ਦਾਦੂਵਾਲ ਭਾਜਪਾ ਅਤੇ ਝੀਂਡਾ, ਕਾਂਗਰਸ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ: ਬਾਦਲ
Advertisement

ਦਾਦੂਵਾਲ ਭਾਜਪਾ ਅਤੇ ਝੀਂਡਾ, ਕਾਂਗਰਸ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ: ਬਾਦਲ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ (Baljeet Singh Daduwal) ਨੂੰ ਭਾਜਪਾ ਅਤੇ ਜਗਦੀਸ਼ ਸਿੰਘ ਝੀਂਡਾ ਨੂੰ ਕਾਂਗਰਸ ਦੀ ਹਮਾਇਤ ਹੈ।

ਦਾਦੂਵਾਲ ਭਾਜਪਾ ਅਤੇ ਝੀਂਡਾ, ਕਾਂਗਰਸ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ: ਬਾਦਲ

ਚੰਡੀਗੜ੍ਹ:  ਸੁਪਰੀਮ ਕੋਰਟ ਵਲੋਂ ਹਰਿਆਣਾ ਸ਼੍ਰੋਮਣੀ  ਗੁਰਦੁਆਰਾ ਪ੍ਰਬੰਧਕ ਕਮੇਟੀ (HSGPC) ਨੂੰ ਮਾਨਤਾ ਦਿੱਤੇ ਜਾਣ ਤੋਂ ਬਾਅਦ ਹਰਿਆਣਾ ’ਚ ਤਿੰਨ ਧਿਰਾਂ ’ਚ ਜੰਗ ਛਿੜ ਗਈ ਹੈ।  

ਦਾਦੂਵਾਲ ਨੂੰ ਭਾਜਪਾ ਅਤੇ ਝੀਂਡਾ ਨੂੰ ਕਾਂਗਰਸ ਦੀ ਹਮਾਇਤ ਹੈ: ਬਾਦਲ
ਇਸ ਮੁੱਦੇ ’ਤੇ ਬੋਲਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ (Baljeet Singh Daduwal) ਨੂੰ ਭਾਜਪਾ ਅਤੇ ਜਗਦੀਸ਼ ਸਿੰਘ ਝੀਂਡਾ ਨੂੰ ਕਾਂਗਰਸ ਦੀ ਹਮਾਇਤ ਹੈ। ਜਿਸ ਕਾਰਨ ਦਾਦੂਵਾਲ ਅਤੇ ਝੀਂਡਾ ਵਿਚਾਲੇ ਗੁਰਦੁਆਰਿਆਂ ਦੇ ਕੰਟਰੋਲ ਨੂੰ ਲੈਕੇ ਜੰਗ ਹੋ ਰਹੀ ਹੈ। ਅਸਲ ’ਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਦਾ ਪ੍ਰਬੰਧ ਐੱਸਜੀਪੀਸੀ (SGPC) ਕੋਲ ਹੀ ਹੋਣਾ ਚਾਹੀਦਾ ਹੈ।

ਸਿੱਖ ਸੰਗਤ ਨੂੰ 7 ਅਕਤੂਬਰ ਦੇ ਖ਼ਾਲਸਾ ਮਾਰਚ ’ਚ ਸ਼ਾਮਲ ਹੋਵੇ: ਬਾਦਲ
ਇਸ ਸਬੰਧ ’ਚ 7 ਅਕਤੂਬਰ ਨੂੰ ਤਖ਼ਤ ਕੇਸਗੜ੍ਹ ਸਾਹਿਬ ਅਤੇ ਤਖ਼ਤ ਦਮਦਮਾ ਸਾਹਿਬ ਤੋਂ ਕੱਢੇ ਜਾ ਰਹੇ ਖ਼ਾਲਸਾ ਮਾਰਚ ਦੀ ਹਮਾਇਤ ਕੀਤੀ ਜਾਵੇ ਤਾਂ ਜੋ ਸਿੱਖ ਮੌਕ ਨੂੰ ਵੰਡਣ ਵਾਲੀਆਂ ਸਾਜਿਸ਼ਾਂ ਨੂੰ ਕਰਾਰਾ ਜਵਾਬ ਦਿੱਤਾ ਜਾ ਸਕੇ। ਉਨ੍ਹਾਂ ਸੁਪਰੀਮ ਕੋਰਟ ਦੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ 2014 ਨੂੰ ਜਾਇਜ਼ ਠਹਿਰਾਏ ਜਾਣ ਵਾਲੇ ਫ਼ੈਸਲੇ ਨੂੰ ਵਿਤਕਰੇ ਵਾਲਾ ਦੱਸਿਆ। 

ਐੱਸਜੀਪੀਸੀ ਦੇ ਅੰਤਰ-ਰਾਜੀ ਰੁਤਬੇ ਨੂੰ ਪਾਰਲੀਮੈਂਟ ਬਦਲ ਸਕਦੀ ਹੈ: ਬਾਦਲ 
ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰ-ਰਾਜੀ (Inter-state) ਰੁਤਬੇ ’ਚ ਸਿਰਫ਼ ਸੰਸਦ ਨੂੰ ਹੀ ਤਬਦੀਲੀ ਕਰਨ ਦਾ ਅਧਿਕਾਰ ਹੈ। ਕਿਉਂਕਿ ਸ਼੍ਰੋਮਣੀ ਕਮੇਟੀ ਪਾਰਲੀਮੈਂਟ ਦੇ ਐਕਟ ਤਹਿਤ ਕੰਮ ਕਰਦੀ ਹੈ। ਇਹ ਹੀ ਕਾਰਨ ਹੈ ਕਿ ਐੱਸਜੀਪੀਸੀ ਦੀਆਂ ਚੋਣਾਂ ਕਰਵਾਉਣ ਮੌਕੇ ਕੇਂਦਰ ਸਰਕਾਰ ਚੋਣ ਕਮਿਸ਼ਨਰ ਦੀ ਨਿਯੁਕਤੀ ਕਰਦੀ ਹੈ।  

 

Trending news