Fazilka news: ਫਾਜ਼ਿਲਕਾ 'ਚ ਧੀਆਂ ਨੇ ਦਿੱਤਾ ਆਪਣੀ ਮਾਂ ਦੀ ਅਰਥੀ ਨੂੰ ਮੋਢਾ, ਪੁੱਤ ਹੋਣ ਦਾ ਨਿਭਾਇਆ ਫਰਜ਼
Advertisement
Article Detail0/zeephh/zeephh2262837

Fazilka news: ਫਾਜ਼ਿਲਕਾ 'ਚ ਧੀਆਂ ਨੇ ਦਿੱਤਾ ਆਪਣੀ ਮਾਂ ਦੀ ਅਰਥੀ ਨੂੰ ਮੋਢਾ, ਪੁੱਤ ਹੋਣ ਦਾ ਨਿਭਾਇਆ ਫਰਜ਼

Fazilka Mother Last Rites news: ਪੁਰਾਣੇ ਰੀਤੀ-ਰਿਵਾਜਾਂ ਮੁਤਾਬਕ ਹੁਣ ਤੱਕ ਮਾਂ-ਬਾਪ ਦੀ ਮੌਤ 'ਤੇ ਪੁੱਤਰ ਹੀ ਮੋਢਾ ਦਿੰਦੇ ਸੁਣਿਆ ਹੋਵੇਗਾ ਪਰ ਇੱਥੇ ਇੱਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਧੀਆਂ ਨੇ ਦਿੱਤਾ ਆਪਣੀ ਮਾਂ ਦੀ ਅਰਥੀ ਨੂੰ ਮੋਢਾ

Fazilka news: ਫਾਜ਼ਿਲਕਾ 'ਚ ਧੀਆਂ ਨੇ ਦਿੱਤਾ ਆਪਣੀ ਮਾਂ ਦੀ ਅਰਥੀ ਨੂੰ ਮੋਢਾ, ਪੁੱਤ ਹੋਣ ਦਾ ਨਿਭਾਇਆ ਫਰਜ਼

Fazilka Mother Last Rites news: ਪੰਜਾਬ ਵਿਚ ਅਕਸਰ ਹੀ ਕਹਿੰਦੇ ਹਨ ਜਾਂ ਪੁਰਾਣੇ ਰੀਤੀ-ਰਿਵਾਜਾਂ ਮੁਤਾਬਕ  ਮਾਂ-ਬਾਪ ਦੀ ਮੌਤ 'ਤੇ ਪੁੱਤਰ ਹੀ ਮੋਢਾ ਦਿੰਦੇ ਸੁਣਿਆ ਹੋਵੇਗਾ ਪਰ ਫਾਜ਼ਿਲਕਾ ਵਿੱਚ ਬੇਹੱਦ ਭਾਵੁਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਧੀਆਂ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ  ਹੈ ਅਤੇ ਪੁੱਤ ਹੋਣ ਦਾ ਫਰਜ ਨਿਭਾਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ।

ਦਰਅਸਲ ਬੀਤੇ ਦਿਨੀ ਸ਼ੁੱਕਰਵਾਰ ਨੂੰ ਸਥਾਨਕ ਅਮਰ ਕਾਲੋਨੀ ਦੇ ਰਹਿਣ ਵਾਲੇ ਨਰੇਸ਼ ਗਿਲਹੋਤਰਾ ਦੀ ਪਤਨੀ ਨੀਲਮ ਗਿਲਹੋਤਰਾ ਦੀ ਮੌਤ ਹੋ ਗਈ। ਮਾਂ ਦੀ ਮੌਤ ਤੋਂ ਬਾਅਦ ਉਸ ਦੀਆਂ ਦੋ ਧੀਆਂ ਗੌਰੀ ਗਿਲਹੋਤਰਾ ਅਤੇ ਆਰਤੀ ਭਠੇਜਾ ਨੇ ਮਿਲ ਕੇ ਆਪਣੇ ਪੁੱਤਰ ਹੋਣ ਦਾ ਫਰਜ਼ ਨਿਭਾਇਆ। ਸਸਕਾਰ ਦੌਰਾਨ ਮਾਂ ਦੀ ਅੰਤਿਮ ਯਾਤਰਾ (Mother Last Rites)  ਤੋਂ ਲੈ ਕੇ ਸ਼ਮਸ਼ਾਨਘਾਟ ਵਿੱਚ ਚਿਤਾ ਨੂੰ ਅਗਨ ਭੇਟ ਕਰਨ ਤੱਕ ਦਾ ਕੰਮ ਧੀਆਂ ਨੇ ਕੀਤਾ। ਇਹ ਦੇਖ ਕੇ ਮੌਕੇ 'ਤੇ ਮੌਜੂਦ ਹਰ ਕੋਈ ਭਾਵੁਕ ਹੋ ਗਿਆ।

fallback

ਇਹ ਵੀ ਪੜ੍ਹੋLudhiana Robbery News: ਲੁਧਿਆਣਾ 'ਚ ਇੱਕੋ ਘਰ ਨੂੰ ਚੋਰਾਂ ਨੇ ਚਾਰ ਵਾਰ ਬਣਾਇਆ ਨਿਸ਼ਾਨਾ, ਘਟਨਾ CCTV ਵਿੱਚ ਕੈਦ

ਦੋਵੇਂ ਧੀਆਂ ਆਪਣੀ ਮਾਂ ਨੂੰ ਮੋਢੇ ਉੱਤੇ ਚੱਕ ਕੇ ਸ਼ਮਸ਼ਾਨਘਾਟ ਲਈ ਗਈਆਂ। ਉੱਥੇ ਬੇਟੀਆਂ ਨੇ ਆਪਣੀ ਸਵਰਗਵਾਸੀ ਮਾਂ ਨੀਲਮ ਗਿਲਹੋਤਰਾ ਦਾ ਅੰਤਿਮ ਸੰਸਕਾਰ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਕੀਤਾ ਅਤੇ ਬੇਟੀ ਆਰਤੀ ਭਠੇਜਾ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੀ ਮਾਂ ਦਾ ਅੰਤਿਮ ਸੰਸਕਾਰ ਕੀਤਾ।

ਇਹ ਵੀ ਪੜ੍ਹੋ: Fatehgarh Sahib: ਇਤਰਾਜ਼ਯੋਗ ਤਸਵੀਰਾਂ ਖਿੱਚ ਕੇ ਇੱਕ ਵਿਅਕਤੀ ਨੂੰ ਕਰ ਰਹੇ ਸੀ ਬਲੈਕਮੇਲ, ਪਤੀ-ਪਤਨੀ ਗ੍ਰਿਫ਼ਤਾਰ

ਲੋਕਾਂ ਦਾ ਕਹਿਣਾ ਹੈ ਕਿ ਅੱਜ ਧੀਆਂ ਨੇ ਪੁਰਾਣੇ ਵਿਸ਼ਵਾਸਾਂ ਤੋਂ ਪਰੇ ਜਾ ਕੇ ਪੁੱਤਰਾਂ ਦਾ ਫਰਜ਼ ਨਿਭਾਇਆ ਹੈ। ਦਰਅਸਲ ਜਿਸ ਕਿਸੇ ਨੇ ਵੀ ਧੀਆਂ ਨੂੰ ਮਾਂ ਦੀ ਬੇੜੀ ਨਾਲ ਮੋਢਾ ਲਾਉਂਦਿਆਂ ਦੇਖਿਆ, ਉਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਸਨ ਅਤੇ ਹਰ ਕੋਈ ਭਾਵੁਕ ਹੋ ਰਿਹਾ ਸੀ। ਦੋਵੇਂ ਧੀਆਂ ਨੀਲਮ ਗਿਲਹੋਤਰਾ ਅਤੇ ਆਰਤੀ ਭਠੇਜਾ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਨਾ ਸਿਰਫ਼ ਆਪਣੇ ਮਾਪਿਆਂ ਦੀਆਂ ਧੀਆਂ ਹਨ, ਸਗੋਂ ਪੁੱਤਰ ਬਣ ਕੇ ਵੀ ਸਮਾਜ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਦੀਆਂ ਹਨ।
 

Trending news