Jathedar Sultan Singh: ਸੈਂਸਰ ਬੋਰਡ ਵੱਲੋਂ ਕੰਗਣਾ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਲਈ ਇਜਾਜ਼ਤ ਦੇਣਾ ਮੰਦਭਾਗਾ-ਜਥੇਦਾਰ ਸੁਲਤਾਨ ਸਿੰਘ
Advertisement
Article Detail0/zeephh/zeephh2478075

Jathedar Sultan Singh: ਸੈਂਸਰ ਬੋਰਡ ਵੱਲੋਂ ਕੰਗਣਾ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਲਈ ਇਜਾਜ਼ਤ ਦੇਣਾ ਮੰਦਭਾਗਾ-ਜਥੇਦਾਰ ਸੁਲਤਾਨ ਸਿੰਘ

  ਸੈਂਸਰ ਬੋਰਡ ਵੱਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ। ਐਮਰਜੈਂਸੀ ਫਿਲਮ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਲਈ ਮਾੜੀ ਭਾਵਨਾ ਰੱਖਣ ਵਾਲੀ ਅਦਾਕਾ

Jathedar Sultan Singh: ਸੈਂਸਰ ਬੋਰਡ ਵੱਲੋਂ ਕੰਗਣਾ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਲਈ ਇਜਾਜ਼ਤ ਦੇਣਾ ਮੰਦਭਾਗਾ-ਜਥੇਦਾਰ ਸੁਲਤਾਨ ਸਿੰਘ

Jathedar Sultan Singh (ਬਿਮਲ ਸ਼ਰਮਾ):  ਸੈਂਸਰ ਬੋਰਡ ਵੱਲੋਂ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਰਿਲੀਜ਼ ਕਰਨ ਲਈ ਹਰੀ ਝੰਡੀ ਦੇ ਦਿੱਤੀ ਗਈ। ਐਮਰਜੈਂਸੀ ਫਿਲਮ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਨੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਸਿੱਖਾਂ ਲਈ ਮਾੜੀ ਭਾਵਨਾ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਇਸ ਫਿਲਮ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ।

ਅਜਿਹੀ ਫਿਲਮ ਨੂੰ ਭਾਰਤ ਦੇ ਸੈਂਸਰ ਬੋਰਡ ਵੱਲੋਂ ਰਿਲੀਜ਼ ਕਰਨ ਲਈ ਇਜਾਜ਼ਤ ਦੇਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਨੇ ਕਿਹਾ ਕਿ ਕੰਗਨਾ ਰਣੌਤ ਨੇ ਕਿਸਾਨੀ ਅੰਦੋਲਨ ਸਮੇਂ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਤੇ ਉਸ ਤੋਂ ਬਾਅਦ ਵੀ ਸਮੇਂ-ਸਮੇਂ ਉਤੇ ਸਿੱਖਾਂ ਖਿਲਾਫ਼ ਭੱਦੀਆਂ ਟਿੱਪਣੀਆਂ ਕੀਤੀਆਂ ਪਰ ਇਨ੍ਹਾਂ ਸਭ ਨੂੰ ਅੱਖੋਂ ਪਰੋਖੇ ਕਰਕੇ ਸਰਕਾਰ ਤੇ ਸੈਂਸਰ ਬੋਰਡ ਵੱਲੋਂ ਕੰਗਨਾ ਰਣੌਤ ਦੀ ਉਸ ਫਿਲਮ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇਣਾ ਬੇਹੱਦ ਮੰਦਭਾਗਾ ਹੈ।

ਇਹ ਵੀ ਪੜ੍ਹੋ : Punjab Breaking Live Updates: CM ਭਗਵੰਤ ਮਾਨ ਅੱਜ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਜਿਸ ਫਿਲਮ ਵਿੱਚ ਉਸ ਨੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਸਿੱਖਾਂ ਖਿਲਾਫ ਜ਼ਹਿਰ ਉਗਲਿਆ ਹੈ। ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਮਹਾਨ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਉਤੇ ਅਧਾਰਿਤ ਬਣੀ ਫਿਲਮ ਨੂੰ ਸੈਂਸਰ ਬੋਰਡ ਵੱਲੋਂ ਪ੍ਰਵਾਨਿਤ ਨਹੀਂ ਕੀਤਾ ਗਿਆ ਜੋ ਕਿ ਇਹ ਦੱਸਦਾ ਹੈ ਕਿ ਸੈਂਸਰ ਬੋਰਡ ਵੀ ਦੋਹਰੇ ਮਾਪਦੰਡ ਰੱਖਦਾ। ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਸਮੁੱਚੇ ਸਿੱਖ ਪੰਥ ਨੂੰ ਇਕੱਠੇ ਹੋ ਕੇ ਇਸ ਫਿਲਮ ਦਾ ਡੱਟ ਕੇ ਵਿਰੋਧ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : Punjab Farmers Protest: ਅੱਜ SKM CM ਮਾਨ ਦੀ ਚੰਡੀਗੜ੍ਹ ਰਿਹਾਇਸ਼ ਦਾ ਕਰੇਗੀ ਘਿਰਾਓ, ਮਾਮਲਾ ਝੋਨੇ ਦੀ ਖਰੀਦ ਨਾਲ ਜੁੜਿਆ

Trending news