ਗਰਮੀਆਂ ਦੇ ਸ਼ੁਰੂ ਹੁੰਦੇ ਹੀ ਵਧਣ ਲੱਗੀ AC ਦੀ ਮੰਗ, ਬਿਨਾਂ ਖਰੀਦੇ ਵੀ ਇਸ ਤਰ੍ਹਾਂ ਵਰਤ ਸਕਦੇ ਹੋ!
Advertisement

ਗਰਮੀਆਂ ਦੇ ਸ਼ੁਰੂ ਹੁੰਦੇ ਹੀ ਵਧਣ ਲੱਗੀ AC ਦੀ ਮੰਗ, ਬਿਨਾਂ ਖਰੀਦੇ ਵੀ ਇਸ ਤਰ੍ਹਾਂ ਵਰਤ ਸਕਦੇ ਹੋ!

ਮਾਰਚ ਮਹੀਨੇ ਵਿੱਚ ਹੋਲੀ ਦੇ ਤੁਰੰਤ ਬਾਅਦ ਹੀ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ। ਜਿਸ ਦੇ ਨਾਲ ਹੀ ਹੁਣ ਪੱਖਿਆ ਤੇ ਏਸੀ (AC) ਦੀ ਜ਼ਰੂਰਤ ਪੈਣ ਲੱਗ ਜਾਂਦੀ ਹੈ। 

ਗਰਮੀਆਂ ਦੇ ਸ਼ੁਰੂ ਹੁੰਦੇ ਹੀ ਵਧਣ ਲੱਗੀ AC ਦੀ ਮੰਗ, ਬਿਨਾਂ ਖਰੀਦੇ ਵੀ ਇਸ ਤਰ੍ਹਾਂ ਵਰਤ ਸਕਦੇ ਹੋ!

ਚੰਡੀਗੜ੍ਹ: ਮਾਰਚ ਮਹੀਨੇ ਵਿੱਚ ਹੋਲੀ ਦੇ ਤੁਰੰਤ ਬਾਅਦ ਹੀ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਜਾਂਦੀ ਹੈ। ਜਿਸ ਦੇ ਨਾਲ ਹੀ ਹੁਣ ਪੱਖਿਆ ਤੇ ਏਸੀ (AC) ਦੀ ਜ਼ਰੂਰਤ ਪੈਣ ਲੱਗ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ AC ਲੈਣ ਦੀ ਲੋੜ ਪੈਦੀ ਹੈ ਪਰ ਕਈ ਲੋਕ ਤਾਂ AC ਖਰੀਦ ਲੈਦੇ ਹਨ, ਤੇ ਕਈ ਬਿੱਲ ਦੀਆ ਕੀਮਤਾਂ ਦੇਖ ਕੇ ਹੀ ਆਪਣਾ ਬਦਲ ਲੈਦੇ ਹਨ।  ਇਸ ਲਈ ਅਜਿਹੀ ਸਥਿਤੀ ਵਿੱਚ ਤੁਹਾਨੂੰ ਪ੍ਰੇਸ਼ਾਨੀ ਲੈਣ ਦੀ ਕੋਈ ਲੋੜ ਨਹੀਂ ਹੈ। ਸੋ ਹੁਣ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਵਰਤ ਕੇ ਤੁਸੀਂ AC ਦਾ ਆਨੰਦ ਲੈ ਸਕਦੇ ਹੋ। 

ਘੱਟ ਬਜਟ 'ਚ ਕਿਰਾਏ 'ਤੇ ਲਓ AC
ਪੈਸੇ ਬਚਾਉਣ ਲਈ ਤੁਸੀਂ ਕਿਰਾਏ ਤੇ ਏ.ਸੀ ਖਰੀਦ ਸਕਦੇ ਹੋ। ਕਈ ਲੋਕ ਔਨਲਾਈਨ ਪਲੇਟਫਾਰਮਾਂ ਰਾਹੀਂ AC ਕਿਰਾਏ 'ਤੇ ਲੈਣ ਲਈ ਅਰਜ਼ੀ ਵੀ ਦੇ ਸਕਦੇ ਹਨ। ਕਿਰਾਏ 'ਤੇ ਏਸੀ ਲੈਣ ਦਾ ਇਕ ਫਾਇਦਾ ਇਹ ਹੈ ਕਿ ਤੁਹਾਨੂੰ ਇਸ 'ਤੇ ਕੋਈ ਵੀ ਰੱਖ-ਰਖਾਅ ਦਾ ਖਰਚਾ ਨਹੀਂ ਚੁੱਕਣਾ ਪੈਂਦਾ ਹੈ।

ਇਨ੍ਹਾਂ ਸ਼ਹਿਰਾਂ ਦੇ ਲੋਕਾਂ ਨੂੰ ਮਿਲੇਗਾ ਲਾਭ  
ਤੁਹਾਨੂੰ ਦੱਸ ਦੇਈਏ ਕਿ ਕਿਸੇ ਵੀ ਆਨਲਾਈਨ ਸਾਈਟ ਤੋਂ AC ਲੈਣ ਤੋਂ ਪਹਿਲਾਂ ਤੁਹਾਨੂੰ ਇਸ ਦੇ ਸਾਰੇ ਨਿਯਮ ਅਤੇ ਬਾਰੇ ਜ਼ਰੂਰ ਪੜ੍ਹ ਲੈਣਾ ਚਾਹੀਦਾ ਹਾਂ । ਇਸ ਤੋਂ ਇਲਾਵਾ, ਪੈਸੇ ਦਾ ਭੁਗਤਾਨ ਕਰਨ ਤੋਂ ਪਹਿਲਾਂ, ਗ੍ਰਾਹਕ ਸਹਾਇਤਾ ਟੀਮ ਨੂੰ ਕਾਲ ਕਰਕੇ ਕਿਸੇ ਵੀ ਤਰ੍ਹਾਂ ਦੇ ਸ਼ੱਕ ਨੂੰ ਦੂਰ ਕਰ ਲਓ। ਵੈੱਬਸਾਈਟ ਦੀ ਪੁਸ਼ਟੀ ਕਰੋ ਤਾ ਜੋ ਤੁਹਾਨੂੰ ਕਿਸੇ ਵੀ ਤਰੀਕੇ ਦੀ ਮੁਸ਼ਿਕਲ ਨਾ ਆਵੇ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਤੁਸੀਂ ਸਿਰਫ਼ ਦਿੱਲੀ, ਮੁੰਬਈ, ਨੋਇਡਾ, ਗੁੜਗਾਓਂ, ਚੇਨਈ, ਹੈਦਰਾਬਾਦ ਅਤੇ ਬੈਂਗਲੁਰੂ ਵਰਗੇ ਸ਼ਹਿਰਾਂ ਵਿੱਚ AC ਕਿਰਾਏ 'ਤੇ ਲੈ ਸਕਦੇ ਹੋ।

ਰੈਂਟੋਮੋਜੋ ਇੰਸਟਾਲੇਸ਼ਨ (installation) ਲਈ ਲੈਦੇ ਹਨ 1500 ਰੁਪਏ 
ਰੈਂਟਮੋਜੋ ਇੱਕ ਆਨਲਾਈਨ ਪਲੇਟਫਾਰਮ ਹੈ ਜੋ ਐਂਡਰੌਇਡ, ਆਈਓਐਸ ਅਤੇ ਵੈੱਬ 'ਤੇ ਉਪਲਬਧ ਹੈ। ਇਸ ਦੇ ਨਾਲ ਤੁਸੀਂ ਦਿੱਲੀ, ਨੋਇਡਾ, ਮੁੰਬਈ, ਚੇਨਈ ਅਤੇ ਹੋਰ ਕਈ ਸ਼ਹਿਰਾਂ ਵਿੱਚ ਕਿਰਾਏ ਦੀ ਸੇਵਾ ਲੈ ​​ਸਕਦੇ ਹੋ। AC ਦਾ ਕਿਰਾਇਆ ਉਸ ਸਮੇਂ 'ਤੇ ਨਿਰਭਰ ਕਰਦਾ ਹੈ ਜਿਸ ਸਮੇਂ ਤੁਸੀਂ AC ਕਿਰਾਏ 'ਤੇ ਲੈਣ ਦੀ ਯੋਜਨਾ ਬਣਾ ਰਹੇ ਹੋ। ਰੈਂਟਮੋਜੋ ਮੁਫ਼ਤ ਰੀਲੋਕੇਸ਼ਨ ਅਤੇ ਅੱਪਗ੍ਰੇਡ ਸਹੂਲਤ ਦੀ ਪੇਸ਼ਕਸ਼ ਕਰਦਾ ਹੈ। ਇਸਦੀ ਲਾਈਨਅੱਪ 1,399 ਰੁਪਏ ਪ੍ਰਤੀ ਮਹੀਨਾ ਤੋਂ ਸ਼ੁਰੂ ਹੁੰਦੀ ਹੈ ਅਤੇ 1 ਟਨ ਸਪਲਿਟ ਏਅਰ ਕੰਡੀਸ਼ਨਰ ਕਿਰਾਏ 'ਤੇ ਲੈਣ ਲਈ, ਤੁਹਾਨੂੰ 1,949 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਕਰਨੀ ਪਵੇਗੀ ਜੋ ਕਿ ਵਾਪਸੀਯੋਗ ਹੈ।

Trending news