CM ਮਾਨ ਨੇ ਕਿਹਾ ਕਿ "ਮੰਨਿਆ ਮੇਰੀ ਕਮੀਜ਼ 'ਤੇ ਲੱਖਾਂ ਦਾਗ ਹਨ, ਪਰ ਖੁਦਾ ਦਾ ਸ਼ੁਕਰ ਹੈ ਕਿ ਕੋਈ ਧੱਬਾ ਨਹੀਂ ਹੈ।" "ਸਾਡੇ ਧੱਬੇ ਨਹੀਂ ਹਨ ਤੁਹਾਡੇ ਧੱਬੇ ਨੇ," ਉਨ੍ਹਾਂ ਕਿਹਾ।
Trending Photos
CM Bhagwant Mann vs Partap Singh Bajwa in Punjab Budget Session 2023 news: ਪੰਜਾਬ ਬਜਟ ਸੈਸ਼ਨ 2023 ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਤੇ ਪੰਜਾਬ ਕਾਂਗਰਸ ਦੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ। ਇਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ "ਤੁਸੀਂ ਪਹਿਲਾਂ ਆਪਣੀ ਪਾਰਟੀ (ਕਾਂਗਰਸ) ਬਚਾ ਲਓ।" ਪੰਜਾਬ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਜੇਕਰ ਤੁਸੀਂ ਨਸ਼ੇ ਨਾਲ ਲੜਾਈ ਲੜਨੀ ਹੈ ਤਾਂ ਸਮੁੱਚਾ ਪੰਜਾਬ ਤੁਹਾਡੇ ਨਾਲ ਹੈ, ਪਰ ਜੇ ਤੁਸੀਂ ਬੰਦੂਕਾਂ ਚੁੱਕ ਕੇ ਇਹ ਸੋਚਦੇ ਹੋ ਕਿ ਅਸੀਂ ਆਪਣਾ ਖੌਫ਼ ਪੈਦਾ ਕਰਨਾ ਹੈ ਤਾਂ ਕਿਸੇ ਨੇ ਨਹੀਂ ਹੋਣ ਦੇਣਾ।"
ਅਜਨਾਲਾ ਕਾਂਡ ਬਾਰੇ ਬੋਲਦਿਆਂ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਸਾਰਿਆਂ ਤੋਂ ਵੱਡੀ ਬਦਕਿਸਮਤੀ ਕੀ ਹੋ ਸਕਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਢਾਲ ਬਣਾ ਕੇ ਅਜਨਾਲਾ ਥਾਣੇ 'ਤੇ ਕਬਜਾ ਕੀਤਾ ਗਿਆ, ਤੁਹਾਡੀ ਇੰਟੈਲੀਜੇਂਸ ਫੇਲ੍ਹ ਹੋਈ; ਅਸੀਂ ਇਹ ਵੀ ਮੰਨ ਲੈਂਦੇ ਹਾਂ ਕਿ ਪੰਜਾਬ ਪੁਲਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਾਨ ਰੱਖਦਿਆਂ ਕੁਝ ਨਹੀਂ ਕੀਤਾ ਕਿਉਂਕਿ ਜੇਕਰ ਕੁਝ ਹੁੰਦਾ ਤਾਂ ਕੋਟਕਪੂਰਾ ਵਰਗੀ ਵੱਡੀ ਵਾਰਦਾਤ ਹੋ ਸਕਦੀ ਸੀ।"
"SSP ਨੂੰ ਬੰਦੂਕਾਂ ਨਾਲ ਘੇਰਿਆ ਗਿਆ ਤੇ ਪੁੱਛਗਿੱਛ ਕੀਤੀ ਗਈ ਜਿਵੇਂ ਤਾਲੀਬਾਨ ਕਰਦੇ ਹਨ, ਸਾਨੂੰ ਸੁਚੇਤ ਰਹਿਣਾ ਹੋਵੇਗਾ, " ਉਨ੍ਹਾਂ ਕਿਹਾ। ਇਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਰਾਘਵ ਚੱਢਾ ਜੀ ਦਾ ਮੈਂ ਕੱਲ ਬਿਆਨ ਪੜ੍ਹਿਆ ਕਿ ਜਿੰਨੀ ਵਿਰੋਧੀ ਪਾਰਟੀਆਂ ਹਨ ਉਹਨਾਂ ਦੇ ਸਾਰੇ ਲੀਡਰਾਂ ਨੂੰ ਹਰ ਰੋਜ਼ CBI, ED ਤੇ NIA ਰੈਡ ਕਰ ਰਹੀ ਹੈ ਤੇ ਉਨ੍ਹਾਂ ਨੇ ਰਾਏ ਦਿੱਤੀ ਕਿ ਸਾਰੇ ਦਫਤਰਾਂ 'ਤੇ ਭਾਜਪਾ ਦੇ ਝੰਡੇ ਲਾ ਦਿਓ; ਸਾਨੂੰ ਹੁਣ ਇਹ ਕਹਿਣ ਨੂੰ ਮਜਬੂਰ ਨਾ ਕਰੋ ਕਿ ਵਿਜੀਲੈਂਸ ਦੇ ਦਫ਼ਤਰ 'ਤੇ ਵੀ ਆਮ ਆਦਮੀ ਪਾਰਟੀ ਦਾ ਝੰਡਾ ਲਗਾ ਦਿਓ।"
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਰਜੇਵਾਲਾ ਦੀ ਗੱਲ ਚੁੱਕੀ ਤਾਂ ਪ੍ਰਤਾਪ ਸਿੰਘ ਬਾਜਵਾ ਨੇ CM ਨੂੰ ਕਿਹਾ ਕਿ ਅਸੀਂ ਆਪਣੀ ਗੱਲ ਕਰ ਲੈਂਦੇ ਹਾਂ। CM ਭਗਵੰਤ ਮਾਨ ਨੇ ਵਿਜੀਲੈਂਸ ਦੀ ਗੱਲ ਕਰਨ 'ਤੇ ਪ੍ਰਤਾਪ ਸਿੰਘ ਬਾਜਵਾ ਨੂੰ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ "ਮੈਂ ਕਿਹਾ ਕਿ ਬਰਾਬਰ ਕਰੋ।" ਇਸ ਤੋਂ ਬਾਅਦ ਮੁੱਦਾ ਭੱਖ ਗਿਆ।
CM Bhagwant Mann: ਤੁਸੀਂ ਪੰਜਾਬ ਦੀ ਬਦਨਾਮੀ ਝੱਲ ਲਓਗੇ ਪਾਰ ਕਾਂਗਰਸ ਦੀ ਨਹੀਂ ਝੱਲ ਸਕਦੇ; ਤੁਸੀਂ ਇਹ ਨਹੀਂ ਕਹਿ ਸਕਦੇ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੀ, ਉਹ ਤਾਂ ਆਉਣਗੇ ਹੀ
Partap Singh Bajwa: ਜਰੂਰੁ ਕਰੋ, ਫਿਰ ਆਪਣੀ ਵੀ ਤਿਆਰੀ ਰੱਖਿਓ, ਚੰਦ ਦਿਨ ਲੱਗਣਗੇ, ਦਿੱਲੀ ਵਾਲੇ ਆ ਕੇ ਤੁਹਾਡੇ ਗੁਆਂਢ 'ਚ ਬੈਠੇ ਹੋਣਗੇ
CM Bhagwant Mann: ਤੁਸੀਂ ਪਹਿਲਾਂ ਆਪਣੀ ਪਾਰਟੀ ਬਚਾ ਲਓ, ਬਾਕੀ ਬਾਅਦ 'ਚ ਦੇਖਾਂਗੇ
Partap Singh Bajwa: ਅਸੀਂ ਬਚੇ ਹੀ ਹੋਏ ਹਾਂ, ਸਾਨੂੰ ਕੋਈ ਫਿਕਰ ਨਹੀਂ
CM Bhagwant Mann: ਤੁਸੀਂ ਕਹਿ ਰਹੇ ਹੋ ਕਿ ਆਪਣੀ ਵੀ ਤਿਆਰੀ ਰੱਖਿਓ, ਮਤਲਬ ਤੁਸੀਂ ਧਮਕੀ ਦੇ ਰਹੇ ਹੋ; ਜਿਹੜਾ ਸਾਡੇ 'ਚੋਂ ਗਲਤੀ ਕਰੇਗਾ ਉਹ ਵੀ ਅੰਦਰ ਜਾਵੇਗਾ ਪਰ ਆਪਣੇ ਵਾਲਿਆਂ ਨੂੰ ਬਚਾਓ ਨਾ
Partap Singh Bajwa: ਫਿਰ ਤੁਸੀਂ ਕਰ ਕੀ ਰਹੇ ਹੋ?
CM Bhagwant Mann: ਹਾਲੇ ਤੁਹਾਡੇ ਕਈ ਇੱਥੇ ਬੈਠੇ ਨੇ ਜਿਨ੍ਹਾਂ ਦੇ ਨਾਮ ਜੁੜਦੇ ਨੇ ਗੈਂਗਸਟਰਾਂ ਨਾਲ; ਕਿਸੇ ਚੀਜ਼ ਦੀ ਜਾਂਚ ਨੂੰ ਸਮਾਂ ਲੱਗਦਾ ਹੈ; ਮੈਂ ਕਾਂਗਰਸ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਸਬਰ ਕਰੋ ਸਾਰਿਆਂ ਦੀ ਬਾਰੀ ਆਵੇਗੀ
Partap Singh Bajwa: ਕਰੋ ਤੁਸੀਂ! ਮਤਲਬ ਤੁਹਾਨੂੰ ਕਿਸੇ ਦੀ ਗੱਲ ਸਮਝ ਨਹੀਂ ਆਉਂਦੀ, ਫਿਰ ਸਿਸੋਦੀਆ ਤੋਂ ਬਾਅਦ ਆਪਣੀ ਵੀ ਤਿਆਰੀ ਰੱਖਿਓ
CM Bhagwant Mann: ਜਿਨ੍ਹਾਂ ਨੇ ਪੰਜਾਬ ਦਾ ਇੱਕ ਵੀ ਪੈਸੇ ਖਾਇਆ ਹੈ ਤੇ ਉਹ ਪੈਸੇ ਬਾਰੇ ਬੰਦਾ ਕਹਵੇ ਕੀ ਮੇਰੇ ਤੋਂ ਹਿਸਾਬ ਨਾ ਲਿਓ, ਇਹੋ ਜੀ ਗੱਲ ਮੈਨੂੰ ਸਮਝ ਨਹੀਂ ਆਉਂਦੀ
Partap Singh Bajwa: ਅਸੀਂ ਕਿਸੇ ਨੂੰ ਨੀ ਕਿਹਾ ਕਿ ਸਾਡੇ ਤੋਂ ਹਿਸਾਬ ਨਾ ਲਓ, ਅਸੀਂ ਕਿਹਾ ਕਿ ਆਪਣਾ ਹਿਸਾਬ ਦਿਓ
CM Bhagwant Mann: ਭਾਵੇਂ ਤੁਸੀਂ BJP ਚਲੇ ਜਾਓ, ਜਾਂ ਕਿਸੇ ਹੋਰ ਪਾਰਟੀ 'ਚ, ਜਿਨ੍ਹਾਂ ਨੇ ਪੰਜਾਬ ਦਾ ਪੈਸੇ ਖਾਇਆ ਹੈ, ਉਹ ਅੰਦਰ ਜਾਵੇਗਾ; ਕਰ ਲੋ ਤੁਸੀਂ ਜੋ ਕਰਨਾ ਹੈ
ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਹਾਲ ਹੀ ਵਿੱਚ ਗੌਤਮ ਅਡਾਨੀ ਦੇ ਖਿਲਾਫ ਆਵਾਜ਼ ਚੁੱਕੀ ਪਰ ਫਿਰ ਕਾਂਗਰਸ ਨੇ ਅਡਾਨੀ ਨੂੰ ਮਾਈਨਾਂ ਕਿਉਂ ਦਿੱਤੀਆਂ ਹਨ। ਇਸ ਤੋਂ ਬਾਅਦ CM ਮਾਨ ਨੇ ਕਿਹਾ ਕਿ "ਮੰਨਿਆ ਮੇਰੀ ਕਮੀਜ਼ 'ਤੇ ਲੱਖਾਂ ਦਾਗ ਹਨ, ਪਰ ਖੁਦਾ ਦਾ ਸ਼ੁਕਰ ਹੈ ਕਿ ਕੋਈ ਧੱਬਾ ਨਹੀਂ ਹੈ।" "ਸਾਡੇ ਧੱਬੇ ਨਹੀਂ ਹਨ ਤੁਹਾਡੇ ਧੱਬੇ ਨੇ," ਉਨ੍ਹਾਂ ਕਿਹਾ।
ਇਸਦਾ ਜਵਾਨ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ "ਕਮੀਜ਼ ਹੀ ਫੱਟ ਜਾਣੀ ਹੈ, ਧੱਬਾ ਕਿੱਥੇ ਰਹਿ ਜਾਣਾ ਹੈ।"
ਇਹ ਵੀ ਪੜ੍ਹੋ: ਗੋਇੰਦਵਾਲ ਜੇਲ੍ਹ ਦੀ ਵਾਇਰਲ ਵੀਡੀਓ ਦੇ ਮਾਮਲੇ 'ਤੇ ਮਾਨ ਸਰਕਾਰ ਦਾ ਵੱਡਾ ਐਕਸ਼ਨ, 7 ਜੇਲ੍ਹ ਅਧਿਕਾਰੀ ਸਸਪੈਂਡ ਤੇ 5 ਗ੍ਰਿਫ਼ਤਾਰ
(For more news apart from CM Bhagwant Mann vs Partap Singh Bajwa in Punjab Budget Session 2023, stay tuned to Zee PHH)