Ludhiana News: ਬੱਚੇ ਨੂੰ ਮੁਰਗਾ ਬਣਾ ਮੈਦਾਨ ਦੇ ਲਗਵਾਏ ਚੱਕਰ, ਮਾਪਿਆਂ ਨੇ ਕੀਤਾ ਹੰਗਾਮਾ
Advertisement
Article Detail0/zeephh/zeephh1795836

Ludhiana News: ਬੱਚੇ ਨੂੰ ਮੁਰਗਾ ਬਣਾ ਮੈਦਾਨ ਦੇ ਲਗਵਾਏ ਚੱਕਰ, ਮਾਪਿਆਂ ਨੇ ਕੀਤਾ ਹੰਗਾਮਾ

Ludhiana News: ਵਰਦੀ ਨਾਲ ਸਫੈਦ ਬੂਟ ਪਾਉਣ ਦੀ ਬਜਾਏ ਕਾਲੇ ਬੂਟ ਪਾਉਣ ਕਾਰਨ ਅਧਿਆਪਕਾਂ ਨੇ ਬੱਚੇ ਨੂੰ ਮੁਰਗਾ ਬਣਾ ਕੇ ਮੈਦਾਨ ਦੇ ਚੱਕਰ ਲਗਵਾਏ। ਇਸ ਕਾਰਨ ਬੱਚਾ ਬੇਹੋਸ਼ ਗਿਆ, ਜਿਸ ਤੋਂ ਬਾਅਦ ਮਾਪਿਆਂ ਨੇ ਸਕੂਲ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ।

Ludhiana News: ਬੱਚੇ ਨੂੰ ਮੁਰਗਾ ਬਣਾ ਮੈਦਾਨ ਦੇ ਲਗਵਾਏ ਚੱਕਰ, ਮਾਪਿਆਂ ਨੇ ਕੀਤਾ ਹੰਗਾਮਾ

Ludhiana News:  ਮੰਗਲਵਾਰ ਨੂੰ ਲੁਧਿਆਣਾ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਮਾਪਿਆਂ ਨੇ ਭਾਰੀ ਹੰਗਾਮਾ ਕਰ ਦਿੱਤਾ। ਮਾਪਿਆਂ ਨੇ ਸਕੂਲ ਅਧਿਆਪਕਾਂ ਉਤੇ ਦੋਸ਼ ਲਗਾਏ ਕਿ ਉਨ੍ਹਾਂ ਦੇ ਬੱਚੇ ਨੂੰ ਮੁਰਗਾ ਬਣਵਾ ਕੇ ਮੈਦਾਨ ਵਿੱਚ ਚੱਕਰ ਲਗਵਾਏ। ਇਸ ਕਾਰਨ ਬੱਚਾ ਬੇਹੋਸ਼ ਹੋ ਗਿਆ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਹੰਬੜਾਂ ਰੋਡ ਉਤੇ ਸਥਿਤ ਇੱਕ ਪ੍ਰਾਈਵੇਟ ਸਕੂਲ ਵਿੱਚ ਇੱਕ ਬੱਚੇ ਦੇ ਮਾਤਾ-ਪਿਤਾ ਵੱਲੋਂ ਹੰਗਾਮਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਸੀ ਸ਼ੁੱਕਰਵਾਰ ਨੂੰ ਉਨ੍ਹਾਂ ਦਾ ਬੱਚਾ ਸਕੂਲ ਵਿੱਚ ਕਾਲੇ ਜੁੱਤੇ ਪਾ ਕੇ ਚਲਾ ਗਿਆ ਸੀ ਜਦਕਿ ਉਸ ਦਿਨ ਸਫੇਦ ਜੁੱਤੇ ਪਾਉਣੇ ਸੀ।

ਹਾਊਸ ਦੀ ਵਰਦੀ ਪੂਰੀ ਨਾ ਹੋਣ ਦੇ ਕਾਰਨ ਸਕੂਲ ਦੀ ਟੀਚਰਾਂ ਵੱਲੋਂ 10 ਸਾਲ ਦੇ ਬੱਚੇ ਨੂੰ ਮੈਦਾਨ ਵਿੱਚ ਮੁਰਗਾ ਬਣਵਾ ਕੇ 10 ਚੱਕਰ ਲਗਵਾਏ। ਜਿਸ ਕਾਰਨ ਬੱਚੇ ਦੀ ਹਾਲਤ ਖਰਾਬ ਹੋ ਗਈ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ। 

ਬੱਚੇ ਨੂੰ ਲਗਾਤਾਰ ਬੁਖਾਰ ਚੜ੍ਹ ਰਿਹਾ ਹੈ। ਮਾਪਿਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਮਾਂ ਸਕੂਲ ਪ੍ਰਬੰਧਕਾਂ ਨਾਲ ਗੱਲ ਕਰਨ ਗਈ ਤਾਂ ਉਸ ਨੇ ਵੀ ਉਸ ਨਾਲ ਦੁਰਵਿਵਹਾਰ ਕੀਤਾ। ਸਕੂਲ ਪ੍ਰਸ਼ਾਸਨ ਆਪਣੀ ਗਲਤੀ ਨਹੀਂ ਮੰਨ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚਾ ਡਰਿਆ ਹੋਇਆ ਹੈ ਅਤੇ ਮਾਨਸਿਕ ਤੌਰ 'ਤੇ ਸਕੂਲ ਆਉਣ ਲਈ ਤਿਆਰ ਨਹੀਂ ਹੈ।

ਮਾਪੇ ਚਾਹੁੰਦੇ ਸਨ ਕਿ ਸਕੂਲ ਪ੍ਰਬੰਧਕ ਇੱਕ ਵਾਰ ਲਿਖਤੀ ਰੂਪ ਵਿੱਚ ਦੇਵੇ ਕਿ ਉਹ ਬੱਚੇ ਨੂੰ ਮਾਨਸਿਕ ਜਾਂ ਸਰੀਰਕ ਤੌਰ 'ਤੇ ਤਸ਼ੱਦਦ ਨਹੀਂ ਕਰੇਗਾ। ਪੀੜਤ ਲੜਕੇ ਦੇ ਪਰਿਵਾਰ ਅਨੁਸਾਰ ਸਕੂਲ ਪ੍ਰਸ਼ਾਸਨ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਕੁਝ ਵੀ ਦੇਣ ਲਈ ਤਿਆਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਕੂਲ ਪ੍ਰਸ਼ਾਸਨ ਉਨ੍ਹਾਂ ਨੂੰ ਜਿੱਥੇ ਮਰਜ਼ੀ ਸ਼ਿਕਾਇਤ ਕਰਨ ਲਈ ਕਹਿ ਰਿਹਾ ਹੈ। ਉਸ ਦੀ ਸਿਖਰ ਤੱਕ ਪਹੁੰਚ ਹੈ।

ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ

ਉਥੇ ਮੌਕੇ ਉਪਰ ਪਹੁੰਚੇ ਜਾਂਚ ਅਧਿਕਾਰੀ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤਾਂ ਜਲਦੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਉੱਥੇ ਹੀ ਸਕੂਲ ਪ੍ਰਬੰਧਕਾਂ ਵੱਲੋਂ ਕੈਮਰੇ ਸਾਹਮਣੇ ਬੋਲਣ ਤੋਂ ਇਨਕਾਰ ਕਰ ਦਿੱਤਾ ਗਿਆ। ਸਕੂਲ ਪ੍ਰਸ਼ਾਸਨ ਤੋਂ ਪੱਖ ਜਾਨਣਾ ਚਾਹਿਆ ਪਰ ਉਨ੍ਹਾਂ ਮੀਡੀਆ ਨਾਲ ਗੱਲ ਨਹੀਂ ਕੀਤੀ।

ਇਹ ਵੀ ਪੜ੍ਹੋ : Punjab News: ਪੰਜਾਬ 'ਚ ਤਹਿਸੀਲਾਂ ਤੋਂ ਬਾਅਦ ਹੁਣ ਡੀਸੀ ਦਫਤਰਾਂ ਤੇ ਐਸਡੀਐਮ ਦਫਤਰਾਂ 'ਚ ਵੀ ਹੜਤਾਲ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

 

Trending news