Ferozepur News: ਨਸ਼ੇ ਨੂੰ ਰੋਕਣ ਲਈ ਫ਼ਿਰੋਜ਼ਪੁਰ ਪੁਲਿਸ ਨੇ ਫ਼ਿਰੋਜ਼ਪੁਰ ਦੇ ਵੱਖ-ਵੱਖ ਮੈਡੀਕਲ ਸਟੋਰਾਂ 'ਤੇ ਅਚਨਚੇਤ ਛਾਪੇਮਾਰੀ ਕੀਤੀ ਅਤੇ ਚੈਕਿੰਗ ਕੀਤੀ ਇਸ ਮੌਕੇ ਉਨ੍ਹਾਂ ਦੇ ਨਾਲ ਡਰੱਗ ਇੰਸਪੈਕਟਰ ਵੀ ਮੌਜੂਦ ਸਨ।
Trending Photos
Ferozepur News: ਪੰਜਾਬ 'ਚ ਵੱਧ ਰਹੇ ਨਸ਼ੇ ਨੂੰ ਰੋਕਣ ਲਈ ਫਿਰੋਜ਼ਪੁਰ ਪੁਲਿਸ ਨੇ ਅੱਜ ਵੱਖ-ਵੱਖ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ। ਜਿਸ ਦੌਰਾਨ ਉਨ੍ਹਾਂ 5 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ। ਉਨ੍ਹਾਂ ਤੋਂ ਦਵਾਈਆਂ ਦਾ ਪੂਰਾ ਬਿੱਲ ਮੰਗਿਆ ਜਾਵੇਗਾ ਅਤੇ ਹਰੇਕ ਵਸਤੂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Akali Dal Baghi: ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਸਮੇਟਣ ਲਈ ਵਿਸ਼ੇਸ਼ ਇਕੱਤਰਤਾ 9 ਨੂੰ ਅੰਮ੍ਰਿਤਸਰ
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਿਟੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਦੀ ਰੋਕਥਾਮ ਲਈ ਅੱਜ ਫਿਰੋਜ਼ਪੁਰ ਵਿੱਚ ਕਰੀਬ 5 ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਲਈ ਅਸੀਂ ਇੱਕ ਡਰੱਗ ਇੰਸਪੈਕਟਰ ਨੂੰ ਵੀ ਆਪਣੇ ਨਾਲ ਲੈ ਕੇ ਗਏ ਤਾਂ ਜੋ ਮੈਡੀਕਲ ਸਟੋਰਾਂ ਦਾ ਰਿਕਾਰਡ ਚੈੱਕ ਕੀਤਾ ਜਾ ਸਕੇ ਅਤੇ ਮੌਜੂਦਾ ਸਟਾਕ ਅਤੇ ਪੂਰਾ ਬਿੱਲ ਚੈੱਕ ਕੀਤਾ ਜਾ ਸਕੇ। ਦੋ ਮੈਡੀਕਲ ਸਟੋਰਾਂ ਦੀ ਜਾਂਚ ਦੌਰਾਨ ਕੁਝ ਦਵਾਈਆਂ ਦੇ ਬਿੱਲ ਪਾਏ ਗਏ। ਜੇਕਰ ਉਹ ਕੋਈ ਰਿਕਾਰਡ ਨਹੀਂ ਦਿਖਾ ਸਕੇ ਤਾਂ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Amritsar News: ਮੰਤਰੀ ਡਾ ਰਵਜੋਤ ਸਿੰਘ ਅਤੇ ਧਾਲੀਵਾਲ ਨੇ ਨਵਨਿਯੁਕਤ ਹੋਏ ਕਰਮਚਾਰੀਆਂ ਨੂੰ ਦਿੱਤੀ ਵਧਾਈ