Faridkot News: ਜ਼ਮੀਨੀ ਵਿਵਾਦ ਦੇ ਚੱਲਦੇ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ
Advertisement
Article Detail0/zeephh/zeephh2299169

Faridkot News: ਜ਼ਮੀਨੀ ਵਿਵਾਦ ਦੇ ਚੱਲਦੇ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ

Faridkot News: ਗੁਆਂਢੀ ਖੇਤ ਦੇ ਮਾਲਕ ਵੱਲੋਂ ਆਪਣੇ ਨਾਲ 25 ਤੋਂ 30 ਬੰਦੇ ਲਿਆ ਕੇ ਜਿਨ੍ਹਾਂ ਨਾਲ ਪੁਲਿਸ ਵੀ ਮਿਲੀ ਹੋਈ ਸੀ ਅਤੇ ਪੁਲਿਸ ਮੁਲਾਜ਼ਮ ਵੀ ਨਾਲ ਲਿਆ ਕੇ ਉਨ੍ਹਾਂ ਵੱਲੋਂ ਵੱਟ ਵਾਹੁਣ ਦੀ ਕੋਸ਼ਿਸ ਕੀਤੀ ਗਈ।

Faridkot News: ਜ਼ਮੀਨੀ ਵਿਵਾਦ ਦੇ ਚੱਲਦੇ ਦੋ ਭਰਾਵਾਂ 'ਤੇ ਜਾਨਲੇਵਾ ਹਮਲਾ

Faridkot News(Naresh Sethi): ਫ਼ਰੀਦਕੋਟ ਦੇ ਪਿੰਡ ਪੱਕਾ 'ਚ ਜ਼ਮੀਨ ਦੇ ਵਿਵਾਦ ਨੂੰ ਲੈਕੇ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਦੋ ਸਕੇ ਭਰਾਵਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਜਿਸ 'ਚ ਇਕ ਵਿਅਕਤੀ ਦੇ ਗੰਭੀਰ ਸੱਟਾਂ ਸੱਟਾਂ ਲੱਗ ਗਈਆਂ। ਜਖ਼ਮੀ ਵਿਅਕਤੀ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਕੁੱਟਮਾਰ ਦੀ ਵੀਡੀਓ ਵੀ ਸਾਹਮਣੇ ਆਈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ 20-25 ਵਿਅਕਤੀਆਂ ਵੱਲੋਂ 2 ਲੋਕਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।

ਇਸ ਕੁੱਟਮਾਰ ਦਾ ਸ਼ਿਕਾਰ ਹੋਏ ਕੁਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਨਿਸ਼ਾਨਦੇਹੀ ਹੋਣ ਤੋਂ ਬਾਅਦ ਆਪਣੀ ਖੇਤ ਦੀ ਵੱਟ ਬਣਾਈ ਗਈ ਸੀ ਪਰ ਅੱਜ ਉਨ੍ਹਾਂ ਦੇ ਗੁਆਂਢੀ ਖੇਤ ਦੇ ਮਾਲਕ ਵੱਲੋਂ ਆਪਣੇ ਨਾਲ 25 ਤੋਂ 30 ਬੰਦੇ ਲਿਆਕੇ ਜਿਨ੍ਹਾਂ ਨਾਲ ਪੁਲਿਸ ਵੀ ਮਿਲੀ ਹੋਈ ਸੀ ਅਤੇ ਪੁਲਿਸ ਮੁਲਾਜ਼ਮ ਵੀ ਨਾਲ ਲਿਆ ਕੇ ਉਨ੍ਹਾਂ ਵੱਲੋਂ ਵੱਟ ਵਾਹੁਣ ਦੀ ਕੋਸ਼ਿਸ ਕੀਤੀ ਗਈ। ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਦੋਵੇਂ ਭਰਾ ਆਪਣੇ ਖੇਤ ਪੁੱਜੇ ਜਿਥੇ ਉਨ੍ਹਾਂ ਨੇ ਦੂਜੀ ਧਿਰ ਨੂੰ ਅਜਿਹਾ ਕਰਨ ਤੋਂ ਰੋਕਿਆ ਪਰ ਦੂਜੀ ਧਿਰ ਵੱਲੋਂ ਉਨ੍ਹਾਂ ਨਾਲ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਇਲਜ਼ਾਮ ਲਗਾਏ ਕਿ ਉਨ੍ਹਾਂ ਦੇ ਪਿੰਡ ਨੂੰ ਲਗਦੀ ਚੌਂਕੀ ਕਲੇਰ ਦੇ ਇੰਚਾਰਜ ਸਮੇਤ ਕੁੱਝ ਪੁਲਿਸ ਮੁਲਾਜ਼ਮ ਵੀ ਇਸ ਘਟਨਾ ਮੌਕੇ ਮੌਜੂਦ ਸਨ। ਜਿਨ੍ਹਾਂ ਦੀ  ਮੌਜੂਦਗੀ 'ਚ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਜਿਸ 'ਚ ਉਸ ਦੇ ਭਰਾ ਜਸਬੀਰ ਸਿੰਘ ਦੇ ਸਿਰ 'ਤੇ ਗੰਭੀਰ ਸੱਟ ਮਾਰੀ ਗਈ। ਲੱਤਾਂ ਬਾਹਾਂ 'ਤੇ ਵੀ ਡਾਗਾਂ ਮਾਰੀਆ ਜਿਸ ਨਾਲ ਉਹ ਗੰਭੀਰ ਰੂਪ 'ਚ ਜਖਮੀ ਹੋ ਗਿਆ ਅਤੇ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸਨੇ ਕਿਹਾ ਪੁਲਿਸ ਨੇ ਮੌਕੇ ਉੱਤੇ ਮੌਜੂਦ ਹੋਣ ਦੇ ਬਾਵਜੂਦ ਵੀ ਦੂਜੀ ਧਿਰ ਨੂੰ ਕੁੱਟਮਾਰ ਕਰਨ ਤੋਂ ਰੋਕਿਆ ਨਾ ਹੀ ਉਨ੍ਹਾਂ ਦੀ ਕੋਈ ਮਦਦ ਕੀਤੀ। ਉਹ ਖੁਦ ਆਪਣੇ ਭਰਾ ਨੂੰ ਜਖ਼ਮੀ ਹਾਲਤ 'ਚ ਹਸਪਤਾਲ ਲੈਕੇ ਆਇਆ। ਜਿਥੇ ਉਸਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਹੈ।

ਇਸ ਸਾਰੇ ਮਾਮਲੇ ਬਾਰੇ ਡੀਐਸਪੀ ਸ਼ਮਸ਼ੇਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ 'ਚ ਮਾਮਲਾ ਆਇਆ ਹੈ। ਦੋਨਾਂ ਧਿਰਾਂ ਦੀ ਨਿਸ਼ਾਨਦੇਹੀ ਦਾ ਮਸਲਾ ਸੀ ਅਤੇ ਪੁਲਿਸ ਪਾਰਟੀ ਵੱਲੋਂ ਦੋਹਾ ਧਿਰਾਂ ਦੀ ਸਹਿਮਤੀ ਬਣਾਉਣ ਦੀ ਕੋਸ਼ਿਸ ਕੀਤੀ ਪਰ ਮੌਕੇ 'ਤੇ ਦੋਵਾਂ ਧਿਰਾਂ 'ਚ ਝਗੜਾ ਹੋ ਗਿਆ। ਪੁਲਿਸ ਦੀ ਹਾਜ਼ਰੀ 'ਚ ਹੋਈ ਕੁੱਟਮਾਰ 'ਤੇ ਉਨ੍ਹਾਂ ਕਿਹਾ ਕਿ ਕਈ ਵਾਰ ਹਾਲਾਤ ਐਵੇ ਦੇ ਬਣ ਜਾਂਦੇ ਹਨ ਕਿ ਪੁਲਿਸ ਦੇ ਵੱਸੋਂ ਬਾਹਰ ਹੋ ਜਾਂਦੀ ਹੈ। ਪੀੜਿਤਾਂ ਦੇ ਬਿਆਨ ਲੈ ਕੇ ਜੋ ਵੀ ਸਚਾਈ ਹੋਵੇਗੀ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ ।

Trending news