Gurdaspur News: ਧਾਰੀਵਾਲ 'ਚ ਦਿਨ-ਦਿਹਾੜੇ ਦੁਕਾਨ ਉਪਰ ਹਮਲਾ; ਬਜ਼ੁਰਗ ਔਰਤ ਨਾਲ ਵੀ ਕੀਤੀ ਕੁੱਟਮਾਰ
Advertisement
Article Detail0/zeephh/zeephh1967553

Gurdaspur News: ਧਾਰੀਵਾਲ 'ਚ ਦਿਨ-ਦਿਹਾੜੇ ਦੁਕਾਨ ਉਪਰ ਹਮਲਾ; ਬਜ਼ੁਰਗ ਔਰਤ ਨਾਲ ਵੀ ਕੀਤੀ ਕੁੱਟਮਾਰ

Gurdaspur News: ਧਾਰੀਵਾਲ ਵਿੱਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਦੁਕਾਨ ਦੇ ਉੱਪਰ ਆ ਕੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। 

Gurdaspur News: ਧਾਰੀਵਾਲ 'ਚ ਦਿਨ-ਦਿਹਾੜੇ ਦੁਕਾਨ ਉਪਰ ਹਮਲਾ; ਬਜ਼ੁਰਗ ਔਰਤ ਨਾਲ ਵੀ ਕੀਤੀ ਕੁੱਟਮਾਰ

Gurdaspur News: ਗੁਰਦਾਸਪੁਰ ਦੇ ਧਾਰੀਵਾਲ ਵਿੱਚ ਦਿਨ-ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਮਨੀ ਟ੍ਰਾਂਸਫਰ ਦਾ ਕੰਮ ਕਰਨ ਵਾਲੇ ਨੌਜਵਾਨ ਦੇ ਦੁਕਾਨ ਦੇ ਉੱਪਰ ਆ ਕੇ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨ ਦੀ ਮਾਤਾ ਨੂੰ ਵੀ ਨਹੀਂ ਬਖਸ਼ਿਆ ਤੇ ਉਨ੍ਹਾਂ ਉਪਰ ਵੀ ਹਮਲਾ ਕਰ ਦਿੱਤਾ। ਹਮਲਾਵਰਾਂ ਵੱਲੋਂ ਅੰਜਾਮ ਦਿੱਤੀ ਗਈ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ।

ਜਾਣਕਾਰੀ ਦਿੰਦੇ ਹੋਏ ਗੌਤਮ ਸ਼ਰਮਾ ਨੇ ਦੱਸਿਆ ਕਿ ਦਿਨ ਦਿਹਾੜੇ ਉਸ ਦੀ ਦੁਕਾਨ ਦੇ ਉੱਪਰ ਆ ਕੇ ਕੁਝ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਗਿਆ। ਉਸ ਉੱਪਰ ਹਮਲਾ ਕੀਤਾ ਗਿਆ ਅਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਤੱਕ ਦਿੱਤੀ ਗਈ। ਪੁਲਿਸ ਨਾਕੇ ਤੋਂ ਸਿਰਫ਼ ਕੁਝ ਮੀਟਰ ਦੀ ਦੂਰੀ ਉਤੇ ਇਹ ਸਾਰੀ ਵਾਰਦਾਤ ਹੋਈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਰਦਾਸਪੁਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ਦੁਕਾਨਾਂ ਦੇ ਉੱਪਰ ਆ ਕੇ ਹਮਲੇ ਕਰਨਾ ਆਮ ਗੱਲ ਹੋ ਗਈ ਹੈ।

ਇਸ ਕਾਰਨ ਹਰ ਕੋਈ ਦਹਿਸ਼ਤ ਦੇ ਮਾਹੌਲ ਵਿੱਚ ਹੈ। ਇਸ ਹਮਲੇ ਵਿੱਚ ਹਮਲਾਵਰਾਂ ਨੇ ਬਜ਼ੁਰਗ ਔਰਤ ਨੂੰ ਵੀ ਨਹੀਂ ਬਖਸ਼ਿਆ। ਪੀੜਤਾਂ ਨੇ ਮੰਗ ਕੀਤੀ ਹੈ ਕਿ ਜਲਦ ਜਲਦ ਮੁਲਜ਼ਮਾਂ ਨੂੰ ਫੜ ਕੇ ਉਨ੍ਹਾਂ ਸਜ਼ਾ ਦਿੱਤੀ ਜਾਵੇ। ਉਨ੍ਹਾਂ ਪੁਲਿਸ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਪੀੜਤ ਗੌਤਮ ਸ਼ਰਮਾ ਨੇ ਦੱਸਿਆ ਕਿ ਕਿਸੇ ਰੰਜਿਸ਼ ਦੇ ਤਹਿਤ ਉਸਦੀ ਦੁਕਾਨ ਦੇ ਉੱਪਰ ਆ ਕੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : India vs Australia Final Live Updates: ਆਸਟ੍ਰੇਲੀਆ ਨੇ ਜਿੱਤਿਆ ਟਾਸ; ਪੈਟ ਕਮਿੰਸ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਲਿਆ ਫ਼ੈਸਲਾ

ਇਸ ਸਮੇਂ ਉਹ ਕਾਫੀ ਸਦਮੇ ਦੇ ਵਿੱਚ ਹੈ ਅਤੇ ਉਸਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਗਈ ਹੈ ਕਿ ਦੋਸ਼ੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਮੁੜ ਉਸਨੂੰ ਇਹ ਵੀ ਡਰ ਹੈ ਕਿ ਉਸ ਦੇ ਉੱਪਰ ਦੁਬਾਰਾ ਹਮਲਾ ਨਾ ਕੀਤਾ ਜਾਵੇ।

ਇਹ ਵੀ ਪੜ੍ਹੋ : World Cup Final 2023: 5 ਵਾਰ ਦੀ ਵਿਸ਼ਵ ਕੱਪ ਜੇਤੂ ਆਸਟ੍ਰੇਲੀਆ ਨੂੰ ਹਰਾਉਣ ਲਈ ਭਾਰਤੀ ਟੀਮ ਨੇ ਬਣਾਈ ਇਹ ਯੋਜਨਾ?

ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news