Batala News: ਦੋ ਕ੍ਰਿਸ਼ਚਨ ਪਰਿਵਾਰਾਂ ਦੀ ਲੜਾਈ, ਗੁਰਦਵਾਰੇ ਦੀ ਕੀਤੀ ਭੰਨਤੋੜ
Advertisement
Article Detail0/zeephh/zeephh2091471

Batala News: ਦੋ ਕ੍ਰਿਸ਼ਚਨ ਪਰਿਵਾਰਾਂ ਦੀ ਲੜਾਈ, ਗੁਰਦਵਾਰੇ ਦੀ ਕੀਤੀ ਭੰਨਤੋੜ

Batala News: ਈਸਾਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਇੱਕ ਪਰਿਵਾਰ ਦੇ ਮੈਂਬਰਾਂ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਚੜ੍ਹ ਕੇ ਦੂਸਰੇ ਪਰਿਵਾਰ ਦੇ ਉੱਪਰ ਇੱਟਾਂ ਰੋੜੇ ਸੁੱਟੇ ਲੱਗ ਗਏ।

Batala News: ਦੋ ਕ੍ਰਿਸ਼ਚਨ ਪਰਿਵਾਰਾਂ ਦੀ ਲੜਾਈ, ਗੁਰਦਵਾਰੇ ਦੀ ਕੀਤੀ ਭੰਨਤੋੜ

Batala News: ਬਟਾਲਾ ਪੁਲਿਸ ਅਧੀਨ ਪੈਂਦੇ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਨੂਰਪੁਰ ਵਿੱਚ ਬੀਤੀ ਰਾਤ ਦੋ ਕ੍ਰਿਸ਼ਚਨ ਪਰਿਵਾਰਾਂ ਵਿੱਚ ਆਪਸੀ ਝਗੜਾ ਹੋ ਗਿਆ। ਜਾਣਕਾਰੀ ਮੁਤਾਬਿਕ ਪੁਰਾਣੀ ਰੰਜਸ਼ ਨੂੰ ਲੈ ਕੇ ਦੋ ਈਸਾਈ ਪਰਿਵਾਰਾਂ ਵਿੱਚ ਰਾਤ ਤਕਰੀਬਨ 10 ਵਜੇ ਝਗੜਾ ਹੋਇਆ ਝਗੜਾ ਇੰਨਾ ਵੱਧ ਗਿਆ ਕਿ ਉਨ੍ਹਾਂ ਪਰਿਵਾਰਾਂ ਵੱਲੋਂ ਗੁਰਦੁਆਰਾ ਸਾਹਿਬ ਦੀ ਬੇਅਦਬੀ ਕਰ ਦਿੱਤੀ ਗਈ। 

ਇੱਕ ਪਰਿਵਾਰ ਦੇ ਮੈਂਬਰਾਂ ਵੱਲੋਂ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੀ ਇਮਾਰਤ 'ਤੇ ਚੜ੍ਹ ਕੇ ਦੂਸਰੇ ਪਰਿਵਾਰ ਦੇ ਉੱਪਰ ਇੱਟਾਂ ਰੋੜੇ ਸੁੱਟੇ ਲੱਗ ਗਏ। ਜਿਸ ਦੀ ਵੀਡੀਓ ਵੀ ਸਹਾਮਣੇ ਆਈ ਹੈ। ਹਮਲੇ ਦੇ ਜੁਆਬ ਵਿੱਚ ਦੂਸਰੇ ਪਰਿਵਾਰਾਂ ਨੇ ਵੀ ਇੱਟਾਂ ਰੋੜੇ ਗੁਰਦੁਆਰਾ ਸਾਹਿਬ ਵੱਲ ਨੂੰ ਸੁੱਟੇ ਗਏ। ਪਿੰਡ ਦੇ ਲੋਕਾਂ ਨੂੰ ਜਦੋਂ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਹੁਤ ਮੁਸ਼ਕਿਲ ਦੇ ਨਾਲ ਦੋਵੇਂ ਪਰਿਵਾਰਾਂ ਨੂੰ ਸ਼ਾਤ ਕਰਵਾਇਆ।

ਗੁਰਦੁਆਰਾ ਸਿੰਘ ਸਭਾ ਨੂਰਪੁਰ ਦੇ ਪ੍ਰਧਾਨ ਪ੍ਰਕਾਸ਼ ਸਿੰਘ ਸੈਕਟਰੀ ਬਲਵਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਾਈ ਪਰਿਵਾਰਾਂ ਨੇ ਜਾਣ ਬੁੱਝ ਕੇ ਗੁਰਦੁਆਰਾ ਸਾਹਿਬ ਦੀ ਬੇਅਦਬੀ ਕੀਤੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਾਰੇ ਦੋਸ਼ੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

ਮੌਕੇ 'ਤੇ ਪਹੁੰਚੇ ਡੀਐਸਪੀ ਸ੍ਰੀ ਰਜੇਸ਼ ਕੱਕੜ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਦਿੱਤੀ ਸ਼ਿਕਾਇਤ ਅਤੇ ਸੀਸੀਟੀ ਫੁਟੇਜ ਮੁਤਾਬਿਕ ਜੋ ਵੀ ਦੋਸ਼ੀ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਗੁਰੂਘਰ ਦੀ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਮਿਲਦੇ ਹੀ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਆਗੂ ਗੁਰਪ੍ਰੀਤ ਸਿੰਘ ਜੀ ਖ਼ਾਨਪੁਰ ਅਤੇ ਸਤਿਕਾਰ ਕਮੇਟੀ ਦੇ ਆਗੂ ਸਤਨਾਮ ਸਿੰਘ ਸਮਸਾ ਵੀ ਸਾਥੀਆਂ ਸਮੇਤ ਪਹੁੰਚ ਗਏ ਅਤੇ ਉਨ੍ਹਾਂ ਵੱਲੋਂ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਇਸ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਜੇਕਰ ਸਰਕਾਰ ਬੇਅਦਬੀ ਕਰਨ ਵਾਲੇ ਗੁਨਾਹ ਗਾਰਾਂ ਨੂੰ ਸਖ਼ਤ ਤੋਂ ਸਖ਼ਤ ਨਹੀਂ ਦਿੰਦੀ ਤਾਂ ਅਜਿਹੀਆਂ ਘਟਨਾ ਨਹੀਂ ਹੋਣੀਆਂ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਕਿ ਇਨ੍ਹਾਂ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਸਜ਼ਾ ਦਿੱਤੀ ਜਾਵੇ। 

Trending news