Mansa Flood News: ਮਾਨਸਾ ਦੇ ਸਰਦੂਲਗੜ੍ਹ ਵਿੱਚ ਘੱਗਰ ਦਾ ਕਹਿਰ ਜਾਰੀ ਹੈ। ਸਰਦੂਲਗੜ੍ਹ ਸ਼ਹਿਰ ਉਪਰ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ।
Trending Photos
Mansa Flood News: ਪੰਜਾਬ ਤੇ ਗੁਆਂਢੀ ਰਾਜਾਂ ਵਿੱਚ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਤੋਂ ਬਾਅਦ ਸੂਬੇ ਵਿੱਚ ਕਈ ਜ਼ਿਲ੍ਹਿਆਂ ਵਿਚਾਲੇ ਹੜ੍ਹ ਵਰਗੇ ਹਾਲਾਤ ਬਣ ਗਏ ਹਨ। ਜਿਥੇ ਹੜ੍ਹਾਂ ਕਾਰਨ ਲੋਕਾਂ ਦੇ ਆਸ਼ਿਆਨੇ ਬੁਰੀ ਤਰ੍ਹਾਂ ਢਹਿ-ਢੇਰੀ ਹੋ ਗਏ ਹਨ ਉਥੇ ਹੀ ਕਿਸਾਨਾਂ ਦੀ ਪੁੱਤਾਂ ਵਾਂਗੂੰ ਪਾਲ਼ੀ ਫ਼ਸਲ ਬੁਰੀ ਤਰ੍ਹਾਂ ਤਬਾਹ ਹੋ ਗਈ ਹੈ। ਮੱਧਮ ਵਰਗ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਏ ਹਨ।
ਇਸ ਦਰਮਿਆਨ ਮਾਨਸਾ ਵਿੱਚ ਘੱਗਰ ਦਰਿਆ ਦਾ ਕਹਿਰ ਜਾਰੀ ਹੈ। ਘੱਗਰ ਦਰਿਆ ਵਿੱਚ ਕੁਝ ਦਿਨਾਂ ਤੋਂ ਕਈ ਥਾਈਂ ਪਏ ਪਾੜ ਨੂੰ ਪੂਰਨ ਲਈ ਲੋਕ ਤੇ ਪ੍ਰਸ਼ਾਸਨ ਜੱਦੋ-ਜਹਿਦ ਕਰ ਰਿਹਾ ਹੈ ਪਰ ਇਹ ਯਤਨ ਨਾਕਾਫੀ ਸਾਬਿਤ ਹੋ ਰਹੇ ਹਨ। ਮਾਨਸਾ ਦੇ ਸਰਦੂਲਗੜ੍ਹ ਵਿੱਚ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਅੱਜ ਸਵੇਰੇ 5 ਵਜੇ ਸਰਦੂਲਗੜ੍ਹ ਦੀ ਫੂਸ ਮੰਡੀ ਕੋਲੋਂ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਕਾਰਨ ਪਾਣੀ ਸ਼ਹਿਰ ਵੱਲ ਵਧਣਾ ਸ਼ੁਰੂ ਹੋ ਗਿਆ ਹੈ।
ਇਸ ਤੋਂ ਬਾਅਦ ਸਰਦੂਲਗੜ੍ਹ ਦੇ ਵਿਧਾਇਕ ਤੇ ਲੋਕਾਂ ਵੱਲੋਂ ਟਰੈਕਟਰ-ਟਰਾਲੀਆਂ ਦੀ ਮਦਦ ਨਾਲ ਮਾਨਸਾ ਸਿਰਸਾ ਹਾਈਵੇ ਉਤੇ ਬੰਨ੍ਹ ਬਣਾ ਦਿੱਤਾ ਗਿਆ ਹੈ। ਇਸ ਬੰਨ੍ਹ ਨਾਲ ਕੁਝ ਸਮੇਂ ਲਈ ਪਾਣੀ ਨੂੰ ਸ਼ਹਿਰ ਵਿੱਚ ਵੜਨ ਤੋਂ ਰੋਕ ਲਿਆ ਗਿਆ ਹੈ ਪਰ 5 ਤੋਂ 6 ਘੰਟੇ ਵਿੱਚ ਘੱਗਰ ਦਰਿਆ ਦਾ ਪਾਣੀ ਵੱਖ-ਵੱਖ ਖੇਤਾਂ ਤੇ ਪਿੰਡਾਂ ਵਿੱਚੋਂ ਲੰਘ ਕੇ ਸਿਰਸਾ-ਮਾਨਸਾ ਹਾਈਵੇ ਉਪਰ ਬਣਾਏ ਗਏ ਬੰਨ੍ਹ ਕੋਲ ਪੁੱਜ ਗਿਆ ਹੈ।
ਇਹ ਵੀ ਪੜ੍ਹੋ : Punjab News: 'ਕਾਂਗਰਸ ਨੂੰ "ਸਰਕਾਰੀ ਪਾਰਟੀ" ਆਖੀਏ ਜਾਂ "ਵਿਰੋਧੀ ਪਾਰਟੀ”?' ਸੁਨੀਲ ਜਾਖੜ ਦਾ CM ਭਗਵੰਤ ਮਾਨ ਨੂੰ ਸਵਾਲ
ਅੱਜ ਦੀ ਰਾਤ ਸਰਦੂਲਗੜ੍ਹ ਵਾਸੀਆਂ ਲਈ ਬਹੁਤ ਅਹਿਮ ਤੇ ਸ਼ਹਿਰ ਉਪਰ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਇਸ ਨਾਜ਼ੁਕ ਹਾਲਾਤ ਵਿੱਚ ਲੋਕ ਪੂਰੀ ਤਰ੍ਹਾਂ ਡਟੇ ਹੋਏ ਹਨ ਤੇ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਮੁਸ਼ੱਕਤ ਕਰ ਰਹੇ ਹਨ ਤਾਂ ਕਿ ਇਸ ਔਖੀ ਘੜੀ ਵਿਚੋਂ ਲੰਘਿਆ ਜਾ ਸਕੇ।
ਹਾਲਾਂਕਿ ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਜੇਕਰ ਅਜਿਹੇ ਹਾਲਾਤ ਬਣਦੇ ਹਨ ਤਾਂ ਇਸ ਸਮੇਂ ਰਿਲੀਫ਼ ਸੈਂਟਰ ਬਣਾਏ ਜਾਣਗੇ, ਜਿਨ੍ਹਾਂ ਵਿੱਚ ਲੋਕਾਂ ਦੇ ਰਹਿਣ-ਸਹਿਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਉੱਥੇ ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਵੀ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਜਿਨ੍ਹਾਂ ਦੀਆਂ ਲੋੜ ਪੈਣ ਉਤੇ ਸੇਵਾਵਾਂ ਲਈਆਂ ਜਾਣਗੀਆਂ।
ਮਿਲੀ ਜਾਣਕਾਰੀ ਦੇ ਮੁਤਾਬਕ ਘੱਗਰ ਦਰਿਆ ਦਾ ਪਾਣੀ ਸਰਦੂਲਗੜ੍ਹ ਸ਼ਹਿਰ ਤੱਕ ਪਹੁੰਚ ਗਿਆ ਹੈ ਅਤੇ ਪਿੰਡ ਫੂਸ ਮੰਡੀ ਦੇ ਕਈ ਘਰਾਂ ਵਿੱਚ ਪਾਣੀ ਵੜ ਗਿਆ ਹੈ। ਹੁਣ ਤੱਕ ਦੱਸ ਦਈਏ ਕਿ ਪਾੜ ਕਰਕੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ ਹੈ ਅਤੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਐਨਡੀਆਰਐਫ ਅਤੇ ਫੌਜ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਦੱਸਿਆ ਜਾ ਰਿਹਾ ਹੈ ਕਿ ਫੂਸ ਮੰਡੀ ਵਿੱਚ ਅੱਜ ਤੜਕੇ ਪੰਜ ਵਜੇ ਘੱਗਰ ’ਚ ਕਰੀਬ 50 ਫੁੱਟ ਦਾ ਪਾੜ ਪੈਣ ਕਰਕੇ ਫੂਸ ਮੰਡੀ, ਸਾਧੂਵਾਲਾ ਅਤੇ ਸਰਦੂਲਗੜ੍ਹ ਸ਼ਹਿਰ ਦੇ ਨੀਵੇਂ ਇਲਾਕਿਆਂ ’ਚ ਹੜ੍ਹ ਆ ਗਿਆ।
ਇਹ ਵੀ ਪੜ੍ਹੋ : Vijay Sampla Resigned News: ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਦਿੱਤਾ ਅਸਤੀਫ਼ਾ