Bathinda News: ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਾਲੇ ਝੰਡਿਆਂ ਵਿਖਾ ਕੇ ਦਿੱਤੀ ਸੇਵਾਮੁਕਤੀ 'ਤੇ ਵਿਦਾਇਗੀ
Advertisement
Article Detail0/zeephh/zeephh2178384

Bathinda News: ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਾਲੇ ਝੰਡਿਆਂ ਵਿਖਾ ਕੇ ਦਿੱਤੀ ਸੇਵਾਮੁਕਤੀ 'ਤੇ ਵਿਦਾਇਗੀ

Bathinda News: ਬਠਿੰਡਾ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਸੱਦੇ ਉਤੇ ਅੱਜ ਵੱਡੀ ਗਿਣਤੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਨੂੰ ਉਨਾਂ ਦੀ ਸੇਵਾਮੁਕਤੀ ਉਤੇ ਕਾਲੇ ਝੰਡਿਆਂ ਨਾਲ ਰੋਹ ਭਾਰੀ ਵਿਦਾਇਗੀ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੀ ਗਈ।  ਰੇਸ਼ਮ ਸਿੰਘ

Bathinda News: ਜ਼ਿਲ੍ਹਾ ਸਿੱਖਿਆ ਅਫਸਰ ਨੂੰ ਕਾਲੇ ਝੰਡਿਆਂ ਵਿਖਾ ਕੇ ਦਿੱਤੀ ਸੇਵਾਮੁਕਤੀ 'ਤੇ ਵਿਦਾਇਗੀ

Bathinda News (ਕੁਲਬੀਰ ਬੀਰਾ) : ਬਠਿੰਡਾ ਡੈਮੋਕਰੇਟਿਕ ਟੀਚਰ ਫਰੰਟ ਬਠਿੰਡਾ ਦੇ ਸੱਦੇ ਉਤੇ ਅੱਜ ਵੱਡੀ ਗਿਣਤੀ ਅਧਿਆਪਕਾਂ ਨੇ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਨੂੰ ਉਨਾਂ ਦੀ ਸੇਵਾਮੁਕਤੀ ਉਤੇ ਕਾਲੇ ਝੰਡਿਆਂ ਨਾਲ ਰੋਹ ਭਾਰੀ ਵਿਦਾਇਗੀ ਅਧਿਆਪਕ ਜਥੇਬੰਦੀਆਂ ਵੱਲੋਂ ਦਿੱਤੀ ਗਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਟੀਐਫ ਬਠਿੰਡਾ ਜ਼ਿਲ੍ਹਾ ਦੇ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ ਅਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਪਿਛਲੇ ਦਿਨੀਂ ਹੜਤਾਲ ਸਬੰਧੀ ਚੱਲ ਰਹੇ ਤਨਖ਼ਾਹ ਵਾਪਸੀ ਦੇ ਸੰਘਰਸ਼ ਨੂੰ ਜਿੱਥੇ ਅਣਗੌਲਿਆ ਕੀਤਾ ਗਿਆ ਉੱਥੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਅੱਗੇ ਕਰਕੇ ਅਧਿਆਪਕ ਜਥੇਬੰਦੀਆਂ ਨੂੰ ਧਮਕਾਉਣ ਤੇ ਚੱਲ ਰਹੇ ਸੰਘਰਸ਼ ਨੂੰ ਲਮਕਿਆ। 

ਉਪ ਜ਼ਿਲ੍ਹਾ ਸਿੱਖਿਆ ਅਫਸਰ (ਸ) ਬਠਿੰਡਾ ਵੱਲੋਂ ਜਿੱਥੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨਾਲ ਮਸਲੇ ਨੂੰ ਹੱਲ ਕਰਨ ਲਈ 15 ਮਾਰਚ ਦੇ ਧਰਨੇ ਵਿੱਚ ਦਿੱਤੇ ਭਰੋਸੇ ਉਤੇ ਸੱਦੀ ਗਈ ਮੀਟਿੰਗ ਵਿੱਚ ਅਧਿਆਪਕ ਆਗੂਆਂ ਨਾਲ ਬੁਰਾ ਵਰਤਾਅ ਕੀਤਾ ਗਿਆ। ਉੱਥੇ ਜ਼ਿਲ੍ਹਾ ਸਿੱਖਿਆ ਅਫਸਰ (ਸ)ਵੱਲੋਂ ਮੀਟਿੰਗ ਦੌਰਾਨ ਅਧਿਆਪਕ ਆਗੂਆਂ ਨਾਲ ਬੁਰਾ ਵਿਵਹਾਰ ਕਰਨ ਵਾਲੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ।

ਨਾ ਹੀ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਵੱਲੋਂ ਅਧਿਆਪਕਾਂ ਨੂੰ ਬੁਲਾ ਕੇ ਇਸ ਮੁੱਦੇ ਉਤੇ ਕੋਈ ਗੱਲ ਕੀਤੀ ਗਈ। ਤਨਖ਼ਾਹ ਕਟੌਤੀ ਦੇ ਚੱਲ ਰਹੇ ਸੰਘਰਸ਼ ਨਾਲ ਸਿੱਖਿਆ ਅਫ਼ਸਰ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਰੋਕਾਰ ਨਾ ਦਿਖਾ ਕੇ ਅਧਿਆਪਕ ਵਿਰੋਧੀ ਆਪਣਾ ਚਿਹਰਾ ਸਾਹਮਣੇ ਲਿਆਂਦਾ ਹੈ। ਜਿਸ ਤੋਂ ਪਤਾ ਲੱਗਦਾ ਹੈ ਕਿ ਉਕਤ ਜ਼ਿਲ੍ਹਿਆ ਸਿੱਖਿਆ ਅਫਸਰ ਅਧਿਆਪਕ ਵਿਰੋਧੀ ਅਤੇ ਅਧਿਆਪਕ ਦੋਖੀ ਹੈ।

ਰੋਸ ਵਜੋਂ ਉਨ੍ਹਾਂ ਦੀ ਸੇਵਾਮੁਕਤੀ ਤੇ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਅਧਿਆਪਕ ਵਿਰੋਧੀ ਕਿਰਦਾਰ ਕਾਰਨ ਕਾਲੇ ਝੰਡੇ ਦਿਖਾ ਕੇ ਉਨ੍ਹਾਂ ਨੂੰ ਸੰਘਰਸ਼ੀ ਚੋਟ ਦਿੰਦੇ ਹੋਏ ਰੋਹ ਭਰਪੂਰ ਰੋਸਮਈ ਕਾਲੀ ਵਿਦਾਇਗੀ ਦਿੱਤੀ ਹੈ। ਅਧਿਆਪਕ ਆਗੂਆਂ ਨੇ ਦੱਸਿਆ ਕਿ ਜੇਕਰ ਅਧਿਆਪਕਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਗਿਆ ਤਾਂ ਸੰਘਰਸ਼ 31 ਮਈ ਤੇ ਇਸ ਤੋਂ ਬਾਅਦ ਵੀ ਸੰਘਰਸ਼ ਜਾਰੀ ਰੱਖ ਕੇ ਅਧਿਆਪਕ ਮੰਗਾਂ ਦੇ ਵਿਰੋਧੀ ਸਿੱਖਿਆ ਅਧਿਕਾਰੀਆਂ ਦੇ ਚਿਹਰੇ ਨੰਗੇ ਕੀਤੇ ਜਾਂਦੇ ਰਹਿਣਗੇ।

ਇਹ ਵੀ ਪੜ੍ਹੋ :  Kangana Ranaut vs Supriya Shrinate:ਉਪ ਰਾਜਪਾਲ ਨੇ ਕਾਂਗਰਸ ਨੇਤਾ ਸੁਪ੍ਰਿਆ ਸ਼੍ਰੀਨਾਤੇ ਵੱਲੋਂ ਕੰਗਨਾ ਰਣੌਤ ਖਿਲਾਫ਼ ਕੀਤੀ ਟਿੱਪਣੀ ਦੀ ਮੰਗੀ ਰਿਪੋਰਟ

 

Trending news