ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਹ ਲੋਕਲ ਸਰਵਿਸ ਹੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ ਜਾਵੇਗਾ।
Trending Photos
Electric buses in Punjab's Mohali news: ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਲੋਕਾਂ ਲਈ ਇੱਕ ਚੰਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਜ਼ਿਲ੍ਹੇ ਦੀਆਂ ਸੜਕਾਂ 'ਤੇ ਇਲੈਕਟ੍ਰਿਕ ਬੱਸਾਂ ਦੌੜਨਗੀਆਂ। ਜੀ ਹਾਂ, ਪੰਜਾਬ ਦੇ ਮੁਹਾਲੀ ਜ਼ਿਲ੍ਹੇ ਵਿੱਚ ਆਉਣ ਵਾਲੇ ਕੁਝ ਦਿਨਾਂ 'ਚ ਇਸ ਦੀ ਸ਼ੁਰੂਆਤ ਹੋ ਜਾਵੇਗੀ।
ਦੱਸ ਦਈਏ ਕਿ ਇਸਦੀ ਸ਼ੁਰੂਆਰ ਚੰਡੀਗੜ੍ਹ ਦੇ ਨਾਲ ਲੱਗਦੇ ਮੁਹਾਲੀ ਜ਼ਿਲ੍ਹੇ ਤੋਂ ਕੀਤੀ ਜਾ ਰਹੀ ਹੈ। ਨਿਊਜ਼18 ਦੀ ਇੱਕ ਰਿਪੋਰਟ ਦੇ ਮੁਤਾਬਕ ਮੁਹਾਲੀ ਦੇ ਡੀਸੀ ਅੰਸ਼ਿਕਾ ਜੈਨ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਰਵੇ ਦਾ ਕੰਮ ਸ਼ੁਰੂ ਹੋ ਗਿਆ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੀਟਿੰਗਾਂ ਦਾ ਸਿਲਸਲਾ ਜਾਰੀ ਹੈ ਅਤੇ ਜਲਦ ਹੀ ਮੁਹਾਲੀ ਦੇ ਲੋਕਾਂ ਨੂੰ ਸਥਾਨਕ ਪੱਧਰ 'ਤੇ ਇਲੈਕਟ੍ਰਿਕ ਬੱਸਾਂ ਦੀ ਸਹੂਲਤ ਮਿਲਣੀ ਸ਼ੁਰੂ ਹੋ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਉਪਰਾਲੇ ਦੇ ਤਹਿਤ ਪੂਰੇ ਮੁਹਾਲੀ ਜ਼ਿਲ੍ਹੇ (Electric buses in Punjab's Mohali news) ਨੂੰ ਕਵਰ ਕਰਨ ਦੀ ਤਿਆਰੀ ਹੈ।
ਇਹ ਵੀ ਪੜ੍ਹੋ: Punjab news: ਬੱਬੂ ਮਾਨ ਤੇ ਮਨਕੀਰਤ ਔਲਖ 'ਤੇ ਹਮਲੇ ਦੀ ਸੀ ਤਿਆਰੀ, ਬੰਬੀਹਾ ਗਰੁੱਪ ਦੇ 4 ਗੁਰਗੇ ਗ੍ਰਿਫਤਾਰ
ਇਲੈਕਟ੍ਰਿਕ ਬੱਸਾਂ ਦੇ ਇਸ ਮੁਹਿੰਮ ਦੇ ਤਹਿਤ ਲਾਲੜੂ ਤੋਂ ਲੈ ਕੇ ਡੇਰਾਬੱਸੀ, ਜ਼ੀਰਕਪੁਰ, ਮੁਹਾਲੀ, ਨਵਾਂਗਾਓਂ, ਮੁੱਲਾਪੁਰ, ਕੁਰਾਲੀ, ਖਰੜ, ਲਾਂਡਰਾ ਤੱਕ ਦਾ ਸਾਰਾ ਇਲਾਕਾ ਕਵਰ ਕੀਤਾ ਜਾਵੇਗਾ।
ਇੱਥੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਇਹ ਲੋਕਲ ਸਰਵਿਸ ਹੀ ਹੋਵੇਗੀ ਅਤੇ ਇਸ ਤੋਂ ਬਾਅਦ ਇਸ ਨੂੰ ਅੱਗੇ ਲਿਜਾਣ ਲਈ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜੇਲ੍ਹ ਤੋਂ ਲਾਈਵ ਹੋ ਕੇ ਲਾਰੈਂਸ ਬਿਸ਼ਨੋਈ ਨੇ ਕੀਤੇ ਹੈਰਾਨੀਜਨਕ ਖੁਲਾਸੇ, ਸਿੱਧੂ ਦੇ ਕਤਲ ਬਾਰੇ ਕਹੀ ਇਹ ਵੱਡੀ ਗੱਲ
(For more news apart from Electric buses in Punjab's Mohali, stay tuned to Zee PHH)