Ludhiana News: ਕੋਹਰੇ ਨੇ ਆਲੂ ਤੇ ਟਮਾਟਰ ਦੀ ਫ਼ਸਲ ਝੰਬੀ; ਫ਼ਸਲ ਦੀ ਲਾਗਤ ਵੀ ਨਹੀਂ ਹੋਵੇਗੀ ਪੂਰੀ
Advertisement

Ludhiana News: ਕੋਹਰੇ ਨੇ ਆਲੂ ਤੇ ਟਮਾਟਰ ਦੀ ਫ਼ਸਲ ਝੰਬੀ; ਫ਼ਸਲ ਦੀ ਲਾਗਤ ਵੀ ਨਹੀਂ ਹੋਵੇਗੀ ਪੂਰੀ

Ludhiana News:  ਪੰਜਾਬ ਭਰ ਵਿੱਚ ਠੰਢ ਅਤੇ ਕੋਹਰੇ ਕਾਰਨ ਫਸਲਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ। ਆਲੂ ਅਤੇ ਟਮਾਟਰ ਦਾ ਜ਼ਿਆਦਾ ਨੁਕਸਾਨ ਹੋਇਆ ਹੈ।

Ludhiana News: ਕੋਹਰੇ ਨੇ ਆਲੂ ਤੇ ਟਮਾਟਰ ਦੀ ਫ਼ਸਲ ਝੰਬੀ; ਫ਼ਸਲ ਦੀ ਲਾਗਤ ਵੀ ਨਹੀਂ ਹੋਵੇਗੀ ਪੂਰੀ

Ludhiana News: ਪੰਜਾਬ ਭਰ ਵਿੱਚ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਲੁਧਿਆਣਾ ਪੀਏਯੂ ਦੇ ਮੌਸਮ ਵਿਭਾਗ ਮਾਹਰਾਂ ਨੇ ਜਾਣਕਾਰੀ ਦਿੱਤੀ ਕਿ 21 ਜਨਵਰੀ ਸੰਘਣੀ ਧੁੰਦ ਦਾ ਅਤੇ ਠੰਢ ਦਾ ਜਾਰੀ ਰਹੇਗੀ। ਉਸ ਤੋਂ ਬਾਅਦ ਮੌਸਮ ਸਾਫ ਹੋਵੇਗਾ। ਪਿਛਲੇ 15 ਦਿਨਾਂ ਵਿੱਚ ਮੌਸਮ ਵਿੱਚ ਨਮੀ ਜ਼ਿਆਦਾ ਅਤੇ ਦਿਨ ਰਾਤ ਦਾ ਤਾਪਮਾਨ ਵੀ ਘੱਟ ਹੋਣ ਕਾਰਨ ਠੰਢ ਲਗਾਤਾਰ ਵੱਧ ਰਹੀ ਹੈ।

ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਸਰਦੀ ਕਾਰਨ ਆਲੂਆਂ ਤੇ ਟਮਾਟਰ ਦੀ ਫ਼ਸਲ ਕਾਫੀ ਨੁਕਸਾਨ ਹੋ ਰਿਹਾ ਹੈ। ਆਲੂ ਅਤੇ ਟਮਾਟਰ ਦੀ ਪੈਦਾਵਾਰ ਘੱਟ ਹੋਵੇਗੀ। ਉਨ੍ਹਾਂ ਨੇ ਕਿਹਾ ਕਣਕ ਦੀ ਫ਼ਸਲ ਦੀ ਸੰਭਾਲ ਲਈ ਵੀ ਕਿਸਾਨਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਲਗਾਤਾਰ ਪੈ ਰਹੀ ਕੋਹਰੇ ਦੀ ਮਾਰ ਕਾਰਨ ਆਲੂ ਕਾਸ਼ਤਕਾਰ ਪਰੇਸ਼ਾਨੀ ਦੇ ਆਲਮ ਵਿੱਚ ਹਨ।

ਆਲੂ ਕਾਸ਼ਤਕਾਰਾਂ ਨੂੰ ਸੰਭਾਵੀ ਘਾਟੇ ਦਾ ਡਰ ਸਤਾਉਣ ਲੱਗਿਆ ਹੈ। ਆਲੂ ਉਤਪਾਦਕਾਂ ਨੂੰ ਇਹ ਵੀ ਡਰ ਸਤਾ ਰਿਹਾ ਹੈ ਕਿ ਜੇ ਅਗਲੇ ਦਿਨਾਂ ਵਿੱਚ ਕੋਹਰਾ ਵੱਧ ਪੈ ਗਿਆ ਤਾਂ ਆਲੂਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਣਾ ਤੈਅ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ ਜਦਕਿ ਖੇਤੀਬਾੜੀ ਵਿਭਾਗ ਨੇ ਨੁਕਸਾਨ ਤੋਂ ਬਚਾਅ ਲਈ ਹਲਕਾ ਪਾਣੀ ਲਗਾਉਣ ਦੀ ਹਦਾਇਤ ਦਿੱਤੀ ਹੈ।

ਕਿਸਾਨਾਂ ਦਾ ਕਹਿਣਾ ਹੈ ਕਿ ਆਲੂ ਦੀ ਫ਼ਸਲ ਕੋਹਰੇ ਦੀ ਮਾਰ ਹੇਠ ਹੈ। ਕਿਸਾਨਾਂ ਨੇ ਦੱਸਿਆ ਕਿ ਰੋਜ਼ਾਨਾ ਸਵੇਰ ਉਨ੍ਹਾਂ ਦੇ ਖੇਤਾਂ ਕੋਹਰੇ ਨਾਲ ਢਕੇ ਹੁੰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਉਨ੍ਹਾਂ ਨੂੰ ਮਿਹਨਤ ਮਿੱਟੀ ਵਿੱਚ ਰੁਲ਼ਦੀ ਹੋਈ ਨਜ਼ਰ ਆਉਂਦੀ ਹੈ। ਸਬਜ਼ੀਆਂ ਲਗਾਉਣ ਵਾਲੇ ਕਿਸਾਨ ਦੱਸਦੇ ਹਨ ਕਿ ਕੋਹਰੇ ਦਾ ਸਬਜ਼ੀਆਂ ਉਪਰ ਵੀ ਮਾਰੂ ਅਸਰ ਹੋ ਰਿਹਾ ਹੈ।

ਇਹ ਵੀ ਪੜ੍ਹੋ : Chandigarh Mayor Elections Live: ਕੀ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਹੋਣਗੀਆਂ ਮੁਲਤਵੀ! ਦੱਸਿਆ ਜਾ ਰਿਹਾ ਇਹ ਕਾਰਨ

ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਹਰੇ ਕਰਕੇ ਕਿਸਾਨਾਂ ਦੀ ਆਲੂਆਂ ਦੀ ਫ਼ਸਲ ਵਧੇਰੇ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਚਾਰ-ਪੰਜ ਦਿਨ ਵੱਧ ਧਿਆਨ ਦੇਣ ਦੀ ਸਲਾਹ ਦਿੰਦਿਆਂ ਹਲਕਾ ਪਾਣੀ ਲਗਾਉਣ ਦਾ ਵੀ ਸੁਝਾਅ ਦਿੱਤਾ ਹੈ। ਹਾਲਾਂਕਿ ਕਣਕ ਦੀ ਫਸਲ ਲਈ ਇਹ ਠੰਢ ਕਾਫੀ ਲਾਹੇਵੰਦ ਹੈ। ਬਾਕੀ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਲਈ ਹਲਕਾ ਪਾਣੀ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Chandigarh Mayor Election: ਚੰਡੀਗੜ੍ਹ ਮੇਅਰ ਚੋਣ 'ਤੇ ਅੱਜ ਹਾਈਕੋਰਟ 'ਚ ਸੁਣਵਾਈ, ਕੌਂਸਲਰ ਬੰਟੀ ਦੇ ਘਰ ਪੁਲਿਸ-ਕਾਂਗਰਸ ਦੀ ਪਹਿਰੇਦਾਰੀ

Trending news