Fatehgarh Sahib News: 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ, ਹੁਣ ਮਿਟਿਆ
Advertisement
Article Detail0/zeephh/zeephh1843332

Fatehgarh Sahib News: 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ, ਹੁਣ ਮਿਟਿਆ

Fatehgarh Sahib News: ਫਤਿਹਗੜ੍ਹ ਸਾਹਿਬ 'ਚ 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ ਹੁਣ ਮਿਟਿਆ ਹੈ। ਇਸ ਮਾਮਲੇ ਵਿੱਚ ਸਾਲ 2004 ਦੀ ਐਫਆਈਆਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ 

 

Fatehgarh Sahib News: 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ, ਹੁਣ ਮਿਟਿਆ

Fatehgarh Sahib News: ਫਤਿਹਗੜ੍ਹ ਸਾਹਿਬ 'ਚ 19 ਸਾਲ ਪਹਿਲਾਂ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ 'ਤੇ ਲੱਗਿਆ ਕਤਲ ਦਾ ਕਲੰਕ ਹੁਣ ਮਿਟਿਆ ਹੈ। ਇਸ ਮਾਮਲੇ ਵਿੱਚ ਸਾਲ 2004 ਦੀ ਐਫਆਈਆਰ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਰੱਦ ਕਰ ਦਿੱਤਾ ਜਿਸ ਤੋਂ ਬਾਅਦ ਐਫਆਈਆਰ ਵਿੱਚ ਨਾਮਜ਼ਦ ਲੋਕਾਂ ਨੂੰ ਰਾਹਤ ਮਿਲੀ। ਪਿੰਡ ਨੌਗਾਵਾਂ ਦੇ ਸਾਬਕਾ ਸਰਪੰਚ ਜਸਪਾਲ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਕੁਲਵੰਤ ਸਿੰਘ 3 ਜੂਨ 2004 ਨੂੰ ਪਰਿਵਾਰ 2 ਬੱਚਿਆਂ ਸਮੇਤ 6 ਮੈਂਬਰ ਲਾਪਤਾ ਹੋਏ ਸਨ। ਜਿਸ ਤੋਂ ਬਾਅਦ ਬੱਸੀ ਪਠਾਣਾ ਪੁਲਿਸ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਜਸਪਾਲ ਸਿੰਘ, ਉਸਦੇ ਪੁੱਤਰ ਸੰਦੀਪ ਸਿੰਘ ਅਤੇ ਭਰਾ ਅਮਰ ਸਿੰਘ ਖਿਲਾਫ 5 ਜੂਨ 2004 ਨੂੰ ਧਾਰਾ 364, 34 ਅਧੀਨ ਮੁਕੱਦਮਾ ਦਰਜ ਕੀਤਾ ਸੀ। ਬਾਅਦ ਵਿੱਚ ਕਤਲ ਦੀ ਧਾਰਾ 302 ਲਗਾਈ ਗਈ ਸੀ। 

ਕੁਲਵੰਤ ਸਿੰਘ ਦੇ ਪਰਿਵਾਰ ਸਮੇਤ ਲਾਪਤਾ ਹੋਣ ਦਾ ਮਾਮਲਾ ਵੱਡੇ ਪੱਧਰ 'ਤੇ ਜਾਂਚ ਲਈ ਪਹੁੰਚਿਆ ਸੀ। ਇਸਦੀ ਸੀਬੀਆਈ ਜਾਂਚ ਵੀ ਬਿਠਾਈ ਗਈ ਸੀ। ਇਸ ਮਾਮਲੇ ਨੇ ਸਾਲ 2012 ਵਿੱਚ ਉਸ ਸਮੇਂ ਨਵਾਂ ਮੋੜ ਲਿਆ ਸੀ ਜਦੋਂ ਕੁਲਵੰਤ ਸਿੰਘ ਦੇ ਰਿਸ਼ਤੇਦਾਰ ਖੁਸ਼ਵਿੰਦਰ ਸਿੰਘ ਨੂੰ ਕਿਸੇ ਹੋਰ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਖੁਸ਼ਵਿੰਦਰ ਨੇ ਕਬੂਲ ਕੀਤਾ ਸੀ ਕਿ ਉਸਨੇ ਹੀ ਕੁਲਵੰਤ ਸਿੰਘ ਨੂੰ ਪਰਿਵਾਰ ਸਮੇਤ ਭਾਖੜਾ ਨਹਿਰ ਵਿੱਚ ਸੁੱਟਿਆ ਸੀ। ਜਿਸ ਕਾਰਨ ਸੀਬੀਆਈ ਨੇ ਸਾਲ 2012 ਵਿੱਚ ਵੱਖਰਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। 

ਇਹ ਵੀ ਪੜ੍ਹੋ; Ladakh Accident News: ਸ਼ਹੀਦ ਜਵਾਨਾਂ ਦੇ ਘਰ ਜਾਣਗੇ CM ਭਗਵੰਤ ਮਾਨ, ਪਰਿਵਾਰਾਂ ਨੂੰ ਦੇਣਗੇ 1 ਕਰੋੜ ਦੀ ਮਦਦ ਰਾਸ਼ੀ 

ਇਸ ਮਾਮਲੇ ਵਿੱਚ ਖੁਸ਼ਵਿੰਦਰ ਸਿੰਘ ਨੂੰ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ। ਪਰ ਇਸਦੇ ਬਾਵਜੂਦ ਪੁਲfਸ ਦੇ ਰਿਕਾਰਡ ਵਿੱਚ ਜਸਪਾਲ ਸਿੰਘ, ਉਸਦਾ ਪੁੱਤਰ ਅਤੇ ਭਰਾ ਹਾਲੇ ਵੀ ਕਾਤਲ ਸਨ। ਜਸਪਾਲ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਰਿਵਾਰ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪੰਜਾਬ ਪੁਲਿਸ ਦੇ ਕਈ ਅਧਿਕਾਰੀਆਂ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ।

ਸੀਬੀਆਈ ਅਧਿਕਾਰੀਆਂ ਨੇ ਜਾਂਚ ਕੀਤੀ ਅਤੇ ਇਸ ਮਾਮਲੇ ਵਿੱਚ ਕਲੋਜ਼ਰ ਰਿਪੋਰਟ ਵੀ ਦਿੱਤੀ ਸੀ। ਉਹਨਾਂ ਦਾ ਨਾਰਕੋ ਟੈਸਟ ਵੀ ਕਰਵਾਇਆ ਗਿਆ ਸੀ। ਹਾਲਾਂਕਿ 2012 ਵਿੱਚ ਕਾਤਲ ਫੜਿਆ ਗਿਆ ਸੀ। ਪਰ ਸੀਬੀਆਈ ਵੱਲੋਂ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਗਈ ਸੀ। 

ਉਹਨਾਂ ਵਿਰੁੱਧ ਪੰਜਾਬ ਪੁਲਿਸ ਦੀ ਐਫ.ਆਈ.ਆਰ. ਹਾਲੇ ਵੀ ਸਟੈਂਡ ਕਰ ਰਹੀ ਸੀ। ਫਤਿਹਗੜ੍ਹ ਸਾਹਿਬ ਦੀ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੇ ਇਸ ਮਾਮਲੇ ਵਿੱਚ ਦਰਜ ਐਫਆਈਆਰ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਜਿਸ ਤੋਂ ਬਾਅਦ ਹਾਈਕੋਰਟ ਨੇ ਆਪਣਾ ਫੈਸਲਾ ਦਿੰਦੇ ਹੋਏ FIR ਨੂੰ ਰੱਦ ਕਰ ਦਿੱਤਾ। ਜਸਪਾਲ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ। ਹੋਰਨਾਂ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਾਈਕੋਰਟ ਦੇ ਫੈਸਲੇ ਮਗਰੋਂ ਹੁਣ ਉਹਨਾਂ ਉਪਰ ਲੱਗਿਆ ਕਤਲ ਦਾ ਕਲੰਕ ਮਿਟਿਆ ਹੈ।

(ਜਗਮੀਤ ਸਿੰਘ ਦੀ ਰਿਪੋਰਟ)

ਇਹ ਵੀ ਪੜ੍ਹੋ; Plane Crash News: ਕੀਵ ਦੇ ਕੋਲ ਯੂਕਰੇਨ ਦੇ ਦੋ ਲੜਾਕੂ ਜਹਾਜ਼ ਹਵਾ ਵਿੱਚ ਟਕਰਾਏ, 3 ਫੌਜੀ ਪਾਇਲਟਾਂ ਦੀ ਮੌਤ 

 

Trending news