Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਈ-ਹਸਪਤਾਲ ਯੋਜਨਾ ਦਾ ਕੀਤਾ ਉਦਘਾਟਨ; ਅੰਮ੍ਰਿਤਸਰ 'ਚ ਮੈਡੀਕਲ ਕਾਲਜ 'ਚ ਪੁੱਜੇ ਸੀਐਮ
Advertisement
Article Detail0/zeephh/zeephh1964855

Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਈ-ਹਸਪਤਾਲ ਯੋਜਨਾ ਦਾ ਕੀਤਾ ਉਦਘਾਟਨ; ਅੰਮ੍ਰਿਤਸਰ 'ਚ ਮੈਡੀਕਲ ਕਾਲਜ 'ਚ ਪੁੱਜੇ ਸੀਐਮ

Amritsar News: ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿੱਚ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਦੇ ਸ਼ਤਾਬਦੀ ਸਮਾਗਮ ਵਿੱਚ ਪੁੱਜੇ। ਮੈਡੀਕਲ ਕਾਲਜ ਦੇ 100 ਸਾਲ ਪੂਰੇ ਹੋਣ 'ਤੇ ਸਮਾਰੋਹ ਕਰਵਾਇਆ ਗਿਆ ਹੈ।

Amritsar News: ਮੁੱਖ ਮੰਤਰੀ ਭਗਵੰਤ ਮਾਨ ਨੇ ਈ-ਹਸਪਤਾਲ ਯੋਜਨਾ ਦਾ ਕੀਤਾ ਉਦਘਾਟਨ; ਅੰਮ੍ਰਿਤਸਰ 'ਚ ਮੈਡੀਕਲ ਕਾਲਜ 'ਚ ਪੁੱਜੇ ਸੀਐਮ

Amritsar News: ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਵਿੱਚ ਸਰਕਾਰੀ ਮੈਡੀਕਲ ਕਾਲਜ (ਜੀਐਮਸੀ) ਦੇ ਸ਼ਤਾਬਦੀ ਸਮਾਗਮ ਵਿੱਚ ਪੁੱਜੇ। ਮੈਡੀਕਲ ਕਾਲਜ ਦੇ 100 ਸਾਲ ਪੂਰੇ ਹੋਣ 'ਤੇ ਸਮਾਰੋਹ ਕਰਵਾਇਆ ਗਿਆ ਹੈ। ਇੱਥੇ ਪਹੁੰਚ ਕੇ ਉਨ੍ਹਾਂ ਨੇ ਸਭ ਤੋਂ ਪਹਿਲਾਂ ਈ-ਹਸਪਤਾਲ ਯੋਜਨਾ ਦਾ ਉਦਘਾਟਨ ਕੀਤਾ।

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਹਰਭਜਨ ਸਿੰਘ ਈਟੀਓ ਤੇ ਡਾ.ਬਲਬੀਰ ਸਿੰਘ ਅਤੇ ਡੀਆਰਐਮਈ ਡਾ.ਅਵਨੀਸ਼ ਕੁਮਾਰ ਦੇ ਨਾਲ-ਨਾਲ ਜੀਐਮਸੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ.ਰਾਜੀਵ ਦੇਵਗਨ ਆਦਿ ਵੀ ਉਨ੍ਹਾਂ ਦੇ ਨਾਲ ਸਟੇਜ ਉਤੇ ਬੈਠੇ ਹਨ। ਜੀਐਮਸੀ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਰਾਜੀਵ ਦੇਵਗਨ ਨੇ ਸ਼ਤਾਬਦੀ ਸਮਾਗਮਾਂ ਬਾਰੇ ਦੱਸਿਆ ਕਿ 1864 ਵਿੱਚ ਲਾਹੌਰ ਵਿੱਚ ਸਥਾਪਿਤ ਹੋਏ ਸਰਕਾਰੀ ਮੈਡੀਕਲ ਕਾਲਜ ਲਈ ਵਿਕਟੋਰੀਆ ਜੁਬਲੀ ਹਸਪਤਾਲ ਦੀ ਸਥਾਪਨਾ ਕੀਤੀ ਗਈ ਸੀ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦੇ ਇਸ ਇਤਿਹਾਸਿਕ ਸਮਾਗਮ ਵਿੱਚ ਪਹੁੰਚੇ ਸਾਰੇ ਡਾਕਟਰ ਪ੍ਰਬੰਧਕ ਮੇਰੇ ਸਾਥੀ ਦਾ ਧੰਨਵਾਦ ਕਰਦਾ ਹਾਂ, ਮੈਡੀਕਲ ਕਾਲੇਜ ਦੇ ਵਿਦਿਆਰਥੀ ਵਿਦੇਸ਼ਾਂ ਵਿਚੋਂ ਡਾਕਟਰ ਅੱਜ ਪਹੁੰਚੇ ਹਨ ਮੈਂ ਉਨ੍ਹਾਂ ਦਾ ਸਵਾਗਤ ਕਰਦਾ ਹਾਂ, ਅਸੀਂ ਡਾਕਟਰਾਂ ਅਤੇ ਵਿਦਿਆਰਥੀਆਂ ਲਈ ਬਜਟ ਲੈ ਕੇ ਆ ਰਹੇ ਹਾਂ। 646 ਮੁਹੱਲਾ ਕਲੀਨਿਕ ਵਿੱਚ ਅਸੀਂ ਡਾਕਟਰ ਭਰਤੀ ਕੀਤੇ ਹਨ, ਅਸੀਂ ਡਾਕਟਰਾਂ ਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹੱਲਾ ਕਲੀਨਿਕ ਖੋਲ੍ਹੇ ਹਨ ਤਾਂ ਕਿ ਛੋਟੀ ਮੋਟੀ ਬਿਮਾਰੀ ਦਾ ਇਲਾਜ ਮੁਹੱਲਾ ਕਲੀਨਿਕ ਵਿੱਚ ਹੀ ਹੋ ਜਾਵੇ।

ਹਸਪਤਾਲ ਵਿੱਚ ਨਾ ਜਾਣਾ ਪਵੇ, ਅਸੀਂ ਮੁਹੱਲਾ ਕਲੀਨਿਕ ਵਿੱਚ ਹੈਲਥ ਡਾਟਾ ਵੀ ਇਕੱਠਾ ਕਰ ਰਹੇ ਹਾਂ। ਕਿਸ ਇਲਾਕੇ ਵਿੱਚ ਜ਼ਿਆਦਾ ਕਿਹੜੀ ਬਿਮਾਰੀ ਹੈ, ਫਿਰ ਅਸੀਂ ਉਸ ਬਿਮਾਰੀ ਤੇ ਕੰਮ ਕਰਾਂਗੇ, ਕੱਲ੍ਹ ਹੁਸ਼ਿਆਰਪੁਰ ਵਿੱਚ ਇੱਕ ਮੈਡੀਕਲ ਕਾਲਜ ਦਾ ਉਦਘਾਟਨ ਕਰਨ ਜਾ ਰਹੇ ਹਾਂ, ਯੂਕ੍ਰੇਨ ਤੋਂ ਆਏ ਸਾਡੇ ਵਿਦਿਆਰਥੀਆਂ ਨੂੰ ਵੀ ਨੌਕਰੀ ਦੇਣਾ ਸਾਡਾ ਫ਼ਰਜ਼ ਹੈ, ਲੰਗਰ ਸਾਡੇ ਵਿਰਸੇ ਵਿੱਚ ਹੈ। ਅਸੀਂ ਇੱਕ ਛੋਟੇ ਜਿਹੇ ਟੈਸਟ ਆਈਲੈਟਸ ਦੇ ਟੈਸਟ ਨੂੰ MBBS ਦਾ ਟੈਸਟ ਸਮਝਣ ਲੱਗ ਗਏ। ਆਈਲੈਟਸ ਕਰੋ ਤੇ ਬਾਹਰ ਜਾਓ, ਸਿਰਫ ਸਿਸਟਮ ਤੋਂ ਦੁਖੀ ਹੋ ਕੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਵਾਂਗੇ। ਸਾਨੂੰ ਪੈਰਿਸ ਅਮਰੀਕਾ ਨਹੀਂ ਚਾਹੀਦਾ, ਆਉਣ ਵਾਲੇ ਸਮੇਂ ਵਿੱਚ ਹਰ ਹਸਪਤਾਲ ਵਿੱਚ ਐਕਸਰੇ ਮਸ਼ੀਨ ਹੋਵੇਗੀ। ਇੱਕ ਵੀ ਦਵਾਈ ਬਾਹਰੋਂ ਨਹੀਂ ਲੈਣ ਦਿੱਤੀ ਜਾਵੇਗੀ। ਸਾਰੀ ਦਵਾਈ ਹਸਪਤਾਲ ਦੇ ਅੰਦਰੋਂ ਮਿਲੇਗੀ।

ਇਹ ਵੀ ਪੜ੍ਹੋ : Sri Muktsar News: ਰਾਜਸਥਾਨ ਦੇ ਸਖ਼ਸ਼ ਨੇ 3 ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ; ਪੁਲਿਸ ਭਾਲ 'ਚ ਜੁੱਟੀ

 

Trending news