨੂੰ ਖਾਂਦੇ ਸੀ ਤਾਂ ਹੁਣ ਤੁਹਾਨੂੰ ਇਸਦੇ ਫਾਇਦੇ ਵੀ ਜਾਣ ਲੈਣੇ ਚਾਹੀਦੇ ਹਨ। 

ਸਰਦੀਆਂ 'ਚ ਜ਼ਰੂਰ ਖਾਓ ਗਚਕ,ਜਾਣੋ ਲਾਭ (Gajak Benefits)
ਗਚਕ ਨਾ ਸਿਰਫ ਸਵਾਦ ਦਿੰਦੀ ਬਲਕਿ ਸਗੋਂ ਸਿਹਤ ਨੂੰ ਵੀ ਕਈ ਅਦਭੁਤ ਫਾਇਦੇ ਦਿੰਦੇ ਹੈ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਸਰਦੀਆਂ ਵਿੱਚ ਗਚਕ ਖਾਣ ਦੇ ਫਾਇਦੇ ਦੱਸਣ ਜਾ ਰਹੇ ਹਾਂ।

ਇਹ ਵੀ ਪੜ੍ਹੋ: ਫਿਰ ਵਿਵਾਦਾਂ 'ਚ ਏਅਰ ਇੰਡੀਆ, ਫਲਾਈਟ 'ਚ ਪਰੋਸੇ ਗਏ ਖਾਣੇ 'ਚ ਮਿਲੇ ਪੱਥਰ ਦੇ ਟੁਕੜੇ!

ਮਜ਼ਬੂਤ ​​ਹੱਡੀਆਂ
ਗਚਕ ਨੂੰ ਗੁੜ ਅਤੇ ਤਿਲ ਮਿਲਾ ਕੇ ਬਣਾਇਆ ਜਾਂਦਾ ਹੈ। ਇਸ 'ਚ ਕੈਲਸ਼ੀਅਮ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਸਾਡੀਆਂ ਹੱਡੀਆਂ ਨੂੰ ਮਜ਼ਬੂਤ ​​ਬਣਾਉਂਦਾ ਹੈ। ਇੰਨਾ ਹੀ ਨਹੀਂ ਇਸ ਦੀ ਵਰਤੋਂ (Gajak Benefits)ਨਾਲ ਗਠੀਏ ਤੋਂ ਵੀ ਰਾਹਤ ਮਿਲਦੀ ਹੈ।

ਊਰਜਾ
ਗਚਕ ਖਾਣ ਨਾਲ ਸਰੀਰ ਨੂੰ ਐਨਰਜੀ ਵੀ ਮਿਲਦੀ ਹੈ। ਗੁੜ ਅਤੇ ਤਿਲ ਦੋਵੇਂ ਹੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ ਵਿਚ ਸੁੱਕੇ ਮੇਵੇ ਵੀ ਪਾਏ ਜਾਂਦੇ ਹਨ। ਇਸ ਕਰਕੇ ਗਚਕ ਸਰੀਰ ਨੂੰ ਊਰਜਾ ਵੀ (Gajak Benefits) ਦਿੰਦੀ ਹੈ।

ਚਮਕਦਾਰ ਚਮੜੀ
ਗਚਕ ਚਮਕਦਾਰ ਚਮੜੀ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗਚਕ'ਚ ਐਂਟੀ-ਆਕਸੀਡੈਂਟ, ਜ਼ਿੰਕ ਅਤੇ ਸੇਲੇਨਿਅਮ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਾਡੀ ਚਮੜੀ 'ਚ ਚਮਕ ਵੀ ਲਿਆਉਂਦੇ ਹਨ ਅਤੇ ਫਾਈਨ ਲਾਈਨਾਂ (Gajak Benefits)ਨੂੰ ਵੀ ਘੱਟ ਕਰਦੇ ਹਨ।

ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਤਿਲਾਂ 'ਚ ਸਿਸਾਮੋਲਿਨ ਨਾਂ ਦਾ ਤੱਤ ਹੁੰਦਾ ਹੈ, ਜੋ ਤੁਹਾਡੇ ਸਰੀਰ 'ਚ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਰੋਜ਼ਾਨਾ ਟੁੱਟੇ ਹੋਏ ਦਾ ਗਚਕ ਦਾ ਸੇਵਨ ਕਰਦੇ ਹੋ ਤਾਂ ਇਹ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਤੋਂ ਦੂਰ ਰੱਖਦਾ ਹੈ।

Trending news