Ferozepur News: ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ! ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ
Advertisement
Article Detail0/zeephh/zeephh2356430

Ferozepur News: ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ! ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ

Ferozepur Love Marriage: ਮੁੰਡੇ ਨੂੰ ਲਵ ਮੈਰਿਜ ਕਰਾਉਣੀ ਮਹਿੰਗੀ ਪੈ ਗਈ ਹੈ। ਕੁੜੀ ਵਾਲਿਆਂ ਨੇ ਮੁੰਡੇ ਦਾ ਸਾਰਾ ਘਰ ਫੂਕ ਦਿੱਤਾ ਹੈ।

 

Ferozepur News: ਮੁੰਡੇ ਨੂੰ ਲਵ ਮੈਰਿਜ ਕਰਾਉਣੀ ਪੈ ਗਈ ਮਹਿੰਗੀ! ਕੁੜੀ ਵਾਲਿਆਂ ਨੇ ਮੁੰਡੇ ਦਾ ਫੂਕ ਦਿੱਤਾ ਸਾਰਾ ਘਰ

Ferozepur Love Marriage/ਰਾਜੇਸ਼ ਕਟਾਰੀਆ:  ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆਂ ਮਾਂ- ਬਾਪ ਦੀ ਮਰਜੀ ਤੋਂ ਬਿਨਾਂ ਭੱਜ ਕੇ ਵਿਆਹ ਤਾਂ ਕਰਵਾ ਲੈਂਦੇ ਹਨ ਪਰ ਬਾਅਦ ਵਿੱਚ ਭੁਗਤਣਾ ਪਰਿਵਾਰ ਨੂੰ ਪੈਂਦਾ ਹੈ। ਜਿਸਦੀ ਤਾਜਾ ਮਿਸਾਲ ਫਿਰੋਜ਼ਪੁਰ ਵਿੱਚ ਦੇਖਣ ਨੂੰ ਮਿਲੀ ਹੈ। ਜਿਥੇ ਇੱਕ ਕੁੜੀ ਮੁੰਡਾ ਇੱਕ ਦੂਸਰੇ ਨੂੰ ਪਿਆਰ ਕਰਦੇ ਸਨ ਅਤੇ ਦੋਨਾਂ ਨੇ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਅਤੇ ਇਸ ਗੱਲ ਤੋਂ ਖਫਾ ਹੋਏ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਪਟਰੋਲ ਪਾ ਅੱਗ ਲਗਾ ਦਿੱਤੀ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਫਿਰੋਜ਼ਪੁਰ ਦੇ ਪਿੰਡ ਨਵਾਂ ਪੀਰਾਂ ਵਾਲਾ ਵਿੱਚ ਪ੍ਰੇਮ ਪ੍ਰਸੰਗ ਦੇ ਚਲਦਿਆਂ ਇੱਕ ਮੁੰਡੇ ਵੱਲੋਂ ਕੁੜੀ ਨੂੰ ਘਰੋਂ ਭਜਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਤੋਂ ਬਾਅਦ ਕੁੜੀ ਦੇ ਭਰਾਵਾਂ ਨੇ ਮੁੰਡੇ ਦੇ ਪੂਰੇ ਘਰ ਨੂੰ ਅੱਗ ਲਗਾ ਸਾੜ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੜਕੇ ਦੇ ਪਿਤਾ ਬਿੱਟੂ ਨੇ ਦੱਸਿਆ ਕਿ ਉਹ ਡਰਾਈਵਰ ਹੈ ਅਤੇ ਗੱਡੀ ਲੈਕੇ ਬਾਹਰ ਗਿਆ ਹੋਇਆ ਸੀ। ਜਦ ਉਹ ਵਾਪਿਸ ਆਇਆ ਤਾਂ ਉਸਨੂੰ ਪਤਾ ਲੱਗਾ ਕਿ ਉਸਦਾ ਲੜਕਾ ਕਿਸੇ ਲੜਕੀ ਨੂੰ ਪਿਆਰ ਕਰਦਾ ਸੀ ਅਤੇ ਉਨ੍ਹਾਂ ਘਰੋਂ ਭੱਜ ਕੇ ਵਿਆਹ ਕਰਵਾ ਲਿਆ ਹੈ। ਜਿਸ ਬਾਰੇ ਉਨ੍ਹਾਂ ਨੂੰ ਕੁੱਝ ਵੀ ਪਤਾ ਨਹੀਂ ਸੀ ਅਤੇ ਬੀਤੀ ਰਾਤ ਜਦ ਉਹ ਘਰ ਨਹੀਂ ਸੀ। 

ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸਦੇ ਘਰ ਆ ਪਹਿਲਾਂ ਪਰਿਵਾਰ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਪਟਰੋਲ ਪਾ ਪੂਰਾ ਘਰ ਅੱਗ ਲਗਾ ਸਾੜ ਦਿੱਤਾ ਜਿਸ ਦੌਰਾਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਉਸਨੇ ਦੱਸਿਆ ਕਿ ਉਨ੍ਹਾਂ ਲੋਕਾਂ ਨੇ ਪਵਿੱਤਰ ਬਾਈਬਲ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਇਥੋਂ ਤੱਕ ਕਿ ਇੱਕ ਕੱਪੜਾ ਤੱਕ ਨਹੀਂ ਬਚਿਆ। ਉਨ੍ਹਾਂ ਮੰਗ ਕੀਤੀ ਕਿ ਉਸਦੇ ਘਰ ਨੂੰ ਅੱਗ ਲਗਾਉਣ ਵਾਲੇ ਲੜਕੀ ਪਰਿਵਾਰ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਉਥੇ ਹੀ ਇਸ ਘਟਨਾ ਤੋਂ ਬਾਅਦ ਕੁੜੀ ਦੀ ਵੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕੁੜੀ ਨੇ ਕਿਹਾ ਕਿ ਉਸਨੇ ਆਪਣੀ ਮਰਜੀ ਨਾਲ ਘਰੋਂ ਭੱਜ ਕੇ ਵਿਆਹ ਕਰਾਇਆ ਹੈ ਜਿਸ ਵਿੱਚ ਲੜਕੇ ਦੇ ਪਰਿਵਾਰ ਦਾ ਕੋਈ ਦੋਸ਼ ਨਹੀਂ ਹੈ। ਜੋ ਉਸਦੇ ਪਰਿਵਾਰ ਵਾਲਿਆਂ ਨੇ ਉਸਦੇ ਸਹੁਰਾ ਪਰਿਵਾਰ ਦੀ ਕੁੱਟਮਾਰ ਕੀਤੀ ਅਤੇ ਘਰ ਨੂੰ ਅੱਗ ਲਗਾਈ ਹੈ। ਇਸ ਲਈ ਉਸਦੇ ਭਰਾਵਾਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।

ਦੂਸਰੇ ਪਾਸੇ ਜਦੋਂ ਇਸ ਘਟਨਾ ਨੂੰ ਲੈ ਕੇ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਜਾਣਕਾਰੀ ਦਿੰਦਿਆਂ ਐਸ ਐਚ ਓ ਜਸਵੰਤ ਸਿੰਘ ਨੇ ਕਿਹਾ ਕਿ ਲੜਕੇ ਦੇ ਪਰਿਵਾਰ ਦੇ ਬਿਆਨ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਅਤੇ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਵੀ ਜਰੂਰ ਕੀਤੀ ਜਾਵੇਗੀ।

Trending news