Fake Vigilance Inspector: ਲੁਧਿਆਣਾ 'ਚ ਫਰਜ਼ੀ ਵਿਜੀਲੈਂਸ ਇੰਸਪੈਕਟਰ ਗ੍ਰਿਫਤਾਰ, ਪੁਲਿਸ ਵਿੱਚ ਭਰਤੀ ਹੋਣ ਦਾ ਸੀ ਸੁਪਨਾ
Advertisement

Fake Vigilance Inspector: ਲੁਧਿਆਣਾ 'ਚ ਫਰਜ਼ੀ ਵਿਜੀਲੈਂਸ ਇੰਸਪੈਕਟਰ ਗ੍ਰਿਫਤਾਰ, ਪੁਲਿਸ ਵਿੱਚ ਭਰਤੀ ਹੋਣ ਦਾ ਸੀ ਸੁਪਨਾ

Fake Vigilance Inspector:  ਮੁਲਜ਼ਮ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਇਸ ਨਗਰ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਸ ਕੋਲੋ 1 ਖਾਖੀ ਵਰਦੀ, 3 ਸਟਾਰ 2 ਸੈੱਟ,1 ਨੇਮ ਪਲੇਟ, 1 ਬੈਲਟ,1 ਖਾਕੀ ਪਗੜੀ, 1 ਕਿਤਾਬ ਅਤੇ 1 ਕਾਰ ਬਰਾਮਦ ਕੀਤੇ ਹੈ ਜਿਸ ਦੇ ਸ਼ੀਸ਼ੇ 'ਤੇ ਪੁਲਿਸ ਦੇ ਸਟਿੱਕਰ ਲੱਗੇ ਹੋਏ ਹਨ।

Fake Vigilance Inspector: ਲੁਧਿਆਣਾ 'ਚ ਫਰਜ਼ੀ ਵਿਜੀਲੈਂਸ ਇੰਸਪੈਕਟਰ ਗ੍ਰਿਫਤਾਰ, ਪੁਲਿਸ ਵਿੱਚ ਭਰਤੀ ਹੋਣ ਦਾ ਸੀ ਸੁਪਨਾ

Ludhiana News(ਤਰਸੇਮ ਲਾਲ ਭਾਰਦਵਾਜ): ਲੁਧਿਆਣਾ ਥਾਣਾ ਸਦਰ ਦੀ ਪੁਲਿਸ ਨੇ ਜਾਲੀ ਵਿਜੀਲੈਂਸ ਇੰਸਪੈਕਟਰ ਨੂੰ ਕਾਬੂ ਕੀਤਾ ਹੈ। ਇਹ ਨਕਲੀ ਵਿਜੀਲੈਂਸ ਅਧਿਕਾਰੀ ਲੋਕਾਂ 'ਤੇ ਰੋਂਬ ਮਾਰ ਕੇ ਠੱਗੀ ਮਾਰਦਾ ਸੀ। ਥਾਣਾ ਸਦਰ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਗਿੱਲ ਨੇੜੇ ਇੱਕ ਵਿਅਕਤੀ ਨੂੰ ਵਿਜੀਲੈਂਸ ਅਧਿਕਾਰੀ ਦੱਸਣ ਵਾਲਾ ਵਿਅਕਤੀ ਕਾਰ ਵਿੱਚ ਘੁੰਮ ਰਿਹਾ ਹੈ। ਜਿਸ ਨੂੰ ਪੁਲਿਸ ਨੇ ਨਾਕਾਬੰਦੀ ਕਰਕੇ ਵਿਅਕਤੀ ਨੂੰ ਚੈਕਿੰਗ ਲਈ ਰੋਕਿਆ।

ਮੁਲਜ਼ਮ ਨੇ ਪੁਲਿਸ ਪਾਰਟੀ ਦੇ ਸਾਹਮਣੇ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸਿਆ। ਜਦੋਂ ਉਸ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਨ 'ਤੇ ਉਸ ਨੇ ਮੰਨਿਆ ਕਿ ਉਹਕੋਈ ਪੁਲਿਸ ਅਧਿਕਾਰੀ ਨਹੀਂ ਹੈ, ਸਗੋਂ ਲੋਕਾਂ ਨੂੰ ਠੱਗਣ ਲਈ ਵਰਦੀ ਪਾਕੇ ਘੁੰਮਦਾ ਸੀ ਅਤੇ ਠੱਗੀ ਮਾਰਦਾ ਸੀ।

ਮੁਲਜ਼ਮ ਦੀ ਪਛਾਣ ਹਰਮਨਪ੍ਰੀਤ ਸਿੰਘ ਪੁੱਤਰ ਕਰਮ ਸਿੰਘ ਨਿਵਾਸੀ ਇਸ ਨਗਰ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਸ ਕੋਲੋ 1 ਖਾਖੀ ਵਰਦੀ, 3 ਸਟਾਰ 2 ਸੈੱਟ,1 ਨੇਮ ਪਲੇਟ, 1 ਬੈਲਟ,1 ਖਾਕੀ ਪਗੜੀ, 1 ਕਿਤਾਬ ਅਤੇ 1 ਕਾਰ ਬਰਾਮਦ ਕੀਤੇ ਹੈ ਜਿਸ ਦੇ ਸ਼ੀਸ਼ੇ 'ਤੇ ਪੁਲਿਸ ਦੇ ਸਟਿੱਕਰ ਲੱਗੇ ਹੋਏ ਹਨ।

ਏਡੀਸੀਪੀ ਲੁਧਿਆਣਾ ਦੇਵ ਸਿੰਘ ਨੇ ਜਾਣਕਾਰੀ ਦਿੱਤੀ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਨਾਕਬੰਦੀ ਕਰਕੇ ਕਾਬੂ ਕਰ ਲਿਆ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸ ਕੇ ਲੋਕਾਂ ਨਾਲ ਅਕਸਰ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਨੇ ਕਿਹਾ ਕਿ ਮੁਲਜ਼ਮ ਦੀ ਹਰਮਨਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ।

ਇਹ ਵੀ ਪੜ੍ਹੋ: Bhagwant Mann On Bjp: ਭਗਵੰਤ ਮਾਨ ਦਾ ਬੀਜੇਪੀ ਤੇ ਵੱਡਾ ਹਮਲਾ, ਬੋਲੇ- ਬੀਜੇਪੀ ਨੂੰ ਕੇਜਰੀਵਾਲ ਤੋਂ ਡਰ ਲੱਗਦਾ ਇਸ ਲਈ ਭੇਜਿਆ ਜੇਲ੍ਹ

 

ਜਿਸ ਕੋਲੋਂ ਹੁਣ ਤੱਕ ਦੀ ਪੁੱਛਗਿੱਛ ਵਿੱਚ ਪਤਾ ਲੱਗਿਆ ਹੈ ਕਿ ਉਹ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦਾ ਸੀ, ਪਰ ਉਹ ਪੁਲਿਸ ਵਿੱਚ ਭਰਤੀ ਨਹੀਂ ਹੋ ਸਕਿਆ ਤਾਂ ਉਸ ਨੇ ਫਰਜ਼ੀ ਵਿਜੀਲੈਂਸ ਅਧਿਕਾਰੀ ਬਣ ਕੇ ਲੋਕਾਂ ਨਾਲ ਠੱਗੇ ਮਾਰਨ ਦਾ ਕੰਮ ਸ਼ੁਰੂ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਵਿਅਕਤੀ ਨੇ ਕਿਸ ਤੋਂ ਪੁਲਿਸ ਦੀ ਵਰਦੀ ਲਈ ਸੀ।

ਇਹ ਵੀ ਪੜ੍ਹੋ: Aap Protest: ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਮੋਹਾਲੀ 'ਚ 'ਆਪ' ਦਾ ਪ੍ਰਦਰਸ਼ਨ, ਪੁਲਿਸ ਨੇ ਵਾਟਰ ਕੈਨਨ ਦਾ ਇਸਤੇਮਾਲ ਕੀਤਾ

 

 

Trending news